9 ਜਨਵਰੀ ਪ੍ਰਕਾਸ਼ ਪੁਰਬ
ਕਲਗੀਧਰ ਪਿਤਾ ਜੀ ਬਾਲ ਚੋਜ (ਭਾਗ -9)
ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ ।
( ਭਾਈ ਗੁਰਦਾਸ ਸਿੰਘ ਜੀ )
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲੇ ਅਵਤਾਰੀ ਪੁਰਸ਼ ਨੇ ਜਿਨ੍ਹਾਂ ਆਪਣੀ ਆਤਮ ਕਥਾ ਭਾਵ (ਜਨਮ ਕਥਾ)ਦਾ ਕਾਫੀ ਹਿੱਸਾ ਆਪ ਲਿਖਿਆ ਤੇ ਲਿਖਿਆ ਵੀ ਕਵਿਤਾ ਰੂਪ ਚ ਬਚਿੱਤਰ ਨਾਟਕ
ਸਤਿਗੁਰਾਂ ਦਾ ਜੀਵਨ ਸੱਚਮੁੱਚ ਬਹੁਤ ਬਚਿੱਤਰ ਹੈ ਅਦਭੁਤ ਹੈ।
ਆਪ ਜਿਕਰ ਕਰਦੇ ਨੇ
ਅਬ ਮੈ ਅਪਨੀ ਕਥਾ ਬਖਾਨੋ ॥
ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥ (ਬਚਿਤ੍ਰ ਨਾਟਕ)
ਮੈਨੂੰ ਅਕਾਲ ਪੁਰਖ ਨੇ ਸੱਦਿਆ ਸੰਸਾਰ ਦੀ ਹਾਲਤ ਬਾਰੇ ਜਾਣੂੰ ਕਰਵਾਇਆ ਹੁਕਮ ਹੋਇਆ ਤੁਸੀਂ ਸੰਸਾਰ ਤੇ ਜਾਉ ਆਉਣ ਨੂੰ ਜੀਅ ਤਾਂ ਨਹੀ ਸੀ ਕਰਦਾ ਪਰ ਹੁਕਮ ਅੱਗੇ ਸਿਰ ਝੁੱਕਾਇਆ
ਚਿਤ ਨਾ ਭਯੋ ਹਮਰੋ ਆਵਨ ਕਹ ॥
ਚੁਭੀ ਰਹੀ ਸ੍ਰੁਤਿ ਪ੍ਰਭਿ ਚਰਨਨ ਮਹਿ ॥
ਦਸਾਂ ਗੁਰੂ ਸਰੂਪਾਂ ਚੋ ਸਿਰਫ ਕਲਗੀਧਰ ਜੀ ਦਾ ਆਗਮਨ ਪੰਜਾਬ ਤੋ ਬਾਹਰ ਪਟਨੇ ਚ ਹੋਇਆ
ਤਹੀ ਪ੍ਰਕਾਸ ਹਮਾਰਾ ਭਯੋ ॥
ਪਟਨਾ ਸਹਰ ਬਿਖੈ ਭਵ ਲਯੋ ॥ (ਬਚਿਤ੍ਰ ਨਾਟਕ )
ਜਦੋ ਕਲਗੀਧਰ ਜੀ ਦਾ ਪ੍ਰਕਾਸ਼ ਹੋਇਆ ਉਸ ਵੇਲੇ ਪਟਨਾ ਬਿਹਾਰ ਬੰਗਾਲ ਦਾ ਇੱਕ ਸੂਬਾ ਸੀ ਪਟਨਾ ਰਾਜੇ ਅਸ਼ੋਕ ਦੇ ਸਮੇਂ ਤੋਂ ਬੜਾ ਪ੍ਰਸਿੱਧ ਸ਼ਹਿਰ ਸੀ ਮਹਾਤਮਾ ਬੁੱਧ ਵੀ ਏਥੇ ਵਿਚਰਦੇ ਰਹੇ ਪਟਨਾ ਕਈ ਵਾਰ ਵਸਿਆ ਕਈ ਵਾਰ ਉੱਜੜਿਆ ਇਸੇ ਕਰਕੇ ਇਸ ਦੇ ਕਈ ਨਾਮ ਲਿਖੇ ਮਿਲਦੇ ਨੇ ਪਾਲੀ ਪੋਥਰਾ ,ਪੁਸ਼ਪਪੁਰ ਕੁਸ਼ਮਪੁਰ , ਕੁਸ਼ਾਮਪੁਰ ,ਮੋਰਯਾ ਨਗਰ, ਪਟਲਾ, ਪਾਟਲੀ ਪੁੱਤਰ ,ਆਦਿਕ ਜਿਸ ਵੇਲੇ ਸਤਿਗੁਰਾਂ ਦਾ ਆਗਮਨ ਹੋਇਆ ਉਸ ਵੇਲੇ ਨਾਮ ਪਟਨਾ ਸੀ
ਸਤਿਗੁਰਾਂ ਦਾ ਪ੍ਰਕਾਸ਼ ਬਿਕਰਮੀ ਸੰਮਤ 1723 ਪੋਹ ਸੁਦੀ ਸੱਤਵੀਂ ਈਸਵੀ 1666 ਨੂੰ ਸਵਾ ਪਹਿਰ ਰਾਤ ਰਹਿੰਦੀ ਭਾਵ ਅੰਮ੍ਰਿਤ ਵੇਲੇ ਮਾਤਾ ਗੂਜਰੀ ਜੀ ਦੀ ਪਾਵਨ ਕੁਖੋਂ ਹੋਇਆ ਸਾਰੇ ਪਟਨੇ ਚ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਕੜਾਹ ਪ੍ਰਸ਼ਾਦ ਤਿਆਰ ਹੋਇਆ ਅਕਾਲ ਪੁਰਖ ਦਾ ਧੰਨ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕੀਤਾ ਅਰਦਾਸਾਂ ਬੇਨਤੀਆਂ ਹੋਈਆਂ
ਖੁਸ਼ੀਆ ਦੇ ਨਗਾਰੇ ਵੱਜੇ
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸ ਸਮੇ ਢਾਕੇ ਸਨ ਭਾਈ ਮੇਹਰ ਚੰਦ ਤੇ ਭਾਈ ਕਲਿਆਣ ਚੰਦ ਜੀ ਦੇ ਹੱਥ ਖ਼ਬਰ ਭੇਜੀ ਖ਼ਬਰ ਮਿਲਣ ਤੇ ਢਾਕੇ ਵੀ ਸੰਗਤਾਂ ਨੇ ਖੁਸ਼ੀਆਂ ਮਨਾਈਆਂ ਲੋੜਵੰਦਾ ਨੂੰ ਦਾਨ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਹੁਕਮਨਾਮਾ ਲਿਖ ਕੇ ਭੇਜਿਆ ਜਿਸ ਚ ਸਾਹਿਬਜਾਦਾ ਜੀ ਦਾ ਨਾਮ ਵੀ ਸੀ “ਗੋਬਿੰਦ ਦਾਸ”
ਹੁਕਮਨਾਮਾ ਚ ਲਿਖਿਆ ਸੀ “”ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖਰਚ ਕੀਆ । ਗੁਰੂ ਕੀ ਦਰਗਾਹ ਥਾਇ ਪਇਆ ਰੁਪਏ ਕੀ ਮੋਹਰ ਥਾਇ ਪਡ਼ੀ। ……
ਆਗੇ ਜੋ ਸੇਵਾ ਕਰੋਗੇ ਤਿਸਕਾ ਭਲਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Jasleen kaur batra
Guru nanak dev ji bara etahas