ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਛੇਵੇਂ ਦਿਨ ਕਰੋੜੀਏ ਸਿੰਘਾਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਛੇਵੀਂ ਮਿਸਲ ਕਰੋੜੀਆ ਦੇ ਸਰਦਾਰ ਇਸ ਮਿਸਲ ਦੇ ਬਣਾਨ ਵਾਲੇ
ਜਥੇਦਾਰ ਸਰਦਾਰ ਸ਼ਾਮ ਸਿੰਘ ਜੀ ਨਾਰਲਾ ਦਾ ਜਨਮ ਪਿੰਡ ਨਾਰਲਾ ਨੇੜੇ ਭਿੱਖੀਵਿੰਡ ਜਿਲਾ ਲਹੌਰ ਹੁਣ ਤਰਨਤਾਰਨ ਸਰਦਾਰ ਮਾਲੀ ਸਿੰਘ ਦੇ ਘਰ ਹੋਇਆ ਮਾਲੀ ਸਿੰਘ ਦੇ ਦੋ ਪੁੱਤਰ ਸ਼ਾਮ ਸਿੰਘ ਅਤੇ ਮਿਹਰ ਸਿੰਘ ਹੋਏ ਹਨ ਮਿਹਰ ਸਿੰਘ ਦਾ ਪੁੱਤਰ ਕਰਮ ਸਿੰਘ ਵੱਡੇ ਘੱਲੂਘਾਰੇ ਚ ਸ਼ਹੀਦ ਹੋਏ ਸਨ ਸ਼ਾਮ ਸਿੰਘ ਜੀ ਮਿਸਲ ਕਰੋੜ ਸਿਘੀਆ ਦੇ ਪਹਿਲੇ ਜਥੇਦਾਰ ਸਨ ਸ਼ਾਮ ਸਿੰਘ ਜੀ ਦਾ ਪਿੰਡ ਕਿਤੇ ਨਾਰਲੀ, ਨਾਰੋਕੇ ਲਿਖਣਾ ਗਲਤ ਹੈ ਉਘਾ ਇਤਿਹਾਸਕਾਰ ਸਰਦਾਰ ਰਤਨ ਸਿੰਘ ਭੰਗੂ ਸਰਦਾਰ ਸ਼ਾਮ ਸਿੰਘ ਜੀ ਨਾਰਲਾ ਦੇ ਦੋਹਤਰੇ ਸਨ ਜਿਨਾ ਨੇ ਆਪਣੀ ਮਾਤਾ ਦੇ ਕਹਿਣ ਤੇ ਸਰਦਾਰ ਸ਼ਾਮ ਸਿੰਘ ਜੀ ਨਾਰਲਾ ਦਾ ਇਤਿਹਾਸ ਵਿਸਥਾਰ ਪੂਰਵਕ ਦੱਸਿਆ ਹੈ ਅਤੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਜੀ ਵੀ ਵਿਸਥਾਰ ਪੂਰਵਕ ਦੱਸਿਆ ਹੈ ਸਰਦਾਰ ਸ਼ਾਮ ਸਿੰਘ ਜੀ ਨਾਰਲਾ ਦਾ ਭੁਲੇਖਾ ਇਹ ਸਾਬਤ ਕਰਦਾ ਹੈ ਕਿ ਸਾਡੇ ਇਤਿਹਾਸ ਵਿਚ ਕਿਨੀ ਸੁਧਾਈ ਹੋਣ ਵਾਲੀ ਹੈ ।
ਪ੍ਰੰਤੂ ਪਿਛੋਂ ਇਸ ਮਿਸਲ ਦਾ ਆਗੂ ਸ : ਕਰੋੜਾ ਸਿੰਘ ਪਿੰਡ ਬਰਕੀਆਂ ਬਣ ਗਿਆ । ਉਸਨੇ ਆਪਣੀ ਦਾਨਾਈ ਤੇ ਹਿੰਮਤ ਨਾਲ ਇਸ ਮਿਸਲ ਨੂੰ ਬਹੁਤ ਉਨਤੀ ਦਿਤੀ ਜਿਸ ਕਰਕੇ ਇਸ ਦਾ ਨਾਮ ਭੀ ਸ : ਕਰੋੜਾ ਸਿੰਘ ਦੇ ਨਾਮ ਪਰ ਹੀ ਪ੍ਰਸਿੱਧ ਹੋ ਗਿਆ । ਇੰਨ੍ਹਾਂ ਦੇ ਨਾਲ ੯੨ ਹਜ਼ਾਰ ਜਵਾਨ ਹੁੰਦਾ ਸੀ ਅਤੇ ਇੰਨ੍ਹਾਂ ਦੇ ਅਧੀਨ ੯,੧੭ ਲੱਖ ਰੁਪੈ ਦਾ ਇਲਾਕਾ ਹੋ ਗਿਆ | ਸ : ਕਰਮ ਸਿੰਘ ਤੇ ਸ਼ਾਮ ਸਿੰਘ ਦੇ ਬਹੁਤ ਸਾਰੇ ਸਬੰਧੀਆਂ ਨੂੰ ਖਾਨ ਬਹਾਦਰ ਸੂਬਾ ਲਾਹੌਰ ਨੇ ਧੱਕੇ ਨਾਲ ਮੁਸਲਮਾਨ ਕਰ ਲਿਆ ਸੀ । ਦੀਵਾਨ ਦਰਬਾਰਾ ਸਿੰਘ ਪਾਸੋਂ ਦੁਬਾਰਾ ਅੰਮ੍ਰਿਤ ਛਕਕੇ ਸ : ਕਰਮ ਸਿੰਘ , ਸਿੰਘ ਸਜ ਗਏ ਅਤੇ ਸਿੰਘ ਦਲ ਵਿਚ ਸ਼ਾਮਲ ਹੋਕੇ ਦੁਸ਼ਮਨਾਂ ਪਾਸੋਂ ਆਪਣੇ ਸਬੰਧੀਆਂ ਪਰ ਜ਼ੁਲਮ ਕਰਨ ਦਾ ਚੰਗੀ ਤਰ੍ਹਾਂ ਬਦਲਾ ਲਿਆ । ਇਹ ਸੰਘ ਬੜਾ ਮਿਲਣਸਾਰ ਤੇ ਸਮਝਦਾਰ ਸੀ । ਇਸਨੇ ਆਪਣਾ ਇਕ ਵੱਖਰਾ ਜੱਥਾ ਬਣਾ ਲਿਆ ਅਤੇ ਜ਼ਾਲਮਾਂ ਦੀ ਸੋਧ ਕਰਦਾ ਰਿਹਾ । ਸੰਮਤ ੧੭੯੭ ਬਿ : ਵਿਚ ਨਾਦਰਸ਼ਾਹ ਦੇ ਵੇਲੇ ਇਹ ਸ਼ਹੀਦ ਹੋ ਗਿਆ । ਇਸ ਤੋਂ ਉਪੰਤ ਇਸਦਾ’ਸਾਥੀ ਸ : ਸ਼ਾਮ ਸਿੰਘ ਮਿਸਲ ਦਾ ਜਥੇਦਾਰ ਬਣਿਆ | ਜਦ ਤਕ ਜਿਊਂਦਾ ਰਿਹਾ ਇਸਨੇ ਭੀ ਬੜੀ ਬਹਾਦਰੀ ਦੇ ਕੰਮ ਕੀਤੇ । ਜਲੰਧਰ ਦੀ ਇਕ ਲੜਾਈ ਵਿਚ ਜੋ ਨਾਸਰਦੀਨ , ਨਵਾਬ ਜਲੰਧਰ ਅਦੀਨਾ ਬੇਗ ਤੋਂ ਸੋਢੀ ਵਡਭਾਗ ਸਿੰਘ ਦੇ ਵਿਚਕਾਰ ਹੋਈ । ਖ਼ੇਰ ਸ਼ਾਹ ਸਿਪਾਹ ਸਾਲਾਰ ਦਾ ਸਿਰ ਵੱਢ ਕੇ ਇਸਨੇ ਆਦੀਨਾ ਬੇਗ ਦੇ ਅਗੇ ਲਿਆ ਰਖਿਆ ਅਤੇ ਇਸ ਤਰਾਂ ਨਾਸਰਉਦੀਨ ਪਰ ਫਤਿਹ ਪ੍ਰਾਪਤ ਕਰਕੇ ਜਲੰਧਰ ਵਿਚ ਆਪਣਾ ਦਬਦਬਾ ਬਿਠਾ ਦਿੱਤਾ | ਸ : ਸ਼ਾਮ ਸਿੰਘ ੧੮੦੩ ਵਿਚ ਦੁਰਾਨੀਆਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ । ਇਸ ਦੀ ਥਾਂ ਸ : ਕਰੋੜਾ ਸਿੰਘ ਬਰਕੀਆਂ ਜੋ ਆਰੰਭ ਤੋਂ ਹੀ ਇਨ੍ਹਾਂ ਦਾ ਸਾਥੀ ਸੀ ਮਿਸਲ ਦਾ ਜਥੇਦਾਰ ਥਾਪਿਆ ਗਿਆ । ਇਹ ਬਹੁਤ ਸਿਆਣਾ ਤੇ ਸਾਹਿਬ ਇਕਬਾਲ ਸੀ । ਇਸਨੇ ਇਸ ਮਿਸਲ ਦਾ ਨਾਮ ਬਹੁਤ ਚਮਕਾਇਆ ਮਹਾਰਾਜਾ ਭਰਤਪੁਰ ਭੀ ਇਨ੍ਹਾਂ ਦੇ ਮਿਤਰ ਬਣ ਗਏ ਅਤੇ ਉਨ੍ਹਾਂ ਨੇ ਇਨ੍ਹਾਂ ਦੇ ਨਾਲ ਮਿਲਕੇ ਕਈ ਜੰਗ ਜਿਤੇ । ਇਹ ਫਰੂਖਾਬਾਦ ਤਕ ਵਧਦੇ ਚਲੇ ਗਏ । ਇਨ੍ਹਾਂ ਦੇ ਸਾਹਮਣੇ ਕੋਈ ਨਾ ਅੜਿਆ | ੧੮੧੬ ਬਿ : ਨੂੰ ਇਸ ਨੇ ਸ਼ਾਮ ਚੌਰਾਸੀ ਅਤੇ ਹਰਯਾਨਾ ਜ਼ਿਲਾ ਹੁਸ਼ਿਆਰ ਪੁਰ ਵਿਚ ਅਪਣੀ ਬਹਾਦਰ ਦੇ ਜੌਹਰ ਦਿਖਾਏ ਅਤੇ ਇਹ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ । ਬਟਾਲੇ ਦੇ ਪਾਸ ਇਕ ਵੇਰ ਦੁਰਾਨੀਆਂ ਦੇ ਲਸ਼ਕਰ ਨਾਲ ਸਿੰਘਾਂ ਦਾ ਭਾਰੀ ਜੰਗ ਹੋਇਆ । ਸ : ਕਰੋੜਾ ਸਿੰਘ ਭੀ ਇਸ ਵਿਚ ਸ਼ਾਮਲ ਸੀ । ਦੁਰਾਨੀਆਂ ਦਾ ਸਿਪਾਹ ਸਾਲਾਰ ਬੁਲੰਦ ਖਾਨ ਹਾਰ ਖਾ ਕੇ ਭੱਜ ਗਿਆ ਅਤੇ ਉਸਦਾ ਖਜ਼ਾਨਾ ਸ : ਕਰੋੜਾ ਸਿੰਘ ਨੇ ਲੁਟ ਲਿਆ । ਇਹ ਸਾਰੀ ਰਕਮ ਆਪ ਨੇ ਉਸੇ ਵੇਲੇ ਜਥਿਆਂ ਵਿਚ ਵੰਡ ਦਿਤੀ । ਸੰਮਤ ੧੮੧੮ ਨੂੰ ਗੁਲਾਮ ਕਾਦਰ ਰੁਹੇਲੇ ਨਾਲ ਤਰਾਵੜੀ ਦੇ ਮੁਕਾਮ ਪਰ ਹੋਈ । ਜੰਗ ਵਿਚ ਸ : ਕਰੋੜਾ ਸਿੰਘ ਜੀ ਸ਼ਹੀਦ ਹੋ ਗਏ । ਇਨ੍ਹਾਂ ਦੀ ਥਾਂ ਤੇ ਸ : ਬਘੇਲ ਸਿੰਘ ਧਾਲੀਵਾਲ ਦੇ ਵਸਨੀਕ ਜੋ ਇਨ੍ਹਾਂ ਦੇ ਭਰੋਸੇ ਯੋਗ ਸਾਥੀ ਸਨ ਮਿਸਲ ਦੇ ਜਥੇਦਾਰ ਬਣੇ ।
ਬਘੇਲ ਸਿੰਘ ਬੜਾ ਬਹਾਦਰ ਤੇ ਹਿੰਮਤ ਵਾਲਾ ਸਿੰਘ ਸੀ । ਇਸਨੇ ਖੁਰਾਦੀਨ, ਕਵਰੀ ਫਲੌਦੀ ਤੇ ਜਮੀਅਤ ਗੜ੍ਹ ਦਾ ਤਿੰਨ ਲੱਖ ਦਾ ਇਲਾਕਾ ਕਬਜ਼ੇ ਵਿਚ ਕਰ ਲਿਆ ਤੇ ਛਲੌਦੀ ਰਹਿਣ ਲਗ ਪਏ । ਇਸ ਤੋਂ ਇਲਾਵਾ ਇਲਾਕਾ ਦੁਆਬਾ ਭਿਸਤ ਤੇ ਹੁਸ਼ਿਆਰਪੁਰ ਦਾ ਦੋ ਲਖ ਦਾ ਇਲਾਕਾ ਪਹਿਲਾਂ ਹੀ ਇਸ ਮਿਸਲ ਦੇ ਅਧੀਨ ਸੀ । ਸੰਮਤ ੧੮੨੫ ਬਿ : ਨੂੰ ਹਿੰਦੋਸਤਾਨ ਦੇ ਹਾਕਮਾਂ ਵਲੋਂ ਅਨਿਆਇ ਹੁੰਦਾ ਸੁਣ ਕੇ ੩੦ ਹਜ਼ਾਰ ਸਿੰਘਾਂ ਦਾ ਦਲ ਲੈਕੇ ਆਪ ਨੇ ਪੂਰਬ ਵਲ ਚੜਾਈ ਕੀਤੀ। ਜਲਾਲਾਬਾਦ ਦੇ ਹਾਕਮ ਨੇ ਇਕ ਹਿੰਦੂ ਦੀ ਲੜਕੀ ਨੂੰ ਜ਼ਬਰਦਸਤੀ ਆਪਣੇ ਘਰ ਪਾ ਲਿਆ ਸੀ ਤੇ ਇਸ ਨੇ ਸਿੰਘਾਂ ਪਾਸ ਫਰਿਆਦ ਕੀਤੀ ਸੀ ਇਸ ਲਈ ਸਭ ਤੋਂ ਪਹਿਲਾਂ ਸਿੰਘਾਂ ਨੇ ਜਲਾਲਾਬਾਦ ਪਰ ਧਾਵਾ ਕੀਤਾ । ਇਥੋਂ ਦੇ ਹਾਕਮ ਨੂੰ ਉਸਦੀ ਕੀਤੀ ਦਾ ਫਲ ਭੁਗਤਾਇਆ । ਇਸ ਤੋਂ ਪਿਛੋਂ ਖੁਰਜਾ , ਅਲੀਗੜ੍ਹ , ਚੰਦੋਸੀ ਤੇ ਹਾਥਰਸ ਆਦਿਕ ਸ਼ਹਿਰ ਫਤਹਿ ਕੀਤੇ । ਇਥੋਂ ਫਿਰ ਫਰਖਾਬਾਦ ਪੁਜੇ , ਇਥੋਂ ਦਾ ਨਵਾਬ ਈਸਾ ਖਾਨ ਖੂਬ ਲੜਿਆਂ । ਤਿੰਨ ਦਿਨ ਤੱਕ ਘਮਸਾਣ ਦਾ ਯੁਧ ਹੁੰਦਾ ਰਿਹਾ ਪਰ ਆਖਰਕਾਰ ਈਸੇ ਖਾਨ ਨੂੰ ਹਾਰ ਹੋਈ । ਇਥੋਂ ਖਾਲਸਾਈ ਸੈਨਾਂ ਅਗੇ ਵਧੀ ਤੇ ਕਈ ਸ਼ਹਿਰਾਂ ਨੂੰ ਫਤਹਿ ਕਰਕੇ ਮੁਰਾਦਾਬਾਦ , ਅਨੂਪ ਸ਼ਹਿਰ , ਬੁਲੰਦ ਸ਼ਹਿਰ ਅਤੇ ਬਿਜਨੌਰ ਆਦਿਕ ਸ਼ਹਿਰਾਂ ਨੂੰ ਸੋਧਿਆ । ਇਨ੍ਹਾਂ ਲੜਾਈਆਂ ਵਿਚ ਸ : ਜਸਾ ਸਿੰਘ ਆਹਲੂਵਾਲੀਆ ਆਦਿਕ ਕਈ ਸਰਦਾਰ ਫਟੜ ਹੋਏ ਇਸ ਕਰਕੇ ਖਾਲਸਾ ਦਲ ਪੰਜਾਬ ਵਲ ਮੁੜ ਆਇਆ । ਇਧਰੋ ਵਾਪਸ ਆਕੇ ਸ : ਬਘੇਲ ਸਿੰਘ ਨੇ ਤਲਬਣ ਦੇ ਰਈਸ ਨੂੰ ਜਿਸ ਨੇ ਕੁਝ ਚਿਰ ਤੋਂ ਖਰਾਜ ਦੇਣਾ ਬੰਦ ਕਰ ਰਖਿਆਂ ਸੀ ਜਾਗੀਰ ਤੋਂ ਬੇਦਖਲ ਕਰ ਦਿਤਾ ਅਤੇ ਇਥੇ ਆਪਣਾ ਇਕ ਕਿਲਾ ਬਣਵਾਇਆ | ਇਸੇ ਤਾਂ ਦੀਵਾਨ ਸਿੰਘ ਨੂਰ ਮਹਿਲ ਵਾਲੇ ਪਾਸੇ ਉਸ ਦਾ ਇਲਾਕਾ ਲੈ ਲਿਆ । ਸੰਮਤ ੧੮੩੪ ਵਿਚ ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਇੰਨਾ ਦੇ ਇਲਾਕੇ ਵਿਚ ਦਖਲ ਦੇਣਾ ਸ਼ੁਰੂ ਕੀਤਾ ਤਦ ਸ : ਬਘੇਲ ਸਿੰਘ ਨੇ ੨੦ ਹਜ਼ਾਰ ਫੌਜ਼ ਲੈਕੇ ਪਟਿਆਲੇ ਪਰ ਚੜਾਈ ਕਰ ਦਿੱਤੀ । ਘੁੜਾਮ ਦੇ ਪਾਸ ਦੋਹਾਂ ਪਾਸਿਆਂ ਵਿਚ ਮੁਠ ਭੇੜ ਹੋਈ ਪ੍ਰੰਤੂ ਅੰਤ ਸੁਲਾਹ ਹੋ ਗਈ ਅਤੇ ਮਹਾਰਾਜਾ ਅਮਰ ਸਿੰਘ ਨੇ ਆਪਣੇ ਲੜਕੇ ਸਾਹਿਬ ਸਿੰਘ ਨੂੰ ਸ : ਬਘੇਲ ਸਿੰਘ ਪਾਸੋਂ ਅੰਮ੍ਰਿਤ ਛਕਾਕੇ ਮਿੱਤਰਤਾ ਗੰਢ ਲਈ । ਇਸਦਾ ਫਲ ਇਹ ਹੋਇਆ ਕਿ ਇਸ ਤੋਂ ਪਿਛੋਂ ਹਰ ਇਕ ਲੜਾਈ ਵਿਚ ਸ : ਬਘੇਲ ਸਿੰਘ ਪਟਿਆਲੇ ਦੀ ਮਦਦ ਕਰਦੇ ਰਹੇ । ਸ : ਬਘੇਲ ਸਿੰਘ ਬੜਾ ਦੂਰ ਅੰਦੇਸ਼ ਅਤੇ ਅਕਲਮੰਦ ਸੀ । ੧੮੩੧ ਬਿ : ਵਿਚ ਨਵਾਬ ਅਬਦੂਲਾ ਖਾਨ ਤੇ ਦਿਲੀ ਦੇ ਵਜ਼ੀਰ ਆਜ਼ਮ ਨੇ ਸਲਾਹ ਕਰਕੇ ਸਿੱਖਾਂ ਪਾਸੋਂ ਇਲਾਕਾ ਖਾਲੀ ਕਰਾਉਣ ਲਈ ਸ਼ਾਹਜ਼ਾਦਾ ਫਰਖੰਦਾ ਵਖਤ ਦੇ ਨਾਲ ਅਨਗਿਣਤ ਸੈਨਾਂ ਭੇਜੀ । ਇਸ ਨੇ ਸਭ ਤੋਂ ਪਹਿਲਾ ਸ : ਬਘੇਲ ਸਿੰਘ ਦੇ ਇਲਾਕੇ ਵਿਚੋਂ ਲੰਘਣਾ ਸੀ । ਇਸਨੇ ਉਨਾਂ ਨੂੰ ਕੁਝ ਨਾ ਆਖਿਆ ਅਤੇ ਇਸ ਇਲਾਕੇ ਦੇ ਕਈ ਸਿੰਘ ਸਰਦਾਰਾਂ ਨਾਲ ਸ਼ਾਹਜ਼ਾਦੇ ਨੇ ਬੜੀ ਮਿਲਤ ਰਖੀ । ਜਦ ਸ਼ਾਹਜ਼ਾਦਾ ਫੌਜ ਲੈਕੇ ਪਟਿਆਲੇ ਦੇ ਨੇੜੇ ਆਪੜਿਆ ਤਾਂ ਤਦ ਬਘੇਲ ਸਿੰਘ ਨੇ ਸਮਝ ਲਿਆ ਕਿ ਹੁਣ ਸ਼ਾਹੀ ਸੈਨਾ ਪਰ ਟੁੱਟ ਕੇ ਪੈਣ ਦਾ ਵਕਤ ਆ ਗਿਆ ਹੈ । ਉਸ ਨੇ ਮਹਾਰਾਜਾ ਪਟਿਆਲਾ ਨੂੰ * ਖਬਰ ਭੇਜ ਦਿੱਤਾ ਕਿ ਤਕੜੇ ਰਹਿਣਾ ਅਸੀਂ ਆ ਰਹੇ ਹਾਂ । ਮਹਾਰਾਜਾ ਪਟਿਆਲਾ ਨੇ ਸ਼ਾਹੀ ਫੌਜ਼ ਨੂੰ ਨਜ਼ਰਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪੰਜਾਬ ਵਲੋਂ ੫੦ ਹਜ਼ਾਰ ਸਿੰਘਾਂ ਦੇ ਜਥੇ ਸੱਦ ਲਏ । ਹੁਣ ਸ਼ਾਹਜ਼ਾਦੇ ਨੂੰ ਪਤਾ ਲੱਗਿਆ ਕਿ ਮੈਂ ਤਾਂ ਚੌਹਾਂ ਪਾਸਿਆਂ ਤੋਂ ਸਿੰਘਾਂ ਵਿਚ ਘਿਰ ਗਿਆ ਹਾਂ । ਬਚਾਉ ਦੀ ਕੋਈ ਸੂਰਤ ਨਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ