ਗੁਰਦੁਆਰਾ ਵਿਆਹ ਅਤੇ ਨਿਵਾਸ ਅਸਥਾਨ ਜਗਤ ਮਾਤਾ ਗੁਜਰ ਕੌਰ ਜੀ
ਇਹ ਪਾਵਨ ਅਸਥਾਨ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੀ ਸਪੁੱਤਰੀ
ਬੀਬੀ ਗੁਜਰੀ (ਮਾਤਾ ਗੁਜਰ ਕੌਰ ਜੀ) ਅਤੇ ਗੁਰੂ ਤੇਗ ਬਹਾਦਰ ਜੀ ਦੇ (ਵਿਆਹ)
ਆਨੰਦ ਕਾਰਜ ਦੀ ਮਿੱਠੀ ਯਾਦ ਵਿੱਚ ਸ਼ੁਸ਼ੋਭਿਤ ਹੈ , ਇਸ ਅਸਥਾਨ ਤੇ ਸਤਿਗੁਰ ਸ਼੍ਰੀ ਗੁਰੂ
ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ 1632 ਈ: ਨੂੰ ਗੁਰੂ ਤੇਗ ਬਹਾਦਰ ਜੀ ਅਤੇ ਬੀਬੀ
ਗੁਜਰੀ (ਮਾਤਾ ਗੁਜਰ ਕੌਰ) ਜੀ ਦਾ ਵਿਆਹ ਸ਼੍ਰੀ ਕਰਤਾਰਪੁਰ ਦੀ ਇਸ ਪਾਵਨ ਧਰਤੀ ਤੇ ਹੋਇਆ।
ਕਰਤਾਰਪੁਰ ਵਿੱਚ ਵਿਆਹ ਦੀ ਅਪੂਰਵ ਰੌਣਕ ਸੀ। ਮਿਲਣੀ ਵੇਲੇ ਜਦੋਂ ਭਾਈ ਲਾਲ ਚੰਦ ਜੀ ਨੇ ਅੱਗੇ
ਵੱਧ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸੀਸ ਨਿਵਾਇਆ ਤਾਂ ਗੁਰੂ ਜੀ ਨੇ ਆਪ ਪਕੜ ਕੇ
ਭਾਈ ਜੀ ਨੂੰ ਗਲ ਨਾਲ ਲਗਾਇਆ। ਆਨੰਦ ਕਾਰਜ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਅਤੇ ਬੀਬੀ ਗੁਜਰ
ਕੌਰ ਜੀ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਸੀ।
ਆਨੰਦ ਕਾਰਜ ਉਪਰੰਤ ਜਦੋਂ ਬਰਾਤ ਵਾਪਿਸ ਰਵਾਨਾ ਹੋਣ ਲੱਗੀ ਤਾਂ ਭਾਈ ਲਾਲ ਚੰਦ ਜੀ ਨੇ ਨਿਮਰਤਾ ਵਿੱਚ ਕਿਹਾ ਕੇ ਉਹਨਾਂ ਕੋਲੋਂ ਗੁਰੂ ਜੀ ਦੀ ਸੇਵਾ ਨਹੀਂ ਹੋ ਸਕੀ ਅਤੇ ਨਾ ਕੁਝ ਭੇਂਟ ਕਰਨ ਲਈ ਹੈ ਤੇ ਭਾਈ ਲਾਲ ਚੰਦ ਜੀ ਨੇ ਵਚਨ ਕੀਤਾ.
“ਨਹਿ ਸਰਯੋ ਕਛੂ ਢਿਗ ਮੋਰੋ”
ਉਸ ਸਮੇਂ ਭਾਈ ਲਾਲ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Paramdeep Singh
Dhan Dhan Mata Gujri ji!!