ਇਕ ਦਿਨ ਬੈਠਿਆ ਮੈ ਖਬਰ ਦੇਖ ਰਿਹਾ ਸੀ ਕਿਸੇ ਨੇ ਆਪਣੇ ਘਰ ਦੇ ਜੀਅ ਦਾ ਕਤਲ ਕੀਤਾ ਸੀ ਉਸ ਨੂੰ ਅਦਾਲਤ ਨੇ ਉਮਰ ਕੈਦ ਦੀ ਸਖਤ ਸਜਾ ਦਿੱਤੀ ਹੈ । ਉਹ ਆਦਮੀ ਰੋ ਰਿਹਾ ਸੀ ਕਿ ਮੈਨੂੰ ਮੁਆਫ਼ ਕਰ ਦਿੱਤਾ ਜਾਵੇ ਪਰ ਸਜਾ ਤੇ ਸਜਾ ਹੀ ਹੁੰਦੀ ਹੈ । ਉਹ ਵੀ ਕਤਲ ਦੀ ਸਜਾ ਕਤਲ ਲਾਗਲੇ ਪਿੰਡ ਹੋਇਆ ਹੋਵੇ ਤਾ ਵੀ ਸਾਡਾ ਸੁਣ ਕੇ ਸਰੀਰ ਕੰਬ ਜਾਦਾ ਹਾਏ ਕਿਨਾ ਮਾੜਾ ਹੋਇਆ ਉਸ ਜਗਾ ਕਤਲ ਹੋ ਗਿਆ। ਕਈ ਤੇ ਵਿਚਾਰੇ ਰੋਟੀ ਤਕ ਨਹੀ ਖਾਂਦੇ ਦਿਲ ਏਨਾ ਡਰਿਆ ਹੁੰਦਾ ਕਤਲ ਦਾ ਨਾਮ ਸੁਣ ਕੇ । ਜਿਨਾ ਦੋਸ਼ ਕਿਸੇ ਨੂੰ ਕਤਲ ਕਰਨ ਦਾ ਲਗਦਾ ਹੈ ਉਨਾ ਹੀ ਦੋਸ਼ ਗੁਰੂ ਦੀ ਮੋਹਰ ਕੇਸ਼ ਕਤਲ ਕਰਨ ਦਾ ਲਗਦਾ ਹੈ । ਕਿਉਕਿ ਸਿਖ ਧਰਮ ਵਿੱਚ ਬਹੁਤ ਜੋਰ ਦੇ ਕੇ ਗੁਰੂ ਸਾਹਿਬਾਨ ਨੇ ਹੁਕਮ ਕੀਤਾ ਹੈ ਕੇਸ ਕਤਲ ਨਹੀ ਕਰਵਾਉਣੇ । ਜਿਸ ਤਰਾ ਕਿਸੇ ਮਨੁੱਖ ਦੇ ਕਤਲ ਹੋਣ ਤੇ ਦੋਸ਼ੀ ਨੂੰ ਸੰਸਾਰੀ ਅਦਾਲਤ ਵਿੱਚ ਸਜਾ ਮਿਲਦੀ ਹੈ । ਇਹ ਸੋਚੋ ਕੇ ਜੇ ਸਾਡੇ ਗੁਰੂ ਸਾਹਿਬ ਕੇਸ ਕਤਲ ਕਰਨ ਤੋ ਰੋਕ ਕੇ ਗਏ ਸਨ ਕੀ ਗਲ ਤੈਨੂੰ ਨਿਰੰਕਾਰ ਦੀ ਅਦਾਲਤ ਵਿੱਚ ਕੇਸ ਕਤਲ ਕਰਵਾਉਣ ਦੇ ਦੋਸ਼ ਵਿੱਚ ਛੱਡ ਦਿਤਾ ਜਾਵੇਗਾ ਨਹੀ ਛੱਡਿਆ ਜਾਵੇਗਾ ਸਜਾ ਜਰੂਰ ਮਿਲੇਗੀ । ਤੈਨੂ ਕੀ ਪਤਾ ਕੇਸ ਰੱਬ ਨੂੰ ਕਿੰਨੇ ਪਿਆਰੇ ਲਗਦੇ ਹਨ ਸਰੀਰ ਦਾ ਕੋਈ ਵੀ ਅੰਗ ਕੱਟਿਆ ਜਾਵੇ ਉਹ ਦੁਬਾਰਾ ਵਾਹਿਗੁਰੂ ਨਹੀ ਦੇਦਾ । ਪਰ ਕੇਸ ਮਰਨ ਤਕ ਦੇਈ ਜਾਦਾ ਤੂੰ ਇਕ ਵਾਰ ਉਸ ਦੀ ਆਗਿਆ ਮੰਨ ਕੇ ਰੱਖ ਕੇ ਤੇ ਵੇਖ ਫੇਰ ਸਿਰ ਦੇ ਕੇਸ , ਦਾੜ੍ਹੀ-ਮੁੱਛ ਜਿਨੀ ਵਾਹਿਗੁਰੂ ਜੀ ਨੂੰ ਚੰਗੀ ਲਗਦੀ ਉਥੇ ਜਾ ਕੇ ਰੁਕ ਜਾਦੀ ਨਾ ਬਹੁਤ ਜਿਆਦਾ ਵਧਦੀ ਹੈ । ਜਿਨੇ ਵਾਹਿਗੁਰੂ ਜੀ ਨੇ ਕੇਸ ਕਿਸੇ ਨੂੰ ਖੁਸ਼ ਹੋ ਕੇ ਬਖਸ਼ਿਸ਼ ਕਰਦਾ ਉਨੇ ਹੀ ਰਹਿੰਦੇ ਹਨ । ਜਿਹੜੀਆ ਕੁੜੀਆ ਕਹਿੰਦੀਆ ਸਾਨੂੰ ਦਾੜ੍ਹੀ-ਮੁੱਛ ਵਾਲੇ ਮੁੰਡੇ ਪਸੰਦ ਨਹੀ ਚੇਤੇ ਰਖਿਉ ਜੇ ਕਤਲ ਕਰਨ ਵਾਲੇ ਦਾ ਦੋਸ਼ ਮੰਨਿਆ ਗਿਆ ਹੈ । ਉਸ ਤੋ ਵੱਧ ਦੋਸ਼ ਕਤਲ ਕਰਨ ਲਈ ਮਜਬੂਰ ਕਰਨਾ ਜਾ ਉਕਸਾਉਣ ਦਾ ਹੁੰਦਾ ਹੈ ਜੇ ਕੁੜੀਆ ਚਹੁੰਣ ਤਾ ਸਾਰੇ ਸਿੱਖਾ ਦੇ ਮੰਡਿਆ ਨੂੰ ਸਿੰਘ ਬਣਾ ਸਕਦੀਆ ਹਨ । ਕੁੜੀਆ ਇਹੋ ਮੰਗ ਰੱਖਣ ਅਸੀ ਵਿਆਹ ਗੁਰਸਿੱਖ ਮੁੰਡੇ ਨਾਲ ਹੀ ਕਰਵਾਉਣਾ ਹੈ । ਮੈਨੂ ਨਹੀ ਲਗਦਾ ਕੋਈ ਸਿੱਖਾਂ ਦਾ ਮੁੰਡਾ ਮੋਨਾ ਜਾ ਦਾੜ੍ਹੀ-ਮੁੱਛ ਕਟਿਆ ਦਿਖਾਈ ਦੇਵੇਗਾ । ਬਸ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ