(ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ)
ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਮਹੱਤਤਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਚਾਰ ਚੰਨ ਲਗਾ ਦਿੱਤੇ।ਉਹਨਾਂ ਦੁਆਰਾ ਸਾਜਿਆ ਇਹ ਖਾਲਸਾ ਜ਼ੁਲਮ ਦੇ ਖ਼ਿਲਾਫ਼ ਡੱਟਣ ਦੇ ਸਮਰੱਥ ਹੋਇਆ।ਇਹ ਬਹੁਤ ਮਹਾਨ ਕੰਮ ਹੈ,ਕਿ ਜ਼ਾਲਮ ਹਾਕਮ ਦੇ ਅੱਗੇ ਨਿਡਰ ਹੋ ਕੇ ,ਮੌਤ ਦੀ ਪਰਵਾਹ ਕੀਤੇ ਬਗ਼ੈਰ ਜ਼ੁਲਮ ਦੇ ਵਿਰੁੱਧ ਅਵਾਜ਼ ਉਠਾਉਣੀ।ਹੱਕ-ਸੱਚ ਲਈ ਖੜ੍ਹੇ ਹੋਣਾ ਅਤੇ ਲਗਾਤਾਰਾ ਡੱਟਣਾ।ਜ਼ਾਲਮ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸਦਾ ਮੁਕਾਬਲਾ ਕਰਨ ਦੀ ਹਿੰਮਤ ਜਿਗਰੇ ਵਾਲੇ ਹੀ ਕਰ ਸਕਦੇ ਹਨ।
ਗੁਰੂ ਜੀ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਮੁਰਦਾ ਦਿਲ ਇਨਸਾਨਾ ਵਿੱਚ ਨਵੀਂ ਰੂਹ ਫੂਕੀ ।ਉਹਨਾਂ ਅੰਦਰ ਹਿੰਮਤ ਭਰੀ।ਇਹ ਕੋਈ ਸਧਾਰਨ ਕੰਮ ਨਹੀਂ ਸੀ।ਇਸ ਕੰਮ ਨੂੰ ਕਰਨ ਲਈ ਅਤੇ ਨੇਪਰੇ ਚਾੜ੍ਹਨ ਲਈ ਵੀ ਜਿਗਰੇ ਤੇ ਜੁਰਅੱਤ ਦੀ ਜ਼ਰੂਰਤ ਸੀ।ਉਹਨਾਂ ਨੇ ਅੰਮ੍ਰਿਤ ਛਕਾ ਕੇ ਸਭ ਜਾਤਾਂ-ਪਾਤਾਂ,ਵਰਨ-ਵੰਡੀਆ, ਊਚ-ਨੀਚ,ਛੂਤ-ਛਾਤ ਆਦਿ ਦੇ ਭੇਦ-ਭਾਵ ਨੂੰ ਮਿਟਾ ਕੇ ਸਾਰੀ ਮਨੁੱਖਤਾ ਨੂੰ ਇੱਕ ਸਮਾਨ ਬਰਾਬਰਤਾ ਦਾ ਅਧਿਕਾਰ ਦਿੱਤਾ।ਮਨੁੱਖ ਜੋ ਕਿ ਸਦੀਆ ਤੋਂ ਊਚ-ਨੀਚ ਦੇ ਚੱਕਰਵਿਊ ਵਿੱਚ ਧੁਰ ਤੱਕ ਫਸਿਆ ਸੀ,ਉਸ ਨੂੰ ਇਸ ਵਿੱਚੋਂ ਬਾਹਰ ਕੱਢਿਆ ਤਾਂ ਕਿ ਮਨੁੱਖ ਦਾ ਮਨੋਬਲ ਉੱਚਾ ਉੱਠ ਸਕੇ ਅਤੇ ਚਰਿੱਤਰ ਸਾਫ਼ ਸੁਥਰਾ ਹੋ ਸਕੇ।ਸਦਾ ਚੰਗੇ ਕੰਮ ਕਰਨ ਲਈ ਪ੍ਰੇਰਤ ਕੀਤਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ