ਖਾਲਸੇ ਦੀ ਚੜਦੀਕਲਾ
ਜ਼ਕਰੀਆ ਖਾਨ ਨੇ ਇਕ ਖਾਸ ਰਣਨੀਤੀ ਦੇ ਤਹਿਤ ਖ਼ਾਲਸੇ ਨੂੰ ਨਵਾਬੀ 100000 ਭੇਜੀ ਸੀ। ਨੀਤੀ ਇਹ ਸੀ ਕੇ ਬਾਕੀ ਰਾਜਿਆ ਵਾਂਗ ਸਿੱਖ ਆਗੂ ਵੀ ਆਪਸ ਚ ਲੜ ਲੜ ਕੇ ਖ਼ਤਮ ਹੋ ਜਾਣਗੇ। ਪਰ ਹੋਇਆ ਬਿਲਕੁਲ ਉਲਟਾ। ਪੂਰਨ ਗੁਰਸਿੱਖ ਨਵਾਬ ਕਪੂਰ ਸਿੰਘ ਜੀ ਦੀ ਯੋਗ ਅਗਵਾਈ ਚ ਖਾਲਸਾ ਇਕੱਤਰ ਹੋਣ ਲੱਗਾ। ਸ੍ਰੀ ਦਰਬਾਰ ਸਾਹਿਬ ਤੇ ਹੋਰ ਇਤਿਹਾਸਕ ਸਥਾਨਾਂ ਦੀ ਸੇਵਾ ਸੰਭਾਲ ਹੋਣ ਲੱਗੀ। ਸਿੱਖ ਪ੍ਰਚਾਰ ਵਧਿਆ। ਸ਼ਸ਼ਤਰ ਅਭਿਆਸ ਵਧਿਆ। ਜਿਸ ਦਾ ਸਦਕਾ ਥੋੜ੍ਹੇ ਸਮੇ ਚ ਜੀ ਖਾਲਸੇ ਦੀ ਗਿਣਤੀ ਕਈ ਹਜ਼ਾਰ ਹੋ ਗਈ। 12000+ ਘੋੜਿਆ ਦਾ ਜਿਕਰ ਭੰਗੂ ਜੀ ਨੇ ਕੀਤਾ ਹੈ। ਸਿੰਘਾਂ ਗਿਣਤੀ ਏਨੀ ਕੇ ਇੱਕ ਥਾਂ ਤੇ ਲੰਗਰ ਤਿਆਰ ਕਰਨਾ ਵੀ ਔਖਾ ਹੋ ਗਿਆ। ਨਵਾਬ ਜੀ ਨੇ ਦੋ ਦਲ ਬਣਾ ਤੇ ਬੁੱਢਾ ਦਲ ਤੇ ਤਰਨ ਦਲ ਫਿਰ ਅੱਗੋਂ ਪੰਜ ਜਥੇ ਬਣਾਏ ਜੋ ਬਾਦ ਚ ਮਿਸਲਾਂ ਬਣੀਆ।
ਇਸ ਤਰ੍ਹਾਂ ਖ਼ਾਲਸੇ ਦੀ ਸ਼ਕਤੀ ਬਹੁਤ ਵਧ ਗਈ ਇਸ ਵਧਦੀ ਹੋਈ ਸ਼ਕਤੀ ਜਥੇਬੰਦਕ ਹੋ ਰਹੇ ਖਾਲਸੇ ਨੂੰ ਦੇਖ ਜ਼ਕਰੀਆ ਘਬਰਾ ਗਿਆ। ਉਹਨੇ ਬਿਨਾਂ ਕਿਸੇ ਕਾਰਨ ਚੁਪ ਚਾਪ ਜਗੀਰ ਜ਼ਬਤ ਕਰ ਲਈ। ਸਭ ਵਾਧੇ ਤੋੜ ਦਿੱਤੇ। ਇਥੋਂ ਤਕ ਕਿ ਖ਼ਾਲਸੇ ਦੀ ਜਗੀਰ ਚੋ ਬੀਜੀ ਹੋਈ ਕਣਕ ਜੋ ਪੱਕ ਗਈ ਸੀ ਆਪਣੀ ਫ਼ੌਜ ਭੇਜ ਕੇ ਬਿਨਾਂ ਕਿਸੇ ਕਾਰਨ ਦੱਸਿਆਂ ਵਢ ਲਈ। ਏ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ