ਖੋਟੇ ਸਿੱਕੇ
ਕਸ਼ਮੀਰ ਵਿਚ ਇਕ ਅਤਾਰ ਨਾਮ ਦਾ ਫ਼ਕੀਰ ਹੋਇਆ,ਪਰ ਹੈ ਬੜਾ ਮੁਫ਼ਲਿਸ ਸੀ,ਗ਼ਰੀਬ ਸੀ। ਛੋਟੀ ਜਿਹੀ ਗ੍ਹਹਿਸਤੀ ਸੀ। ਘਰ ਵਿਚ ਦੋਵੇਂ ਬਸ ਪਤੀ ਪਤਨੀ ਸਨ। ਪਤਨੀ ਛੌਲੇ ਉਬਾਲ ਦਿੰਦੀ ਸੀ ਤੇ ਇਹ ਨਾਲ ਮਸਾਲੇ ਰੱਖ ਕੇ ਬਾਜ਼ਾਰ ਵਿਚ ਵੇਚਦਾ ਸੀ।
ਰੱਬ ਦੀ ਨੇਤ ਭਗਤ ਭੋਲੇ ਹੁੰਦੇ ਹਨ। ਭੋਲੇ ਤੋਂ ਮੁਰਾਦ ਮੂਰਖ ਨਾ ਸਮਝਣਾ,ਭਾਵਨਾ ਨਾਲ ਭਰੇ ਹੋਏ,ਭਰੋਸੇ ਨਾਲ ਭਰੇ ਹੋਏ,ਵਿਸ਼ਵਾਸ ਨਾਲ ਭਰੇ ਹੋਏ।
ਕਹਿੰਦੇ ਹਨ ਚਲਾਕ ਬੰਦੇ ਨੂੰ ਠੱਗਣਾ ਬੜਾ ਔਖਾ ਹੈ ਤੇ ਭੋਲੇ ਬੰਦੇ ਦਾ ਕਿਸੇ ਨੂੰ ਠੱਗਣਾ ਬੜਾ ਔਖਾ ਹੈ,ਕਿਸੇ ਨੂੰ ਠੱਗ ਨਹੀਂ ਸਕਦਾ। ਇਹ ਹਕੀਕਤ ਹੈ।
ਇਕ ਬੰਦੇ ਕੋਲ ਖੋਟਾ ਸਿੱਕਾ ਸੀ,ਕਿਧਰੇ ਨਾ ਚੱਲਿਆ। ਸੋਚਦਾ ਹੈ ਕਿ ਇਹ ਫ਼ਕੀਰ ਖੌਂਚਾ ਲੈ ਕੇ ਛੋਲੇ ਵੇਚਦਾ ਹੈ,ਦੇਖਦੇ ਹਾਂ ਸ਼ਾਇਦ ਇਥੇ ਚੱਲ ਜਾਏ। ਉਸ ਨੇ ਖੋਟਾ ਸਿੱਕਾ ਫ਼ਕੀਰ ਦੀ ਹਥੇਲੀ ‘ਤੇ ਰੱਖਿਆ ਆਖਿਆ,
“ਫਕੀਰ ਜੀ ਇਕ ਖੌਂਚਾ ਦੇ ਦੋ।”
ਫ਼ਕੀਰ ਨੇ ਦੇਖ ਲਿਆ ਸਿੱਕਾ ਤਾਂ ਖੋਟਾ ਹੈ,ਕਿਧਰੇ ਨਹੀਂ ਚੱਲਿਆ,ਸਾਰਿਆਂ ਨੇ ਵਾਪਸ ਕੀਤਾ ਹੈ। ਪਰ ਉਸ ਨੇ ਰੱਖ ਲਿਆ। ਸਿੱਕਾ ਖੋਟਾ ਲੈ ਲਿਆ,ਸੌਦਾ ਖਰਾ ਦਿੱਤਾ।
ਅਕਸਰ ਐਸਾ ਹੁੰਦਾ ਹੈ ਲੋਕੀਂ ਸਿੱਕੇ ਖਰੇ ਲੈ ਲੈਂਦੇ ਹਨ ਤੇ ਸੌਦਾ ਖੋਟਾ ਹੀ ਦਿੰਦੇ ਹਨ। ਬਿਲਕੁਲ ਉਲਟ ਗੱਲ। ਜਿਸਦਾ ਖੋਟਾ ਸਿੱਕਾ ਚੱਲ ਜਾਏ ਤੇ ਹੋਵੇ ਲੋਭੀ ਤਾਂ ਬੜਾ ਖ਼ੁਸ਼ ਹੁੰਦਾ ਹੈ। ਬੜਾ ਖੁਸ਼ ਹੋਇਆ ਛੋਲੇ ਲੈ ਕੇ।ਛਕੇ,ਬੜੇ ਸੁਆਦੀ। ਉਸ ਨੇ ਕਿਧਰੇ ਦੋ ਚਾਰ ਬੰਦਿਆਂ ਨੂੰ ਦੱਸਿਆ। ਗੱਲ ਸਾਰੇ ਫੈਲ ਗਈ। ਵੀ ਇਹ ਫਕੀਰ ਖੌਟਾ ਸਿੱਕਾ ਵੀ ਲੈ ਲੈਦਾਂ ਹੈ ਹੁੁਣ ਜਿਸ ਕੋਲ ਵੀ ਖੋਟਾ ਸਿੱਕਾ ਹੁੰਦਾ ਸੀ, ਕਿਧਰੇ ਵੀ ਨਹੀ ਚੱਲਦਾ ਸੀ,ਓੁਹ ਅਤਾਰ ਕੋਲ ਆ ਕੇ ਚਲਾਉਂਦੇ ਸਨ। ਇਥੇ ਦੇਣਾ ਤੇ ਲੈ ਲੈਣੀਆਂ ਘੁੰਗਣੀਆਂ ਛੋਲੇ।
ਸਹਿਜੇ ਸਹਿਜੇ ਕੀ ਹੁੰਦਾ ਗਿਆ,ਵਿਚਾਰਾ ਮੁਫ਼ਲਿਸ ਸੀ,ਕੋਈ ਬਹੁਤ ਧੰਨਵਾਨ ਤਾਂ ਹੈ ਨਹੀਂ ਸੀ,ਘਰ ਦੇ ਵਿਚ ਖੋਟੇ ਸਿੱਕੇ ਵਧਦੇ ਗਏ,ਕਿਉਂਕਿ ਉਹ ਚੱਲਣ ਤੋਂ ਬਾਹਰ ਸਨ। ਅੱਜ ਐਸੀ ਨੌਬਤ ਆਈ,ਫ਼ਜ਼ਰ ਦੀ ਨਮਾਜ਼ ਪੜੑ ਕੇ,ਰੋਜ਼ੑ ਦੀ ਇਬਾਦਤ ਤੋਂ ਵਿਹਲੇ ਹੋ ਕੇ ਜਦ ਅਤਾਰ ਨੇ ਪਤਨੀ ਨੂੰ ਆਖਿਆ,
“ਖੌਂਚਾ ਤਿਆਰ ਹੈ।”
ਉਸਨੇ ਆਖਿਆ,
“ਨਹੀਂ।”
“ਅੱਜ ਫਿਰ ਦੇਰੀ ਕਿਉਂ ਕਰ ਦਿੱਤੀ?”
ਖੋਟੇ ਸਿੱਕਿਆਂ ਦੀ ਥੈਲੀ ਅੱਗੇ ਰੱਖ ਦਿੱਤੀ,ਆਖਿਆ,
“ਮੈਂ ਲੈ ਕੇ ਗਈ ਹਾਂ,ਨਾ ਕਿਸੇ ਨੇ ਲੂਣ ਦਿੱਤਾ ਹੈ ਨਾ ਕਿਸੇ ਨੇ ਮਸਾਲਾ,ਨਾ ਕਿਸੇ ਨੇ ਛੋਲੇ। ਇਹ ਸਿੱਕੇ ਸਾਰਿਆਂ ਨੇ ਹੀ ਵਾਪਸ ਕਰ ਦਿੱਤੇ ਹਨ ਤਾਂ ਮੈਂ ਤਿਆਰ ਕਿਥੋਂ ਕਰਦੀ ਖੌਂਚਾ। ਇਹ ਕੋਈ ਵੀ ਨਹੀਂ ਲੈਂਦਾ।”
ਗੱਲ ਸਮਝ ਵਿਚ ਆਈ ਫ਼ਕੀਰ ਦੇ। ਹਥੇਲੀ ਵਿਚ ਚੁੱਕੀ ਥੈਲੀ,ਹੱਥ ਜੋੜ ਕੇ ਪਾ੍ਰਥਨਾ ਕਰਦਾ ਹੈ–
“ਹੇ ਖ਼ੁਦਾ ! ਮੈਂ ਇਹਨਾਂ ਖੋਟੇ ਸਿੱਕਿਆਂ ਨੂੰ ਕਬੂਲ ਕਰਦਾ ਰਿਹਾ,ਤੂੰ ਜਿਹੜੀ ਮੇਰੇ ਹਿਰਦੇ ਵਿਚ ਦਇਆ ਪਾ ਦਿੱਤੀ,ਕਿਉਂਕਿ ਤੂੰ ਦਿਆਲੂ ਹੈਂ,ਮੇਰਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ