ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨੀ ਪੜ੍ਹਦਿਆਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਦੀਦਾਰ ਲਈ ਅੱਖਾਂ ਵਿਛਾਏ ਬੈਠੇ ਰਹਿੰਦੇ ਸਨ । ਇਕ ਝਲਕ , ਇਕ ਸ਼ਬਦ , ਇਕ ਪਲ ਲਈ ਉਨ੍ਹਾਂ ਦਾ ਦੀਦਾਰ ਕਰਨ ਲਈ ਤੜਫਦੇ ਰਹਿੰਦੇ ਸਨ । ਉਨ੍ਹਾਂ ਦੇ ਦਰਸ਼ਨ ਕਰ ਅਨੁਭਵ ਦੀ ਦੁਨੀਆਂ ਵਿਚ ਚਲੇ ਜਾਂਦੇ । ਗੁਰੂ ਦੇ ਦੀਦਾਰ ਕਰ ਐਸੀ ਮਸਤੀ ਛਾਂਦੀ ਕਿ ਆਪਣੇ ਅੰਦਰ ਇਕ ਮਿੱਠੀ ਮਿੱਠੀ ਰਸ ਭਿੰਨੀ ਖੁਸ਼ਬੂ ਛਿੜਕੀ ਮਹਿਸੂਸ ਕਰਦੇ । ਆਪਣਾ ਜੀਵਨ ਸਫ਼ਲ ਸਮਝਦੇ । ਜਿਨ੍ਹਾਂ ਅੱਖਾਂ ਨੇ ਉਸ ਵਾਹਿਗੁਰੂ ਦਾ ਦੀਦਾਰ ਕੀਤਾ ਹੁੰਦਾ ਉਹ ਉਨ੍ਹਾਂ ਅੱਖਾਂ ਨੂੰ ਭਾਗਾਂ ਵਾਲਾ ਸਮਝ ਕਈ ਵਾਰੀ ਤਾਂ ਅੱਖਾਂ ਵੀ ਝਮਕਣਾ ਭੁੱਲ ਜਾਂਦੇ ਕਿ ਕਿਤੇ ਵਾਹਿਗੁਰੂ ਓਹਲੇ ਨਾ ਹੋ ਜਾਵੇ । ਪਰ ਜਦ ਬੰਦ ਕਰਦੇ ਤਾਂ ਵੀ ਉਸੇ ਹੀ ਵਾਹਿਗੁਰੂ ਦੀ ਮੂਰਤ ਅੱਖਾਂ ਅੱਗੇ ਆਉਂਦੀ । ਕੁਝ ਸਿੱਖ ਐਸੇ ਸਨ ਜੋ ਰੋਜ਼ ਦੇ ਦਰਸ਼ਨ ਕਰਨ ਪੈਂਡਾ ਮਾਰ ਆਉਂਦੇ ਰਾਹਾਂ ਵਿਚ ਖੜ੍ਹੇ ਹੋ ਜਾਂਦੇ ਜਿਸ ਰਾਹ ਗੁਰੂ ਨੇ ਗੁਜ਼ਰਨਾ ਹੁੰਦਾ । ਭਾਈ ਗੁਰਦਾਸ ਜੀ ਨੇ ਲਿਖਿਆ : ਐਸਾ ਇਸ ਲਈ ਹੁੰਦਾ ਕਿ ਗੁਰੂ ਜੀ ਇਕ ਥਾਂ ਮੰਜੀ ਲਗਾ ਨਹੀਂ ਸਨ ਬੈਠਦੇ । ਨਮ ਫ਼ਿਰੋਂ ਨ ਡਰੈ ਡਰਾਇਆ } ਖ਼ੁਆਜਾ ਰੋਸ਼ਨ ਨੇ ਵੀ ਜਦ ਗੁਰੂ ਹਰਿਗੋਬਿੰਦ ਜੀ ਦੀ ਵਡਿਆਈ ਸੁਣੀ ਤਾਂ ਗੁਰੂ ਜੀ ਪਾਸ ਆਇਆ ਤੇ ਉਥੋਂ ਦਾ ਹੀ ਹੋ ਗਿਆ । ਜਦ ਸੇਵਾ ਦੀ ਮੰਗ ਕੀਤੀ ਤਾਂ ਗੁਰੂ ਹਰਿਗੋਬਿੰਦ ਜੀ ਨੇ ਖ਼ੁਆਜਾ ਰੋਸ਼ਨ ਨੂੰ ਘੋੜਿਆਂ ਦੀ ਸੇਵਾ ਕਰਨ ਨੂੰ ਲਗਾ ਦਿੱਤਾ । ਰੋਜ਼ ਨਿੱਤ ਦਰਸ਼ਨ ਪਾ ਅਨੰਦਤ ਹੁੰਦਾ । ਇਕ ਦਿਨ ਜਦ ਗੁਰੂ ਜੀ ਘੋੜੇ ਉੱਤੇ ਸਵਾਰ ਹੋ ਕਿਧਰੇ ਜਾਣ ਲੱਗੇ ਤਾਂ ਉਸ ਨੇ ਮਹਿਸੂਸ ਕੀਤਾ ਕਿ ਗੁਰੂ ਜੀ ਉਸ ਤੋਂ ਦੂਰ ਹੋ ਜਾਣਗੇ । ਇਹ ਖ਼ਿਆਲ ਆਉਂਦੇ ਹੀ ਉਸ ਨੇ ਗੁਰੂ ਜੀ ਦਾ ਘੋੜਾ ਦੌੜਦਾ ਦੇਖ ਉਸ ਪਿੱਛੇ ਆਪ ਵੀ ਦੌੜਨਾ ਸ਼ੁਰੂ ਕਰ ਦਿੱਤਾ । ਜਦ ਕੋਈ ਕੋਹਾਂ ਤੱਕ ਗੁਰੂ ਜੀ ਦਾ ਪਿੱਛਾ ਕਰਕੇ ਉਨ੍ਹਾਂ ਪਾਸ ਪੁੱਜਾ ਤਾਂ ਮਹਾਰਾਜ ਨੇ ਪ੍ਰਸੰਨ ਹੋ ਕੇ ਗਲ ਨਾਲ ਲਗਾਇਆ ਤੇ ਅੰਗ ਸੰਗ ਵਾਹਿਗੁਰੂ ਸਹਾਈ ਹੋਣ ਦੀ ਅਸੀਸ ਦਿੱਤੀ । ਉਸ ਦੀ ਘਾਲ ਥਾਇ ਪਈ ਆਖ ਕੇ ਦੁਆਬੇ ਵਿਚ ਪ੍ਰਚਾਰ ਕਰਨ ਲਈ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ