ਸਾਰਿਆਂ ਨੇ ਆਪਣੇ ਆਪਣੇ ਖ਼ੁਦਾ ਬਣਾਏ ਹੋਏ ਨੇ,ਤੋ ਜੋ ਆਪਣਾ ਖ਼ੁਦਾ ਬਣਾਇਆ, ਉਹ ਤੇ ਖ਼ੁਦਾ ਦੇ ਵਿਚਕਾਰ ਇਕ ਦੀਵਾਰ ਹੈ, ਔਰ ਇਨ੍ਹਾਂ ਦੀਵਾਰਾਂ ਦੇ ਨਾਲ-ਨਾਲ ਅਨੰਤ ਹੋਰ ਦੀਵਾਰਾਂ ਨੇ, ਔਰ ਇਨ੍ਹਾਂ ਤਮਾਮ ਦੀਵਾਰਾਂ ਦਾ ਨਾਂ ਹੀ ਐ–ਮਾਇਆ। ਮਾਇਆ ਜੋ ਦਿਖਾਈ ਦੇਵੇ, ਪ੍ਰਭਾਵਿਤ ਵੀ ਕਰੇ, ਜਿਸ ਦੀ ਗ੍ਰਿਫ਼ਤ ਦੇ ਵਿਚ ਵੀ ਆ ਜਾਈਏ, ਲੇਕਿਨ ਫਿਰ ਵੀ ਉਹ ਸਾਡੀ ਗ੍ਰਿਫ਼ਤ ਦੇ ਵਿਚ ਨਾ ਆਵੇ, ਸਾਡੇ ਹੱਥੋਂ ਨਿਕਲ ਜਾਏ। ਮਾਇਆ ਦੇ ਅਨੰਤ ਰੂਪ ਨੇ, ਲੇਕਿਨ ਸ਼ਿਖਰ ਦੇ ਰੂਪਾਂ ਤੋਂ ਆਰੰਭ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਆਪ ਦੇ ਬੋਲ :-
“ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ॥”
{ਮ: ੫ ਗਾਥਾ,ਅੰਗ ੧੩੬੦}
ਭ੍ਰਮਾ ਰਹੀ ਏ ਮਾਇਆ, ਇਹ ਛਾਇਆ ਦੀਵਾਰ ਬਣਕੇ ਖੜ੍ਹੀ ਹੋ ਗਈ ਏ। ਪ੍ਰਿਥਮ ਤੇ ਇਸ਼ਟ, ਕੋਈ ਖ਼ੁਦਾ ਦੇ ਨਾਲ, ਕੋਈ ਪਰਮਾਤਮਾ ਦੇ ਨਾਲ ਨਹੀਂ ਹੈ। ਕੋਈ ਅਵਤਾਰ ਦੇ ਨਾਲ ਹੈ, ਕੋਈ ਪੈਗੰਬਰ ਦੇ ਨਾਲ ਹੈ।ਸਾਰਿਆਂ ਦੇ ਰਸਤੇ ਦੇ ਵਿਚ ਉਨ੍ਹਾਂ ਦੇ ਇਸ਼ਟ ਦੀਵਾਰ ਬਣਕੇ ਖੜ੍ਹੇ ਨੇ।ਇਸ ਤੋਂ ਬਾਅਦ ਪਰਿਵਾਰ, ਮਿੱਤਰ, ਪੁੱਤਰ, ਪਤੀ, ਪਤਨੀ, ਬਚਿਆ ਦੀ ਦੀਵਾਰ ਹੈ। ਇਹ ਦੀਵਾਰਾਂ ਫਿਰ ਵਧਦੀਆਂ ਨੇ, ਅਗਾਂਹ ਧੰਨ ਸੰਪਦਾ ਦੀ ਦੀਵਾਰ ਹੈ, ਪ੍ਰਭੁਤਾ ਦੀ ਦੀਵਾਰ ਹੈ। ਇਕ ਦੀਵਾਰ ਨੂੰ ਤੋੜਨਾ ਵੀ ਮਨੁੱਖ ਲਈ ਮੁਸ਼ਕਿਲ ਹੈ ਔਰ ਇਹ ਦੀਵਾਰ ਹੱਥਾਂ ਨਾਲ ਨਹੀਂ ਟੁੱਟਦੀ, ਸਿਰ ਦੇ ਧੱਕੇ ਦੇ ਨਾਲ ਟੁੱਟਦੀ ਏ।ਕੋਣ ਸਿਰ ਤੁੜਾਏ? ਹਰ ਮਨੁੱਖ ਆਪਣਾ ਸਿਰ ਬਚਾ ਰਿਹੈ, ਹਰ ਮਨੁੱਖ ਆਪਣੇ ਸਿਰ ਨੂੰ ਇਕ ਪਾਸੇ ਕਰ ਰਿਹੈ, ਕੋਣ ਸਿਰ ਅੱਗੇ ਕਰੇ? ਜੋ ਇਸ ਦੀਵਾਰ ਨਾਲ ਸਿਰ ਮਾਰੇ।ਸ਼ਾਇਦ ਇਸੇ ਨੂੰ ਹੀ ਸਜਦਾ ਕਹਿੰਦੇ ਨੇ, ਖ਼ੁਦਾ ਨੂੰ ਸਜਦਾ ਹੋ ਗਿਐ, ਪਰਮਾਤਮਾ ਨੂੰ ਮੱਥਾ ਟੇਕਿਆ ਗਿਐ, ਗੁਰੂ ਨੂੰ ਮੱਥਾ ਟੇਕਿਆ ਗਿਅੈ।ਕੋਈ ਸਿਰ ਮਾਰੇ, ਟੁੱਟੇਗੀ ਦੀਵਾਰ, ਟੁੱਟੇਗਾ ਇਸਦਾ ਸਿਰ ਔਰ ਇਸਦੇ ਸਿਰ ਦੇ ਵਿਚੋਂ ਹੀ ਨਿਕਲੇਗਾ ਖ਼ੁਦਾ, ਪਰਮਾਤਮਾ।
ਐਸਾ ਵੀ ਹੋਇਐ, ਕਿਸੇ-ਕਿਸੇ ਨੇ ਸੀਨੇ ਦੇ ਜੋਰ ਨਾਲ ਵੀ ਇਸ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਏ। ਹਨੂੰਮਾਨ ਨੇ ਲਗਦੈ ਇਹ ਦੀਵਾਰ ਲਾਜ਼ਮੀ ਸੀਨੇ ਨਾਲ ਤੋੜੀ ਏ, ਸਿਰ ਨਾਲ ਨਹੀਂ। ਇੰਝ ਕਹਿ ਲਉ, ਸਿਰ ਤਾਂ ਇਸ ਵਿਚਾਰੇ ਕੋਲ ਹੈ ਈ ਨਹੀਂ ਸੀ। ਜੰਗਲ ਦੇ ਵਿਚ ਰਹਿਣ ਵਾਲਾ ਵਾਨਰ ਬਹੁਤ ਸੱਭਏ ਨਹੀਂ ਹੋ ਸਕਦਾ, ਬਹੁਤ ਵੱਡੀ ਤਾਲੀਮ ਇਸਦੇ ਕੋਲ ਨਹੀਂ ਹੋ ਸਕਦੀ। ਆਖਰ ਜੰਗਲ ਦੇ ਵਿਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ। ਲੇਕਿਨ ਸੀਨਾ ਤੇ ਸੀ ਉਸਦੇ ਕੋਲ, ਦਿਲ ਧੜਕਦਾ ਹੋਇਆ ਤੇ ਸੀ, ਉਸਦੇ ‘ਚ ਜ਼ਜ਼ਬਾਤ ਵੀ ਸਨ।...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ