ਸਾਰੇ ਜਰੂਰ ਪੜਿਓ ਅਖੀਰ ਤੱਕ ਜੀ ਕਿਵੇਂ ਸਿੱਖਾਂ ਦੀ ਨਸਲਕੁਸੀ ਕੀਤੀ ਗਈ 1984 ਵਿੱਚ ਕਿਵੇਂ ਬੇਗੁਨਾਹ ਲੋਕਾਂ ਨੂੰ ਤੜਫਾ ਤੜਫਾ ਕੇ ਮਾਰਿਆ ਗਿਆ ਸੀ।
1,2,3 ਨਵੰਬਰ 1984 ਵਿਚ ਦਿਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਜਿਥੇ ਜਿਥੇ ਸਿਖ ਸਨ, ਉਨ੍ਹਾ ਦੀ ਨਸਲਕੁਸ਼ੀ ਦੀਆਂ ਜੋ ਹਿਰਦੇਵੇਦਿਕ ਘਟਨਾਵਾਂ ਵਾਪਰੀਆਂ ਉਹ ਇਤਿਹਾਸ ਦੇ ਪਨਿਆਂ ਦਾ ਅਨਿਖੜਵਾਂ ਅੰਗ ਬਣ ਚੁਕੀਆਂ ਹਨ । ਸਿਖਾਂ ਨੂੰ ਪੂਰੇ ਤੋਰ ਤੇ ਖਤਮ ਕਰਨ ਬਾਰੇ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਹੌਲੀ ਹੌਲੀ ਦਬੀ ਅਵਾਜ਼ ਵਿਚ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਸਨ । ਜਦ ਉਨ੍ਹਾ ਦਾ ਭੇਦ ਪ੍ਰਧਾਨ ਮੰਤਰੀ ਦੇ ਅੰਗ ਰਖਿਅਕਾਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੂੰ ਪਤਾ ਚਲਿਆ ਤਾਂ ਉਨ੍ਹਾ ਨੇ ਆਪਣੀ ਕੌਮ ਤੇ ਕੁਰਬਾਨ ਹੋਕੇ ਕੌਮ ਨੂੰ ਬਚਾਉਣ ਦਾ ਫੈਸਲਾ ਕਰ ਲਿਆ । ਸਿਟੇ ਵਜੋਂ ਉਨ੍ਹਾ ਨੇ 31 ਨਵੰਬਰ 1984 , ਸਵੇਰੇ 9.ਵਜਕੇ 18 ਮਿੰਟ ਜਦ ਇੰਦਰਾ ਗਾਂਧੀ ਆਪਣੇ ਦਫਤਰ ਜਾ ਰਹੀ ਸੀ, ਗੋਲੀਆਂ ਨਾਲ ਭੁੰਨ ਦਿਤਾ । ਉਸ ਵੇਲੇ ਰਾਜੀਵ ਗਾਂਧੀ ਕਲਕਤੇ ਦੌਰੇ ਤੇ ਗਿਆ ਹੋਇਆ ਸੀ, ਗਿਆਨੀ ਜੈਲ ਸਿੰਘ ਸਪੇਨ ਪਹੁੰਚਿਆ ਹੋਇਆ ਸੀ । ਸਿਖਾਂ ਦੀ ਨਸਲਕੁਸ਼ੀ ਦਾ ਪ੍ਰੋਗਰਾਮ ਤਾਂ ਪਹਿਲੋ ਤੋ ਬਣਿਆ ਹੋਇਆ ਸੀ ਪਰ ਇਹ ਇਕ ਚੰਗਾ ਮੋਕਾ ਜਾਣ ਕੇ ਬਾਕੀ ਲੀਡਰਾਂ ਨੇ ਸਿਖਾਂ ਦਾ ਕਤਲੇਆਮ ਸ਼ੁਰੂ ਕਰ ਦਿਤਾ । ਸਿੱਖਾਂ ਦੇ ਕਤਲੇਆਮ ਦਾ ਦਾਇਰਾ ਭਾਵੇਂ ਸਾਰੇ ਮੁਲਕ ਵਿਚ ਸੀ ਪਰ ਸਭ ਤੋਂ ਵੱਡੀ ਗਿਣਤੀ ਵਿੱਚ ਸਿੱਖ ਦਿੱਲੀ, ਕਾਨਪੁਰ ਅਤੇ ਬੋਕਾਰੋ ਸ਼ਹਿਰਾਂ ਵਿਚ ਕਤਲ ਕੀਤੇ ਗਏ। ਜਿਸ ਕਰਕੇ ਬਹੁਤ ਸਾਲ ਇਹਨਾਂ ਨੂੰ ਦਿੱਲੀ-ਕਾਨਪੁਰ-ਬੋਕਾਰੋ ਦੇ ਦੰਗੇ ਆਖਿਆ ਜਾਂਦਾ ਰਿਹਾ।
ਸ਼ਾਮ ਵੇਲੇ ਖਬਰ ਮਿਲ ਗਈ ਕੀ ਗਿਆਨੀ ਜੈਲ ਸਿੰਘ ਵਾਪਸ ਆ ਗਿਆ ਹੈ । ਸਿਖਾਂ ਨੂੰ ਕੁਝ ਢਾਰਸ ਬਝੀ । ਪਰ ਨਾਲ ਹੀ ਕੁਝ ਦੇਰ ਬਾਅਦ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਆ ਗਈ । ਹਸ੍ਪਤਾਲ ਦੇ ਬਾਹਰ 4-5 ਹਜ਼ਾਰ ਲੋਕਾਂ ਦਾ ਇੱਕਠ ਸੀ ਜਿਸ ਵਿਚ ਸਿਖ ਵੀ ਸਨ । ਲੋਕਾਂ ਨੇ ਨਾਰੇ ਲਗਾਣੇ ਸ਼ੁਰੂ ਕਰ ਦਿਤੇ ” ਖੂਨ ਕਾ ਬਦਲਾ ਖੂਨ ” । ਪੰਜ ਕੁ ਵਜੇ ਜਦ ਰਾਜੀਵ ਗਾਂਧੀ ਐਚ.ਕੇ.ਐਲ ਭਗਤ ਨਾਲ ਹਸਪਤਾਲ ਪਹੁੰਚਿਆ ਤਾਂ ਕਾਫੀ ਗੁਸੇ ਵਿਚ ਸੀ । ਭਗਤ ਨੇ ਇਸ ਇੱਕਠ ਨੂੰ ਉਕਸਾਇਆ ਕੀ ਇਥੇ ਹੀ ਸ਼ੋਰ ਮਚਾਉਂਦੇ ਰਹੋਗੇ ਕਿ ਕੁਝ ਕਰੋਗੇ ਵੀ । ਬਸ ਫਿਰ ਕੀ ਸੀ ਗੁੰਡੇ ਸ਼ੇਰ ਹੋ ਗਏ ਪੁਲਿਸ ਤੇ ਕਾਂਗਰਸ ਦੇ ਵਡੇ ਵਡੇ ਲੀਡਰ ਉਨ੍ਹਾ ਦੇ ਨਾਲ ਸਨ । ਸਾਢੇ ਪੰਜ ਵਜੇ ਇਸ ਇੱਕਠ ਵਿਚ 30-35 ਨੋਜਵਾਨਾਂ ਦਾ ਟੋਲਾ ਨਿਕਲਿਆ ਜਿਸ ਨੇ I.N.A ਮਾਰਕੀਟ ਵਿਚ ਕਿਸੇ ਸਿਖ ਦੇ ਸ੍ਕੂਟਰ ਨੂੰ ਅੱਗ ਲਗਾ ਦਿਤੀ
। ਫਿਰ ਉਹ ਸਰੋਜਨੀ ਨਗਰ ਵਲ ਨੂੰ ਤੁਰੇ ਤੇ ਬਸਾਂ ਵਿਚੋਂ ਸਿਖਾਂ ਨੂੰ ਧੂਹ ਕੇ ਦੁਰਵਿਹਾਰ ਕੀਤਾ । ਕਿਸੇ ਨੇ ਸਿਖਾਂ ਦੀਆਂ ਪੰਜ ਪਗੜੀਆਂ ਸੜਦੀਆਂ ਵੇਖੀਆਂ ਸਨ । ਸ਼ਾਮ ਦੇ 6 ਵਜੇ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਤੇ ਉਪਰੰਤ ਰਾਜੀਵ ਗਾਂਧੀ ਦੀ ਤਿੰਨ ਵਜ਼ੀਰਾਂ ਸਮੇਤ ਸਹੁੰ ਚੁਕਣ ਦੀ ਰਸਮ ਅਦਾ ਕੀਤੀ ਗਈ । ਉਸ ਸਮੇ ਤਕ ਸਿਖਾਂ ਦਾ ਕਾਫੀ ਨੁਕਸਾਨ ਹੋ ਚੁਕਾ ਸੀ । ਵਿਗੜੇ ਹੋਏ ਹਾਲਤ ਬਾਰੇ ਜਦੋਂ ਨਰਸਿਮਹਾ ਰਾਓ , ਗ੍ਰਹਿ ਮੰਤਰੀ ਤੋ ਪੁਛਿਆ ਗਿਆ ਤਾਂ ਉਸਨੇ ਕਿਹਾ ਕੀ 2 ਘੰਟੇ ਮੇਂ ਕਾਬੂ ਪਾ ਲਿਆ ਜਾਏਗਾ ਪਰ ਸਿਖਾਂ ਨਾਲ ਖੂਨ ਦੀ ਖੇਡੀ ਜਾਣ ਵਾਲੀ ਹੋਲੀ ਨੂੰ ਰੋਕਣ ਵਾਸਤੇ ਕੁਝ ਨਾ ਹੋਇਆ ।
ਸਭ ਤੋ ਪਹਿਲਾ ਮਾਰ ਕੁਟਾਈ ਦੀਆਂ ਘਟਨਾਵਾਂ ਕਲਕਤੇ ਵਿਚ ਸ਼ੁਰੂ ਹੋਈਆਂ । ਇਕ ਸਿਖ ਨੂੰ ਸਵੇਰੇ 11 ਵਜੇ ਰਿਟਾਇਰ ਬਿਲ੍ਡਿੰਗ ਹੇਠ ਕੁਟਿਆ । ਇਕ ਹੋਰ ਸਿਖ ਤੇ ਜੋ ਟੀ ਬੋਰਡ ਦੇ ਦਫਤਰ ਅਗੇ ਖੜਾ ਸੀ ਦੁਪਹਿਰ ਨੂੰ 1.30 ਹਮਲਾ ਕੀਤਾ । ਨੈਸ਼ਨਲ ਪ੍ਰੇਸ ਨੇ ਰਿਪੋਰਟ ਕੀਤੀ ਕਿ ਕਾਂਗਰਸ ਆਈ ਦੇ ਵਰਕਰ ਤੇ ਵੋਲੰਨਟੀਅਰ ਭਗਦੜ ਮਚਾਣ ਲਗ ਪਏ ਹਨ ਜਿਨ੍ਹਾ ਨਾਲ ਨਿਪਟਣ ਲਈ ਫੌਜ਼ ਨੂੰ ਬੁਲਾ ਲਿਆ ਤੇ 2-30 ਦੇ ਲਗਪਗ ਸਥਿਤੀ ਨੂੰ ਸੰਭਾਲ ਲਿਆ ਗਿਆ ।
ਮਦਰਾਸ ਵਿਚ ਸਿਖਾਂ ਦੀਆਂ ਦੁਕਾਨਾ ਦੀਆਂ ਖਿੜਕੀਆਂ ਤੋੜ ਦਿਤੀਆਂ । ਪੰਜਾਬ ਐਸੋਸ਼ੀਏਸ਼ਨ ਵਲੋ ਚਲਾਏ ਗਈਆਂ ਦੋ ਸਕੂਲ ਬਸਾਂ ਨੂੰ ਅਗ ਲਗਾ ਦਿਤੀ । ਉਤਰ ਪ੍ਰੇਦਸ਼ ਵਿਚ ਲੁਟ-ਖੋਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ । ਕਾਨਪੁਰ ਵਿਚ ਕਾਂਗਰਸ ਦਾ ਭਾਰੀ ਇੱਕਠ ਗਲੀਆਂ ਵਿਚ ਖੜਾ ਹੋ ਗਿਆ । ਦੁਕਾਨਾ ਬੰਦ ਹੋ ਗਈਆਂ । ਜਬਲਪੁਰ ਅਤੇ ਇੰਦੋਰ ਵਿਚ ਸਿਖਾਂ ਦੀਆਂ ਦੁਕਾਨਾ ਤੇ ਪੇਟ੍ਰੋਲ ਪੰਪਾਂ ਨੂੰ ਅਗ ਲਗਾ ਦਿਤੀ ਤੇ ਸਿਖਾਂ ਤੇ ਹਮਲਾ ਕਰ ਦਿਤਾ ਜਿਸ ਕਰਕੇ ਫੌਜ਼ ਨੂੰ ਸੂਚਤ ਕਰਨਾ ਪਿਆ । ਉੜੀਸਾ ਵਿਚ ਕਾਂਗਰਸ ਈ ਦੇ ਵਰਕਰਾਂ ਨੇ ਭੂਵਨੇਸ਼ਵਰ ਦੇ ਸਿਖਾਂ ਤੇ ਹਮਲਾ ਕਰ ਦਿਤਾ ਤੇ ਉਨ੍ਹਾ ਦੇ ਟਰੱਕਾਂ ਨੂੰ ਅਗ ਲਗਾ ਦਿਤੀ । ਦਿਲੀ ਵਿਚ ਗਿਆਨੀ ਜੈਲ ਸਿੰਘ ਦੀ ਹਸਪਤਾਲ ਵਿਚ ਖੜੀ ਕਾਰ ਤੇ ਵੀ ਪਥਰਾਓ ਹੋਇਆ
ਗਿਣੀ ਮਿਥੀ ਚਾਲ ਅਨੁਸਾਰ ਅਫਵਾਹ ਉਡਾਈ ਗਈ ਕੀ ਇੰਦਿਰਾ ਗਾਂਧੀ ਦੀ ਮੌਤ ਤੇ ਸਿਖ ਮਿਠਿਆਈਆਂ ਵੰਡ ਰਹੇ ਹਨ ਤੇ ਭੰਗੜੇ ਪਾ ਰਹੇ ਹਨ । ਪੁਰਾਣੀ ਦਿਲੀ ਤੇ ਸਟੇਸ਼ਨ ਤੇ ਸੈਂਕੜੇ ਹਿੰਦੂਆਂ ਦੀਆਂ ਲਾਸ਼ਾਂ ਸਿਖਾਂ ਨੇ ਪੰਜਾਬ ਤੋਂ ਭੇਜੀਆਂ ਹਨ । ਸਿਖਾਂ ਨੇ ਪੀਣ ਵਾਲੇ ਪਾਣੀ ਵਿਚ ਜਹਿਰ ਘੋਲ ਦਿਤਾ ਹੈ ਆਦਿ । ਇਥੇ ਹੀ ਬਸ ਨਹੀਂ ਕੀਤੀ ਸਗੋਂ ਕਾਂਗਰਸ ਦੇ ਹਮੈਤੀਆਂ ਨੇਤਾਵਾਂ ਨੇ ਬਾਹਰਲੇ ਪਿੰਡਾਂ ਤੋ ਭੰਗੀਆਂ, ਗੁਜਰਾਂ ,ਜਾਟਾ ਤੇ ਗੁੰਡਿਆਂ ਨੂੰ ਸਿਖਾਂ ਨੂੰ ਲੁਟਣ, ਕੁਟਣ ਤੇ ਮਾਰਨ ਵਾਸਤੇ ਸੱਦ ਲਿਆ ਤੇ ਲਾਲਚ ਦਿਤਾ ਕੀ ਲੁਟਿਆ ਮਾਲ ਸ੍ਭ ਤੁਹਾਡਾ ਹੋਵੇਗਾ । ਟੀ ਵੀ ਤੇ ਖੂਨ ਕੇ ਬਦਲੇ ਖੂਨ ਵਰਗੇ ਭੜਕਾਊ ਨਾਹਰੇ ਵੀ ਲਗਾਏ ਗਏ ।
ਵਹਿਸ਼ੀ ਦਰਿੰਦੇ ਲਭ ਲਭ ਕੇ ਸਿਖਾਂ ਦਾ ਸ਼ਿਕਾਰ ਕਰ ਰਹੇ ਸਨ । ਘਰਾਂ , ਦੁਕਾਨਾ , ਟਰੱਕਾਂ ,ਮੋਟਰ ਗਡੀਆਂ ਤੇ ਸਿਖਾਂ ਦੇ ਪਵਿਤਰ ਗੁਰੂਦਵਾਰੇ ਸਾੜੇ ਜਾ ਰਹੇ ਸਨ । ਸਹੀਦ ਨਗਰ ਦੇ ਗੁਰੂਦਵਾਰਾ ਸਾਹਿਬ ਨੂੰ ਅਗ ਲਗਾ ਦਿਤੀ ਗਈ , ਗਰੰਥ ਸਾਹਿਬ ਦੇ ਦੋ ਪਾਵਨ ਸਰੂਪ ਜਲਾ ਦਿਤੇ ਤੇ ਉਹਨਾਂ ਨੂੰ ਪੈਰਾਂ ਹੇਠ ਰੋਲਿਆ । ਦਿਲੀ ਵਿਚ ਸਿਖ ਕਤਲੇਆਮ ਦੀ ਹਾ ਹਾ ਕਾਰ ਮਚੀ ਹੋਈ ਸੀI ਅਜੇ ਵੀ ਤਤਕਾਲੀ ਗ੍ਰਹਿ ਮੰਤਰੀ ਰੇਡਿਓ , ਟੀ ਵੀ ਤੇ ਅਨਾਉੰਸ ਕਰਵਾ ਰਿਹਾ ਸੀ ਕੀ ਹਾਲਤ ਕਾਬੂ ਮੈਂ ਹੈਂ
। ਜਦ ਰਾਸ਼ਟਰਪਤੀ ਤੋਂ ਕੁਝ ਸ਼ਹਿਰੀ ਤੇ ਉਚ ਅਧਿਕਾਰੀਆਂ ਨੇ ਪੁਛਿਆ ਕੀ ਫੌਜ਼ ਕਿਓਂ ਨਹੀ ਬੁਲਾਈ ਜਾ ਰਹੀ ਤਾ ਉਸਦਾ ਜਵਾਬ ਸੀ ,” ਸਰਕਾਰ ਅਭੀ ਸੋਚ ਰਹੀ ਹੈ ਕੀ ਫੌਜ਼ ਬੁਲਾਈ ਜਾਏ ਜਾ ਨਹੀਂ “1 2 ਅਕਤੂਬਰ ਨੂੰ ਫੌਜ਼ ਨੂੰ ਬੁਲਾ ਲਿਆ ਗਿਆ ਪਰ ਤਾਇਨਾਤ ਉਦੋਂ ਕੀਤੀ ਗਈ ਜਦੋ ਇੰਦਰਾ ਗਾਂਧੀ ਦੇ ਅੰਤਮ ਸਸਕਾਰ ਤੋਂ ਬਾਅਦ 3000 ਫੌਜੀ ਤੇ ਮੋਟਰ ਗਡੀਆਂ ਵੇਹ੍ਲੀਆਂ ਹੋ ਗਈਆਂ ਮਤਲਬ 72 ਘੰਟੇ ਬਾਅਦ ।
ਮੁਨੀਰਕਾ ਵਿਚ ਯੂਥ ਕਾਂਗਰਸ ਦੇ ਨੇਤਾ ਸਤਬੀਰ ਸਿਹੁੰ ਨੇ ਗੁੰਡਿਆਂ ਦੀ ਭਰੀ ਬਸ ਮੰਗਵਾ ਕੇ ਗੁਰੂ ਹਰਕ੍ਰਿਸ਼ਨ ਸਕੂਲ ਦੀ ਇਮਾਰਤ ਨੂੰ ਅਗ ਲਗਾ ਦਿਤੀ ਤੇ ਸਭ ਬਸਾਂ ਨੂੰ ਸਾੜ ਦਿਤਾ । ਤ੍ਰਿਸ਼ੂਲਾਂ , ਲੋਹੇ ਦੇ ਸਰੀਏ ਨਾਲ ਸਿਖਾਂ ਦਾ ਘਾਣ ਕੀਤਾ ਗਿਆ । P.U.D.R. ਤੇ P.U.C.L. ਦੀ ਰਿਪੋਰਟ ਪੜਨ ਤੋਂ ਪਤਾ ਚਲਦਾ ਹੈ ਕੀ ਜਦ ਮੁਨੀਰਕਾ ਦੇ ਨਗਰ ਨਿਗਮ ਦੇ ਮੈਂਬਰ ਜਗਦੀਸ਼ ਟੋਕਮ ਦੀ ਅਗਵਾਈ ਹੇਠ ਭੀੜ ਪਾਸੋਂ ਸਿਖਾਂ ਨੂੰ ਬਚਾਉਣ ਦੀ ਬੇਨਤੀ ਕੀਤੀ ਤਾਂ S.H.O. ਨੇ ਸਿਖਾਂ ਨੂੰ ਮਾਰਨਾ ਜਾਇਜ਼ ਦਸਿਆ । ਥਾਣੇ ਦੇ ਬਾਹਰ ਖੜੇ ਦੋ ਸਿਪਾਹੀ ਕਹਿੰਦੇ ਹਨ ਜਾਟ ਹੋਣ ਦੇ ਨਾਤੇ ਤੁਹਾਨੂੰ ਸਿਖਾਂ ਨੂੰ ਮਾਰ ਦੇਣਾ ਚਾਹੀਦਾ ਸੀ । ਗਲ ਕੀ ਪੁਲੀਸ ਸਿਖਾਂ ਨੂੰ ਮਾਰਨ , ਉਨ੍ਹਾ ਦੀ ਜਾਇਦਾਦ ਲੁਟਣ ਤੇ ਉਨ੍ਹਾ ਦੀਆਂ ਬਹੂ ਬੇਟੀਆਂ ਨਾਲ ਬਲਤਕਾਰ ਕਰਨ ਲਈ ਜਨਤਾ ਨੂੰ ਉਕਸਾ ਰਹੀ ਸੀ । M.P. ਸਜਣ ਕੁਮਾਰ ਤੇ ਲਲਿਤ ਮਾਕਨ ਤੇ ਟ੍ਰੇਡ ਯੂਨੀਅਨ ਦੇ ਨੇਤਾ ਸਿਖਾਂ ਦੇ ਕਾਤਲਾਂ ਨੂੰ 100-100 ਰੁਪੇ ਤੇ ਸ਼ਰਾਬ ਦੀਆਂ ਬੋਤਲਾਂ ਤੇ ਗੁੰਡਿਆਂ ਦੇ ਲੀਡਰਾਂ ਨੂੰ 1000-1000 ਰੁਪੇ ਵੰਡ ਰਹੇ ਸੀ
ਸਰਕਾਰ ਵਲੋਂ ਅਣਮਿਥੇ ਸਮੇ ਕਰਫਿਊ ਲਗਾਣਾ ਵੀ ਲਗਿਆ ਜੋ ਇਕ ਚਾਲ ਸੀ । ਕਰਫਿਊ ਦੋਰਾਨ ਘਰ ਬੈਠੇ ਸਿਖਾਂ ਨੂੰ ਘਰ ਦੇ ਬੰਦ ਬੂਹਿਆਂ ਅੰਦਰ ਹੀ ਸਾੜ ਫੂਕ ਦਿਤਾ ਜਾਏ ਤੇ ਜੇ ਸਿਖ ਬਾਹਰ ਨਿਕਲੇ ਗੋਲੀ ਨਾਲ ਉੜਾ ਦਿਤਾ ਜਾਏ । ਯਾਦ ਰਹੇ ਫੌਜ਼ ਕੋਲ ਗੋਲੀ ਚਲਾਣ ਦਾ ਕੋਈ ਅਧਿਕਾਰ ਨਹੀਂ ਸੀ ਪਰ ਸਿਖਾਂ ਦੇ ਕਾਤਲਾਂ ਨੂੰ ਇਹ ਅਧਿਕਾਰ ਦਿਤਾ ਗਿਆ ।
ਲਜਪਤ ਨਗਰ ਦੀ ਮਾਰਕੀਟ ਵਿਚ ਸੇਂਕੜੇ ਨੋਜਵਾਨ ਤਲਵਾਰਾਂ, ਤਰਸੂਲ , ਸਲਾਖਾਂ ਆਦਿ ਫੜਕੇ ਦਨ ਦਨਾਂਦੇ ਫਿਰ ਰਹੇ ਸੀ ਤੇ ਫੌਜ਼ ਦੀ ਇਕ ਟੁਕੜੀ ਉਨ੍ਹਾਂ ਦੇ ਕੋਲੋਂ ਦੀ ਬਿਨਾ ਕੁਝ ਕਹੇ ਚੁਪ ਚਾਪ ਲੰਘ ਗਈ । M.P. ਧਰਮ ਦਾਸ ਸ਼ਾਸ਼ਤਰੀ, ਦਿਲੀ ਨਗਰ ਨਿਗਮ ਹਲਕਾ ਨੰਬਰ 32 ਦਾ ਮੈਂਬਰ ਮੰਗਤ ਰਾਮ ਤੇ ਦਿਲੀ ਮਹਾਂਨਗਰ ਦਾ ਕੌਂਸਲਰ ਮਹਿੰਦਰ ਨੇ ਵੋਟਰ ਲਿਸਟਾਂ ਤੋ ਨਾਮ ਪਤਾ ਤੇ ਘਰਾਂ ਦੀ ਪਹਿਚਾਣ ਕਰਵਾਕੇ ਸਿਖਾਂ ਦਾ ਵਹਿਸ਼ੀ ਦਰਿੰਦਿਆਂ ਤੋਂ ਕਤਲੇ ਆਮ ਕਰਵਾਇਆ ।
ਸ਼ਕਰਪੁਰ M ਬ੍ਲਾਕ ਦੇ ਵਸਨੀਕ ਕਾਂਗਰਸ ਦੇ ਕਰਿੰਦੇ ਤਰਲੋਚਨ ਸਿੰਘ ਭਾਟਿਯਾ ਨੂੰ ਮਾਰ ਦਿਤਾ ਗਿਆ । ਦਿਲੀ ਦੇ ਸਿਖ ਕਾਂਗਰਸ ਦੇ M.P ਚਰਨਜੀਤ ਸਿੰਘ ਦੀ ਕੋਕਾ ਕੋਲਾ ਦੀ ਫੈਕਟਰੀ ਸਾੜ ਦਿਤੀ । ਉਸਨੇ ਪੁਲਿਸ ਨੂੰ ਫੋਨ ਵੀ ਕੀਤਾ ਪਰ ਪੁਲਿਸ ਉਥੇ ਨਾ ਪਹੁੰਚੀ । ਸਿਵਿਲ ਕਪੜਿਆਂ ਵਿਚ ਕੋਨਸਟੇਬਲ ਕੁਲਵੰਤ ਸਿੰਘ ਆਪਣੀ ਡਿਓਟੀ ਤੋਂ ਬਾਅਦ ਆਪਣੇ ਘਰ ਵਲ ਆ ਰਿਹਾ ਸੀ ,ਰਸਤੇ ਵਿਚ ਇਕ ਹਜੂਮ ਨੇ ਉਸ ਨੂੰ ਮਾਰ ਮਾਰ ਕੇ ਅਧਮੋਇਆ ਕਰਕੇ ਸੁਟ ਦਿਤਾ । ਉਸਦੇ ਸਿਰ ਤੇ ਅਤੇ ਸਰੀਰ ਤੇ 14 ਰਾਡਾਂ ਦੇ ਜਖ੍ਮ ਸਨ । ਸਰਦਾਰ ਕਸ਼ਮੀਰ ਸਿੰਘ ਮੋਦਾ ਟਰੱਕ ਡਰਾਵਇਰ ਨੂੰ ਉਸਦੇ ਇਕ ਹੋਰ ਸਾਥੀ ਸਮੇਤ ਮੁਸਲਮਾਨਾਂ ਨੇ ਟਰੱਕਾਂ ਨੂੰ ਅਗ ਲਗਾਣ ਵਾਲੀ ਭੀੜ ਤੋਂ ਬਚਾਇਆ । ਕਈ ਹਿੰਦੂ ਭਰਾਵਾਂ ਦੇ ਘਰ ਬਾਹਰ ਸਾੜ ਦਿਤੇ ਜਿਨ੍ਹਾ ਨੇ ਸਿਖਾਂ ਨੂੰ ਆਪਣੇ ਘਰ ਪਨਾਹ ਦਿਤੀ ਸੀ । ਇਕ ਮੁਸਲਮਾਨ ਜਿਸਦਾ ਨਾਮ ਏ-ਮੁਲਾ ਸੀ ਉਸਨੇ ਵੀ ਬਲਦੀ ਅੱਗ ਵਿਚ ਰੋਟੀ ਸੇਕਣ ਲਈ ਮੁਸਲਮਾਨਾਂ ਨੂੰ ਗੁਰੁਦਵਾਰੇ ਸਾੜਨ ਵਾਸਤੇ ਭੜਕਾਇਆ ।
ਸ੍ਰੀ ਗੁਪਤਾ M.P.ਦੀ ਅਗਵਾਈ ਹੇਠ ਸੁਲਤਾਨਪੁਰੀ ਵਿਚ ਭੜਕਿਆ ਹੋਇਆ ਨਜੂਮ ,” ਮਰਦਾਂ ਨੂੰ ਮਾਰ ਦਿਓ ਤੇ ਔਰਤਾਂ ਨਾਲ ਜਬਰ ਜਿਨਾਹ ਕਰੋ ” ਉਚੀ ਉਚੀ ਕਹਿ ਰਿਆ ਸੀ । ਸੁਲਤਾਨਪੁਰੀ ਦੇ S.H.O. ਹਰੀ ਰਾਮ ਭਟੀ ਨੇ ਸਿਖਾਂ ਕੋਲੋਂ ਹਥਿਆਰ ਖੋਹ ਕੇ ਦਰਿੰਦਿਆਂ ਦੇ ਹਵਾਲੇ ਕਰ ਦਿਤੇ ਖੁਦ ਵੀ ਸਿਖਾਂ ਨੂੰ ਕਤਲ ਕੀਤਾ ਤੇ 25 ਸਿਖਾਂ- ਬਜੁਰਗਾਂ ਤੇ ਨੌਜਵਾਨਾਂ ਦੇ ਕੇਸ ਕਤਲ ਕਰਵਾਕੇ ਨਾਈ ਨੂੰ 500 ਰੁਪੇ ਦਿਤੇ । ਬ੍ਰਹਮ ਨੰਦ ਗੁਪਤਾ ਸਿਖਾਂ ਨੂੰ ਸਾੜਨ ਲਈ ਤੇਲ ਮੁਹਇਆ ਕਰਵਾ ਰਿਹਾ ਸੀ ।
ਮੰਗੋਲਪੁਰੀ ਤੇ ਸੁਲਤਾਨਪੁਰੀ ਵਿਚਲੇ ਨਾਲੇ ਵਿਚ ਸੁਟੀਆਂ ਸਿਖਾਂ ਦੀਆਂ ਲਾਸ਼ਾਂ ਅਤੇ ਸਿਖ ਬਚਿਆਂ ਨੂੰ ਪਾੜ ਪਾੜ ਕੇ ਸੁਟਣ ਬਾਰੇ ਲੋਕਾਂ ਨੇ ਪਤਰਕਾਰਾਂ ਤੇ ਮੀਡੀਆ ਨੂੰ ਦਸਿਆ । ਉਥੇ ਸਿਖ ਨੋਜਵਾਨਾਂ ਤੇ ਬਜੁਰਗਾਂ ਦੇ ਕੇਸ ਕਟੇ ਗਏ , ਲੋਹੇ ਦੀਆਂ ਸਲਾਖਾਂ ਨਾਲ ਕੁਟ ਕੁਟ ਕੇ ਉਨ੍ਹਾ ਨੂੰ ਬੁਰੀ ਤਰਹ ਮਾਰਿਆ ਗਿਆ , ਉਨ੍ਹਾ ਵਿਚੋ ਜੋ ਸਹਿਕਦੇ ਜਾਂ ਬਚ ਜਾਂਦੇ ਉਨ੍ਹਾ ਉਤੇ ਤੇਲ ਪਾਕੇ ਸਾੜ ਦਿਤਾ ਜਾਂਦਾ । ਇਥੇ ਸਿਖਾਂ ਨੂੰ ਮਾਰਨ ਦੀ ਅਗਵਾਈ ਦਿਲੀ ਨਗਰ ਨਿਗਮ ਹਲਕਾ ਨੰਬਰ 37 ਦੇ ਮੈਂਬਰ ਈਸ਼ਵਰ ਸਿਹੁੰ, ਸਲੀਮ ਕੁਰੈਸ਼ੀ ਤੇ ਸ਼ਕੀਨ ਦੇ ਕਾਰਕੁਨਾਂ ਨੇ ਕੀਤੀ ।
ਤਿਰਲੋਕਪੁਰੀ ਵਿਚ ਕੋਨਸਲਰ ਅਸ਼ੋਕ ਕੁਮਾਰ ਨੇ ਵਹਿਸ਼ੀ ਦਰਿੰਦਿਆਂ ਦੀ ਅਗਵਾਈ ਕੀਤੀ ਜਿਨ੍ਹਾ ਨੇ 400 ਸਿਖ ਜਿਉਂਦੇ ਸਾੜ ਦਿਤੇ । ਇਥੇ ਦੇ ਪਤਰਕਾਰਾਂ ਨੇ ਸਿਖਾਂ ਦੀਆਂ ਅਧ-ਸੜੀਆਂ ਲਾਸ਼ਾਂ ਚੂਹਿਆਂ ਨੂੰ ਕੁਤਰਦੇ ਦੇਖਿਆ । S.H.O.ਸੂਰਵੀਰ ਸਿਹੁੰ ਨੇ ਭੀੜ ਵਲੋਂ ਕਤਲੇਆਮ ਅਤੇ ਲੁਟ ਮਾਰ ਕਰਨ ਵਾਸਤੇ ਡਿਉਟੀ ਤੇ ਤਾਇਨਾਤ ਇਕ ਹਵਾਲਦਾਰ ਤੇ ਦੋ ਸਿਪਾਹੀਆਂ ਨੂੰ ਹਟਾ ਦਿਤਾ । ਪ੍ਰਸਿਧ ਪਤਰਕਾਰ ਸ੍ਰੀ ਸਤੀਸ਼ ਜੈਕਬ ਨੇ 32 ਨੰਬਰ ਬ੍ਲਾਕ ਦੇ ਹਰ ਘਰ ਵਿਚ ਸਿਖਾਂ ਦੀਆਂ ਲਾਸ਼ਾਂ ਜੇਹੜੀਆਂ ਲੋਹੇ ਦੀਆਂ ਸਲਾਖਾਂ ਨਾਲ ਵਿਨੀਆਂ ਪਈਆਂ ਸਨ ਤੇ ਬਾਅਦ ਵਿਚ ਮਿਟੀ ਦਾ ਤੇਲ ਪਾਕੇ ਸਾੜੀਆਂ ਗਈਆਂ ਸਨ ਜਿਨ੍ਹਾ ਵਿਚ ਅਜੇ ਵੀ ਮਿਟੀ ਦੇ ਤੇਲ ਦੀ ਬਦਬੂ ਆ ਰਹੀ ਸੀ , ਦੇਖਿਆ ।
ਰਾਤੀ 10 ਵਜੇ ਸੀਮਾ ਪੁਰੀ ਵਿਚੋਂ ਰੋਲੇ ਤੇ ਚੀਕਾਂ ਦੀ ਅਵਾਜ਼ ਆਉਣ ਲਗੀ । ਲੁਟੇਰਿਆ ਨੇ ਸਾਰੀ ਰਾਤ ਸੀਮਾਪੁਰੀ ਵਿਚ ਲੋਕਾਂ ਦੇ ਘਰ ਲੁਟਿਆ , ਉਜਾੜਿਆ ਤੇ ਸਾੜਿਆ । ਅਗਲੀ ਸਵੇਰ ਨੂੰ ਸੀਮਾਪੁਰੀ ਦੇ ਨਾਲ ਸੁੰਦਰ ਨਗਰ ਕਾਲੋਨੀ ਜਿਥੇ 35-40 ਸਿਖਾਂ ਦੇ ਘਰ ਸੀ ਜਿਥੇ ਵਹਿਸ਼ੀ ਦਰਿੰਦੇ ਗੁਰੁਦਵਾਰੇ ਨੂੰ ਅਗ ਲਾਣ ਵਾਸਤੇ ਆਏ ਸੀ । ਸਾਰੇ ਸਿਖ ਗੁਰੁਦਵਾਰੇ.ਨੂੰ ਬਚਾਣ ਵਾਸਤੇ ਇੱਕਠੇ ਹੋ ਗਏ । ਦੋ ਵਾਰੀ ਤੇ ਮਾਰ ਕੁਟ ਖਾਕੇ ਵਾਪਸ ਚਲੇ ਗਏ ਪਰ ਤੀਸਰੀ ਵਾਰੀ ਪਤਾ ਨਹੀਂ ਕਿਥੋਂ ਪੂਰਾ ਇਜੜ ਇਕਠਾ ਕਰਕੇ ਲੈ ਆਏ ਤੇ ਨਿਸ਼ਾਨ ਸਾਹਿਬ ਨੂੰ ਅੱਗ ਲਗਾ ਦਿਤੀ । ਸਰਦਾਰ ਦਿਲਬਾਗ ਸਿੰਘ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਪਰ ਉਨ੍ਹਾ ਦੀ ਗਿਣਤੀ ਇਤਨੀ ਸੀ ਕਿ 50-60 ਵੀ ਘਟ ਪੈ ਗਏ । ਕਾਫੀ ਸਿੰਘ ਸ਼ਹੀਦ ਹੋ ਗਏ , ਦਿਲਬਾਗ ਸਿੰਘ ਨੂੰ ਦੰਗੜਾ ਨੇ ਜਿਉਂਦੇ ਨੂੰ ਪਕੜ ਕੇ ਮੁਸ਼ਕਾ ਤਾੜ ਧਰਤੀ ਤੇ ਸੁਟ ਕੇ ਥੋੜੀ ਥੋੜੀ ਅਗ ਲਗਾ ਕੇ ਤੜਪਾ ਤੜਪਾ ਕੇ ਮਾਰਿਆ । ਉਸਦੀ ਪਤਨੀ ਜਦ ਰੋ ਰੋ ਉਸਦੇ ਉਤੇ ਡਿਗਦੀ ਤਾਂ ਦੰਗੜ ਉਸ ਨੂੰ ਫੜ ਕੇ ਅਸ਼ਲੀਲ ਹਰਕਤਾਂ ਕਰਦੇ । ਮੰਗੋਲਪੁਰੀ ਵਿਚ ਸਰਦਾਰ ਬਲਦੇਵ ਸਿੰਘ ਦੇ ਗਲ ਵਿਚ ਟਾਇਰ ਪਾਕੇ ਸਾੜ ਦਿਤਾ । ਜਦ ਪਿਤਾ ਬਾਹਰ ਆਇਆ ਤਾਂ ਉਸਦਾ ਵੀ ਇਹੀ ਹਾਲ ਕੀਤਾ । ਸ਼ਾਹਦਰੇ ਰੇਲਵੇ ਫਾਟਕ ਕੋਲ ਗੰਦੇ ਨਾਲੇ ਕੋਲ ਪਈਆਂ ਲਾਸ਼ਾਂ ਨੂੰ ਸੂਰ ਖਿਚਦੇ ਨਜ਼ਰ ਆ ਰਹੇ ਸੀ । ਕਈਆਂ ਬੰਦਿਆ ਨੂੰ ਪੇਟ੍ਰੋਲ ਪਿਆ ਕੇ ਤੇ ਛਿੜਕ ਕੇ ਅਗ ਲਗਾ ਕੇ ਸਾੜ ਦਿਤਾ । ਸਿਖ ਵੇਖ ਕੇ ਪੁਲੀਸ ਵੀ ਡੰਡਿਆਂ ਨਾਲ ਮਾਰਦੀ । ਸਿਖਾਂ ਦੇ ਮਕਾਨਾਂ ਦੀਆਂ ਰਜਿਸਟਰੀਆਂ ਬੰਦ ਕਰਵਾ ਦਿਤੀਆਂ ਲੋਕ ਨੂੰ ਜੋ ਮਿਲਿਆ ਮਕਾਨ ਵੇਚ ਕੇ ਪੰਜਾਬ ਚਲੇ ਗਏ । ਸਰਕਾਰ ਨੇ ਦੰਗਿਆਂ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ । ਦਿਲੀ ਦੇ ਦੰਗਿਆਂ ਵਿਚ ਭਜਨ ਲਾਲ ਨੇ ਸਰਕਾਰੀ ਮਸ਼ੀਨਰੀ ਨੂੰ ਵਰਤਣ ਵਿਚ ਗੁਰੇਜ਼ ਨਹੀਂ ਕੀਤਾ ।
ਇਸ ਕਤਲੇਆਮ ਨੂੰ ਹਿੰਦੂ ਸਿੰਘ ਦੰਗਿਆਂ ਦਾ ਨਾ ਦਿਤਾ ਗਿਆ । ਗੁਰੂਦਵਾਰਾ ਸਿੰਘ ਸਭਾ ਲਕਸ਼ਮੀਬਾਈ ਨਗਰ ਅਤੇ ਗੁਰੂਦਵਾਰਾ ਕਿਦਵਈ ਨਗਰ ਅਗ ਨਾਲ ਬੁਰੀ ਤਰਹ ਜਲ ਰਹੇ ਸਨ । ਸ਼ਾਮ ਤਕ ਸ਼ੰਕਰ ਮਾਰਕੀਟ , ਪੰਚ ਕੂਂਆ ਰੋਡ , ਕਰੋਲ ਬਾਗ ਸ੍ਰੋਜਨੀ ਨਗਰ ਤੇ ਹੋਰ ਬਹੁਤ ਸਾਰੇ ਇਲਾਕਿਆਂ ਦੀਆਂ ਇਮਾਰਤਾਂ ਲੁਟੀਆਂ ਜਾ ਚੁਕੀਆਂ ਸਨ ਤੇ ਬੁਰੀ ਤਰਹ ਸੜ ਰਹੀਆਂ ਸਨ । ਸੈਕੜੇ ਅਗ ਦੀ ਭੇਟ ਚਾੜੇ ਗਏ । ਗੁਰੂਦਵਾਰਾ ਰਕਾਬ ਗੰਜ ਤੇ ਗੁਰੂਦਵਾਰਾ ਚਾਂਦਨੀ ਚੌਕ ਤੇ ਵੀ ਹਮਲਾ ਹੋਇਆ । ਕੁਝ ਸਿੰਘਾਂ ਨਾਲ ਰੇਲਵੇ ਸਟੇਸ਼ਨ ਤੇ ਖਿਚ ਧੂਹ ਕੀਤੀ ਗਈ ।
ਦੋ ਨਵੰਬਰ ਨੂੰ ਹੋਈ ਖੂਨ ਖਰਾਬੇ ਦੀ ਖਬਰ ਮਿਲਦੀਆਂ ਹੀ ਰਾਹੁਲ,ਜੋਸਫ ਮਲਿਆਕਨ ਤੇ ਕੁਝ ਹੋਰ ਇੰਡੀਅਨ ਐਕਸਪ੍ਰੇਸ ਨਾਲ ਜੁੜੇ ਭੜਕੀ ਹੋਈ ਭੀੜ ਵਲੋਂ ਕੀਤੇ ਗਏ ਪਥਰਾਉ ਦਾ ਸਾਮਣਾ ਕਰਦੇ ਪੁਲੀਸ ਸਟੇਸ਼ਨ ਪਹੁੰਚੇ ਤੇ ਉਥੋਂ ਦੇ S.H.O. ਨੇ ਕਿਹਾ ਕੀ ਇਲਾਕੇ ਵਿਚ ਪੂਰਨ ਸ਼ਾਂਤੀ ਹੈ, ਜਦ ਕਿ ਇਕ ਟਰੱਕ ਪੁਲਿਸ ਸਟੇਸ਼ਨ ਦੇ ਬਾਹਰ ਵੇਖਿਆ ਜਿਸ ਵਿਚ ਚਾਰ ਲਾਸ਼ਾਂ ਸਨ , ਜਿਨ੍ਹਾ ਵਿਚੋਂ ਇਕ ਬੰਦਾ ਅਜੇ ਵੀ ਜਿਓੰਦਾ ਸੀ ਤਾ ਪੱਤਰਕਾਰ ਪ੍ਰੇਰਕ ਨੇ ਪੁਲਿਸ ਕਮਿਸ਼ਨਰ ਨੂੰ ਦਸ਼ਿਆ ਕੀ ਆਪ ਕਹਿ ਰਹੇ ਸੀ ਕਿ ਤਿਰਲੋਕ ਪੁਰੀ ਵਿਚ ਕੋਈ ਗੜਬੜ ਨਹੀਂ ਹੈ ਜਦ ਕੀ ਉਥੇ 30 ਘੰਟੇ ਤੋ ਵਧ ਕਤਲੇਆਮ ਚਲ ਰਿਹਾ ਹੈ । 3 ਨਵੰਬਰ ਦੀ indian express ਵਿਚ ਖਬਰ ਸੀ ਕਿ ਇੱਕਲੀ ਪੂਰਬੀ ਦਿਲੀ ਵਿਚ 500 ਲੋਕ ਮਾਰ ਦਿਤੇ ਗਏ ਤੇ 200 ਦੇ ਕਰੀਬ ਲਾਸ਼ਾਂ ਪੁਲਿਸ ਦੇ ਮੁਰਦਾ ਘਰ ਵਿਚ ਵੇਖੀਆਂ ਗਈਆਂ ਹਨ । ਦਿਲੀ ਦੇ ਪੂਰਵੀ ਜਿਲੇ ਦੇ ਸਹਾਇਕ ਪੁਲਿਸ ਕਮਿਸ਼ਨਰ ਤੇ ਇਲਜ਼ਾਮ ਹੈ ਉਸ ਨੇ ਭੀੜ ਨੂੰ ਖੁਦ ਬੁਲਾ ਕੇ ਅਹਿੰਸਾ ਕਰਵਾਈ ਜਿਸਦੇ ਮੂਹੋਂ ਲੋਕਾ ਨੇ ਇਹ ਕਹਿੰਦੇ ਸੁਣਿਆ ,’ ਭਾਈ ਨੂੰ ਮਾਰਨ ਦੇ ਨਾਲ ਨਾਲ ਗੁਰੁਦਵਾਰੇ ਨੂੰ ਵੀ ਉੜਾ ਦੇਣਾ ਚਾਹੀਦਾ ਸੀ । ਉਸ ਕੋਲ ਇਕ ਜੀਪ , ਸਟੇਸ਼ਨ ਵੇਗਨ ਤੇ ਸਟੇਨ ਗੰਨਾ ਨਾਲ ਲੈਸ ਦੋ ਸਿਪਾਹੀ ਸਨ । ਉਸ ਕੋਲ ਕਈ ਰਿਵਾਲਵਰ , ਪਟਰੋਲ ਦੀਆਂ ਕੈਨੀਆਂ ਤੇ ਢੇਰ ਸਾਰੇ ਪੱਥਰ ਵੀ ਸਨ । ਚਸ਼ਮਦੀਦ ਗਵਾਹਾਂ ਦੇ ਮੁਤਾਬਿਕ ਉਸਨੇ ਭੀੜ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ