ਅੱਜ ਇਕ ਹੋਰ ਹੱਡਬੀਤੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਤੋ ਸਾਨੂੰ ਸਾਰਿਆਂ ਤੋ ਬਹੁਤ ਸਿਖਿਆ ਮਿਲੇਗੀ ।
ਇਕ ਵੀਰ ਮੈਨੂੰ ਮਿਲਿਆ ਜੋ ਕਾਫੀ ਪੜਿਆ ਲਿਖਿਆ ਸੀ ਤੇ ਮੈਨੂੰ ਕਹਿਣ ਲੱਗਾ ਵੀਰ ਜੀ ਗੁਰਬਾਣੀ ਵਿੱਚ ਲਿਖਿਆ ਹੈ । ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।। ਸਾਡੇ ਗੁਰੂ ਸਾਹਿਬ ਭਗਤ ਤੇ ਹੋਰ ਮਹਾਪੁਰਖ ਕਹਿੰਦੇ ਹਨ ਸਭ ਕੁਝ ਮਨੁੱਖ ਦੇ ਅੰਦਰ ਹੈ । ਫੇਰ ਤੇ ਅੰਮ੍ਰਿਤ ਵੀ ਸਾਡੇ ਅੰਦਰ ਹੈ ਰੱਬ ਦਾ ਨਾਮ ਵੀ ਸਾਡੇ ਅੰਦਰ ਹੈ ਫੇਰ ਸਾਨੂੰ ਪੰਜਾ ਪਿਆਰਿਆਂ ਪਾਸੋ ਕਿਉ ਅੰਮ੍ਰਿਤ ਛੱਕਣਾ ਪੈਦਾਂ ਹੈ ਤੇ ਵਾਹਿਗੁਰੂ ਦਾ ਸਿਮਰਨ ਕਿੳ ਬੋਲ ਕੇ ਕਰਨਾਂ ਪੈਂਦਾ ਹੈ । ਜਦੋ ਉਸ ਦੀ ਗੱਲ ਸਮਾਪਤ ਹੋਈ ਤਾ ਮੈ ਆਖਿਆ ਵੀਰ ਜੀ ਕਦੇ ਨਲਕਾ ਦੇਖਿਆ ਹੈ । ਬੋਰ ਕਰਕੇ ਧਰਤੀ ਵਿੱਚ ਜਦੋ ਨਲਕਾ ਲਾਉਦੇ ਹਾ ਤਾ ਧਰਤੀ ਤੇ ਪਾਣੀ ਨਾਲ ਭਰੀ ਪਈ ਹੈ ਤੁਸੀ ਜਦੋ ਨਵੇ ਨਲਕੇ ਨੂੰ ਭਾਵੇ ਸਾਰੀ ਉਮਰ ਗੇੜਦੇ ਰਹਿਉ ਉਸ ਵਿੱਚੋ ਕਦੇ ਵੀ ਪਾਣੀ ਨਹੀ ਆਵੇਗਾ । ਸਿਆਣੇ ਲੋਕ ਕੀ ਕਰਦੇ ਸਨ ਜਦੋ ਨਲਕਾ ਨਵਾ ਲਾਇਆ ਜਾਦਾ ਸੀ ਉਸ ਨਲਕੇ ਵਿਚ ਉਪਰ ਤੋ ਪਾਣੀ ਪਾਇਆ ਜਾਦਾ ਸੀ । ਤੇ ਕਾਫੀ ਵਾਰ ਨਲਕੇ ਨੂੰ ਗੇੜਿਆ ਜਾਦਾ ਸੀ ਪਾਣੀ ਪਾ ਕੇ ਤੇ ਵਾਰ ਵਾਰ ਨਲਕੇ ਨੂੰ ਗੇੜਨ ਤੋ ਬਾਅਦ ਨਲਕੇ ਵਿੱਚੋ ਉਹ ਪਾਣੀ ਨਿਕਲਣਾ ਸੁਰੂ ਹੋ ਜਾਦਾ ਸੀ ਜੋ ਧਰਤੀ ਵਿੱਚ ਵੱਡੀ ਮਾਤਰਾ ਵਿੱਚ ਪਾਇਆ ਜਾਦਾ ਹੈ । ਜੋ ਕਦੇ ਨਾ ਖਤਮ ਹੋਣ ਵਾਲਾ ਪਾਣੀ ਹੈ ਇਸੇ ਹੀ ਤਰਾ ਸਾਡੇ ਸਰੀਰ ਵਿੱਚ ਵੀ ਅੰਮ੍ਰਿਤ ਹੈ ਪਰ ਜਦੋ ਪੰਜ ਪਿਆਰੇ ਸਾਡੇ ਮੁਖ ਵਿੱਚ ਇਹ ਅੰਮ੍ਰਿਤ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ