More Gurudwara Wiki  Posts
ਮਾਛੀਵਾੜਾ ਭਾਗ 11


ਮਾਛੀਵਾੜਾ ਭਾਗ 11
ਸਤਿਗੁਰੂ ਜੀ ਗੁਲਾਬੇ ਦੇ ਘਰ ਸਨ । ਤੀਸਰਾ ਦਿਨ ਸੀ । ਥਕੇਵਾਂ ਦੂਰ ਹੋ ਗਿਆ ਸੀ , ਪਰ ਆਪਣੇ ਸਿੱਖਾਂ , ਸੇਵਕਾਂ ਤੇ ਪਰਿਵਾਰ ਦਾ ਖ਼ਿਆਲ ਆਇਆ । ਗ਼ਨੀ ਖਾਂ ਤੇ ਨਬੀ ਖ਼ਾਂ ਆਉਂਦੇ ਤੇ ਚਲੇ ਜਾਂਦੇ ਸਨ । ਸਤਿਗੁਰੂ ਜੀ ਬਿਰਾਜੇ ਸਨ । ਅਕਾਲ ਪੁਰਖ ਦਾ ਜੱਸ ਕਰ ਰਹੇ ਸਨ ਕਿ ਪੂਰਨ ਤੇ ਦੁਰਗੀ ਵੀ ਆ ਗਏ । ਦੋਹਾਂ ਨੇ ਮੱਥਾ ਟੇਕਿਆ । ਪੂਰਨ ਦੀ ਬਾਂਹ ਗਲ ਪਈ ਤੇ ਮੱਥੇ ਉੱਤੇ ਪੱਟੀ ਬੰਨ੍ਹੀ ਸੀ । ਉਸ ਦੀ ਪੱਟੀ ਤੇ ਬਾਂਹ ਗ਼ਲ ਪਈ ਦੇਖ ਕੇ ਸਤਿਗੁਰੂ ਜੀ ਨੇ ਬੜੀ ਹਲੀਮੀ ਨਾਲ ਪੁੱਛਿਆ , “ ਪੂਰਨ ! ਇਹ ਕੀ ਹੋਇਆ ? ਪੱਟੀ ਬੰਨ੍ਹੀ ਹੈ ? ” ਪੂਰਨ ਬੋਲ ਨਾ ਸਕਿਆ । ਉਹ ਸ਼ਰਮਿੰਦਾ ਸੀ । ਉਸ ਨੇ ਸਤਿਗੁਰੂ ਜੀ ਨੂੰ ਘਰ ਨਹੀਂ ਸੀ ਟਿਕਣ ਦਿੱਤਾ । “ ਮਹਾਰਾਜ ! ਆਪ ਜਾਣੀ ਜਾਣ ਹੋ ! ਅਸਾਂ ਭੁੱਲੜਾਂ ਪਾਪੀਆਂ ਨੂੰ ਖ਼ਿਮਾਂ ਬਖ਼ਸ਼ੋ । ” ਦੁਰਗੀ ਹੱਥ ਜੋੜ ਕੇ ਬੋਲੀ , “ ਅਸਾਂ ਦਾ ਕੱਖ ਨਹੀਂ ਰਿਹਾ , ਘਰ ਘਾਟ ਨਹੀਂ ਰਿਹਾ । ” “ ਕੀ ਹੋਇਆ ? ” ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ । ਅਸਲ ਵਿਚ ਉਸ ਨਾਲ ਹੱਡ – ਬੀਤੀ ਨੂੰ ਅੰਤਰਯਾਮੀ ਸਤਿਗੁਰੂ ਜੀ ਜਾਣ ਗਏ ਸਨ । ਫਿਰ ਵੀ ਉਸ ਦੇ ਕੋਲੋਂ ਪੁੱਛਣਾ ਚਾਹੁੰਦੇ ਸਨ । “ ਮੁਗ਼ਲਾਂ ਨੂੰ ਪਤਾ ਲੱਗ ਗਿਆ — ਆਪ ਆਏ ਸੀ । ” “ ਪਤਾ ਲੱਗਣਾ ਹੀ ਸੀ । ” “ ਹਾਂ , ਮਹਾਰਾਜ ! ਪਤਾ ਲੱਗ ਗਿਆ , ਬਸ ਇਸ ਬਹਾਨੇ …..। ” ਦੁਰਗੀ ਦੇ ਅੱਥਰੂ ਵਗ ਤੁਰੇ । ਉਸ ਨੇ ਝੁਕ ਕੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ । ਦੁਰਗੀ ਨੇ ਸਾਰੀ ਬੀਤੀ ਦੁਰਘਟਨਾ ਸੁਣਾ ਕੇ ਅੰਤ ਵਿਚ ਆਖਿਆ , “ ਮਹਾਰਾਜ ! ਨਦੀ ਲੰਘਣ ਲੱਗੇ ਸੀ ਤਾਂ ਘੋੜਾ ਡਿੱਗ ਪਿਆ , ਸੱਟਾਂ ਲੱਗੀਆਂ , ਇਹ ਸਭ ਅਵੱਗਿਆ ਕਰਨ ਦਾ ਫਲ ਹੈ । ਦਾਤਾ ! ਭੁੱਲ ਗਏ ਹਾਂ ! ਬੱਚੇ ਹਾਂ , ਦਇਆ ਕਰੋ । ” ‘ ਬੇਟੀ ! ਕਰਮਾਂ ਦਾ ਫਲ …..। ” ਗੁਰੂ ਜੀ ਸਹਿਜ ਸੁਭਾ ਬੋਲੇ । ਪੂਰਨ ਦਾ ਹੰਕਾਰ ਟੁੱਟ ਚੁੱਕਾ ਸੀ , ਉਸ ਦਾ ਲਾਲਚ ਮਰ ਗਿਆ । ਉਸ ਨੇ ਦੇਖ ਲਿਆ , ‘ ਮੂਸਾ ਨੱਠਾ ਮੌਤ ਤੋਂ , ਅੱਗੇ ਮੌਤ ਖੜੀ ‘ ਸੀ । ਉਹ ਵੀ ਗਿੜਗਿੜਾ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ । ਉਹ ਰੋਣ ਲੱਗਾ । “ ਮਹਾਰਾਜ ! ਮਿਹਰ ਕਰੋ । ਆਪ ਕ੍ਰਿਪਾਲੂ ਹੋ ! ” ਉਸ ਦੇ ਕੰਬਦੇ ਬੁੱਲ੍ਹਾਂ ਦੀ ਆਵਾਜ਼ ਸੀ । ਉਸ ਦੀਆਂ ਅੱਖਾਂ ਵਿਚੋਂ ਨਿਕਲੇ ਪਛਤਾਵੇ ਦੇ ਅੱਥਰੂ ਗੁਰੂ ਮਹਾਰਾਜ ਦੇ ਚਰਨਾਂ ਉਪਰ ਡਿੱਗੇ । “ ਮੈਂ ਅੱਗੋਂ ਅਜਿਹੀ ਭੁੱਲ ਨਹੀਂ ਕਰਾਂਗਾ । ਸੇਵਕ ਰਹਾਂਗਾ । ਮੇਰੇ ਕੋਲ ਮੋਹਰਾਂ ਹਨ , ਆਪ ਲੈ ਲਉ । ” “ ਇਹ ਮੋਹਰਾਂ ਕਿਥੋਂ ਲਈਆਂ ? ” ‘ ਆਪ ਦੇ ਖ਼ਜ਼ਾਨੇ ਵਿਚੋਂ । “ ਫਿਰ ਰੱਖ ! ਤੁਸਾਂ ਆਖ਼ਰ ਲੋੜ ਵਾਸਤੇ ਹੀ ਤਾਂ ਚੁੱਕੀਆਂ ਹੋਣਗੀਆਂ । ਭਜਨ ਕਰੋ , ਮਾਇਆ ਵਿਚ ਅੰਨ੍ਹੇ ਹੋ ਕੇ ਆਪਣੇ ਆਪ ਨੂੰ ਨਾ ਭੁੱਲਣਾ , ਗੁਰੂ ਘਰ ਦੀ ਵਸਤੂ ਅਜਰ ਹੈ । ਉਸ ਨੂੰ ਪਚਦੀ ਹੈ , ਜਿਹੜਾ ਗੁਰੂ ਘਰ ਦੀ ਸੇਵਾ ਕਰੇ , ਗੁਰੂ ਘਰ ਵੱਲੋਂ ਬੇਮੁਖ ਨਾ ਹੋਵੇ । ਗੁਰੂ ਮਹਾਰਾਜ ਤੋਂ ਬੇਮੁਖ ਹੋਣ ਵਾਲਾ ਸਦਾ ਪਛਤਾਉਂਦਾ ਹੈ । ਸਤਿਗੁਰੂ ਮਹਾਰਾਜ ਦਾ ਹੁਕਮ ਹੈ । ” ਸਤਿਗੁਰੂ ਜੀ ਧੀਰਜਵਾਨ ਸਮਝਾਈ ਗਏ । ਪੂਰਨ ਨੂੰ ਖ਼ਿਮਾਂ ਦੇ ਦਿੱਤੀ । ਜਿਉਂ ਹੀ ਸਤਿਗੁਰੂ ਜੀ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)