ਮਾਛੀਵਾੜਾ ਭਾਗ 13
“ ਓ ਮੈਂ ਮਰ ਗਿਆ । ” ਪੂਰਨ ਦੀ ਆਵਾਜ਼ ਸੀ , ਉਸ ਦੀ ਚਾਂਗਰ । “ ਮੈਨੂੰ ਕੁਝ ਪਤਾ ਨਹੀਂ , ਮੈਂ ਸੱਚ ਆਖਦਾ ਹਾਂ । ” “ ਹਰਾਮਜ਼ਾਦਿਆ , ਤੂੰ ਆਖਿਆ , ਮੇਰੇ ਪਿੰਡੋਂ ਹੋ ਕੇ ਆਏ । ਮੈਂ ਮਾਛੀਵਾੜੇ ਦਰਸ਼ਨ ਕੀਤੇ । ਹੁਣ ਮੁੱਕਰਦਾ ਹੈਂ ? ਦੱਸ ਕਿਸ ਦੇ ਘਰ ਹਨ ? ” “ ਮੈਨੂੰ ਨਹੀਂ ਪਤਾ । ” “ ਹੁਣੇ ਪਤਾ ਲੱਗ ਜਾਂਦਾ ਹੈ । ਤੇਰੀ ਵਹੁਟੀ ਨੂੰ ਵੀ ਏਥੇ ਪੁੱਠਾ ਟੰਗਦੇ ਹਾਂ । ਦੇਖ ਕਿਵੇਂ ਦੱਸਦੀ ਹੈ ? ” ਚੌਧਰੀ ਹਬੀਬਉੱਲਾ ਦੀ ਵੱਡੀ ਹਵੇਲੀ ਦੇ ਵਿਚ , ਹੱਥ ਉਪਰ ਕਰ ਕੇ ਪੂਰਨ ਮਸੰਦ ਨੂੰ ਬੰਨ੍ਹਿਆ ਸੀ , ਜਲਾਦ ਦਾ ਰੂਪ , ਕਾਲੀ ਸ਼ਕਲ ਵਾਲਾ ਪਠਾਣ ਇਕ ਤੂਤ ਦੀ ਮੋਟੀ ਸੋਟੀ ਲੈ ਕੇ ਉਸ ਦੇ ਉਦਾਲੇ ਹੋਇਆ ਸੀ । ਪੂਰਨ ਦੇ ਸਰੀਰ ਤੋਂ ਕਈ ਥਾਵਾਂ ਤੋਂ ਲਹੂ ਸਿੰਮ ਆਇਆ ਸੀ । ਸਿਆਲੀ ਦਿਨ ਤੇ ਲੀੜੇ ਉਸਦੇ ਉਤਾਰ ਦਿੱਤੇ ਗਏ ਸਨ । ਨੰਗਾ ਸਰੀਰ ਸੁੱਤਾ ਪਿਆ ਸੀ । ਐਸਾ ਸੁੱਤਾ ਕਿ ਸੋਟੀਆਂ ਦੀ ਮਾਰ ਵੀ ਸ਼ਾਇਦ ਅਸਰ ਕਰਨੋਂ ਹਟ ਗਈ ਸੀ , ਜਿਥੇ ਸੋਟੀ ਵੱਜਦੀ , ਉਥੇ ਦਾਗ਼ ਪੈ ਜਾਂਦਾ । “ ਬੋਲ ! ਸੱਚ ਦੱਸ । ” ਚੌਧਰੀ ਪੁੱਛਦਾ । ਇਕ ਫ਼ੌਜਦਾਰ ਕੋਲ ਬੈਠਾ ਸੀ । “ ਮੈਨੂੰ ਨਹੀਂ ਪਤਾ । ” “ ਓਏ ਝੂਠ ਨਾ ਬੋਲ ਕੰਬਖ਼ਤਾ …… ਤੂੰ ਤੇਜੇ ਨੂੰ ਆਖਿਆ , ਮੈਂ ਗੁਰੂ ਜੀ ਨੂੰ ਮਿਲ ਕੇ ਆਇਆ ਹਾਂ । ” “ ਜਿਸ ਨੇ ਤੁਸਾਂ ਨੂੰ ਦੱਸਿਆ , ਉਸ ਨੇ ਝੂਠ ਆਖਿਆ । ” “ ਉਸ ਨੇ ਸੱਚ ਆਖਿਆ । ਕੀ ਤੂੰ ਗੁਰੂ ਕਿਆਂ ਦਾ ਮਸੰਦ ਨਹੀਂ ‘ ਰਿਹਾ ਹਾਂ । ” ਰਿਹਾ ਹਾ “ ਕੀ ਗੁਰੂ ਜੀ ਬਲੋਲ ਪੁਰ ਤੇਰੇ ਘਰ ਨਹੀਂ ਸਨ ਗਏ ? ” “ ਗਏ ਸਨ ? ” “ ਤੂੰ ਘਰ ਨਾ ਰਹਿਣ ਦਿੱਤੇ । ” “ ਹਾਂ ! ” “ ਫਿਰ ਬਲੋਲ ਤੋਂ ਰਾਤੋ ਰਾਤ ਨੱਠਿਆ । ” “ ਹਾਂ ! ’ ’ “ ਰਾਹ ਵਿਚ ਤੈਨੂੰ ਸੱਟਾਂ ਲੱਗੀਆਂ । ‘ ‘ ਹਾਂ ! ’ ’ “ ਤੇਰੀ ਵਹੁਟੀ ਦੁਰਗੀ ਨੂੰ ਪਤਾ ਲੱਗਾ , ਉਸ ਦੇ ਆਖਣ ‘ ਤੇ ਤੂੰ ਗੁਰੂ ਜੀ ਕੋਲ ਹਾਜ਼ਰ ਹੋਇਆ — ਉਹਨਾਂ ਵਰ ਦਿੱਤਾ ਜੋ ਤੇਰੇ ਦੁੱਖ – ਦਰਦ ਜਾਂਦੇ ਰਹੇ । ਕੀ ਇਹ ਸਭ ਕੁਝ ਤੇਜੇ ਖੱਤਰੀ ਨੂੰ ਦੱਸਦਾ ਨਹੀਂ ਰਿਹਾ ? ” ਉਸ ਵੇਲੇ ਫ਼ੌਜਦਾਰ ਨੇ ਚੌਧਰੀ ਨੂੰ ਟੋਕ ਕੇ ਪੁੱਛ ਕੀਤੀ , “ ਤੇਜਾ ਕੌਣ ਹੈ ? ” “ ਉਹ ਜੀ ਖੱਤਰੀ ਹੈ । ਪਰ ਪਤਾ ਨਹੀਂ , ਘਰੋਂ ਕਿਧਰ ਨਿਕਲ ਗਿਆ । ਹੱਥ ਨਹੀਂ ਆਇਆ । ” “ ਉਸ ਨੂੰ ਉਸੇ ਵੇਲੇ ਫੜਨਾ ਸੀ । ” “ ਜਨਾਬ , ਜਦੋਂ ਦੱਸਣ ਵਾਲੇ ਨੇ ਦੱਸਿਆ , ਜਿਸ ਨੇ ਗੱਲਾਂ ਕਰਦੇ ਸੁਣੇ ਸਨ , ਉਸੇ ਵੇਲੇ ਬੰਦੇ ਭੇਜੇ । ਉਹ ਇਸ ਨੂੰ ਤਾਂ ਫੜ ਕੇ ਲੈ ਆਏ , ਪਰ ਉਹ ਉਥੇ ਹੀ ਕਿਤੇ ਛਾਈਂ ਮਾਈਂ ਹੋ ਗਿਆ । ਜੇ ਉਹ ਫੜਿਆ ਜਾਂਦਾ ਤਾਂ ਸਮਝੋ । ” “ ਪਰ ਉਸ ਦੇ ਧੀਆਂ ਪੁੱਤਰ ! ” “ ਉਹ ਤਾਂ ਘਰ ਹੋਣਗੇ । ” “ ਇਸ ਦੀ ਔਰਤ ? ” “ ਉਸ ਨੂੰ ਲਿਆਉਣ ਲਈ ਬੰਦੇ ਭੇਜੇ ਹਨ । ” ਚੌਧਰੀ ਤੇ ਫ਼ੌਜਦਾਰ ਇਉਂ ਗੱਲਾਂ ਕਰਦੇ ਰਹੇ ਤੇ ਪੂਰਨ ਸੁਣਦਾ ਰਿਹਾ । । ਉਹ ਸੁਣਦਾ ਹੋਇਆ ‘ ਗੁਰੂ ਗੁਰੂ ’ ਜਪਦਾ ਰਿਹਾ । ਉਸ ਨੇ ਹੌਂਸਲਾ ਬੁਲੰਦ ਕਰ ਲਿਆ ਤੇ ਮਨ ਵਿਚ ਇਹ ਧਾਰਨ ਕਰ ਲਿਆ ਕਿ ਉਹ ਮੁੜ ਕੇ ਗੁਰੂ ਜੀ ਦਾ ਪਤਾ ਨਹੀਂ ਦੱਸਣਗੇ , ਜਾਨ ਦੇ ਦੇਣਗੇ । ਅਸਲ ਵਿਚ ਉਸ ਕੋਲੋਂ ਗ਼ਲਤੀ ਹੋਈ ਸੀ । ਉਸ ਨੇ ਆਪਣੇ ਰਿਸ਼ਤੇਦਾਰ ਤੇਜੇ ਖੱਤਰੀ ਨੂੰ ਬਲੋਲਪੁਰ ਛੱਡਣ ਦੀ ਕਹਾਣੀ ਦੱਸਦਿਆਂ ਹੋਇਆ ਆਖ ਦਿੱਤਾ , “ ਸਤਿਗੁਰੂ ਜੀ ਗੁਲਾਬੇ ਮਸੰਦ ਦੇ ਘਰ ਹਨ । ਦਰਸ਼ਨ ਕਰ ਆਏ ਹਾਂ । ” ਉਹ ਗੱਲਾਂ ਕਰਦੇ ਸਨ ਕਿ ਨਾਲ ਦੇ ਘਰ ਵਾਲੇ ਮੁਸਲਮਾਨ ਨੇ ਸੁਣ ਲਈਆਂ । ਗੱਲਾਂ ਸੁਣਦਿਆਂ ਹੀ ਉਹ ਚੌਧਰੀ ਕੋਲ ਨੱਠ ਗਿਆ । ਸਿਆਣੇ ਤਦੇ ਤਾਂ ਆਖਦੇ ਹਨ , ਗੱਲ ਸੰਭਲ ਕੇ ਕਰੋ , ਕੰਧਾਂ ਨੂੰ ਵੀ ਕੰਨ ਹੁੰਦੇ ਹਨ । ਕੰਧਾਂ ਨੂੰ ਕੰਨ ਹੋਣ ਦਾ ਭਾਵ ਵੀ ਇਹੋ ਹੈ ਕਿ ਕੰਧ ਪਿੱਛੇ ਪ੍ਰਦੇਸ , ਕੀ ਪਤਾ ਕੌਣ ਹੈ । ਤੇਜੇ ਤੇ ਪੂਰਨ ਨੇ ਇਹ ਧਿਆਨ ਨਾ ਕੀਤਾ । ਉਹ ਮਨ ਦੀ ਮੌਜ ਤੇ ਸ਼ਰਧਾ ਦੇ ਲੋਰ ਵਿਚ ਗੱਲਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ