More Gurudwara Wiki  Posts
ਮਾਛੀਵਾੜਾ ਭਾਗ 7


ਮਾਛੀਵਾੜਾ ਭਾਗ 7

ਮਸੰਦ ਪੂਰਨ ਦੀ ਪਤਨੀ ਦੁਰਗੀ ਨੂੰ ਵਾਹਿਗੁਰੂ ਨੇ ਇਕ ਵਾਰ ਬਚਾ ਦਿੱਤਾ । ਉਸ ਨੇ ਘਰ ਦੇ ਬੂਹੇ ਬੰਦ ਕਰ ਲਏ ਤੇ ਮਰਾਸੀ ਮੇਹਰੂ ਨੂੰ ਹਜ਼ਾਰ ਹਜ਼ਾਰ ਗਾਲ੍ਹ ਕੱਢੀ । ਉਹ ਵੀ ਚਲਿਆ ਗਿਆ । ਦੁਰਗੀ ਨੂੰ ਜੋਸ਼ ਆ ਗਿਆ । ਉਸ ਦੇ ਅੰਦਰ ਅਣਖ ਤੇ ਧਰਮ ਮਿਲ ਕੇ ਜਾਗੇ । ਉਹ ਦੁਰਗਾ ਦਾ ਰੂਪ ਬਣਨ ਲੱਗੀ । ਕ੍ਰੋਧ ਦਾ ਕਾਂਬਾ ਉਸ ਦੇ ਸਰੀਰ ਨੂੰ ਆਇਆ । ਉਸ ਨੇ ਹੇਠਾਂ ਆ ਕੇ ਸਦਰ ਦਰਵਾਜ਼ਾ ਵੀ ਬੰਦ ਕਰ ਦਿੱਤਾ । ਬੰਦ ਕਰ ਕੇ ਪੌੜੀਆਂ ਦਾ ਬੂਹਾ ਮਾਰਦੀ ਹੋਈ ਉਪਰ ਚਲੀ ਗਈ ਤੇ ਉਸ ਨੇ ਲੱਕੜਾਂ ਪਾੜਨ ਵਾਲਾ ਕੁਹਾੜਾ ਕੋਲ ਰੱਖ ਲਿਆ , “ ਜੋ ਆਏਗਾ , ਉਸ ਦਾ ਸਿਰ ਪਾੜ ਦਿਆਂਗੀ । ” ਪਰ ਜਦੋਂ ਉਸ ਨੇ ਆਪਣੇ ਪਤੀ ਪੂਰਨ ਤੇ ਬੱਚਿਆਂ ਵੱਲ ਧਿਆਨ ਕੀਤਾ ਤਾਂ ਘਬਰਾ ਗਈ , ਉਸ ਨੂੰ ਮਾਰ ਦੇਣਗੇ । ” ਉਸ ਨੇ ਪੂਰਨ ਬਾਬਤ ਸੋਚਿਆ । “ ਗੁਰੂ ਤੋਂ ਬੇਮੁਖ ਹੋਇਆ …. ਐਸਾ ਹੋਣਾ ਹੀ ਸੀ । ” ਉਸ ਦੇ ਮਨ ਦੀ ਆਵਾਜ਼ ਸੀ । “ ਉਸ ਨੂੰ ਕੈਦ ਤੋ ਛੁਡਾ ? ” ਉਹ ਦੀ ਆਤਮਾ ਬੋਲੀ । “ ਨਹੀਂ ਛੁਡਾ ਸਕਦੀ – ਐਨੀ ਕੀਮਤ ਨਹੀਂ ਦੇ ਸਕਦੀ , ਵੈਰੀ ਮੇਰੇ ਧਰਮ ਦੇ ਭੁੱਖੇ ਹਨ — ਮੈਂ ਧਰਮ ਨਹੀਂ ਛੱਡ ਸਕਦੀ । ” । ਉਹ ਆਪਣੇ ਮਨ ਨਾਲ ਹੀ ਝੇੜੇ ਕਰਦੀ ਰਹੀ । ਉਸ ਨੂੰ ਬੱਚੇ ਯਾਦ ਆਏ । ਇਕ ਔਰਤ ਜੇ ਪਤੀ ਦਾ ਖ਼ਿਆਲ ਛੱਡ ਵੀ ਦੇਵੇ ਤਾਂ ਬੱਚਿਆਂ ਦਾ ਖ਼ਿਆਲ ਨਹੀਂ ਛੱਡ ਸਕਦੀ । ਮਮਤਾ ਇਕ ਵਲਵਲਾ ਬਣ ਕੇ ਉਸ ਦੇ ਮੂੰਹ ਨੂੰ ਆ ਜਾਂਦੀ ਹੈ । “ ਮੇਰੇ ਬੱਚੇ ! ” ਉਸ ਦੇ ਦੋ ਬੱਚੇ ਸਨ । ਇਕ ਕੁੜੀ ਤੇ ਇਕ ਮੁੰਡਾ । ਦੋਵੇਂ ਸੱਤ ਤੇ ਨੌਂ ਸਾਲਾਂ ਦੇ ਸਨ । ਉਹ ਛੱਡ ਤਾਂ ਚੰਗੀ ਥਾਂ ਆਈ , ਫਿਰ ਵੀ ਦਿਲ ਧੜਕਦਾ ਰਿਹਾ । ਉਹ ਗਲੀ ਵਾਲੇ ਪਾਸੇ ਆ ਗਈ । ਉਪਰੋਂ ਹੇਠਾਂ ਦੇਖਣ ਲੱਗੀ । ਹੇਠਾਂ ਨਜ਼ਰ ਮਾਰਦੇ ਸਾਰ ਇਕ ਦਮ ਪਿੱਛੇ ਹਟ ਗਈ , ਕਿਉਂਕਿ ਗਲੀ ਵਿਚ ਮੁਗ਼ਲ ਹੀ ਮੁਗ਼ਲ ਸਨ । ਨੰਗੀਆਂ ਤਲਵਾਰਾਂ ….. ਉਹ ਪਿੰਡ ਵਿਚ ਵੜ ਕੇ ਫਿਰ ਰਹੇ ਸਨ । ਨੰਗੀਆਂ ਤਲਵਾਰਾਂ ਦੇਖ ਕੇ ਉਸ ਨੂੰ ਪੂਰਨ ਚੇਤੇ ਆਇਆ , ਇਕ ਪਲ ਵਿਚ ਮੁੜ ਯਾਦ ਆਏ ਬੱਚੇ । “ ਜੇ ਦੁਸ਼ਟਾਂ ਨੇ ਮੇਰੇ ਬੱਚੇ ਮਾਰ ਦਿੱਤੇ ਤਾਂ ਕੀ ਬਣੇਗਾ ? ” “ ਮੈਂ ਜਾਵਾਂ । ” ਉਹ ਸੋਚਣ ਲੱਗੀ । ਉਸ ਨੇ ਗਲੀ ਵਿਚ ਮੁੜ ਝਾਤ ਮਾਰੀ । ਉਸ ਵੇਲੇ ਮੁਗ਼ਲ ਪਠਾਣ ਅੱਗੇ ਲੰਘ ਗਏ ਸੀ ਤੇ ਬੁੱਢੇ ਸ਼ੰਕਰ ਨੂੰ ਤੱਕਿਆ । ਉਹ ਹੌਲੀ ਹੌਲੀ ਪੈਰ ਪੁੱਟਦਾ ਜਾ ਰਿਹਾ ਸੀ ਤੇ ਰੁਕ ਕੇ ਉਸ ਨੇ ਪੂਰਨ ਦੇ ਮਕਾਨ ਵੱਲ ਤੱਕਿਆ । “ ਚਾਚਾ ਜੀ ! ” ਦੁਰਗੀ ਨੇ ਆਵਾਜ਼ ਦਿੱਤੀ । ਆਏ । ਸ਼ੰਕਰ ਨੇ ਉਪਰ ਦੇਖਿਆ ਤੇ ਦੁਰਗੀ ਨੂੰ ਇਸ਼ਾਰਾ ਕੀਤਾ ਕਿ ਉਹ ਹੇਠਾਂ ਦੁਰਗੀ ਕਾਹਲੀ ਕਾਹਲੀ ਹੇਠਾਂ ਆ ਗਈ । ਦਰਵਾਜ਼ਾ ਖੋਲ੍ਹਿਆ ਤੇ ਸ਼ੰਕਰ ਨੂੰ ਅੰਦਰ ਵਾੜ ਕੇ ਬੂਹਾ ਬੰਦ ਕਰ ਦਿੱਤਾ । “ ਬੇਟੀ ! ” ਸ਼ੰਕਰ ਬੋਲਿਆ । “ ਦੱਸੋ ! ” ਦੁਰਗੀ ਨੇ ਧਿਆਨ ਕੀਤਾ । “ ਮੈਂ ਪੂਰਨ ਕੋਲੋਂ ਆਇਆ ਹਾਂ । ” “ ਉਹਨਾਂ ਦਾ ਕੀ ਹਾਲ ਹੈ ? ” “ ਹਾਲ ਕੁਝ ਨਾ ਪੁੱਛੋ ਬੁਰਾ ਹਾਲ ਹੈ ਪਰ ” ਪਰ ਕੀ “ ਕੋਈ ਚਾਰਾ ਵੀ ਨਹੀਂ , ਉਸ ਨੂੰ ਬਾਹਰ ਕੱਢਣ ਦਾ । “ ਕਿਸੇ ਨਾਲ ਗੱਲ ਕਰਨੀ ਸੀ । ” ‘ ਗੱਲ ਤਾਂ ਕੀਤੀ ਹੈ । ” “ ਫਿਰ ? ” “ ਰੁਪਿਆ ਮੰਗਦੇ ਹਨ , ਜੱਲਾਦ । ” “ ਕਿੰਨਾ ?...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)