More Gurudwara Wiki  Posts
ਮਾਛੀਵਾੜਾ ਭਾਗ 16 ਤੇ ਆਖਰੀ


ਮਾਛੀਵਾੜਾ ਭਾਗ 16 ਤੇ ਆਖਰੀ
ਨੂਰਾ ਮਾਹੀ – ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲਾ ਲੁਧਿਆਣਾ ਦੇ ਜੰਗਲਾਂ ਵਿਚ ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ (ਜਨਵਰੀ 1705) ਨੂੰ ਅੰਮ੍ਰਿਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ ਸਨ। ਜਿਉਂ ਹੀ ਦਿਨ ਚੜ੍ਹਿਆ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਅਤੇ ਗੁਰੂ ਸਾਹਿਬ ਨੇ ਨੂਰੇ ਨੂੰ ਦੁੱਧ ਛਕਾਉਣ ਲਈ ਕਿਹਾ। ਇਸ ‘ਤੇ ਨੂਰੇ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਮੱਝਾਂ ਤਾਂ ਮੈਂ ਅੱਜ ਸਵੇਰੇ ਚੋ ਕੇ ਆਇਆਂ, ਹੁਣ ਮੱਝਾਂ ਥੱਲੇ ਦੁੱਧ ਨਹੀਂ ਹੈ। ਜੇਕਰ ਤੁਸੀਂ ਹੁਕਮ ਕਰੋ, ਮੈਂ ਦੁੱਧ ਘਰੋਂ ਲੈ ਆਉਂਦਾ ਹਾਂ ਪਰ ਗੁਰੂ ਸਾਹਿਬ ਨੇ ਨੂਰੇ ਨੂੰ ਇਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਝੋਟੀ ਨੂੰ ਥਾਪੜਾ ਦੇ ਕੇ ਚੋਅ ਲੈ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨੂਰਾ ਮਾਹੀ ਝੋਟੀ ਨੂੰ ਥਾਪੜਾ ਦੇ ਕੇ ਦੁੱਧ ਚੋਣ ਲਈ ਹੇਠਾਂ ਬੈਠ ਗਿਆ ਅਤੇ ਝੋਟੀ ਨੂੰ ਦੁੱਧ ਉਤਰ ਆਇਆ। ਨੂਰੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਦੁੱਧ ਚੋਣ ਲਈ ਕੋਈ ਬਰਤਨ ਨਹੀਂ ਹੈ। ਗੁਰੂ ਸਾਹਿਬ ਨੇ ਉਸ ਨੂੰ ਆਪਣੇ 288 ਛੇਕਾਂ ਵਾਲਾ ਬਰਤਨ ਜਿਸ ਨੂੰ ਗੰਗਾ ਸਾਗਰ ਕਹਿੰਦੇ ਹਨ, ਦੇ ਦਿੱਤਾ। ਨੂਰੇ ਮਾਹੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਔਸਰ ਝੋਟੀ ਨੇ ਦੁੱਧ ਦੇ ਦਿੱਤਾ ਅਤੇ 288 ਛੇਕਾਂ ਵਾਲੇ ਬਰਤਨ (ਗੰਗਾ ਸਾਗਰ) ਵਿਚੋਂ ਦੁੱਧ ਬਾਹਰ ਨਹੀਂ ਡੁੱਲਿਆ।
ਇਹ ਸਾਰੀ ਕਹਾਣੀ ਨੂਰੇ ਨੇ ਆਪਣੇ ਮਾਲਕ ਰਾਏ ਕੱਲਾ ਨੂੰ ਜਾ ਦੱਸੀ। ਰਾਏ ਕੱਲਾ ਬਹੁਤ ਅਮੀਰ ਜਾਗੀਰਦਾਰ ਪਰਿਵਾਰ ਰਾਏਕੋਟ ਨਾਲ ਸੰਬੰਧ ਰੱਖਦਾ ਸੀ। ਰਾਏ ਕੱਲਾ ਸਾਰੀ ਕਹਾਣੀ ਸੁਣ ਕੇ ਉਸੇ ਵਕਤ ਗੁਰੂ ਸਾਹਿਬ ਦੇ ਚਰਨੀਂ ਆ ਪਿਆ ਅਤੇ ਬੇਨਤੀ ਕੀਤੀ ਕਿ ਕੋਈ ਸੇਵਾ ਕਰਨ ਦਾ ਮਾਣ ਬਖਸ਼ੋ। ਗੁਰੂ ਸਾਹਿਬ ਨੇ ਕਿਹਾ ਸਰਹੰਦ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਲੈਣੀ ਹੈ, ਕੋਈ ਘੋੜ ਸਵਾਰ ਭੇਜੋ ਅਤੇ ਜਲਦੀ ਖਬਰ ਮੰਗਵਾਓ। ਰਾਏ ਕੱਲਾ ਨੇ ਇਕਦਮ ਨੂਰੇ ਨੂੰ ਸਰਹੰਦ ਲਈ ਰਵਾਨਾ ਕਰ ਦਿੱਤਾ, ਕਿਉਂਕਿ ਨੂਰੇ ਦੀ ਭੈਣ ਨੂਰਾਂ ਸਰਹੰਦ ਵਿਆਹੀ ਹੋਈ ਸੀ। ਸਰਹੰਦ ਪਹੁੰਚ ਕੇ ਆਪਣੀ ਭੈਣ ਨੂਰਾਂ ਤੋਂ ਛੋਟੇ ਗੁਰੂ ਸਾਹਿਬ ਦੇ ਬੱਚਿਆਂ ਅਤੇ ਮਾਤਾ ਬਾਰੇ ਸਾਰੀ ਜ਼ਾਲਮਾਨਾ ਤੇ ਦੁੱਖ ਭਰੀ ਕਹਾਣੀ ਸੁਣ ਕੇ ਵਾਪਸ ਆ ਕੇ ਗੁਰੂ ਜੀ ਨੂੰ ਦੱਸੀ। ਛੋਟੇ ਸਾਹਿਬਜ਼ਾਦੇ ਇਸਲਾਮ ਨੂੰ ਨਾ ਕਬੂਲ ਕਰਦੇ ਹੋਏ ਉਥੋਂ ਦੇ ਨਵਾਬ ਵਜੀਦ ਖਾਨ ਨੇ ਬੱਚਿਆਂ ਨੂੰ ਜ਼ਿੰਦਾ ਨੀਂਹ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਨੇ ਪੁੱਛਿਆ ਕਿਸੇ ਨੇ ਹਮਦਰਦੀ ਦਾ ਹਾਅ ਦਾ ਨਾਅਰਾ ਨਹੀਂ ਮਾਰਿਆ। ਤਦ ਨੂਰੇ ਨੇ ਕਿਹਾ ਬੱਚਿਆਂ ਦੀ ਹਮਦਰਦੀ ਵਿਚ ਹਾਅ ਦਾ ਨਾਅਰਾ ਨਵਾਬ ਮਾਲੇਰਕੋਟਲਾ ਨੇ ਮਾਰਿਆ ਸੀ ਕਿ ਇਨਾਹ੍ ਮਾਸੂਮਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਜੋ ਨਵਾਬ ਸਰਹੰਦ ਨੇ ਨਹੀਂ ਮੰਨੀ। ਮਾਤਾ ਜੀ ਠੰਡੇ ਬੁਰਜ ਵਿਚ ਸ਼ਹਾਦਤ ਪਾ ਗਏ ਸਨ।
ਗੁਰੂ ਜੀ ਨੇ ਇਹ ਸਾਰੀ ਸ਼ਹਾਦਤ ਦੀ ਵਾਰਤਾ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ੍ਹ ਪੁੱਟੀ ਤੇ ਵਚਨ ਕੀਤਾ ਕਿ ਭਾਰਤ ਵਿਚੋਂ ਮੁਗਲ ਰਾਜ ਦੀ ਜੜ੍ਹ ਅੱਜ ਪੁੱਟੀ ਗਈ। ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਪਰ ਰਾਏ ਕੱਲਾ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ‘ਤੇ ਰਹਿਮ ਕਰੋ, ਅਸੀਂ ਵੀ ਮੁਗਲ ਹਾਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਸੇਵਾ ਕੀਤੀ ਹੈ, ਤੇਰਾ ਰਾਜ ਕਾਇਮ ਰਹੇਗਾ ਅਤੇ ਨਵਾਬ ਮਾਲੇਰਕੋਟਲੇ ਦਾ ਵੀ ਰਹੇਗਾ। ਰਾਏ ਕੱਲੇ ਨੂੰ ਗੁਰੂ ਸਾਹਿਬ ਨੇ ਤਲਵਾਰ ਗੰਗਾ ਸਾਗਰ ਅਤੇ ਕੇਹਲ ਬਖਸ਼ਿਸ਼ ਕਰਕੇ ਬਚਨ ਕੀਤਾ ਕਿ ਜਦ ਤਕ ਇਨ੍ਹਾਂ ਸ਼ਸਤਰਾਂ ਦੀ ਸੇਵਾ ਕਰੋਗੇ, ਉਦੋਂ ਤਕ ਉਨ੍ਹਾਂ ਦਾ ਰਾਜ ਕਾਇਮ ਰਹੇਗਾ। ਅੱਜਕਲ ਉਸ ਅਸਥਾਨ ਉੱਪਰ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ, ਜਿਸ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਕਹਿੰਦੇ ਹਨ, ਜੋ ਰਾਏਕੋਟ ਲੁਧਿਆਣੇ ਦੇ ਨੇੜੇ ਹੈ। ਇਸ ਵੱਡੇ ਗੁਰਦੁਆਰੇ ਦੇ ਅੰਦਰ ਹੀ ਦੋ ਛੋਟੇ ਗੁਰਦੁਆਰੇ, ਗੁਰਦੁਆਰਾ ਜੜ੍ਹ ਪੁੱਟੀ ਸਾਹਿਬ ਤੇ ਬੂਟਾ ਸਾਹਿਬ ਹਨ।
ਗੁਰਦੁਆਰਾ ਮਾਛੀਵਾੜਾ ਅਤੇ ਹੋਰ ਗੁਰਧਾਮ ।
ਸਿੱਖ ਧਰਮ ਵਿਚ ਗੁਰੂ ਮਹਾਰਾਜ ਤੋਂ ਪਿੱਛੋਂ ਦੂਸਰਾ ਦਰਜਾ ਗੁਰਦੁਆਰਿਆਂ ਨੂੰ ਦਿੱਤਾ ਜਾਂਦਾ ਹੈ । ਗੁਰਦੁਆਰੇ ਗੁਰੂ – ਘਰ ਜਾਂ ਸਿੱਖੀ ਵਿਚ ਮਹਾਨ ਪੂਜਨੀਕ ਹਨ । ਇਕ ਗੁਰੂ ਮਹਾਰਾਜ ਦੀ ਅਮਰ ਯਾਦ , ਦੂਸਰਾ ਸਿੱਖੀ ਪ੍ਚਾਰ ਦੇ ਕੇਂਦਰ ਤੇ ਤੀਸਰਾ ਜੀਵਨ – ਕਲਿਆਣ , ਸ਼ਾਂਤੀ , ਗਿਆਨ , ਭਗਤੀ ਤੇ ਸ਼ਕਤੀ ਦੇ ਸੋਮੇ ਗੁਰਦੁਆਰੇ ਵਿਚੋਂ ਸਿੱਖ ਨੂੰ ਕੀ ਪ੍ਰਾਪਤ ਹੁੰਦਾ ਹੈ । ਇਸ ਪ੍ਰਥਾਇ ਗਿਆਨੀ ਠਾਕੁਰ ਸਿੰਘ ਅੰਮ੍ਰਿਤਸਰੀ ਲਿਖਦੇ ਹਨ :
ਅੰਮ੍ਰਿਤ ਵੇਲੇ ਗੁਰ ਸਿਖ ਜਾਗੈ ॥
ਦਾਤਨ ਸੌਚ ਸਨਾਨ ਸੁ ਲਾਗੈ ।
ਸ੍ਰੀ ਜਪੁਜੀ ਪੁਨ ਜਾਪੁ ਉਚਾਰੈ ॥
ਆਸਾ ਵਾਰ ਸੁਖਮਨੀ ਸਾਰੈ ।
ਨਿਤਨੇਮ ਨਿਤਪ੍ਤਿ ਸਦ ਕਰਨੋ ।
ਜਿਹ ਬਿਧ ਗੁਰ ਸਿਖਨ ਸਦ ਬਰਨੋ ।
ਪੁਨ ਅਰਦਾਸ ਆਹ ਨਾਲ ਕਰ ਕੇ ।
ਮਾਥਾ ਟੇਕ ਧਰਨ ਸਿਰ ਧਰ ਕੇ ।
ਗੁਰ ਪਦ ਪਦਮ ਧਿਆਨ ਉਰ ਧਰਨੋ ।
ਫਤੈ ਗਜਾਇ ਗੁਰੂ ਜਸ ਬਰਨੋ ।
ਭਾਵ ਕਿ ਗੁਰਦੁਆਰਿਆਂ ਦੀ ਬੇਅੰਤ ਮਹਿਮਾ ਹੈ । ਲਿਖਣ ਲੱਗੀਏ ਤਾਂ ਵੱਡਾ ਗ੍ਰੰਥ ਬਣਦਾ ਹੈ । ਸਤਿਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਚੱਲੇ ਸਨ । ਆਪ ਮਾਛੀਵਾੜੇ ਤੋਂ ਦੀਨੇ ਤਕ ਆਏ । ਮਾਲਵੇ ਦੀ ਇਸ ਜੰਗਲੀ ਧਰਤੀ ਨੇ ਅੱਜ ਤਕ ਗੁਰਦੁਆਰਿਆਂ ਦੇ ਰੂਪ ਵਿਚ ਆਪ ਦੀ ਯਾਦ ਸੰਭਾਲ ਕੇ ਰੱਖੀ ਹੈ । ਜਿਨ੍ਹਾਂ ਦੇ ਦਰਸ਼ਨ ਕਰ ਕੇ ਅੱਜ ਵੀ ਸ਼ਰਧਾਲੂ ਸਿੱਖ , ਸਿੱਖੀ ਜੀਵਨ ਦੀ ਪ੍ਰੇਰਨਾ ਲੈਂਦੇ ਹਨ । ਸਤਿਗੁਰੂ ਮਹਾਰਾਜ ਦਾ ਵਾਕ ਹੈ :
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਗੁਰ ਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥
ਜਿਥੇ ਵੀ ਗੁਰੂ ਮਹਾਰਾਜ ਬਿਰਾਜੇ , ਅੱਜ ਉਥੇ ਆਲੀਸ਼ਾਨ ਗੁਰਦੁਆਰੇ ਹਨ । ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ‘ ਤੇ ਤਿੰਨ ਸੌ ਸਾਲ ਦਾ ਇਤਿਹਾਸ ਝੱਟ ਚੇਤੇ ਆ ਜਾਂਦਾ ਹੈ । ਚਮਕੌਰ ਸਾਹਿਬ ਤੋਂ ਅੱਗੇ ਗੁਰਦੁਆਰਿਆਂ ਦਾ ਵੇਰਵਾ ਇਸ ਪ੍ਰਕਾਰ ਹੈ : ਇਕ ਸ਼ਰਧਾਲੂ ਸਿੱਖ , ਜਿਸ ਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਯਾਦਾਂ ਦੇ ਦਰਸ਼ਨ ਕਰਨੇ ਹੋਣ , ਉਹ ਚਮਕੌਰ ਸਾਹਿਬ ਤੋਂ ਉਸ ਗੱਡੀ ਵਿਚ ਬੈਠੇ ਜਿਹੜੀ ਰੋਪੜ ਨਹਿਰ ਦੀ ਪਟੜੀ ਸਮਰਾਲੇ ਨੂੰ ਆਉਂਦੀ ਹੈ । ਸਾਰੇ ਗੁਰਦੁਆਰੇ ਚਾਰ ਕੋਹ ਦੀ ਵਿੱਥ ‘ ਤੇ ਇਕ ਦੂਸਰੇ ਦੇ ਨਾਲੋ ਨਾਲ ਹਨ । ਹੌਲੀ ਹੌਲੀ ਦਰਸ਼ਨ ਕਰਦਾ ਆਏ । ੧ – ਪਹਿਲਾ ਗੁਰਦੁਆਰਾ ਜੰਡ ਸਾਹਿਬ ਹੈ । ਏਥੇ ਸਤਿਗੁਰੂ ਜੀ ਨੇ ਗੁਜਰਾਂ ਨੂੰ ਸੋਧਿਆ ਸੀ , ਜਿਹੜੇ ਰੌਲਾ ਪਾਉਂਦੇ ਸੀ , “ ਔਹ ਸਿੱਖਾਂ ਦਾ ਗੁਰੂ ਜਾਂਦਾ ਹੈ । ” ਉਹਨਾਂ ਨੂੰ ਮੋਹਰਾਂ ਦਾ ਲਾਲਚ ਵੀ ਦਿੱਤਾ । ਫਿਰ ਵੀ ਦੁਸ਼ਟ ਨਾ ਸਮਝੇ । ੨ — ਗੁਰਦੁਆਰਾ ਝਾੜ ਸਾਹਿਬ — ਬਲੋਲਪੁਰ ਦੇ ਨਹਿਰ ਦੇ ਪੁਲ ਤੋਂ ਪੂਰਬ ਦੱਖਣ ਵੱਲ ਕੋਈ ਅੱਧ ਮੀਲ ਉੱਤੇ ਹੈ । ਇਮਾਰਤ ਸਾਰੀ ਪੱਕੀ , ਗੁਰੂ ਕਾ ਲੰਗਰ ਚੱਲਦਾ ਹੈ ਤੇ ਚੰਗੀਆਂ ਰੌਣਕਾਂ ਰਹਿੰਦੀਆਂ ਹਨ । ਏਥੇ ਗੁਰੂ ਜੀ ਬਲੋਲਪੁਰ ਤੋਂ ਹੋ ਕੇ ਰੁਕੇ ਸਨ । ੩- ਗੁਰਦੁਆਰਾ ਮੰਜੀ ਸਾਹਿਬ – ਇਸ ਅਸਥਾਨ ‘ ਤੇ ਸਤਿਗੁਰੂ ਜੀ ਇਕ ਪਹਿਰ ਰਹੇ ਸਨ ਤੇ ਦਸਤਾਰ ਸਜਾਈ ਸੀ । ਝਾੜ ਸਾਹਿਬ ਤੋਂ ਤਿੰਨ ਕੋਹ ਦੀ ਵਾਟ ` ਤੇ ਹੈ । ਸ਼ਰਧਾਲੂ ਸਿੱਖਾਂ ਨੇ ਯਾਦਗਾਰ ਕਾਇਮ ਕਰ ਰੱਖੀ ਹੈ । ੪ – ਗੁਰਦੁਆਰਾ ਮੰਜੀ ਸਾਹਿਬ ਤੋਂ ਅੱਗੇ ਸ਼ਹਿਰ ਮਾਛੀਵਾੜਾ ਆ ਜਾਂਦਾ ਇਹ ਦਰਿਆ ਸਤਲੁਜ ਦੇ ਕਿਨਾਰੇ ਕਦੀ ਹੁੰਦਾ ਸੀ , ਹੁਣ ਦਰਿਆ ਕੁਝ ਪਿੱਛੇ ਹਟ ਗਿਆ ਹੈ । ਸ਼ਹਿਰ ਦੇ ਪੂਰਬ ਵੱਲ ਗੁਰਦੁਆਰਾ ਚਰਨ ਕੰਵਲ ਸਾਹਿਬ ਹੈ । ਇਹ ਉਹ ਪਵਿੱਤਰ ਅਸਥਾਨ ਹੈ , ਜਿਥੇ ਸਤਿਗੁਰੂ ਜੀ ਗੁਲਾਬੇ ਮਸੰਦ ਦੇ ਬਾਗ ਵਿਚੋਂ ਖੂਹ ਤੋਂ ਪਾਣੀ ਪੀ ਕੇ ਜੰਡ ਹੇਠਾਂ ਬਿਰਾਜੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)