ਮਾਛੀਵਾੜਾ ਭਾਗ 2
“ ਕੀ ਕਿਹਾ ….. ਸਿੱਖ – ਗੁਰੂ ਬਲੋਲ ਪੁਰ ਆਇਆ ਸੀ ? ” ਬਲੋਲਪੁਰ ਦਾ ਫ਼ੌਜਦਾਰ ਜਿਹੜਾ ਪਿੰਡ ਦਾ ਮਾਲਕ ਤੇ ਚੌਧਰੀ ਸੀ — ਬੜੀ ਹੈਰਾਨੀ ਨਾਲ ਬੋਲਿਆ , ਜਦੋਂ ਉਸ ਦੇ ਇਕ ਨਫ਼ਰ ਨੇ ਆ ਸੁਨੇਹਾ ਦਿੱਤਾ । ਉਸ ਵੇਲੇ ਦਲਾਵਰ ਖ਼ਾਨ ਫ਼ੌਜਦਾਰ ਸੁੱਤਾ ਉੱਠਿਆ ਸੀ । ਉਠਦੇ ਨੂੰ ਸੁਨੇਹਾ ਮਿਲਿਆ । “ ਪਰ ਤੈਨੂੰ ਦੱਸਿਆ ਕਿਸ ? ” “ ਕਰੀਮਾ ਗੱਲ ਕਰਦਾ ਸੀ । ” “ ਸੱਦ ਕਰੀਮੇ ਨੂੰ । ” ਨਫ਼ਰ ਚਲਿਆ ਗਿਆ । ਦਲਾਵਰ ਖ਼ਾਨ ਦੀ ਸੁਸਤੀ ਦੂਰ ਹੋ ਗਈ । ਉਸ ਨੇ ਜਿਹੜੀ ਰਾਤ ਪੀਤੀ ਸੀ , ਉਸ ਦਾ ਅਸਰ ਵੀ ਨਾ ਰਿਹਾ । ਗੁੱਸਾ ਤੇ ਹੈਰਾਨੀ ਉਸ ਦੇ ਦਿਲ – ਦਿਮਾਗ਼ ਉੱਤੇ ਗਰਮੀ ਬਣ ਕੇ ਛਾ ਗਈ । ਨਫ਼ਰ ਕਰੀਮ ਦੀਨ ਨੂੰ ਫੜ ਕੇ ਲੈ ਆਇਆ । ਕਰੀਮ ਮੁਸਲਮਾਨ ਜਾਤ ਦਾ ਤੇਲੀ ਸੀ । ਉਹ ਡਰਦਾ ਡਰਦਾ ਆਇਆ ਤੇ ਹੱਥ ਜੋੜ ਕੇ ਖਲੋ ਗਿਆ । “ ਓਏ ! ਕਰੀਮੇ ਦੇ ਪੁੱਤਰ ! ਤੈਨੂੰ ਕਿਵੇਂ ਪਤਾ ਸਿੱਖਾਂ ਦਾ ਗੁਰੂ ਆਇਆ ਬਲੋਲਪੁਰ ? ” ‘ ਹਜ਼ੂਰ ਮਾਈ ਬਾਪ ” ਕਰੀਮਾ ਕੰਬ ਗਿਆ । ਸ਼ਰਾਬ ਦੀ ਟੋਟ ਨਾਲ ਲਾਲ ਅੱਖਾਂ ਡਰਾਉਣੀਆਂ ਸਨ ਫ਼ੌਜਦਾਰ ਦੀਆਂ । ਭਵਾਂ ਚੜ੍ਹੀਆਂ ਹੋਈਆਂ ਤੇ ਮੱਥੇ ਉੱਤੇ ਵੱਟ । ਮਾਈ ਬਾਪ ਦੇ ਪੁੱਤਰ ….. ਛੇਤੀ ਦੱਸ । ” “ ਮੈਂ ਕੀ ਦੱਸਾਂ ? ( ਦੱਸ ਤੈਨੂੰ ਕਿਸ ਦੱਸਿਆ ? ” “ ਤੇਜੂ ਮਿਸ਼ਰ ਮੇਰੇ ਗੁਆਂਢ ਰਹਿੰਦਾ ਹੈ । ਉਹ ਆਪਣੀ ਘਰ ਵਾਲੀ ਨਾਲ ਗੱਲ ਕਰ ਰਿਹਾ ਸੀ , ਉਹ ਰਤਾ ਬੋਲੀ ਹੈ , ਉੱਚੀ ਬੋਲਦਾ ਸੀ । ” “ ਕੀ ਆਖਦਾ ਸੀ ?? “ ਉਹ ਆਖਦਾ ਸੀ ਮੈਂ ਤੜਕੇ ਗਿਆ ਤਾਂ ਸਿੱਖਾਂ ਦਾ ਗੁਰੂ ਪੂਰਨ ਮਸੰਦ ਦਾ ਘਰ ਲੱਭਦਾ ਸੀ । ਮੈਂ ਉਸ ਨੂੰ ਉਸ ਦੇ ਘਰ ਛੱਡ ਆਇਆ । ” “ ਹੂੰ … ਹੁਣੇ ਤੇਜੂ ਤੇ ਪੂਰਨ ਨੂੰ ਸੱਦੋ । ਕਾਫ਼ਰ ਉਪਰੋਂ ਗੱਲਾਂ ਕੀ ਕਰਦੇ ਤੇ ਵਿਚੋਂ ਕੀ । ਸੱਦੋ ਮੈਂ ਹੁਣੇ ਪਤਾ ਕਰਦਾ ਹਾਂ । ਵਾਹ ਦਾਤਾ ! ਤੇਰੇ ਖੇਲ ! ਕੀ ਕੀ ਕੌਤਕ ਰਚੇ ਜਾਂਦੇ ਹਨ । ” ਤੇਜੂ ਮਿਸ਼ਰ ਨੂੰ ਸੁਨੇਹਾ ਮਿਲਿਆ । ਉਹ ਹਉਕੇ ਲੈਂਦਾ , ਕੰਬਦਾ ਤੇ ਮੁੜ ਮੁੜ ਘਰ ਵੱਲ ਦੇਖਦਾ ਹੋਇਆ ਦਿਲਾਵਰ ਖ਼ਾਨ ਦੇ ਮਹਿਲ ਵੱਲ ਗਿਆ । ਉਸ ਨੂੰ ਜਿਵੇਂ ਆਸ ਹੋ ਗਈ ਸੀ ਕਿ ਉਹ ਜੀਊਂਦਾ ਮੁੜ ਘਰ ਨਹੀਂ ਆਵੇਗਾ । ਉਸ ਦੀ ਪੰਡਤਾਣੀ ਤਾਂ ਗਸ਼ ਖਾ ਕੇ ਧਰਤੀ ‘ ਤੇ ਡਿੱਗ ਪਈ । “ ਮੈਂ ….. ਜੀ ਮੈਨੂੰ ਮੁਆਫ਼ ਕੀਤਾ ਜਾਏ । ਮੇਰਾ ਕੋਈ ਕਸੂਰ ਨਹੀਂ । ” ਤੇਜੂ ਮਿਸ਼ਰ ਦੂਰੋਂ ਹੀ ਰੌਲਾ ਪਾਉਂਦਾ ਹੋਇਆ ਫ਼ੌਜਦਾਰ ਦੇ ਪੈਰਾਂ ਉੱਤੇ ਜਾ ਡਿੱਗਾ । ਰੋਣ ਲੱਗ ਪਿਆ , ਰੋਂਦਾ ਨਾ ਤਾਂ ਕਰਦਾ ਵੀ ਕੀ ? ਉਹ ਜਾਣਦਾ ਸੀ ਕਿ ਦਿਲਾਵਰ ਖ਼ਾਨ ਜਦੋਂ ਗ਼ੁੱਸੇ ਵਿਚ ਆਉਂਦਾ , ਤਦੋਂ ਕਿਸੇ ਦੀਦ ਮੁਰੀਦ ਦਾ ਨਾ ਬਣਦਾ । ਉਸ ਨੂੰ ਮਨਾਉਣ ਵਾਲਾ ਵੀ ਕੋਈ ਨਹੀਂ ਸੀ । ‘ ‘ ਸੱਚ ਦੱਸੋਂ ਤਾਂ ਬਚ ਜਾਏਂਗਾ । ” ਫ਼ੌਜਦਾਰ ਨੇ ਅੱਗੋਂ ਉੱਤਰ ਦਿੱਤਾ । “ ਸੱਚ ਇਹ ਹੈ । ” ਤੇਜੂ ਮਿਸ਼ਰ ਕੁਝ ਹੌਂਸਲੇ ਨਾਲ ਬੋਲਿਆ । ਪਰ ਫ਼ੌਜਦਾਰ ਦੀਆਂ ਅੱਖਾਂ ਤੋਂ ਉਸ ਨੂੰ ਡਰ ਲੱਗਦਾ ਸੀ । ਉਸ ਨੇ ਸਾਰੀ ਗੱਲ ਦੱਸ ਦਿੱਤੀ , “ ਹਨੇਰੇ ਵਿਚ ਪਤਾ ਨਹੀਂ ਲੱਗਾ , ਜਦੋਂ ਮੁੜਿਆ ਤਾਂ ਜੀਉਣੇ ਨੇ ਦੱਸਿਆ , ਇਹ ਸਿੱਖਾਂ ਦਾ ਅਨੰਦਪੁਰ ਵਾਲਾ ਗੁਰੂ ਸੀ । ਤੇਜੂ ਮਿਸ਼ਰ ਨੇਕ ਬੰਦਾ ਸੀ , ਉਸ ਨੇ ਗੁਰੂ ਜੀ ਨੂੰ ਰਾਹ ਦੱਸਿਆ , ਗੁਰੂ । ਮਹਾਰਾਜ ਦੀ ਕ੍ਰਿਪਾ ਉਸ ਦੇ ਨਾਲ ਰਹੀ , ਚੰਡਾਲ ਰੂਪ ਦਿਲਾਵਰ ਖ਼ਾਨ ਨੇ ਮਿਸ਼ਰ ਨੂੰ ਕੁਝ ਨਾ ਆਖਿਆ ਤੇ ਬਿਠਾ ਲਿਆ । ਕਰੀਮਾ ਵੀ ਉਹਦੇ ਕੋਲ ਬੈਠ ਗਿਆ । ਪੂਰਨ ਮਸੰਦ ਆਇਆ । ਸਿੱਖਾਂ ਸੇਵਕਾਂ ਦੇ ਘਰੋਂ ਖਾ ਖਾ ਕੇ ਉਹ ਫਿੱਟਿਆ ਸੀ , ਦੇਹ ਇਕ ‘ ਮਹੰਤ ’ ਵਾਂਗ ਭਾਰੀ ਸੀ । ਉਹ ਜਦੋਂ ਦੀਵਾਨ ਖ਼ਾਨੇ ਵਿਚ ਗਿਆ ਤਾਂ ਉਸ ਨੂੰ ਲਿਆਉਣ ਵਾਲਿਆਂ ਨੇ ਸਹਿਜ ਸੁਭਾ ਆਖ ਦਿੱਤਾ , “ ਇਸ ਨੇ ਆਪਣੇ ਨੌਕਰ ਜੀਊਣੇ ਨੂੰ ਅੱਗੇ ਪਿੱਛੇ ਕਰ ਦਿੱਤਾ ਹੈ ।...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ