ਮਾਛੀਵਾੜਾ ਭਾਗ 3
ਦਿਲਾਵਰ ਖ਼ਾਨ ਬੜਾ ਹੁਸ਼ਿਆਰ ਬੰਦਾ ਸੀ । ਉਸ ਨੇ ਆਪਣੇ ਸ਼ਹਿਰ ਦੇ ਪੱਗ ਬੰਨ੍ਹ ਲੜਾਕੇ ਬੰਦੇ ਤਾਂ ਸੂਬਾ ਸਰਹੰਦ ਦੇ ਆਖੇ ਸ਼ਾਹੀ ਲਸ਼ਕਰ ਦੀ ਸਹਾਇਤਾ ਵਾਸਤੇ ਭੇਜ ਦਿੱਤੇ ਸਨ , ਪਰ ਆਪ ਨਹੀਂ ਸੀ ਗਿਆ । ਬੀਮਾਰੀ ਦਾ ਬਹਾਨਾ ਲਾ ਲਿਆ । ਅਸਲ ਵਿਚ ਉਸ ਦੀ ਨਵੀਂ ਬੇਗਮ ਨੇ ਵੀ ਨਹੀਂ ਸੀ ਜਾਣ ਦਿੱਤਾ । ਬੰਦਾ ਵੀ ਚੰਚਲ ਮਨ ਸੀ । ਉਸ ਨੇ ਪੂਰਨ ਮਸੰਦ ਨੂੰ ਬੰਦੀਖ਼ਾਨੇ ਸੁੱਟ ਦਿੱਤਾ । ਹਨੇਰੇ ਬੰਦੀਖ਼ਾਨੇ ਵਿਚ , ਜਿਸ ਵਿਚੋਂ ਸ਼ਾਇਦ ਹੀ ਕੋਈ ਬਾਹਰ ਨਿਕਲਿਆ ਹੋਵੇ । ਉਸ ਨੇ ਪੂਰਨ ਮਸੰਦ ਦੇ ਟੱਬਰ , ਪਤਨੀ ਬਾਰੇ ਸੁਣਿਆ ਸੀ ਕਿ ਬੜੀ ਸੁੰਦਰ ਤੋਂ ਜਵਾਨ ਹੈ , ਭਾਵੇਂ ਦੋ ਬੱਚਿਆਂ ਦੀ ਮਾਂ ਸੀ , ਉਸ ਦੇ ਮੂੰਹ ਪਾਣੀ ਭਰ ਆਇਆ । ਮੰਦਾ ਚਿਤਵਿਆ ਤੇ ਬੰਦਿਆਂ ਨੂੰ ਨਾਲ ਲੈ ਕੇ ਆਪ ਪੂਰਨ ਦੇ ਘਰ ਗਿਆ । ਪੂਰਨ ਦਾ ਘਰ ਸਾਮਾਨ ਨਾਲ ਤਾਂ ਭਰਿਆ ਸੀ , ਪਰ ਬੰਦਾ ਕੋਈ ਨਹੀਂ ਸੀ । ਸਭ ਡਰਦੇ ਨੱਠ ਗਏ ਸਨ । ਘਰ ਸੁੰਞਾ ਹੋ ਗਿਆ ਸੀ । ਦਿਲਾਵਰ ਖ਼ਾਨ ਨੇ ਉਪਰ ਜਾ ਕੇ ਤੱਕਿਆ ਤਾਂ ਹੈਰਾਨ ਹੋਇਆ ਕਿ ਪੂਰਨ ਦੀ ਵਹੁਟੀ ਦੁਰਗੀ ਨਹੀਂ ਸੀ । ਦਿਲਾਵਰ ਖ਼ਾਨ ਬੋਲਿਆ , “ ਲੁੱਟੋ ਸਾਰਾ ਘਰ , ਅੰਨ , ਕੱਪੜਾ , ਬਰਤਨ ਸਭ ਕੁਝ ਲੁੱਟ ਕੇ ਮੇਰੇ ਮਹਿਲਾਂ ਵਿਚ ਪਹੁੰਚਾਓ ਤੇ ਮੈਂ ਲੱਭਦਾ ਹਾਂ ਦੁਰਗੀ ਨੂੰ । ” ਦਿਲਾਵਰ ਖ਼ਾਨ ਦੇ ਨਾਲ ਇਕ ਮਰਾਸੀ ਸੀ , ਉਹ ਬੜਾ ਕਾਂਟਾ ਸੀ ਤੇ ਬਲੋਲਪੁਰ ਦੇ ਘਰ ਘਰ ਦਾ ਜਾਣੂੰ ਸੀ , ਉਸ ਦਾ ਨਾਂ ਸੀ ਮੇਹਰ । ’ ’ ਦਿਲਾਵਰ ਖ਼ਾਨ ਨੇ ਉਸ ਨੂੰ ਬੁਲਾਇਆ । ‘ ਹਜ਼ੂਰ । ” ਆਖ ਕੇ ਮੇਹਰ ਅੱਗੇ ਹੋਇਆ । ਤੇਰੀ ਅਕਲ ਦੇਖਣੀ ਹੈ । ” “ ਮੇਰੀ ਅਕਲ ਤਾਂ ਤੇਜ਼ ਹੈ ਪਰ ਕਿਸਮਤ ਹੀ ਖੋਟੀ ਹੈ । ” “ ਕਿਸਮਤ ਚੰਗੀ ਹੋ ਜਾਏਗੀ , ਸੋਨੇ ਦੇ ਕੜਿਆਂ ਦੀ ਜੋੜੀ ਜੇ …. ‘ ਕੀ ਖ਼ਿਦਮਤ ਕਰਾਂ ਹਜ਼ੂਰ ਦੀ ? ਦੁਰਗੀ ਨੂੰ ਲੱਭ । ” “ ਪਿੰਡ ਵਿਚ ਹੈ ? ” “ ਹੋਰ ਕਿਤੇ ਨਹੀਂ ਜਾ ਸਕਦੀ । ” “ ਇਹ ਆਈ ਸਮਝੋ ….. ਮੇਹਰੂ ਮਰਾਸੀ ਤਾਂ ਫ਼ਰਿਸ਼ਤਾ ਹੈ । ” “ ਦੇਖਿਆ ਜਾਂਦਾ । ” ‘ ਗੱਲ ਇਹ ਹੈ । ” ਕੀ ? ” “ ਤੁਸੀਂ ਬੈਠੋ ਪੂਰਨ ਦੇ ਘਰ । ਤੁਸੀਂ ਸ਼ਹਿਰ ਵਿਚ ਫਿਰੇ ਤਾਂ ਸਭ ਨੇ ਡਰ ਜਾਣਾ ਹੈ ਤੇ ਦੁਰਗੀ ਵੀ ਭੜੋਲੇ ਪੈ ਜਾਏਗੀ । ‘ ‘ “ ਜੇ ਮੈਂ ਪੂਰਨ ਦੇ ਘਰ ਬੈਠਾਂਗਾ ? ” ਤਾਂ ….। ” “ ਕੀ ਹੋਏਗਾ ? ” “ ਦੇਖਣਾ . … ਮੈਂ ਜੂ ਅਰਜ਼ ਕਰਦਾ ਹਾਂ ਕਿ ਬੈਠੋ । ਉਪਰ ਜਾ ਕੇ । ਉਹਦੇ ਪਲੰਘ ’ ਤੇ । ਮੈਂ ਜਾਦੂ ਕਰਾਂਗਾ । ” “ ਜਾਹ ਦਫ਼ਾ ਵੀ ਹੋ । ’ ’ “ ਲੌ , ਮੈਂ ਚੱਲਿਆ ਤੇ ਖੋਟੇ ਪੈਸੇ ਵਾਂਗ ਵਾਪਸ ਵੀ ਆਇਆ ਸਮਝੋ । ਇਹ ਆਖ ਕੇ ਮਰਾਸੀ ਤੁਰ ਪਿਆ । ਉਸ ਨੇ ਘਰ ਘਰ ਜਾ ਕੇ ਪੁੱਛਣਾ ਸ਼ੁਰੂ ਕੀਤਾ — ਉਹ ਜ਼ਰੂਰ ਕਿਸੇ ਹਿੰਦੂ ਦੇ ਘਰ ਹੋਏਗੀ । ਉਸ ਦਾ ਵਿਸ਼ਵਾਸ ਸੀ । ਰਾਜਾ ਰਾਮ | ਪਈ ਪੂਰਨ ਦੀ ਵਹੁਟੀ ਦੁਰਗੀ ਕਿਤੇ ਹੋਊ ? ” ਮਰਾਸੀ ਨੇ ਇਕ ਹਿੰਦੂ ਨੂੰ ਪੁੱਛਿਆ , ਇਹ ਨੌਜਵਾਨ ਕਰਾੜ ਬਿਸ਼ਨੇ ਦਾ ਪੁੱਤਰ ਸੀ । ਦਰਗੀ । ਰਾਜਾ ਰਾਮ ਬੋਲਿਆ । ਹਾਂ ਦੇਖੀ ਨਹੀਂ । ” “ ਗੱਲ ਇਹ ਹੈ ਕਿ ਪੂਰਨ ਨੂੰ ਨਵਾਬ ਦਿਲਾਵਰ ਖ਼ਾਨ ਨੇ ਬੰਦੀ ਖ਼ਾਨੇ ਬੰਦ ਕਰ ਦਿੱਤਾ ਹੈ । ਉਸ ਨੇ ਮੈਨੂੰ ਸੁਨੇਹਾ ਦਿੱਤਾ । ਦੁਰਗੀ ਤਕ ਸੁਨੇਹਾ ਜ਼ਰੂਰ ਪਹੁੰਚਾਉਣਾ ਹੈ । ” “ ਅਸਾਡੇ ਘਰ ਤਾਂ ਨਹੀਂ ਗਈ । ਮੈਂ ਹੁਣੇ ਆ ਰਿਹਾ ਹਾਂ । “ ਕਿਸ ਦੇ ਘਰ ਹੋ ਸਕਦੀ ਹੈ ? ” “ ਮੇਰਾ ਖ਼ਿਆਲ ਹੈ ? ’ ’ “ ਕੀ “ ਏਹ ਕਿ .. … । ” “ ਬੋਲ ਝਿਜਕਦਾ ਕਿਉਂ ਹੈਂ ? ਮੈਂ ਤਾਂ ਪੂਰਨ ਦਾ ਭਰਾ ਬਣਿਆ ਹਾਂ । ਇਹ ਠੀਕ ਹੈ ਕਿ ਮੈਂ ਗ਼ਰੀਬ ਮਰਾਸੀ ਹਾਂ । ” “ ਉਹ ਤਾਂ ਮੈਨੂੰ ਪਤਾ ਹੈ , ਮੈਂ ਸੋਚਦਾ ਹਾਂ । ” ‘ ‘ ਸੋਚ ਲੈ । ” ਦੋਵੇਂ ਚੁੱਪ ਕਰ ਕੇ ਖਲੋ ਗਏ । “ ਮੇਰਾ ਖ਼ਿਆਲ ਹੈ …..। ’ ’ ਕੀ ? ” ‘ ਉਹ ਜ਼ਰੂਰ । ” ਰਾਜਾ ਰਾਮ ਅਸਲ ਵਿਚ ਸੱਚ ਦੱਸਣੋਂ ਝਿਜਕਦਾ ਸੀ । ਦੱਸ ਵੀ । “ ਉਹ ਘਸੀਟੇ ਖੱਤਰੀ ਦੇ ਘਰ ਹੋਏਗੀ , ਉਹਨਾਂ ਨਾਲ ਉੱਠਣ ਬੈਠਣ ਹੈ । ’ ’ ਉਧਰ ਜਾਵਾਂ ? ” ‘ ਹਾਂ ! ’ ਰਾਜਾ ਰਾਮ ਨੂੰ ਉਸ ਨੇ ਜਾਣ ਦਿੱਤਾ ਅਤੇ ਆਪ ਮਰਾਸੀ ਸਿੱਧਾ ਘਸੀਟੇ ਖੱਤਰੀ ਵੱਲ ਚੱਲ ਪਿਆ । ਘਸੀਟਾ ਬਲੌਲਪੁਰ ਦਾ ਸ਼ਾਹੂਕਾਰ ਵੀ ਸੀ ਤੇ ਦੁਕਾਨਦਾਰ ਵੀ । ਉਹ ਆਪ ਵਡੇਰੀ ਉਮਰ ਦਾ ਸੀ , ਮੁੰਡੇ ਕੰਮ – ਧੰਧਾ ਕਰਦੇ ਸਨ । ਉਸ ਦੇ ਦੋ ਮੁੰਡੇ ਸਨ , ਸੂਰਜ ਤੇ ਗਰਜੂ । ਦੋਵੇਂ ਧੀਆਂ ਪੁੱਤਰਾਂ ਵਾਲੇ । ਮਰਾਸੀ ਮੇਹਰੂ ਉਹਨਾਂ ਦੇ ਘਰ ਅੱਗੇ ਗਿਆ । ਸਦਰ ਦਰਵਾਜ਼ਾ ਬੰਦ ਸੀ । ਉਹਨੇ ਦਰਵਾਜ਼ਾ ਖੜਕਾਇਆ ਤਾਂ ਸਬੱਬੀਂ ਸੂਰਜ ਨੇ ਬੂਹਾ ਖੋਲ੍ਹਿਆ । ਉਹ ਸਾਦਾ ਜਿਹਾ ਬੰਦਾ ਸੀ , ਵਲ – ਛਲ ਨਹੀਂ ਸਨ ਆਉਂਦੇ । “ ਪੂਰਨ ਦੀ ਵਹੁਟੀ ਦੁਰਗੀ ਤਾਂ ਨਹੀਂ ਤੁਸਾਂ ਦੇ ਘਰ ? ” “ ਦੁਰਗੀ । ” “ ਆਹੋ ! ” ‘ ਉਹ ਆਈ ਤਾਂ ਸੀ ?? “ ਦੇਖ ਤਾਂ ਘਰ ਹੈ । “ ਅੱਛਾ ” ਆਖ ਕੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ