More Gurudwara Wiki  Posts
ਮਾਛੀਵਾੜਾ ਭਾਗ 1


ਗਿਆਨੀ ਤਰਲੋਕ ਸਿੰਘ ਜੀ ਦੀ ਲਿਖੀ ਕਿਤਾਬ ਮਾਛੀਵਾੜਾ ਵਿੱਚੋ ਹਰ ਰੋਜ ਇਸ ਕਿਤਾਬ ਦੇ ਭਾਗ ਪਾਏ ਜਾਣਗੇ ਸਾਰੇ ਬਹੁਤ ਪਿਆਰ ਨਾਲ ਪੜੋ ਜੀ ।
੨੩ ਅਤੇ ੨੪ ਦਸੰਬਰ ਦੀ ਰਾਤ ਸੀ । ਹਨੇਰੀ ਰਾਤ । ਠੰਡੀ ਰਾਤ । ਕਹਿਰ ਦੀ ਰਾਤ । ਹਵਾ ਤੇਜ਼ ਤੇ ਬਦਲੀਆਂ ਤੁਰੀਆਂ ਜਾਂਦੀਆਂ ਤਾਰਿਆਂ ਨੂੰ ਕੱਜ ਲੈਂਦੀਆਂ ਸਨ । ਕਦੀ ਤਾਰੇ ਟਿਮਟਿਮਾਉਣ ਲੱਗ ਪੈਂਦੇ ਸਨ । ਕੁੱਕੜ ਬਾਂਗਾਂ ਦੇਣ ਲੱਗੇ । ਉਹਨਾਂ ਦੀਆਂ ਬਾਂਗਾਂ ਕਾਹਲੀਆਂ ਹੋਣੀਆਂ ਇਸ ਗੱਲ ਦੀ ਸੂਚਨਾ ਸਨ ਕਿ ਦਿਨ ਚੜ੍ਹਨ ਵਿਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਸੀ । ਧਰਤੀ ਗਿੱਲੀ ਸੀ — ਰਾਤ ਠਰੀ ਹੋਈ ਤੇ ਹਵਾ ਬਰਫ਼ ਦਾ ਰੂਪ । ਇਹ ਚੰਗੀ ਰੇਤਲੀ ਧਰਤੀ ਹੋਣ ਕਰਕੇ ਚਿੱਕੜ ਨਹੀਂ ਸੀ ਪਰ ਜੰਗਲ ਦਾ ਇਲਾਕਾ , ਝਾੜੀਆਂ ਕੰਡਿਆਂ ਵਾਲੀਆਂ ਸਨ । ਹਨੇਰੀ ਨਾਲ ਕੰਡੇ ਝੜੇ ਬੇ – ਤਰਤੀਬੇ ਪਏ ਸਨ । ਕੰਡੇ ਵੀ ਕਿੱਕਰ ਦੇ , ਲੰਮੀਆਂ ਸੂਲਾਂ ਮਰਦ ਇਕੱਲਾ – ਗੁਰੂ ਗੋਬਿੰਦ ਸਿੰਘ ਉਸ ਹਨੇਰੇ ਵਿਚ ਚਮਕੌਰੋਂ ਤੁਰਿਆ ਸੀ — ਆਪਣਾ ਸਭ ਕੁਝ ਖ਼ਾਲਸੇ ਪੰਥ ਤੋਂ ਕੁਰਬਾਨ ਕਰ ਕੇ । ਦੋ ਜਵਾਨ ਪੁੱਤਰ ਸ਼ਹੀਦ ਕਰਵਾ ਕੇ , ਇਕੱਲਾ ਚਮਕੌਰੋਂ ਪੱਛਮ ਵੱਲ ਤੁਰਿਆ ਜਾ ਰਿਹਾ ਸੀ , ਸਿਰਫ਼ ਇਕ ਕ੍ਰਿਪਾਨ ਕੋਲ ਸੀ , ਉਹ ਵੀ ਲਹੂ ਨਾਲ ਰੰਗੀ । ਪੈਰ ਨੰਗੇ ਸਨ , ਕੰਡੇ ਵੱਜਦੇ , ਕੋਈ ਵੱਡੀ ਸੂਲ ਵੱਜਦੀ ਤਾਂ ਪੁੱਟ ਲੈਂਦੇ , ਨਿੱਕੇ ਮੋਟੇ ਕੰਡੇ ਜਾਂ ਬੁੱਥੇ ਦਾ ਖ਼ਿਆਲ ਨਾ ਕਰਦੇ । ਸ਼ੂਕਦੇ ਬੇਲੇ ਵਿਚੋਂ ਦੀ ਜਾ ਰਹੇ ਸਨ । ਕਦੀ ਉੱਚਾ ਟਿੱਬਾ ਚੜ੍ਹਦੇ ਤੇ ਕਦੀ ਹੇਠਾਂ ਉਤਰ ਜਾਂਦੇ । ਕੁੱਤੇ ਭੌਂਕਦੇ , ਕੁੱਕੜ ਬੋਲੇ ਤੇ ਗਾੜ੍ਹਾ ਹਨੇਰਾ ਦਿਸਿਆ | ਜਿਵੇਂ ਕਾਲਾ ਪਹਾੜ ਹੁੰਦਾ ਹੈ ਤਾਂ ਅਨੁਮਾਨ ਲਾਇਆ , “ ਆ ਗਿਆ ਪਿੰਡ ਬਲੋਲ । ” ਅੱਗੇ ਹੋਏ । ਸੱਚ ਹੀ ਪਿੰਡ ਬਲੋਲ ਸੀ , ਪੱਕਾ ਪਿੰਡ , ਕਸਬਾ ਬਲੋਲ ਲੋਧੀ ਦਾ ਵਸਾਇਆ ਸ਼ਹਿਰ । ਕੁੱਕੜ ਬਾਂਗ ਦੇਈ ਜਾਂਦੇ ਸਨ । ਕੁੱਤੇ ਕਿਤੇ ਦੂਰ ਭੌਂਕਦੇ ਸਨ । ਅਜੇ ਚਾਨਣ ਹੋਣ ਵਿਚ ਦੇਰ ਸੀ । “ ਰਾਮ ! ਸੀਤਾ ਰਾਮ ! ਰਾਮ ! ” ਜ਼ਬਾਨੋਂ ਬੋਲਦਾ ਹੋਇਆ ਬੰਦਾ ਪਿੰਡ ਨਿਕਲਿਆ – ਉਹ ਕੋਈ ਰਾਮ ਭਗਤ ਸੁਚੇਤੇ ਜਾ ਰਿਹਾ ਸੀ । ‘ ਰਾਮ ਭਗਤ ” ਗੁਰੂ ਜੀ ਨੇ ਆਵਾਜ਼ ਦਿੱਤੀ , ਉਹ ਖਲੋ ਗਿਆ । ਉਸ ਨੇ ਨੇੜੇ ਆ ਕੇ ਪੁੱਛਿਆ , “ ਕੌਣ ਹੈਂ ਭਾਈ ? ” “ ਇਹ ਕਿਹੜਾ ਪਿੰਡ ਹੈ ? ” ” ਬਲੋਲ ( “ ਏਥੇ ਪੂਰਨ ਮਸੰਦ ਹੈ । ” ਕਿਸ ਦਾ ਮਸੰਦ ? ” “ ਅਨੰਦਪੁਰ ਵਾਲੇ ਗੁਰੂ ਦਾ । ” ‘ ‘ ਪੂਰਨ …..। ” ਜੀ ! ” “ ਤੁਸਾਂ ਉਸ ਨੂੰ ਮਿਲਣਾ ਹੈ ? ” “ ਘਰ ਜਾਣਾ ਹੈ । ” “ ਆਓ ਮੇਰੇ ਨਾਲ । ” ਆਖ ਕੇ ਰਾਮ ਭਗਤ ਚੱਲ ਪਿਆ । ਉਸ ਦੇ ਪਿੱਛੇ ਚੱਲ ਪਿਆ ਮਰਦ ਅਗੰਮੜਾ , ਗੁਰੂ ਗੋਬਿੰਦ ਸਿੰਘ । ਗਲੀ ਵਿਚ ਵੜੇ ਤੋਂ ਇਕ ਘਰ ਆ ਗਿਆ । ਵੱਡਾ ਦਰਵਾਜ਼ਾ , ਪੱਕੀ ਡਿਉੜੀ ਤੇ ਰਾਮ ਭਗਤ ਨੇ ਬੂਹਾ ਖੜਕਾ ਕੇ ਆਵਾਜ਼ ਦਿੱਤੀ : ‘ ਓ ਜੀਊਣੇ । ਕੌਣ ਹੈ ? ” ਅੱਗੋਂ ਆਵਾਜ਼ ਆਈ । “ ਬੂਹਾ ਖੋਲ੍ਹ ! ਤੁਸਾਂ ਦਾ ਪ੍ਰਾਹੁਣਾ ਹੈ । ” ਬੂਹਾ ਖੁੱਲ੍ਹਿਆ , “ ਆਉ । ” ਅੱਗੋਂ ਆਗਿਆ ਮਿਲੀ | ਗੁਰੂ ਜੀ ਅੱਗੇ ਹੋਏ ਤੇ ਰਾਮ ਭਗਤ ਪਿੱਛੇ ਮੁੜ ਗਿਆ । ਉਹ ਸਦਰ ਦਰਵਾਜ਼ਾ ਮੁੜ ਬੰਦ ਹੋ ਗਿਆ । ਦਰਬਾਨ ਜੀਊਣੇ ਨੇ ਦੀਵਾ ਜਗਾਇਆ ਤੇ ਮੰਜੀ ਉੱਤੇ ਬੈਠਣ ਲਈ ਕਿਹਾ । ਗੁਰੂ ਜੀ ਮੰਜੀ ਉੱਤੇ ਬੈਠ ਗਏ । ਦੀਵੇ ਦੀ ਲੋਅ ਵਿਚ ਜੀਊਣੇ ਨੇ ਗੁਰੂ ਜੀ ਵੱਲ ਤੱਕਿਆ । ਇਕ ਦਮ ਤਬਕ ਗਿਆ । ਨੰਗੇ ਪੈਰ , ਉਹ ਵੀ ਮਿੱਟੀ ਲਿੱਬੜੇ । ਪਜਾਮਾ ਵੀ ਦਾਗ਼ੋ – ਦਾਗ਼ੀ , ਪਾਣੀ ਤੇ ਮਿੱਟੀ ਦੀਆਂ ਛਿੱਟਾਂ ਨਾਲ ਜਾਮਾ ਲਿੱਬੜਿਆ , ਹੱਥ ਵਿਚ ਕ੍ਰਿਪਾਨ , ਚਿਹਰੇ ਉੱਤੇ ਨੂਰ , ਸਿਰ ਦੀ ਗੋਲ ਦਸਤਾਰ , ਗੁਰੂ – ਪੀਰ ਦੀ ਨਿਸ਼ਾਨੀ ਸੀ । ਉਸ ਨੇ ਸੋਚਿਆ , “ ਜ਼ਰੂਰ ਕੋਈ ਗੁਰੂ ਦਾ ਸਿੱਖ ਹੈ । ” ਇਹ ਨਹੀਂ ਸੀ ਪਤਾ ਕਿ ਉਹੋ ਹੀ ਗੁਰੂ ਮਹਾਰਾਜ ਸਨ । “ ਆਰਾਮ ਕਰਨਾ ਹੈ ਤਾਂ ਮੰਜਾ ਬਿਸਤਰਾ ਦਿਆਂ , ਸੀਤ ਵਿਚੋਂ ਆਏ ਹੋ ? ” ਜੀਊਣੇ ਨੇ ਪੁੱਛਿਆ । ‘ ਪਹਿਲਾਂ ਭਾਈ ਪੂਰਨ ਨੂੰ ਮਿਲਣਾ ਹੈ । ” “ ਉਹ ਤਾਂ ਹਾਲੀ ਸੁੱਤੇ ਹੋਣਗੇ । ” ‘ ਜਗਾ …..। ” “ ਉਠਦੇ ਤਾਂ ਨਹੀਂ ਹੁੰਦੇ …..। ” ਗੁਰੂ ਜੀ ਨੇ ਦੇਖਿਆ , ਸਦਰ ਦਰਵਾਜ਼ੇ ਦਾ ਕੁੰਡਾ ਮਾਰਿਆ ਗਿਆ ਸੀ , ਹੌਲੀ ਜਿਹੀ ਆਖਣ ਲੱਗੇ , “ ਜਾਹ ਆਖ , ਅਨੰਦਪੁਰ ਵਾਲਾ ਗੁਰੂ ਆਇਆ ਹੈ । ’ ’ ‘ ‘ ਗੁਰੂ ਜੀ ! ’ ਜੀਊਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ , ਉਹ ਚਰਨਾਂ ਉੱਤੇ ਡਿੱਗਾ । ਉਸ ਨੇ ਆਪਣੇ ਕੱਪੜੇ ਨਾਲ ਚਰਨ ਪੂੰਝਣੇ ਚਾਹੇ , ਪਰ ਜਦੋਂ ਵੇਖਿਆ , ਠਰੇ ਹੋਏ ਚਰਨ , ਲਹੂ ਸਿੰਮਦਾ ਤੇ ਭਾਰੇ , ਇਕ ਦਮ ਤ੍ਬਕ ਗਿਆ । ਜੀਊਣਾ ਉੱਠ ਬੈਠਾ । ਉਸ ਨੇ ਸੁੱਕੀਆਂ ਲੱਕੜਾਂ ਲਈਆਂ । ਤੂੜੀ ਦੀ ਮੁੱਠ ਲੈ ਕੇ ਦੀਵੇ ਨਾਲ ਅੱਗ ਲਾਈ ਤੇ ਅੱਗ ਸਿਕਾਉਣ ਲੱਗਾ । ” ਜਾਂ ਤੇ ਪੂਰਨ ਨੂੰ ਸੱਦ । ਅਸੀਂ ਅੱਗ ਸੇਕ ਲੈਂਦੇ ਹਾਂ । ਤੇਰਾ ਭਲਾ ਹੈ । ਠੰਡ ਵਿਚ ਅੱਗ ਸਿਕਾਈ । ਅੱਗ ਸੇਕਣ ਨੂੰ ਮਿਲੀ , ਅੱਗ ਵੀ ਤਾਂ ਜੀਵਨ ਆਸਰਾ ਹੈ । ਜੀਉਦੇ ਦੇ ਮਨ ਵਿਚ ਕਈ ਉਬਾਲ ਉਠੇ , ਗੁਰੂ ਜੀ ਕਿਧਰੋਂ ਆਏ ਘੋੜਾ ਤੇ ਸਿੱਖ ਕਿਸੇ ਪੈਰੀਂ ਜੋੜਾ ਵੀ ਨਹੀਂ । ਇਹ ਮਾਮਲਾ ਕੀ ਹੈ ? ਪਰ ਪੁੱਛੇ ਬਿਨਾਂ ਹੀ ਪੂਰਨ ਦੇ ਵਿਸ਼ੇਸ਼ ਮਹੱਲ ਵੱਲ ਚਲਿਆ ਗਿਆ । ਹਵੇਲੀ ਦੇ ਕੁੱਕੜ ਨੇ ਬਾਂਗ ਦਿੱਤੀ । ਆਵਾਜ਼ ਦਿੱਤੀ । “ ਕਿਉਂ ਜੀਉਣ ” ਅੰਦਰੋਂ ਆਵਾਜ਼ ਆਈ । “ ਬਾਹਰ ਆਉ । ” “ ਇਸ ਵਲੋਂ …. ਅਜੇ ਤਾਂ ਰਾਤ ਹੈ । “ ਨਹੀਂ ਦਿਨ ਚੜ੍ਹਨ ਵਾਲਾ ਹੈ । ” ‘ ਗੱਲ ਕੀ ? ” “ ਬਾਹਰ ਆਉ ਤੇ ਛੇਤੀ । ਬਾਹਰ ਆਇਆ , ਤਕੜਾ ਉੱਚਾ ਲੰਮਾ ਤੇ ਭਾਰੇ ਸਰੀਰ ਵਾਲਾ ਮਸੰਦ ਪੂਰਨ । ਕੰਬਲ ਦੀ ਬੁੱਕਲ ਮਾਰੀ ਤੇ ਪੁੱਛਿਆ : “ ਕੀ ਗੱਲ “ ਅਨੰਦਪੁਰ ਵਾਲਾ ਗੁਰੂ ” ਪੂਰਨ ਦਾ ਇਕ ਦਮ ਹੜੱਕਾ ਨਿਕਲ ਗਿਆ : ” ਕਦੋਂ ਆਇਆ ? ” ‘ ਹੁਣੇ । ” ‘ ‘ ਓ ਤੇਰਾ ਭਲਾ ਹੋਏ । ਅਨੰਦਪੁਰ ਵਾਲਾ ਗੁਰੂ ‘ ‘ “ ਹਾਂ ! ਮਾਲਕ , ਨੰਗੇ ਪੈਰ , ਲਿੱਬੜੇ ਤੇ ਠਰੇ ਹੋਏ , ਮੈਂ ਅੱਗ ਬਾਲ ਕੇ ਦੇ ਆਇਆ ਹਾਂ । ” “ ਕਿੰਨੇ ਜਣੇ ਹਨ ? ” .ਇਕੱਲੇ , ਇਕੱਲੇ ” ਹਾਂ .. ਇਕੱਲੇ , ਲੀੜਾ ਵੀ ਖ਼ਾਸ ਉਪਰ ਨਹੀਂ , ਨਾ ਘੋੜਾ ਕੋਲ ਹੈ । ਇਕ ਕ੍ਰਿਪਾਨ ਹੱਥ ਵਿਚ ਹੈ । ਜਾਮਾ ਵੀ ਕਈਆਂ ਥਾਵਾਂ ਤੋਂ ਪਾਟਾ ਹੈ , ਸ਼ਾਇਦ ਝਾੜੀਆਂ ਨਾਲ ਅੜਿਆ ਹੋਵੇ । ” “ ਘਰ ਕੌਣ ਛੱਡ ਕੇ ਗਿਆ ? ” ” ਤੇਜਾ ਮਿਸਰ “ ਉਹ ਚੰਡਾਲ ਰਾਤ ਕਿਧਰ ਫਿਰਦਾ ਸੀ । “ ਤੜਕੇ ਉੱਠ ਕੇ ਬਾਹਰ ਨੂੰ ਜਾਂਦਾ , ਨਹਾਉਂਦਾ ਤੇ ਸੀਤਾ ਰਾਮ ਦਾ ਭਜਨ ਕਰਦਾ ਹੈ । “ ਤੂੰ ਦੱਸ ਦਿੱਤਾ ਕਿ ਮੈਂ ਘਰੇ ਹਾਂ । ” ‘ ਹਾਂ । ‘ ‘ ਬਹੁਤ ਮਾੜਾ ਹੋਇਆ । ” “ ਕਿਉਂ ਮਾਲਕ ….. ? ” “ ਤੈਨੂੰ ਦੱਸਣ ਦਾ ਖ਼ਿਆਲ ਨਾ ਰਿਹਾ ਕਿ ਅਨੰਦਪੁਰ ਦਾ ਕੋਈ ਸਿੱਖ ਆਏ , ਗੁਰੂ ਆਏ , ਘਰ ਨਹੀਂ ਵੜਨ ਦੇਣਾ — ਬੂਹਾ ਨਹੀਂ ਖੋਲ੍ਹਣਾ , ਪਰ ਹੁਣ । ” ਇਹ ਸੁਣ ਕੇ ਜੀਊਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ । ਉਸ ਦਾ ਸਾਹ ਉਪਰ ਦਾ ਉਪਰ ਤੇ ਹੇਠਾਂ ਦਾ ਹੇਠਾਂ ਰਹਿ ਗਿਆ । , ਕੁਝ ਖਾਣਾ ਉਹ ਹੋਰ ਤਬਕਿਆ , ਜਦੋਂ ਸੁਣਿਆ , “ ਉਹਨਾਂ ਨੂੰ ਆਖ ਪੀਣਾ ਹੈ – ਜਾਂ ਕਿਸੇ ਕੱਪੜੇ ਦੀ ਲੋੜ ਹੈ ਤਾਂ ਲੈ ਜਾਣ । ਹੁਣੇ ਚਲੇ ਜਾਣ । ਦਿਨ ਚੜੇ ਕਿਸੇ ਨੇ ਦੇਖ ਲਿਆ ਤਾਂ ਪਰਲੋ ਆ ਜਾਏਗੀ । ਪਿੰਡ ਦਾ ਨਵਾਬ ਤਾਂ ਕੱਲ੍ਹ ਦਾ ਆਖਦਾ ਫਿਰਦਾ ਹੈ , ਕੋਈ ਕਿਸੇ ਸਿੱਖ ਨੂੰ ਘਰ ਨਾ ਰੱਖੋ । ਜੋ ਰੱਖੇਗਾ , ਘਾਣ ਬੱਚਾ ਪੀੜਿਆ ਜਾਏਗਾ । ਜਾਹ ਆਖ , ਚਲੇ ਜਾਣ । ਸੂਰਜ ਨਹੀਂ ਚੜ੍ਹਨਾ ਚਾਹੀਦਾ | ਤੁਸੀਂ ਆਪ ਦਰਸ਼ਨ ਨਹੀਂ ਕਰਨੇ । ” “ ਮੈਂ ਦਰਸ਼ਨ ਹਾਂ ਮਾਲਕ , ਗੁਰੂ ਜੀ ਹਨ , ਉਹਨਾਂ ਦੇ ਆਸਰੇ ਇਹ ਹਵੇਲੀ , ਜਗੀਰ …. ਦੌਲਤ “ ਕੁੱਤਿਆ ….. ਐਵੇਂ ਕਿਉਂ ਭੌਂਕੀ ਜਾਂਦਾ ਹੈ । ਵੇਲੇ ਵੱਲ ਨਹੀਂ ਦੇਖਦਾ । …… ਬਲੌਲ ਤੁਰਕਾਂ ਦੇ ਲਸ਼ਕਰ ਨਾਲ ਭਰਿਆ ਪਿਆ ਹੈ । ਜੇ ਪਤਾ ਲੱਗ ਗਿਆ , ਜਾਂ ਗੁਰੂ ਏਥੋਂ ਫੜਿਆ ਗਿਆ ਤਾਂ ਇੱਟ ਨਾਲ ਇੱਟ ਖੜਕ ਜਾਏਗੀ । ’ ’ ਪੂਰਨ ਮਸੰਦ ਦੀਆਂ ਗੱਲਾਂ ਸੁਣ ਕੇ ਜੀਊਣਾ ਤਾਂ ਠੰਢਾ ਹੁੰਦਾ ਗਿਆ । ਅੱਠ ਸਾਲ ਦੀ ਨੌਕਰੀ ਪਿੱਛੋਂ ਉਸ ਨੂੰ ਉਸ ਰਾਤ ਪਤਾ ਲੱਗਾ ਕਿ ਪੂਰਨ ‘ ਮਸੰਦ ਕੈਸਾ ਸੀ ? ‘ ਬਗਲ ਮੇਂ ਕੁਰਾਨ ਹਾਥ ਮੇਂ ਛੁਰੀ ਵਾਲੀ ਗੱਲ ਹੋਈ । ਨਿਮਕ ਹਰਾਮ । “ ਜਾਹ , ਉਸ ਨੂੰ ਆਖ ਦੇ । ” ਪੂਰਨ ਨੇ ਜਵਾਬ ਦਿੱਤਾ ਹੈ , ‘ ‘ ਚਲੇ ਜਾਉ ਨਾ ਤੁਸੀਂ ਅਸਾਡੇ ਗੁਰੂ ਤੇ ਨਾ ਅਸੀਂ ਤੁਸਾਂ ਦੇ ਸਿੱਖ । ” ਜੀਊਣਾ ਮਾਯੂਸ ਹੋ ਕੇ , ਉਪਰਲੀ ਛੱਤ ਤੋਂ ਹੇਠਾਂ ਆ ਗਿਆ । ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਉਹ ਬੁੱਤ ਬਣ ਕੇ ਖਲੋ ਗਿਆ । ਰਾਤ ਦਾ ਸਮਾਂ ਸੀ , ਰਾਤ ਵੇਲੇ ਬੋਲ ਬੜੀ ਦੂਰ ਜਾਂਦਾ ਹੈ । ਪੂਰਨ ਦੇ ਬੋਲੇ ਬੋਲ ਗੁਰੂ ਜੀ ਨੇ ਸੁਣ ਲਏ ਸਨ । ਉਹਨਾਂ ਨੇ ਪਹਿਲਾਂ ਤਾਂ ਖ਼ਿਆਲ ਕੀਤਾ ਕਿ ਉਪਰ ਜਾ ਕੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)