ਆਗਰੇ ਵਿਚ ਮਾਈ ਜੱਸੀ ਨਾਂ ਦੀ ਇਕ ਔਰਤ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੇ ਕੇ ਸੱਚਾ ਮਾਰਗ ਭਗਤੀ ਦਾ ਦੱਸਿਆ ਸੀ , ਰਹਿੰਦੀ ਸੀ ।ਮਾਈ ਜੱਸੀ ਜੀ ਦੀ ਉਮਰ ਬਹੁਤ ਲੰਮੇਰੀ ਹੋਈ ਆਪ ਜੀ ਨੇ ਗੁਰੂ ਨਾਨਕ ਸਾਹਿਬ ਤੋ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰਾ ਦੇ ਦਰਸ਼ਨ ਦੀਦਾਰੇ ਕੀਤੇ ਸਨ । ਆਗਰੇ ਵਿਚ ਹੀ ਉਹ ਧਰਮਸ਼ਾਲਾ ਦੀ ਦੇਖਭਾਲ ਕਰਦੀ ਸੰਗਤਾਂ ਨੂੰ ਨਾਮ ਨਾਲ ਜੋੜਦੀ । ਗੁਰੂ ਨਾਨਕ ਦੇਵ ਜੀ ਜਦ ਉਸ ਕੋਲ ਪਹੁੰਚੇ ਉਹ ਰਾਮ ਦੀ ਮੂਰਤੀ ਬਣਾ ਕੇ ਪੂਜਾ ਵਿਚ ਮਸਤ ਸੀ ਪਰ ਮਾਈ ਜੱਸੀ ਦੇ ਮਨ ਵਿਚ ਇਕ ਅਜੀਬ ਤਰ੍ਹਾਂ ਦੀ ਭਟਕਣ ਸੀ । ਭਾਵੇਂ ਉਸ ਦੀ ਭਗਤੀ ਦੀ ਚਰਚਾ ਚਾਰੇ ਪਾਸੇ ਹੁੰਦੀ ਸੀ ਕਿ ਉਹ ਕਿੰਨੀ ਲਿਵ ਨਾਲ ਭਗਤੀ ਕਰਦੀ ਹੈ , ਪਰ ਜੱਸੀ ਆਪਣੇ ਮਨ ਦਾ ਹਾਲ ਜਾਣਦੀ ਸੀ ਕਿ ਉਹ ਨਹੀਂ ਠਹਿਰਦਾ । ਗੁਰੂ ਨਾਨਕ ਦੇਵ ਜੀ ਉਸ ਦੇ ਘਰ ਪੁੱਜੇ ਅਤੇ ਇਆਨੜੀਏ ਮਾਨੜਾ ਕਾਇ ਕਰੇਇ ॥ ਆਪਨੜੈ ਘਰਿ ਹਰਿ ਰੰਗੇ ਕੀ ਨ ਮਾਨਹਿ ।।ਸਹੁ ਨੇੜੇ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਦਾ ਸ਼ਬਦ ਉਚਾਰਿਆ । ਸ਼ਬਦ ਉਚਾਰਦੇ ਹੀ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਵਾਹਿਗੁਰੂ ਤੇਰੇ ਅੰਦਰ ਹੈ , ਤੇਰੇ ਨੇੜੇ ਹੀ ਹੈ । ਇਹ ਗੱਲ ਭੁੱਲਣੀ ਨਹੀਂ । ਯਾਦ ਰੱਖਣਾ ਮਨ ਦਾ ਇਕ ਕਰਮ ਵਾਂਗੂੰ ਕੰਮ ਹੈ । ਜੇ ਮਨ ਸੰਸਾਰਕ ਫੁਰਨਿਆਂ ਵਿਚ ਜਾਵੇ ਤਾਂ ਰਸਨਾ ਨਾਲ ਜਪੋ । ਰਸਨਾ ਫਿਰ ਮਨ ਨੂੰ ਉਸ ਪਾਸੇ ਮੋੜ ਲਿਆਵੇਗੀ । ਇਸ ਤਰ੍ਹਾਂ ਸੇਧ ਮਿਲ ਜਾਵੇਗੀ । ਨਿਸਚੇ ਦੇ ਘਰ ਪੁੱਜ ਜਾਵਾਂਗੇ । ਉਹ ਹੈ , ਦਾ ਨਿਸਚਾ ਹੋ ਜਾਵੇਗਾ । ਤੇ ਹੈ ਪਕਾਉਣੀ ਜ਼ਰੂਰੀ ਹੈ । ਦੁੱਖ ਸਾਰਾ ਉਸ ਨਾਲੋ ਵਿਛਰਨ ਵਿਚ ਹੈ । ਜਦ ਚੇਤਾ ਆ ਗਿਆ ਤਾਂ ਸੁੱਖ ਤੇ ਸ਼ਾਂਤੀ ਲੱਗੀ । ਇਹ ਬਚਨ ਤੇ ਫਿਰ “ ਆਖਾ ਜੀਵਾ ਵਿਸਰੈ ਮਰਿ ਜਾਉਂ ਦਾ ਸ਼ਬਦ ਸੁਣ ਕੇ ਸੁੱਖ ਦਾ ਰੂਪ ਹੋ ਗਈ । ਉੱਥੇ ਹੀ ਗੁਰੂ ਨਾਨਕ ਜੀ ਨੇ ਸਾਧ ਸੰਗਤ ਦੀ ਨੀਂਹ ਰੱਖੀ । ਪਰ ਸਮੇਂ ਦਾ ਪ੍ਰਭਾਵ ਫਿਰ ਐਸਾ ਪਿਆ ਕਿ ਆਗਰੇ ਦੀ ਸੰਗਤ ਇਕ ਵਾਰ ਫਿਰ ਭਟਕੀ । ਕੁਝ ਬੈਸਨੌ ਹੋ ਗਏ । ਕੁਝ ਹਿਸਤ ਤਿਆਗ ਕੇ ਸ਼ਿਵ ਦੀ ਪੂਜਾ ਵਿਚ ਸੰਨਿਆਸੀਆਂ ਦੀ ਟਹਿਲ ਵਿਚ ਲੱਗੇ ਹੋਏ ਸਨ ! ਕੁਝ ਕੰਨ ਪੜਵਾ ਘਰ ਛੱਡ ਬੈਠੇ ਫਿਰ ਵੀ ਮਾਤਾ ਜੱਸੀ ਜੀ ਗ੍ਰਹਿਸਤ ਵਿਚ ਉਦਾਸੀ ਤੋ ਸੁਖਾਲੇ ਰਾਹ ਦੱਸੀ ਜਾ ਰਹੀ ਸੀ । ਬਿਰਧ ਹੋ ਗਈ ਪਰ ਲਿਵ ਨਾ ਛੁਟਦੀ । ਹੁਣ ਗੱਦੀ ‘ ਤੇ ਗੁਰੂ ਨਾਨਕ ਦੇਵ ਜੀ ਦੀ ਥਾਂ ਗੁਰੂ ਹਰਿਗੋਬਿੰਦ ਜੀ ਸਨ । ਸਭ ਸੰਗਤਾਂ ਨੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ