ਪਹਿਲੇ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ – ਮਦੀਨੇ ਵਲੋਂ ਆਏ ਤਾਂ ਅਫ਼ਗਾਨਿਸਤਾਨ ਰਾਹੀਂ ਪ੍ਰਚਾਰ ਕਰਦੇ ਆਏ । ਇਨ੍ਹਾਂ ਦੇ ਪ੍ਰਚਾਰ ਸਦਕਾ ਉਸ ਵੇਲੇ ਤੋਂ ਕਾਬਲ ਵਿਚ ਸਿੱਖ ਸੰਗਤ ਬਣ ਚੁੱਕੀ ਸੀ । ਇਸ ਤਰ੍ਹਾਂ ਦੀ ਸੰਗਤ ਵਿੱਚੋਂ ਹੀ ਇਕ ਬੀਬੀ ਹੋਈ ਜਿਹੜੀ ਮਾਈ ਸੇਵਾਂ ਦੇ ਨਾਂ ਕਰ ਕੇ ਪ੍ਰਸਿੱਧ ਹੋਈ । ਇਹ ਫਿਰ ਅੰਮ੍ਰਿਤਸਰ ਹੀ ਰਹਿਣ ਲੱਗ ਪਈ । ਇਹ ਬੜੀ ਧਾਰਮਿਕ ਉਚੀ ਅਵਸਥਾ ਨੂੰ ਪੁੱਜੀ ਹੋਈ ਇਸਤਰੀ ਸੀ । ਇਹ ਪ੍ਰਚਾਰ ਵੀ ਕਰਦੀ ਬੀਬੀਆਂ ਦੀ ਸੰਗਤਾਂ ਨੂੰ ਇਕੱਠੀਆਂ ਕਰ । ਪਤੀ ਬ੍ਰਤਾ ਹੋਣ ਕਰਕੇ ਗੁਰੂ ਜੀ ਤੇ ਪੂਰਨ ਸ਼ਰਧਾ ਹੋਣ ਕਰਕੇ ਅਨੇਕ ਕਰਨੀ ਵਾਲੀ ਬਣ ਗਈ ।
ਜਦੋਂ ਅੰਮ੍ਰਿਤ ਸਰੋਵਰ ਦੀ ਸੇਵਾ ਚਲ ਰਹੀ ਸੀ । ਕਾਬਲ ਤੋਂ ਇਕ ਮਾਈ ਸੇਵਾ ਲਈ ਆਈ । ਨੌਜੁਆਨ ਮੁਟਿਆਰ ਨੇ ਭੱਜ ਭੱਜ ਕੇ ਮਿਟੀ ਦੇ ਟੋਕਰੇ ਸਰੋਵਰ ਵਿੱਚੋਂ ਚੁੱਕ ਬਾਹਰ ਲਿਆ ਸੁੱਟਣੇ । ਆਉਂਦਿਆਂ ਜਾਂਦਿਆਂ ਕਈ ਵਾਰ ਆਪਣੇ ਹੱਥ ਨਾਲ ਝਟਕਾ ਜਿਹਾ ਮਾਰਨਾ । ਬਹੁਤ ਪਿਆਰ ਨਾਲ ਸੇਵਾ ਕਰਦੀ ਤੇ ਸੇਵਾ ਕਰਨ ਵਾਲੀਆਂ ਹੋਰ ਬੀਬੀਆਂ ਇਸ ਨਾਲ ਬੜਾ ਪਿਆਰ ਕਰਦੀਆਂ । ਕਿਸੇ ਨਾਲ ਕੋਈ ਗਲ ਨਾ ਕਰਦੀ।ਟੋਕਰੀ ਸਿਰ ਤੇ ਚੁੱਕ ਮੂੰਹ ਵਿੱਚ ਜਾਪ ਕਰਦੀ ਰਹਿੰਦੀ ਸੇਵਾ ਵਿਚ ਮਸਤ ਇਲਾਹੀ ਰੰਗਣਾ ਵਿਚ ਰੰਗੀ ਰਹਿੰਦੀ । ਦੁਪਹਿਰੇ ਸੰਗਤ ਨਾਲ ਲੰਗਰ ਪਾਣੀ ਛਕਦੀ । ਸਾਰੇ ਜਾਣਦੇ ਸਨ ਕਿ ਉਹ ਬਹੁਤ ਸੇਵਾ ਕਰਦੀ ਹੈ । ਦੂਰੋਂ ਆਈ ਸੰਗਤ ਰਾਤ ਦਿਨ ਇਥੇ ਤੰਬੂਆਂ ਵਿਚ ਰਹਿੰਦੀ । ਬੀਬੀਆਂ ਲਈ ਵੱਖਰੇ ਤੰਬੂ ਸਨ । ਸਾਰੀ ਸੰਗਤ ਸੇਵਾ ਕਰ ਰਾਤ ਦਾ ਲੰਗਰ ਛਕ ਆਪਣੇ ਆਪਣੇ ਅਸਥਾਨ ਤੇ ਸੌਂ ਜਾਂਦੇ । ਬੀਬੀਆਂ ਵੱਖਰੀਆਂ ਸੌਂਦੀਆਂ । ਪਰ ਇਹ ਬੀਬੀ ਲੰਗਰ ਤਾਂ ਛਕ ਲੈਂਦੀ ਪਰ ਰਾਤ ਬੀਬੀਆਂ ਵਿਚ ਨਾ ਸੌਂਦੀ ।
ਸੇਵਾ ਕਰਨ ਵਾਲੀਆਂ ਬੀਬੀਆਂ ਨੇ ਇਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਇਸ ਕਾਬਲ ਵਾਲੀ ਬੀਬੀ ਦੀ ਗੱਲ ਕੀਤੀ ਕਿ ਉਹ ਬੀਬੀ ਰਾਤ ਪਤਾ ਨਹੀਂ ਕਿਥੇ ਜਾਂਦੀ ਹੈ ਉਨ੍ਹਾਂ ਨਾਲ ਨਹੀਂ ਰਹਿੰਦੀ , ਪਤਾ ਕਰਨਾ ਚਾਹੀਦਾ ਹੈ ਕਿ ਉਹ ਕਿਥੇ ਜਾਂਦੀ ਹੈ ? ਉਹ ਕਈ ਵਾਰ ਟੋਕਰੀ ਰੱਖ ਕੇ ਹੱਥਾਂ ਨਾਲ ਖਾਲੀ ਹਵਾ ਵਿੱਚ ਧੱਕਾ ਜਿਹਾ ਵੀ ਦੇਂਦੀ ਰਹਿੰਦੀ । ਕਈ ਵਾਰ ਦਿਨ ਵਿਚ ਇਉਂ ਕਰਦੀ ਵੇਖੀਦੀ ਹੈ । ਇਹ ਅਸਚਰਜ ਜਿਹੀ ਗੱਲ ਕਰ ਸੇਵਾ ਕਰਦੀ ਕਾਬਲ ਵਾਲੀ ਬੀਬੀ ਨੂੰ ਸੱਦਿਆ ਗਿਆ | ਸਾਰੀ ਸੰਗਤ ਵਿਚ ਉਸ ਨੂੰ ਪੁੱਛਿਆ ਗਿਆ ਉਹ ਰਾਤ ਕਿਥੇ ਰਹਿੰਦੀ ਹੈ ? ਸੰਗਤ ਤੋਂ ਅੱਡ ਕਿਉਂ ਰਹਿੰਦੀ ਹੈ ? ਬੀਬੀ ਨੇ ਗੁਰੂ ਜੀ ਨੂੰ ਦੱਸਿਆ ਕਿ ਏਥੇ ਸੰਗਤ ਵਿੱਚ ਰਾਤ ਨਹੀਂ
ਰਹਿੰਦੀ ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Gurdeep Singh
Waheguru ji