ਸਿੱਖ ਧਰਮ ਦੀ ਸੁਰੂਆਤ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ ਹੋ ਗਈ ਸੀ ਤੇ ਜਦੋਂ ਉਨ੍ਹਾਂ ਨੇ ਜਨੇਊ ਪਾਉਣਾ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਸਿੱਧ ਹੋ ਗਿਆ ਕਿ ਸਿੱਖ ਧਰਮ ਇਕ ਵੱਖਰਾ ਧਰਮ ਹੈ ਤੇ ਜਦੋਂ ਉਨ੍ਹਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਤੇ ਤੇਰਾ ਤੋਲਿਆ ਤਾਂ ਓਥੋਂ ਸਿੱਧ ਹੋ ਗਿਆ ਕਿ ਸਿੱਖ ਧਰਮ ਪੂਰੀ ਮਨੁੱਖਤਾ
ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆ ਤਲਵਾਰਾਂ ਧਾਰੀਆਂ ਤਾਂ ਕਿ ਮਜਲੂਮ ਨੂੰ ਅਪਣੀ ਰਾਖੀ ਲਈ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਵਿਖੇ ਦੱਸ ਦਿੱਤਾ ਕਿ ਜੇ ਅਸੀਂ ਆਪਣੇ ਹੱਕਾਂ ਲਈ ਲੜ ਸਕਦੇ ਹਾਂ ਤਾਂ ਅਸੀਂ ਦੂਜਿਆਂ ਦਾ ਧਰਮ ਬਚਾਉਣ ਲਈ ਅਪਣੀ ਜਾਨ ਵੀ ਦੇ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਾ ਪੂਰਵ ਨੂੰ ਖਾਲਸਾ ਪੰਥ ਦੀ ਸਾਜਨਾ ਕਰਕੇ ਇਕ ਵਾਰ ਫਿਰ ਤੋਂ ਦੱਸ ਦਿੱਤਾ ਕਿ ਸਿੱਖ ਧਰਮ ਇਕ ਵੱਖਰਾ ਧਰਮ ਹੈ ਤੇ ਸਾਰੀ ਮਨੁੱਖਤਾ ਦਾ ਧਰਮ ਹੈ। ਤੇ ਅੱਜ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਲੋਕ ਭਲਾਈ ਲਈ ਅੱਗੇ ਹੋ ਸੇਵਾ ਕਰ ਰਹੀਆਂ ਨੇ ਜਿੰਨਾ ਵਿਚੋਂ ਖਾਲਸਾ ਏਡ ਨੂੰ ਤਾ ਸਾਰੇ ਜਾਣਦੇ ਹੀ ਨੇ ਚਾਹੇ ਜੰਗ ਦਾ ਮੈਦਾਨ ਹੋਵੇ ਚਾਹੇ ਕੋਈ ਕੁਦਰਤੀ ਆਫਤ ਜਾਂ ਲੋਕਾਂ ਦੀ ਧੱਕੇ ਸਾਹੀ ਇਹ ਇਕ ਅਜਿਹੀ ਕੌਮ ਏ ਜੋ ਜੋ ਹਰ ਚੰਗੇ ਕੰਮ ਲਈ ਅੱਗੇ ਰਹਿੰਦੀ ਏ ਮੈਨੂੰ ਆਪਣੇ ਸਿੱਖ ਹੋਣ ਤੇ ਮਾਣ ਮਹਿਸੂਸ ਹੁੰਦਾ ਜਦੋਂ ਸਾਡੇ ਭਾਈ ਭੈਣਾ ਬਜੁਰਗ ਬੱਚੇ ਅੱਗੇ ਹੋ ਕੇ ਤਨ ਮਨ ਧਨ ਨਾਲ ਸੇਵਾ ਕਰਦੇ ਨੇ ਮਾਣ ਮਹਿਸੂਸ ਹੁੰਦਾ ਕਿ ਮੈ ਇਕ ਸਿੱਖ ਪਰਿਵਾਰ ਵਿਚ ਜਨਮ ਲਿਆ। ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ