ਮੈ ਵੀ ਛੀੰਦ ਹੋਣਾ (ਸ਼ਹੀਦ ਹੋਣਾ)
(ਭਾਗ-1)
1921 ਚ ਵਾਪਰੇ ਸਾਕਾ ਨਨਕਾਣਾ ਸਾਹਿਬ ਦਾ ਸਭ ਤੋਂ ਛੋਟਾ ਸ਼ਹੀਦ ਭਾਈ ਦਰਬਾਰਾ ਸਿੰਘ ਹੈ ਜੋ ਸ਼ਹੀਦੀ ਸਮੇਂ ਮਸਾਂ 11 ਕ ਸਾਲ ਦਾ ਸੀ (ਕੁਝ ਨੇ ਉਮਰ ਨੌ ਸਾਲ ਲਿਖੀ ਹੈ)।
ਭਾਈ ਦਰਬਾਰਾ ਸਿੰਘ ਅਜੇ ਮਸਾਂ 21 ਕ ਦਿਨਾਂ ਦਾ ਸੀ , ਜਦੋ ਮਾਂ ਰਤਨ ਕੌਰ ਚਲਾਣਾ ਕਰ ਗਈ। ਦਾਦੀ ਤੋਂ ਹੀ ਮਾਂ ਦਾ ਪਿਆਰ ਮਿਲਿਆ।
ਇੱਕ ਦਿਨ ਆਪਣੇ ਪਿਤਾ ਸਰਦਾਰ ਕੇਹਰ ਸਿੰਘ ਨੂੰ ਤਿਆਰ ਹੁੰਦਿਆਂ ਦੇਖ , ਦਰਬਾਰਾ ਸਿੰਘ ਦਾਦੀ ਨੂੰ ਕਹਿੰਦਾ ਬੇਬੇ ਬਾਪੂ ਕਿੱਥੇ ਚੱਲਿਆ ? ਦਾਦੀ ਕਹਿੰਦੀ ਵੱਡੇ ਬਾਬੇ ਦੇ ਘਰ ਨੂੰ ਜ਼ਾਲਮਾਂ ਤੋ ਆਜ਼ਾਦ ਕਰਵਾਉਣ। ਬੇਬੇ ਮੈ-ਵੀ ਜਾਣਾ ਬਾਪੂ ਨਾਲ ਫਿਰ।
ਤੂੰ ਉਥੇ ਕੀ ਕਰਨਾ…. ਤੂੰ ਨਿੱਕਾ ਅਜੇ ਬਾਪੂ ਤੇਰਾ ਤਾਂ ਸ਼ਹੀਦ ਹੋਣ ਚੱਲਿਆ।
ਮੈਂ ਵੀ ਉਹੀ ਕਰੂੰ ਜੋ ਬਾਪੂ ਕਰੂ। ਬੇਬੇ ਨਾਲੇ ਤੂੰ ਕਹਿੰਦੀ ਹੁੰਦੀ ਸੀ , ਬਾਬਾ ਫਤਿਹ ਸਿੰਘ ਸੱਤ ਸਾਲ ਦੇ ਸ਼ਹੀਦ ਹੋ ਗਏ ਫਿਰ ਮੈਂ ਕਿਉਂ ਨਹੀਂ ਛੀਦ ਹੋ ਸਕਦਾ…?? ਮੈਂ ਵੀ ਬਾਪੂ ਨਾਲ ਛੀਦ ਹੋਣਾ।
ਦਾਦੀ ਨੇ ਕਈ ਲਾਰੇ ਲਾਏ , ਝਿੜਕਿਆ ਵੀ , ਪਰ ਦਰਬਾਰਾ ਸਿੰਘ ਜ਼ਿੱਦ ਤੇ ਅੜ ਗਿਆ। ਇਕੱਲੀ ਜਿੱਦ ਨੀ ਉਹਦੇ ਕੋਲ ਹਰ ਸਵਾਲ ਦਾ ਜਵਾਬ ਸੀ। ਮੁੱਕਦੀ ਗੱਲ ਦਰਬਾਰਾ ਸਿੰਘ ਪਿਤਾ ਦੀ ਉਂਗਲ ਫੜ ਕੇ ਜਰਗ (ਲੁਧਿਆਣਾ) ਤੋਂ ਬਾਬੇ ਗੁਰੂ ਨਾਨਕ ਦੇ ਘਰ ਨੂੰ ਆਜ਼ਾਦ ਕਰਵਾਉਣ ਲਈ ਜ਼ਿੰਦਗੀ ਦੇ ਸਭ ਤੋਂ ਲੰਬੇ , ਆਖ਼ਰੀ ਤੇ ਪਵਿੱਤਰ ਸਫ਼ਰ ਤੇ ਤੁਰ ਪਿਆ।
ਜਦੋ ਸ਼ਹੀਦੀ ਜਥਾ ਨਨਕਾਣਾ ਸਾਹਿਬ ਪਹੁੰਚਿਆ , ਪਾਪੀ ਨਰੈਣੂ ਮਹੰਤ ਨੇ ਸਿੰਘਾਂ ਦਾ ਕਤਲੇਆਮ ਸ਼ੁਰੂ ਕੀਤਾ ਤਾਂ ਇਕ ਸਿੰਘ ਨੇ ਦਰਬਾਰਾ ਸਿੰਘ ਨੂੰ ਲੱਕੜ ਦੀ ਅਲਮਾਰੀ ਜੋ ਗੁਰਦੁਆਰਾ ਸਾਹਿਬ ਅੰਦਰ ਕੰਧ ਦੇ ਨਾਲ ਜੁੜੀ ਹੋਈ ਸੀ ਉਸ ਚ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ