More Gurudwara Wiki  Posts
ਇਤਿਹਾਸ – ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ


11 ਅਗਸਤ 1740 ਨੂੰ ਭਾਈ ਮਹਿਤਾਬ ਸਿੰਘ ਮੀਰਾਂਕੋਟ ਤੇ ਭਾਈ ਸੁੱਖਾ ਸਿੰਘ ਕਬੋਕੀ ਮਾੜੀ ਵਾਲੇ ਸੂਰਮਿਆਂ ਨੇ ਚੌਧਰੀ ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ ।
ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ 8 ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਅਤੇ ਲੋਕ ਇਸਨੂੰ ਇਸਦੇ ਅਸਲੀ ਨਾਮ ਵਲੋਂ ਨਹੀਂ ਪੁਕਾਰ ਕੇ ਉਪ ਨਾਮ ਵਲੋਂ ਬੁਲਾਉਂਦੇ ਸਨ– ਚੌਧਰੀ ‘ਮੱਸਾ ਰੰਘੜ’। 1740 ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇੇ ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਸੀ ।
ਜ਼ਕਰੀਆ ਖਾਨ ਨੂੰ ਕਿਸੇ ਵੇਲੇ ਨਾਦਰ ਸ਼ਾਹ ਨੇ ਕਿਹਾ ਸੀ ਕਿ ‘ਸਿੱਖਾਂ ਕੋਲੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ, ਐਸੀ ਕੌਮ ਨੂੰ ਜਿੱਤਣਾ ਵੀ ਮੁਸ਼ਕਿਲ ਹੈ, ਜਿਸਨੂੰ ਅਲਾਹ ਦੀ ਟੇਕ ਹੈ: ਜ਼ਕਰੀਆਂ ਖਾਨ ਦੇ ਦਿਮਾਗ ਵਿੱਚ ਇਹ ਸ਼ਬਦ ਕਿਸੇ ਹਥੋੜੇ ਵਾਂਗ ਵਾਰ ਕਰ ਰਹੇ ਸਨ। ਉਹ ਰਾਤ ਦਿਨ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਬਾਰੇ ਸੋਚਾਂ ਸੋਚਦਾ ਰਹਿੰਦਾ ਸੀ। ਜ਼ਕਰੀਆਂ ਖਾਨ ਨੂੰ ਇਹ ਡਰ ਲਗਾਤਾਰ ਸਤਾ ਰਿਹਾ ਸੀ ਕਿ ਜੇ ਉਸਦੇ ਰਾਜ਼ ਨੂੰ ਕੋਈ ਖਤਰਾ ਹੈ ਤਾਂ ਉਹ ਸਿੱਖਾਂ ਕੋਲੋਂ ਹੈ। ਜ਼ਕਰੀਆਂ ਖਾਨ ਨੇ ਆਪਣੇ ਸਾਰੇ ਚੌਧਰੀਆਂ, ਸੂਬੇਦਾਰਾਂ ਤੇ ਫੌਜਦਾਰਾਂ ਨੂੰ ਸੁਨੇਹੇ ਭੇਜੇ ਕਿ ਸਿੱਖਾਂ ਨੂੰ ਹਰ ਹਾਲਤ ਵਿੱਚ ਖਤਮ ਕਰ ਦਿਉ। ਤਹਿਮਸ ਤਸਕੀਨ ਲਿੱਖਦਾ ਹੈ ਕਿ ‘ਸਿੱਖਾਂ ਦੇ ਸਿਰਾਂ ਦੇ ਮੁੱਲ ਵਧਾ ਦਿੱਤੇ ਗਏ ਚਾਲੀ ਰੁਪਏ ਤੋਂ ਅੱਸੀ ਰੁਪਏ ਤੱਕ ਜਾ ਪੁੱਜੇ। ਜ਼ਕਰੀਆਂ ਖਾਨ ਨੇ ਇਹ ਫੁਰਮਾਨ ਵੀ ਜਾਰੀ ਕਰ ਦਿੱਤਾ ਕਿ ਸਿੱਖਾਂ ਕੋਲੋਂ ਲੁੱਟਿਆ ਹੋਇਆ ਮਾਲ ਲੁੱਟਣ ਵਾਲੇ ਦਾ ਹੀ ਹੋਵੇਗਾ। ਸਿੱਖਾਂ ਨੂੰ ਮਾਰਨਾ ਉਸਨੇ ਆਪਣੇ ਕਾਨੂੰਨ ਵਿੱਚ ਸ਼ਾਮਿਲ ਕਰ ਲਿਆ ਸੀ। ਸਿੰਘਾਂ ਨੂੰ ਦੂਰ ਦੁਰਾਡੇ ਜਾ ਕੇ ਲੁਕਣਾ ਪਿਆ। ਪ੍ਰਾਚੀਨ ਪੰਥ ਪ੍ਰਕਾਸ਼ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ:
ਜੋ ਸਿੰਘਨ ਕੋ ਦਸੈ ਗ੍ਰਾਮ। ਤਾਂਕੋ ਦੇਵੇ ਬਹੁਤ ਇਨਾਮ।
ਸਿੰਘਨ ਖੂਨ ਮਾਫ ਹਮ ਕੀਨੇ। ਜਿਤ ਲਭੈ ਤਿਤ ਮਾਰਹੁ ਚੀਨੈ।
ਲੂਟ ਕੂਟ ਉਸ ਮਾਫ ਹਮ ਕਰੀ। ਹਮਰੀ ਲਿਖਤ ਏ ਜਾਨੋ ਖਰੀ।
ਅੰਮ੍ਰਿਤ ਸਰੋਵਰ ਨੂੰ ਪੂਰਨ ਦਾ ਫੁਰਮਾਨ ਜਾਰੀ ਕੀਤਾ ਗਿਆ।
ਅੰਮ੍ਰਿਤਸਰ ਜਿਲ੍ਹੇ ਦੇ ਮੰਡਿਆਲੇ ਪਿੰਡ ਦੇ ਚੌਧਰੀ ਮਸਾਲ-ਉਲ-ਦੀਨ (ਮੱਸਾ ਰੰਗੜ) ਨੂੰ ਇਹ ਹੁਕਮ ਕੀਤਾ ਗਿਆ ਕਿ ਸਿੱਖਾਂ ਦੇ ਹਰਮਿੰਦਰ ਦੀ ਉਹ ਰੱਜ ਕੇ ਬੇਅਦਬੀ ਕਰੇ। ਉਸ ਪਾਪੀ ਨੇ ਹਰਿਮੰਦਰ ਸਾਹਿਬ ਅੰਦਰ ਸ਼ਰਾਬ ਤੇ ਹੁੱਕੇ ਦੇ ਦੌਰ ਚਲਾ ਦਿੱਤੇ।ਦਰਬਾਰ ਵਿੱਚ ਕੰਜ਼ਰੀਆ ਵੇਸਵਾਵਾਂ ਦੇ ਨਾਚ ਕਰਾਉਣੇ ਸ਼ੁਰੂ ਕਰ ਦਿੱਤੇ। ਪਿੰ: ਸਤਿਬੀਰ ਸਿੰਘ ਲਿੱਖਦੇ ਹਨ ਕਿ ਗੁਰਦੁਆਰੇ ਸਿੱਖੀ ਦਾ ਸੋਮਾ ਹਨ। ਹਰਿਮੰਦਰ ਸਾਹਿਬ ਸੋਮਿਆਂ ਦਾ ਸੋਮਾ ਹੈ। ਗੁਰੂ ਸਹਿਬਾਨ ਦੇ ਵੇਲਿਆਂ ਤੋਂ ਹੀ ਇਸ ਸੋਮੇ ਨੂੰ ਬੰਦ ਕਰਨ ਦੀਆ ਵਿਉਂਤਾਂ ਹੋਣ ਲੱਗੀਆ ਸਨ। ਸੁਲਹੀ ਖਾਨ, ਸੁਲਭੀ ਖਾਨ, ਬੀਰਬਲ ਤੇ ਫਿਰ ਆਪ ਜਹਾਂਗੀਰ ਨੇ ਵੀ ਯਤਨ ਕੀਤੇ। ਜ਼ਕਰੀਆਂ ਖਾਨ ਨੇ ਇਸ ਸੋਮੇ ਨੂੰ ਬੰਦ ਕਰਨ ਦੀ ਠਾਣ ਲਈ ਸੀ। ਉਸਨੇ ਕਈ ਹੁਕਮ ਚਾੜ੍ਹੇ। ਭਾਈ ਰਤਨ ਸਿੰਘ ਭੰਗੂ ਜਿੰਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ ਵਰਗੀ ਮਹਾਨ ਪੁਸਤਕ ਲਿਖੀ। ਉਹ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ। ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿੱਖਦੇ ਹਨ ਕਿ ਜ਼ਕਰੀਆਂ ਖਾਨ ਨੇ ਹੁਕਮ ਚਾੜ੍ਹ ਦਿੱਤਾ ਕਿ ਦਰਬਾਰ ਸਾਹਿਬ ਸਰੋਵਰ ਨੂੰ ਪੂਰ ਦਿੱਤਾ ਜਾਏ।ਸਿੱਖਾਂ ਨੂੰ ਲੱਭ-ਲੱਭ ਕੇ ਸ਼ਹੀਦ ਕੀਤਾ ਜਾਣ ਲੱਗਾ। ਇਸ ਬੇਅਦਬੀ ਦੀ ਖਬਰ ਭਾਈ ਬੁਲਾਕਾ ਸਿੰਘ ਨਾਂਅ ਦੇ ਇਕ ਸਿੰਘ ਨੇ ਜੈਪੁਰ ਪਹੁੰਚ ਕੇ ਜਥੇਦਾਰ ਬੁੱਢਾ ਸਿੰਘ ਜੀ ਦੇ ਜਥੇ ਕੋਲ ਪਹੁੰਚਾਈ।(ਕਈ ਵਿਦਵਾਨਾਂ ਨੇ ਜੈੇਪੁਰ ਲਿਖਿਆ ਹੈ ਤੇ ਕਈਆਂ ਨੇ ਬੀਕਾਨੇਰ ਲਿਖਿਆ ਹੈ) ਪੰਜਾਬ ਤੋਂ ਆਇਆ ਜਾਣ ਕੇ ਜਥੇਦਾਰ ਬੁੱਢਾ ਸਿੰਘ ਨੇ ਹਰਿਮੰਦਰ ਸਾਹਿਬ ਦਾ ਹਾਲ-ਚਾਲ ਪੁੱਛਿਆ। ਭਾਈ ਬੁਲਾਕਾ ਸਿੰਘ ਦੀਆਂ ਅੱਖਾਂ ਭਰ ਆਈਆਂ, ਪਰ ਫਿਰ ਜਿਗਰਾ ਤਕੜਾ ਕਰਕੇ ਹਰਿਮੰਦਰ ਸਾਹਿਬ ਦਾ ਸਾਰਾ ਹਾਲ ਸੁਣਾਇਆ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮੱਸਾ ਰੰਗੜ ਪਲੰਘ ਉਪਰ ਬੈਠ ਕੇ, ਜੁੱਤੀਆਂ, ਹੁੱਕਿਆਂ ਸਮੇਤ ਮਜਲਸ ਲਗਾ ਕੇ ਕੰਜ਼ਰੀ ਦਾ ਨਾਚ ਦੇਖਦਾ ਹੈ, ਜਿਹੜੇ ਕੰਮ ਨਹੀ ਕਰਨੇ ਸੋ ਕਰਦਾ ਹੈ।ਇੰਨ੍ਹੀ ਗੱਲ ਸੁਣਦੇ ਸਾਰ ਹੀ ਭਾਈ ਮਹਿਤਾਬ ਸਿੰਘ ਭੰਗੂ ਬੋਲਿਆ ਕਿ ‘ਤੂੰ ਉਸਦਾ ਸਿਰ ਕਿਉਂ ਨਾ ਵੱਢ ਲਿਆਇਆ? ਦਰਬਾਰ ਦੀ ਐਡੀ ਵੱਡੀ ਬੇਅਦਬੀ ਦੇਖ ਕੇ ਤੂੰ ਜਿਊਂਦਾ ਕਿਵੇਂ ਚੱਲਿਆਂ ਆਇਆ।’ ਭਾਈ ਬੁਲਾਕਾ ਸਿੰਘ ਨੇ ਆਖਿਆ ਕਿ
ਜੇ ਮੈ ਉਥੇ ਸ਼ਹੀਦ ਹੋ ਜਾਂਦਾ ਤੁਹਾਡੇ ਤਕ ਖਬਰ ਕਿਸ ਨੇ ਪਹੁੰਚੌਣੀ ਸੀ । ਇਹ ਸੁਣ ਕੇ ਜਥੇਦਾਰ ਬੁੱਢਾ ਸਿੰਘ ਨੇ ਤਲਵਾਰ ਸਭਾ ਵਿੱਚ ਰੱਖ ਦਿੱਤੀ ਤੇ ਆਖਿਆ ਕਿ ‘ਹੈ ਕੋਈ ਐਸਾ ਸਿੰਘ ,ਜੋ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ।’ ਇੰਨ੍ਹਾਂ ਸੁਣ ਕੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਦੋਵੇਂ ਉਠ ਖੜੇ ਹੋਏ, ਤਲਵਾਰਾਂ ਚੁੱਕ ਕੇ ਅਕਾਲ-ਅਕਾਲ ਦੇ ਜੈਕਾਰੇ ਗਜਾਏ। ਕਹਿੰਦੇ ਹਨ ਕਿ ਜੇ ਅਣਖ ਨੂੰ ਵੰਗਾਰ ਪੈ ਜਾਏ ਤਾਂ ਸਿੱਖ ਨਹੀ ਟਿਕਦਾ। ਦੋਵੇਂ ਸਿੱਖ ਸ਼ਸਤਰਾਂ ਨਾਲ ਲੈਸ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)