ਮਾਤਾ ਗੁਜਰ ਕੌਰ ਜੀ ( ਸ਼ਹੀਦ ) ( ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਜਣ ਯੋਗ ਮਾਤਾ ਜੀ )
ਮਾਤਾ ਗੁਜਰੀ ਜੀ ਪਹਿਲੇ ਇਸਤ੍ਰੀ ਸਿੱਖ – ਸ਼ਹੀਦ ਹੋਏ ਹਨ , ਜਿਨ੍ਹਾਂ ਨੇ ਆਪਣੇ ਸਿਰ ਦੇ ਤਾਜ , ਗੁਰੂ ਤੇਗ ਬਹਾਦਰ ਜੀ। ਭਰਾਤਾ ( ਕਿਰਪਾਲ ਜੀ ) ਤੇ ਜਿਗਰ ਦੇ ਟੋਟੇ ( ਪੋਤਰੇ ) ਤੇ ਹੋਰ ਸੰਬੰਧੀ ਇਸ ਭਾਰਤ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ , ਨਿਰਦਈ ਤੇ ਅਨਿਆਈ ਰਾਜ ਦੇ ਜ਼ੁਲਮ ਸਹਿੰਦਿਆਂ ਕੁਰਬਾਨ ਕਰਵਾਏ । ਆਪ ਦੀ ਸ਼ਹੀਦੀ ਨੇ ਆਉਣ ਵਾਲੇ ਸੰਕਟ ਵਿਚ ਇਸਤਰੀਆਂ ਲਈ ਇਕ ਚਾਨਣ ਮੁਨਾਰੇ ਦਾ ਕੰਮ ਕੀਤਾ । ਜਿਸ ਤੋਂ ਚਾਨਣ ਲੈ ਕੇ ਮੀਰ ਮੰਨੂ ਦੀਆਂ ਜੇਲ੍ਹਾਂ ਵਿੱਚ ਸਿੱਖ ਇਸਤਰੀਆਂ ਨੇ ਆਪਣਿਆਂ ਬੱਚਿਆਂ ਦੇ ਟੋਟੇ ਕਰਾ ਕੇ ਝੋਲੀਆਂ ਵਿਚ ਪਵਾਏ ਤੇ ਹੋਰ ਅਨੇਕਾਂ ਕਸ਼ਟ ਝੱਲੇ , ਪਰ ਸੀ ਨਾ ਕੀਤੀ ਤੇ ਮਹਾਨ ਸੰਤੋਖ , ਸਬਰ , ਸਹਿਨਸ਼ੀਲਤਾ ਤੇ ਧੀਰਜ ਦਾ ਸਬੂਤ ਦੇ ਕੇ ਨਿਰਦਈ ਹਾਕਮਾਂ ਨੂੰ ਹੈਰਾਨ ਤੇ ਚਕ੍ਰਿਤ ਕਰ ਦਿੱਤਾ ।
ਮਾਤਾ ਗੁਜਰੀ ਜੀ ਦਾ ਜਨਮ ਭਾਈ ਲਾਲ ਚੰਦ ਸੁਭੀਖੀ ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਹੋਇਆ। ਗੁਰੂ ਅਰਜਨ ਦੇਵ ਜੀ ਦੇ ਵੇਲੇ ਪ੍ਰਸਿਧ ਸਿੱਖ ਸਨ । ਜਿਹੜੇ ਕਰਤਾਰਪੁਰ ਵਸਾਉਣ ਸਮੇਂ ਲਖਨੌਰ ਤੋਂ ਆ ਕੇ ਕੇ ਇਥੇ ਬੈਠੇ ਸਨ । ਮਾਤਾ ਜੀ ਦੇ ਇਕ ਭਰਾ ਸ੍ਰੀ ਕਿਰਪਾਲ ਚੰਦ ਜੀ ਸਨ । ਗੁਰੂ ਹਰਿਗੋਬਿੰਦ ਸਾਹਿਬ ਦੇ ਲੜਕੇ ਬਾਬਾ ਸੂਰਜ ਮਲ ਦੀ ਸ਼ਾਦੀ ਕਰਤਾਰਪੁਰ ਨਿਵਾਸੀ ਪ੍ਰੇਮ ਚੰਦ ਦੇ ਘਰ ਹੋਈ ਤਾਂ ਲਾਲ ਚੰਦ ਨੇ ਵੀ ਆਪਣੀ ਲੜਕੀ ਗੁਜਰੀ ਜੀ ਦਾ ਰਿਸ਼ਤਾ ( ਗੁਰੂ ) ਤੇਗ ਬਹਾਦਰ ਜੀ ਨਾਲ ਕਰ ਦਿੱਤਾ ਤੇ 1632 ਨੂੰ ਸ਼ਾਦੀ ਕਰ ਦਿੱਤੀ । ਮਾਤਾ ਨਾਨਕੀ ਜੀ ਨੇ ਵਿਆਹ ਦੀਆਂ ਬੜੀਆਂ ਖੁਸ਼ੀਆਂ ਮਨਾਈਆਂ । ਮਾਤਾ ਗੁਜਰੀ ਜੀ ਨੇ ਆਉਂਦਿਆਂ ਸਾਰ ਹੀ ਸਾਰੇ ਸਹੁਰੇ ਘਰ ਦੇ ਪ੍ਰਵਾਰ ਦਾ ਦਿਲ , ਪਰੇਮ , ਸੇਵਾ , ਸਬਰ , ਸੰਤੋਖ ਤੇ ਸਿਮਰਨ ਸਦਕਾ ਮੋਹ ਲਿਆ । ਸਵੇਰੇ ਉਠ ਆਪਣੇ ਸੁਆਮੀ ਤੇ ਸਹੁਰੇ ਦੇ ਚਰਨੀਂ ਲਗੇ ਬਿਨਾਂ ਮੂੰਹ ਨਾ ਜੁਠਾਲਦੇ । ਸਾਰੇ ਘਰ ਦੀ ਸੇਵਾ ਬੜੀ ਲਗਣ ਤੇ ਪ੍ਰੇਮ ਸਹਿਤ ਕਰਦੇ । ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਿਆਈ ਆਪਣੇ ਪੋਤਰੇ ( ਗੁਰੂ ) ਹਰਿ ਰਾਏ ਜੀ ਨੂੰ ਦੇਣ ਦੀ ਵਿਚਾਰ ਬਣਾਈ ।
ਗੁਰੂ ਹਰਿ ਗੋਬਿੰਦ ਸਾਹਿਬ ਪ੍ਰਸ਼ਾਦ ਛਕ ਕੇ ਜਿਸ ਰੁਮਾਲ ਨਾਲ ਹੱਥ ਸਾਫ਼ ਕਰ ਰਹੇ ਸਨ । ਓਹੋ ਹੀ ਮਾਤਾ ਨਾਨਕੀ ਜੀ ਦੀ ਝੋਲੀ ਪਾ ਕੇ ਇਕ ਛੋਟੀ ਕਿਰਪਾਨ ਦੇ ਕੇ ਕਿਹਾ , “ ਤੁਸੀਂ ਹੁਣ ਬਕਾਲੇ ਜਾ ਰਹੋ । ਉਥੇ ਤੁਹਾਨੂੰ ਹਰਿ ਗੋਬਿੰਦ ਪੁਰੇ ਦੇ ਮਸੰਦ ਆਪੇ ਭੇਟਾ ਦੇ ਜਾਇਆ ਕਰਨਗੇ । ਇਹ ਹੁਕਮ ਸੁਣ ਕੇ ਮਾਤਾ ਨਾਨਕੀ ਜੀ , ਗੁਜਰੀ ਜੀ ਤੇ ਸ੍ਰੀ ਤੇਗ ਬਹਾਦਰ ਜੀ ਬਕਾਲੇ ‘ ਮਹਿਰੇ ਪਾਸ ਆ ਠਹਿਰੇ ( ਜਿਥੇ ਅਜ ਕਲ੍ਹ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਇਹ ਪਹਿਲਾਂ ਹਵੇਲੀ ਹੁੰਦੀ ਸੀ । ‘ ‘ ਏਥੇ ਇਕ ਬੜਾ ਸੁੰਦਰ ਉਨ੍ਹਾਂ ਮਕਾਨ ਬਣਵਾਇਆ ਹੋਇਆ ਸੀ । ਬਕਾਲੇ ਆ ਕੇ ਮਾਤਾ ਗੁਜਰੀ ਜੀ ਸਵੇਰੇ ਚਾਰ ਵਜੇ ਉਠ ਗੁਰੂ ਤੇਗ ਬਹਾਦਰ ਜੀ ਨੂੰ ਇਸ਼ਨਾਨ ਕਰਾਉਂਦੇ ਤੇ ਉਹ ਭੋਰੇ ਵਿਚ ਤਪੱਸਿਆ ਕਰਨ ਲਗਦੇ ਤੇ ਮਾਤਾ ਗੁਜਰੀ ਜੀ ਵੀ ਦਿਨ ਚੜ੍ਹਦੇ ਤਕ ਪਾਠ ਪੂਜਾ ਕਰੀ ਜਾਂਦੇ ॥ ਮਾਤਾ ਗੁਜਰੀ ਜੀ ਨੇ ਵੀ ਤਪੱਸਿਆ ਕੀਤੀ ਤੇ ਉਨ੍ਹਾਂ ਨੇ ਸਿੱਖ ਸੰਗਤਾਂ ਦੀ ਮਹਾਨ ਸੇਵਾ ਕੀਤੀ । ਚੌਵੀ ਘੰਟੇ ਲੰਗਰ ਚਲਦਾ ਰਹਿੰਦਾ । ਆਪ ਇਸ ਲੰਗਰ ਦੀ ਸੇਵਾ ਖੁਸ਼ ਹੋ ਕੇ ਕਰਦੇ । ਬੇਆਸਰੇ ਨੂੰ ਆਸਰਾ ਮਿਲਦਾ , ਨੰਗੇ ਨੂੰ ਤਨ ਢੱਕਣ ਲਈ ਕੱਪਣਾ , ਨਿਥਾਵਿਆਂ ਨੂੰ ਰਹਿਣ ਲਈ ਥਾਂ ਮਿਲਦਾ ।
ਮੱਖਣਸ਼ਾਹ ਨੇ ਗੁਰੂ ਲਾਧੋ ਰੇ ‘ ਦਾ ਨਾਅਰਾ ਲਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ । ਧੀਰ ਮਲ ਜਦੋਂ ਗੁਰੂ ਜੀ ਦਾ ਸਾਰਾ ਸਾਮਾਨ ਜ਼ੋਰ ਨਾਲ ਚੁਕ ਕੇ ਲੈ ਗਿਆ ਤਾਂ ਗੁਜਰੀ ਨੇ ਕੋਈ ਕੁਬਚਨ ਤਕ ਮੂੰਹੋਂ ਨਾ ਕਢਿਆ । ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਦੇ ਕਹਿਣ ਤੇ ਕਿ ਹੁਣ ਏਥੋਂ ਚਲੇ ਜਾਣਾ ਚਾਹੀਦਾ ਹੈ , ਗੁਰੂ ਜੀ ਸ੍ਰੀ ਅੰਮ੍ਰਿਤਸਰ ਤੇ ਹੋਰ ਤੀਰਥਾਂ ਦੇ ਦਰਸ਼ਨ ਕਰਦੇ ਕੀਰਤਪੁਰ ਜਾ ਪੁੱਜੇ । ਜਦੋਂ ਉਥੋਂ ਦਾ ਵਾਤਾਵਰਨ ਵੀ ਸੁਖਾਲਾ ਨਾ ਦਿਸਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਹੋਰਾਂ ਤਿੰਨਾਂ ਪਿੰਡਾਂ ਦੀ ਜ਼ਮੀਨ ਬਿਲਾਸਪੁਰ ਦੀ ਰਾਣੀ ਤੋਂ ਖਰੀਦ ਕੇ ਇਕ ਨਾਨਕੀ ਚੱਕ ‘ ਨਾਂ ਦਾ ਪਿੰਡ ਬੱਧਾ ਜਿਸ ਨੂੰ ਬਾਦ ਵਿਚ ਆਨੰਦਪੁਰ ਸਾਹਿਬ ਕਹਿਣ ਲਗੇ | ਆਪ ਇਸ ਦੀ ਉਸਾਰੀ ਕੁਝ ਸਿੱਖਾਂ ਦੇ ਹਵਾਲੇ ਕਰਕੇ ਆਪ ਪ੍ਰਚਾਰ ਲਈ ਸਣੇ ਪ੍ਰਵਾਰ ਦੱਖਣ ਵਲ ਚਲੇ ਗਏ । ਜਦੋਂ ਆਪ ਤ੍ਰਿਬੈਨੀ ’ ( ਅਲਾਹਾਬਾਦ ) ਗਏ ਤਾਂ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਤੁਹਾਡੀ ਬੜੀ ਆਯੂ ਹੋ ਗਈ ਹੈ , ਮੇਰਾ ਜੀ ਕਰਦਾ ਹੈ ਕਿ ਮੈਂ ਪੋਤਰਾ ਖਿਡਾਵਾਂ । ਮੇਰੀ ਆਸ ਪੂਰੀ ਕਰੋ । ‘ ਗੁਰੂ ਜੀ ਹੋਰਾਂ ਆਦਿ ਗ੍ਰੰਥ ਦਾ ਪਾਠ ਕਰਾਉਣ ਲਈ ਤੇ ਲੰਗਰ ਲਾਉਣ ਲਈ ਕਿਹਾ । ਇਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਇਆ ਗਿਆ ਜਿਸ ਦੇ ਪਾਠੀ ਭਾਈ ਦਿਆਲਾ ਜੀ , ਭਾਈ ਮਤੀ ਦਾਸ ਜੀ , ਭਾਈ ਸਤੀ ਦਾਸ , ਭਾਈ ਗੁਰਦਿਤਾ ਜੀ ਤੇ ਭਾਈ ਗੁਰਬਖਸ਼ ਰਾਏ ਸਨ । ਉਹ ਬੀੜ ਜਿਸ ਤੋਂ ਪਾਠ ਕੀਤਾ ਗਿਆ ਮੰਨਿਆ ਜਾਂਦਾ ਹੈ , ਅੱਜ ਉਥੇ ਪਈ ਹੈ ਜਿਸ ਦੇ ਦਰਸ਼ਨ ਸੰਗਤਾਂ ਨੂੰ ਕਰਾਏ ਜਾਂਦੇ ਹਨ । ਪਾਠ ਸਮਾਪਤ ਹੋਣ ਉਪਰੰਤ ਖੁਲਾਂ ਲੰਗਰ ਚਲਾਇਆ ਗਿਆ । ਦੋਹਾਂ ਮਾਤਾਵਾਂ ਨੇ ਖੁਲ੍ਹੇ ਦਿਲ ਨਾਲ ਗਰੀਬ ਗੁਰਬੇ ਤੇ ਅਨਾਥਾਂ ਦੀ ਅੰਨ ਦਾਨੇ , ਤੇ ਬਸਤਰ ਆਦਿ ਨਾਲ ਸੇਵਾ ਕੀਤੀ । ਮਾਤਾ ਗੁਜਰੀ ਜੀ ਦੀ ਸੇਵਾ ਥਾਇ ਪਈ ਤੇ ਪ੍ਰਭੂ ਦੀ ਕਿਰਪਾ ਹੋਈ । ਇਸ ਬਾਰੇ ਦਸਮੇਸ਼ ਜੀ ਆਪਣੀ ਜੀਵਨੀ ਵਿਚ ਲਿਖਦੇ ਹਨ : ਮੁਰ ਪਿਤ ਪੂਰਬ ਕੀਯਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ ।। ਜਬ ਹੀ ਜਾਤ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਾਏ ॥੧ ॥ ਤਹੀ ਪ੍ਰਕਾਸ ਹਮਾਰਾ ਭਯੋ || ਪਟਨਾ ਸਹਰ ਬਿਖੈ ਭਵ ਲਯੋ ॥ ( ਬਚਿਤਰ ਨਾਟਕ , ਅਧਿ : ੭ ) ਇਥੇ ਤ੍ਰਿਬੇਣੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ । ਪ੍ਰਭੂ ਤੋਂ ਆਗਿਆ ਲੈ ਕੇ ਗੁਜਰੀ ਜੀ ਦੀ ਕੁੱਖ ਸਫਲ ਹੋਈ । ਪਟਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਨਾਨਕੀ ਜੀ , ਮਾਤਾ ਗੁਜਰੀ ਜੀ ਤੇ ਕੁਝ ਸਿੱਖਾਂ ਨੂੰ ਛੱਡ ਆਪ ਸੰਗਤਾਂ ਨੂੰ ਤਾਰਨ ਆਸਾਮ ਵੱਲ ਚਲ ਪਏ । ਪਿਛੇ ਭਾਈ ਦਿਆਲਾ ਜੀ ਤੇ ਭਾਈ ਕਿਰਪਾਲ ਚੰਦ ਦਸ਼ਮੇਸ਼ ਪਿਤਾ ਜੀ ਦੇ ਮਾਮਾ ਜੀ ਨੂੰ ਇਲਾਕੇ ਦੀ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣ ਲਈ ਛੱਡ ਗਏ । ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੇ ਬੜਾ ਪੁੰਨ ਦਾਨ ਕੀਤਾ ।
ਇਕ ਜਗਤੇ ਸੇਠ ਨੇ ਬੜੇ ਸੁੰਦਰ ਤੇ ਕੀਮਤੀ ਸੋਨੇ ਦੇ ਕੜੇ ਬਾਲਕ ਗੁਰੂ ਲਈ ਬਣਵਾਏ । ਬਾਲਕ ਗੁਰੂ ਇਕ ਦਿਨ ਕੜਾ ਗੰਗਾ ਵਿਚ ਸੁੱਟ ਆਇਆ ਤਾਂ ਜਗਤੇ ਨੇ ਮਾਤਾ ਗੁਜਰੀ ਕੋਲ ਪਾਸ ਜਾ ਕੇ ਕਿਹਾ ਕਿ , “ ਅਜੇ ਤਾਂ ਮੇਰਾ ਚਾਅ ਵੀ ਨਹੀਂ ਸੀ ਲੱਥਾ ਕਿ ਬਾਲਕ ਕੜਾ ਗਵਾ ਆਇਆ ਹੈ । ਮੈਨੂੰ ਦੱਸੇ ਕਿ ਕਿੱਥੇ ਕੁ ਡਿੱਗਾ ਹੈ ਮੈਂ ਟੋਭੇ ਕੋਲੋਂ ਦਰਿਆ ਵਿਚੋਂ ਕਢਾ ਦੇਂਦਾ ਹਾਂ । ਜਦੋਂ ਬਾਲਕ ਨੂੰ ਪੁਛਿਆ ਗਿਆ ਤਾਂ ਉਹ ਦਰਿਆ ਤੇ ਗਿਆ ਤੇ ਦੂਜਾ ਕੜਾ ਵਗਾਹ ਕੇ ਮਾਰ ਕੇ ਕਹਿੰਦਾ ‘ ਉਥੇ ਡਿੱਗਾ ਸੀ । ਜਗਤਾ ਬੜਾ ਪ੍ਰੇਸ਼ਾਨ ਹੋਇਆ ਜਦੋਂ ਬਾਲਕ ਨੂੰ ਮਾਤਾ ਗੁਜਰੀ ਨੇ ਪੁਛਿਆ ਕਿ ਤੂੰ ਇਹ ਕੀ ਕੀਤਾ ? ‘ ਤਾਂ ਬਾਲਕ ਨੇ ਹੱਸ ਕੇ ਕਿਹਾ ਕਿ ਤੁਸੀਂ ਹੀ ਤਾਂ ਕਹਿੰਦੇ ਹੁੰਦੇ ਹੋ ਕਿ ਇਨ੍ਹਾਂ ਦੁਨਿਆਵੀ ਪਦਾਰਥਾਂ ਤੇ ਮਾਇਆ ਨਾਲ ਪਿਆਰ ਨਾ ਕਰੋ | ਕੀ ਹੋਇਆ ਜੇ ਕੜੇ ਗਵਾਚ ਗਏ ਹਨ । ਇਸ ਤਰ੍ਹਾਂ ਦੀਆਂ ਬਾਲ ਲੀਲਾ ਤੇ ਕੌਤਕ ਬਾਲਕ ਰਚਾਉਂਦਾ ਕਿ ਵੇਖਣ ਵਾਲੇ ਦੰਗ ਰਹਿ ਜਾਂਦੇ ਤੇ ਝਟ ਮਾਤਾ ਗੁਜਰੀ ਜੀ ਨੂੰ ਜਾ ਖਬਰ ਕਰਦੇ । ਗੁਰੂ ਤੇਗ ਬਹਾਦਰ ਆਸਾਮ ਦੇ ਸਿੱਖਾਂ ਨੂੰ ਤਾਰਦੇ ਉਥੇ ਦੇ ਰਾਜੇ ਰਾਮ ਰਾਇ ਨੂੰ ਵਰ ਦਿੰਦੇ । ਜਦੋਂ ਵਾਪਸ ਪਰਤਨ ਲਗੇ ਤਾਂ ਉਸ ਦੀ ਬੇਨਤੀ ਤੇ ਕੁਝ ਮਜ਼ਬੀ ਸਿੱਖ ਜਿਹੜੇ ਕਿ ਮਾਝੇ ਤੇ ਤਰਨ ਤਾਰਨ ਦੇ ਇਲਾਕੇ ਦੇ ਸਨ ਉਸ ਦੇ ਪਾਸ ਰਹਿਣ ਲਈ ਛਡ ਦਿੱਤੇ । ਉਨ੍ਹਾਂ ਦੀ ਔਲਾਦ ਹੁਣ ਤਕ ਉਥੇ ਪੂਰਨ ਗੁਰਸਿੱਖ ਹੈ । ਉਹ ਹੁਣ ਪੰਜਾਬੀ ਨਹੀਂ ਬੋਲ ਸਕਦੇ । ਔਰੰਗਜ਼ੇਬ ਦੇ ਅਤਿਆਚਾਰ ਦੀਆਂ ਖਬਰਾਂ ਸੁਣ , ਗੁਰੂ ਜੀ ਸਿੱਧੇ ਹੀ ਆਨੰਦਪੁਰ ਨੂੰ ਚਲ ਪਏ । ਗੁਰੂ ਜੀ ਹੋਰਾਂ ਦਾ ਵਾਪਸੀ ਤੇ ਬੜਾ ਨਿੱਘਾ ਸੁਆਗਤ ਹੋਇਆ । ਇਧਰ ਸਿੱਖ ਸੰਗਤਾਂ ਬਾਲਕ ਗੁਰੂ ਤੇ ਮਾਤਾਵਾਂ ਦੇ ਦਰਸ਼ਨ ਨੂੰ ਵੀ ਤਰਸ ਰਹੀਆਂ ਸਨ । ਗੁਰੂ ਜੀ ਹੋਰਾਂ ਇਕ ਪੱਤਰ ਲਿਖ ਕੇ ਮਾਤਾਵਾਂ ਨੂੰ ਪਟਨੇ ਭੇਜਿਆ । ਪਟਨੇ ਤੋਂ ਤੁਰਨ ਲਗਿਆਂ , ਕਿਉਂਕਿ ਮਾਤਾ ਗੁਜਰੀ ਜੀ ਦੇ ਧੀਰਜ , ਨਿੱਘਾ ਤੇ ਠਰੰਮੇ ਵਾਲੇ ਸੁਭਾ ਕਰਕੇ ਸਾਰੀਆਂ ਇਸਤਰੀਆਂ ਉਨ੍ਹਾਂ ਦੇ ਬਹੁਤ ਲਾਗੇ ਸਨ । ਮਾਤਾ ਗੁਜਰੀ ਜੀ ਇਕੱਲੀ ਇਕੱਲੀ ਨੂੰ ਗਲ ਲਗ ਕੇ ਮਿਲੇ । ਉਨ੍ਹਾਂ ਨੂੰ ਸਬਰ , ਸੰਤੋਖ , ਸੇਵਾ ਤੇ ਸਿਮਰਨ ਦਾ ਉਪਦੇਸ਼ ਦਿਤਾ।ਵਿਦਾ ਹੋਣ ਵੇਲੇ ਹਜ਼ਾਰਾਂ ਹੀ ਸੰਗਤਾਂ ਇਨ੍ਹਾਂ ਨੂੰ ਤੋਰਨ ਆਈਆਂ ਹੋਈਆਂ ਸਨ । ਸੰਗਤਾਂ ਦੀਆਂ ਅੱਖਾਂ ਵਿਚ ਪ੍ਰੇਮ ਤੇ ਵਿਛੋੜੇ ਦੇ ਅੱਥਰੂ ਟਪਕ ਰਹੇ ਸਨ । ਸੰਗਤਾਂ ਨੇ ਮਾਤਾ ਨੂੰ ਪੁਛਿਆ ਕਿ ਅਸੀਂ ਤੁਹਾਡੇ ਦਰਸ਼ਨ ਕਿਵੇਂ ਕੀਤਾ ਕਰਾਂਗੇ ? ” ਮਾਤਾ ਗੁਜਰੀ ਹੋਰਾਂ ਨੇ ਕਿਹਾ ਕਿ “ ਜਿਹੜਾ ਸਵੇਰੇ ਸ਼ਰਧਾ ਤੇ ਪ੍ਰੇਮ ਭਾਵ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਪਾਠ ਕਰਿਆ ਜਾਂ ਸੁਣਿਆ ਕਰੇਗਾ ਉਸ ਨੂੰ ਸਾਡੇ ਪ੍ਰਤੱਖ ਦਰਸ਼ਨ ਹੋਇਆ ਕਰਨਗੇ । ਹੁਣ ਮਾਤਾਵਾਂ ਤੇ ਬਾਲਕ ਸੰਗਤਾਂ ਕੋਲੋਂ ਆਗਿਆ ਲੈ ਕੇ ਛੋਟੇ ਛੋਟੇ ਪੰਧ ਕਰਕੇ ਅੰਬਾਲੇ ਪੁਜੇ , ਅੰਬਾਲੇ ਤੋਂ ਡਸਕੇ , ਡਸਕੇ ਤੋਂ ਲਖਨੌਰ ਆਏ । ਲਖਨੌਰ ਮਾਤਾ ਗੁਜਰੀ ਜੀ ਦਾ ਜੱਦੀ ਪਿੰਡ ਸੀ । ਏਥੋਂ ਹੀ ਉਨ੍ਹਾਂ ਦੇ ਬਾਬਾ ਜੀ ਗੁਰੂ ਅਰਜਨ ਦੇਵ ਜੀ ਵੇਲੇ ਕਰਤਾਰਪੁਰ ਆ ਵੱਸੇ ਸਨ । ਏਥੇ ਸੰਗਤਾਂ ਮਾਤਾਵਾਂ ਤੇ ਬਾਲਕ ਤੇ ਮਾਤਾਵਾਂ ਦੇ ਦਰਸ਼ਨ ਕਰਨ ਹੁੰਮ ਹੁਮਾ ਕੇ ਆਈਆਂ । ਸੰਗਤਾਂ ਨੇ ਮਾਤਾ ਗੁਜਰੀ ਕੋਲ ਪ੍ਰਾਰਥਨਾ ਕੀਤੀ ਕਿ ਇਥੋਂ ਦਾ ਪਾਣੀ ਪੀਣ ਯੋਗ ਨਹੀਂ ਹੈ । ਮਾਤਾ ਜੀ ਨੇ ਉਥੇ ਇਕ ਖੂਹ ਲਵਾਇਆ ਜਿਸ ਦਾ ਪਾਣੀ ਪੀਣ ਯੋਗ ਹੈ।ਇਹ ਖੂਹ ਅਜ ਵੀ ਗੁਜਰੀ ‘ ਦੇ ਨਾਂ ਨਾਲ ਪ੍ਰਸਿੱਧ ਹੈ । ਏਥੇ ਦੀ ਸੰਗਤ ਨੇ ਮਾਤਾਵਾਂ ਨੂੰ ਮਹੀਨਾਂ ਭਰ ਆਪਣੇ ਪਾਸ ਰਖਿਆ । ਉਥੇ “ ਮਾਤਾ ਗੁਜਰੀ ਜੀ ਤੇ ਬਾਲ ਪ੍ਰੀਤਮ ਦੇ ਪਲੰਘ ਅਜੇ ਤਕ ਸੰਭਾਲ ਕੇ ਰੱਖ ਹੋਏ ਸਨ ।
ਫੇਰ ਆਨੰਦਪੁਰ ਸੰਗਤਾਂ ਨੇ ਸਾਰੇ ਪਰਿਵਾਰ ਦਾ ਬੜਾ ਨਿਘਾ ਸਵਾਗਤ ਕੀਤਾ । ਮਾਤਾਵਾਂ ਤੇ ਬਾਲ ਪ੍ਰੀਤਮ ਦੇ ਦਰਸ਼ਨ ਕਰ ਕੇ ਸੰਗਤਾਂ ਬੜੀਆਂ ਖੁਸ਼ ਹੋਈਆਂ । ਜਦੋਂ ਗੁਰੂ ਤੇਗ ਬਹਾਦਰ ਜੀ ਸੰਗਤਾਂ ਨੂੰ ਬੈਠ ਕੇ ਉਪਦੇਸ਼ ਦੇਂਦੇ ਤਾਂ ਮਾਤਾ ਗੁਜਰੀ ਜੀ ਬਾਲਾ ਪ੍ਰੀਤਮ ਨੂੰ ਚੰਗੀ ਤਰ੍ਹਾਂ ਸਜਾ ਇਕ ਛੋਟੀ ਜਿਹੀ ਕਲਗੀ ਲਾ ਕੇ ਗੁਰੂ ਜੀ ਦੇ ਲਾਗੇ ਬਹਿਣ ਲਈ ਕਹਿੰਦੇ : ਬਾਲਾ ਪ੍ਰੀਤਮ ਬੜੇ ਫਬਦੇ । ਬਾਲਾ ਪ੍ਰੀਤਮ ਦਾ ਵਿਆਹ ਰਚਾਇਆ ਗਿਆ । ਇਨ੍ਹਾਂ ਦੇ ਸੁਸਰਾਲ ਲਾਹੌਰ ਦੇ ਰਹਿਣ ਵਾਲੇ ਸਨ । ਉਥੇ ਜਾਣਾ ਬੜਾ ਕਠਨ ਸੀ ਕਿਉਂਕਿ ਮੁਗਲਾਂ ਦਾ ਗੜ੍ਹ ਸੀ । ਅਤਿ ਦੇ ਅਤਿਆਚਾਰ ਹੋ ਰਹੇ ਸਨ । ਸੋ ਗੁਰੂ ਜੀ ਹੋਰਾਂ ਨੇ ਇਕ ਨਵਾਂ ‘ ਗੁਰੂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Sikander singh sooch
Waheguru ji