ਕਿਸ਼ਨ ਕੌਰ ਦਾ ਜਨਮ ੧੮੫੬ ਈ . ਵਿਚ , ਸੂਬਾ ਸਿੰਘ ਦੇ ਘਰ ਮਾਤਾ ਸੋਭਾ ਰਾਣੀ ਦੀ ਕੁੱਖੋਂ ਪਿੰਡ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ । ਆਪ ਦਾ ਪਿਤਾ ਜੀ ਰਾਜਪੂਤ ( ਸੁਨਿਆਰ ਦਾ ਕੰਮ ਕਰਦਾ ਸੀ ) ਪਹਿਲਾਂ ਕੁਝ ਚਿਰ ਲੋਹਗੜ੍ਹ ਰਹਿ ਫਿਰ ਉਹ ਘਰੋਗੀ ਕਾਰੋਬਾਰ ਕਰ ਕੇ ਪਿੰਡ ਚੌਧਰ ਜ਼ਿਲ੍ਹਾ ਫੀਰੋਜ਼ਪੁਰ ਵਿਚ ਜਾ ਵਸਿਆ । ਇਸੇ ਪਿੰਡ ਬੀਬੀ ਕਿਸ਼ਨ ਕੌਰ ਨੇ ਆਪਣੇ ਗੁੱਡੀਆਂ ਪਟੋਲਿਆਂ ਨਾਲ ਖੇਡ ਕੇ ਬਚਪਨ ਬਿਤਾਇਆ ਤੇ ਗੁਰਦੁਆਰੇ ਤੋਂ ਗੁਰਮੁਖੀ ਸਿਖ ਕੇ ਗੁਰਬਾਣੀ ਤੇ ਗੁਰਇਤਿਹਾਸ ਦੀ ਸਿਖਿਆ ਲਈ ਤੇ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ । ਪੰਜ ਗ੍ਰੰਥੀ ਪੜ੍ਹ ਪਾਠ ਕਰਨਾ ਸਿਖਿਆ । ਸੰਨ ੧੮੭੫ ਵਿਚ ਕਿਸ਼ਨ ਕੌਰ ਜੁਆਨ ਹੋਈ ਤਾਂ ਇਸ ਦਾ ਵਿਆਹ , ਹਰਨਾਮ ਸਿੰਘ ਕਾਂਉਕੇ ਕਲਾਂ ਜ਼ਿਲ੍ਹਾ ਲੁਧਿਆਣਾ ਨਾਲ ਕਰ ਦਿੱਤਾ । ਸ . ਹਰਨਾਮ ਸਿੰਘ ਤੇ ਇਸ ਦਾ ਭਰਾ ਧੰਨਾ ਸਿੰਘ ਦੋਵੇਂ ਫ਼ੌਜ ਵਿਚ ਭਰਤੀ ਹੋ ਗਏ ਤੇ ਇਨਾਂ ਦਾ ਵੱਡਾ ਭਰਾ ਬੁੱਧੂ ਰਾਮ ਘਟੀਆ ਤੇ ਕਮੀਨੇ ਸੁਭਾਅ ਦਾ ਹਿੰਦੂ ਸੀ । ਇਸ ਦੀ ਦੋਵਾਂ ਭਰਾਵਾਂ ਨਾਲ ਨਾ ਬਣਦੀ । ਕਿਸ਼ਨ ਕੌਰ ਦੇ ਨੇਕ ਤੇ ਹਲੀਮੀ ਭਰਪੂਰ ਸੁਭਾਅ ਦਾ ਵੀ ਇਸ ਤੇ ਕੋਈ ਅਸਰ ਨਾ ਹੋਇਆ । ਇਹ ਦੋਵਾਂ ਅੰਮ੍ਰਿਤਧਾਰੀ ਭਰਾਵਾਂ ਨੂੰ ਵੇਖ ਕੇ ਕੁੜਦਾ ਰਹਿੰਦਾ । ਕਿਸ਼ਨ ਕੌਰ ਦੇ ਲੜਕੇ ਜਨਮੇ ਪਰ ਪ੍ਰਮਾਤਮਾ ਦਾ ਹੁਕਮ ਨਾ ਰਹੇ। ਇਸ ਤੋਂ ਬਾਅਦ ਹਰਨਾਮ ਸਿੰਘ ਦੇ ਘਰ ਕੋਈ ਸੰਤਾਨ ਨਾ ਹੋਈ ਤਾਂ ਇਸ ਨੇ ਆਪਣੇ ਸਾਲੇ ਦਾ ਲੜਕਾ ਖਜ਼ਾਨ ਸਿੰਘ ਕਿਸ਼ਨ ਕੌਰ ਦੇ ਗੋਦੀ ਪਾ ਦਿੱਤਾ । ਦੋਵੇਂ ਭਰਾ ਫਿਰ ਛੁੱਟੀ ਕੱਟ ਕੇ ਬਰਮਾ ਚਲੇ ਗਏ । ਹਰਨਾਮ ਸਿੰਘ ਫੌਜ ਵਿਚ ਰਿਸਾਲਦਾਰ ਬਣ ਗਿਆ । ਪਹਿਲਾਂ ਸ ਹਰਨਾਮ ਸਿੰਘ ਕਾਲ ਵਸ ਹੋ ਗਿਆ ਪੰਜ ਸਾਲ ਬਾਦ ਧੰਨਾ ਸਿੰਘ ਵੀ ਚੱਲ ਵਸਿਆ । ਖਜ਼ਾਨ ਸਿੰਘ ਵੱਡਾ ਹੋ ਕੇ ਆਪਣੀ ਭੂਆ ਦੀ ਚੰਗੀ ਦੇਖ ਭਾਲ ਕਰਦਾ ਤੇ ਆਗਿਆ ਵਿਚ ਰਹਿੰਦਾ । ਤੇ ਪੁੱਤਰਾਂ ਵਾਂਗ ਇਸ ਦੀ ਇੱਜ਼ਤਮਾਨ ਤੇ ਸਤਿਕਾਰ ਕਰਦਾ ਤੇ ਕੋਈ ਦਿੱਕਤ ਨਾ ਆਉਣ ਦੇਂਦਾ । ਕਿਸ਼ਨ ਕੌਰ ਦੀ ਜੁਰਅਤ : ਇਕ ਵਾਰ ਇਸ ਦਾ ਜੇਠ ਬੁੱਧੂ ਰਾਮ ਇਸ ਨੂੰ ਬਹੁਤ ਤੰਗ ਕਰਨ ਲੱਗਾ । ਇਸ ਦੇ ਕਾਮੇ ਨੂੰ ਖੂਹ ਦਾ ਪਾਣੀ ਨਾਂ ਲਾਉਣ ਦੇਵੇ ਤੇ ਉਸ ਨੂੰ ਕਹਿੰਦਾ ਕਿ ਆਪਣੀ ਮਾਲਕ ਨੂੰ ਕਹੁ ਉਹ ਤੈਨੂੰ ਖੂਹ ਹੋਰ ਲਵਾ ਦੇਵੇ । ਇਸ ਖੂਹ ਤੋਂ ਪਾਣੀ ਨਹੀਂ ਲਾ ਸਕਦਾ । ਜਦੋਂ ਇਹ ਗੱਲ ਕਿਸ਼ਨ ਕੌਰ ਨੂੰ ਉਸ ਦੇ ਰਾਹਕਨ ਦੱਸੀ ਤਾਂ ਉਹ ਉਸੇ ਵੇਲੇ ਡਾਂਗ ਫੜ ਕੇ ਨਾਲ ਤੁਰ ਪਈ । ਬੁੱਧੂਰਾਮ ਬੈਠਾ ਗਾਹਟੀ ਤੇ ਖੂਹ ਦੇ ਬਲਦ ਹਿੱਕ ਰਿਹਾ ਸੀ । ਸ਼ੇਰਨੀ ਖੂਹ ਤੇ ਪੁੱਜੀ ਡਾਂਗ ਰੱਖ ਕੇ ਉਸ ਨੂੰ ਪੁੱਛਣ ਲੱਗੀ ਕਿ ਉਸ ਦੀ ਕੀ ਮਰਜ਼ੀ ਬੁੱਧੂਰਾਮ ਅੱਗੋਂ ਉਲਟਾ ਬੋਲਦਿਆਂ ਗਾਟੀ ਤੋਂ ਉਤਰ ਕੇ ਇਸ ਵੱਲ ਵਧ ਰਿਹਾ ਸੀ ਕਿ ਇਸ ਨੇ ਉਸ ਦੇ ਮੂੰਹ ਤੇ ਏਡੇ ਜੋਰ ਦੀ ਥਪੜ ਮਾਰਿਆ ਤੇ ਉਹ ਉਡੀ ਦੂਰ ਜਾ ਡਿੱਗਾ । ਫਿਰ ਆਪਣੀ ਡਾਂਗ ਫੜ ਕੇ ਉਠਾਈ ਤਾਂ ਕਹਿਣ ਲੱਗਾ ਉਹ ਹੁਣੇ ਖੂਹ ਛੱਡ ਦਿੰਦਾ ਹੈ ਆਪਣੇ ਬਲਦ ਲਿਆ ਕੇ ਜੋੜ ਲਵੋ । ਅੱਗੇ ਤੋਂ ਉਹ ਕੰਨ ਪਾਇਆ ਨਹੀਂ ਦੁਖਿਆ । ਤਿਆਗ ਤੇ ਸੇਵਾ ਭਾਵ ਦਾ ਜੀਵਨ : ਉਸ ਦੇ ਪਤੀ ਦੇ ਸੁਰਗਵਾਸ ਹੋਣ ੧੯੦੨ ਤੋਂ ੧੯੨੦ ਤੱਕ ਮਾਤਾ ਕਿਸ਼ਨ ਕੌਰ ਨੇ ਪਿੰਡ ਕਾਉਕੇ ਕਲਾਂ ਦੀ ਸੰਗਤ ਤਿਆਰ ਕੀਤੀ । ਸੇਵਾ ਭਾਵ ਪੈਦਾ ਕੀਤਾ ਤੇ ਚੰਗਾ ਜੀਵਨ ਬਤੀਤ ਕੀਤਾ । ਮਾਤਾ ੧੯੦੩ ਚ ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕ ਕੇ ਪੂਰੇ ਸਿੱਖੀ ਬਾਣੇ ਸਿਰ ਤੇ ਦਸਤਾਰ ਸਜਾ ਲਈ ਸੀ ਪੂਰਨ ਨਿਹੰਗਾਂ ਦਾ ਬਾਣਾ ਧਾਰਨ ਕਰ ਲਿਆ । ਸੰਗਤ ਨੇ ਪਾਤਸ਼ਾਹੀ ਛੇਵੀਂ ਦੇ ਗੁਰਦੁਆਰੇ ਗੁਰੂ ਸਰ ਦੀ ਸੇਵਾ ਮਾਤਾ ਦੇ ਜਿਮੇ ਲਾ ਦਿੱਤੀ । ਮਾਤਾ ਦਾ ਸ ਰਣਧੀਰ ਸਿੰਘ ਕਾਂਉਕੇ ਨੇ ਪੂਰਨ ਸਹਿਯੋਗ ਦਿੱਤਾ ਮਾਤਾ ਨੇ ਆਪਣੇ ਹੱਥੀਂ ਇਸ ਗੁਰਦੁਆਰਾ ਦੀ ਸੇਵਾ ਕੀਤੀ ਤੇ ਸੰਗਤਾਂ ਪਾਸੋਂ ਕਰਵਾਈ ।
ਅਕਾਲੀ ਲਹਿਰ ਵਿਚ ਕੁਦਣਾ :
ਮਾਤਾ ਕਿਸ਼ਨ ਕੌਰ ਜੀ ਹੁਣ ਗੁਰਦੁਆਰਾ ਗੁਰੂਸਰ ਦੀ ਸੇਵਾ ਤੋਂ ਇਲਾਵਾ ਕਈ ਵਾਰ ਸ੍ਰੀ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਪੁੱਜ ਆਪਣੇ ਜਥੇ ਸਮੇਤ ਸਾਰੇ ਪੰਥਕ ਇਕੱਠਾ ਵਿਚ ਭਾਗ ਵੀ ਲੈਂਦੀ ਰਹੀ । ਮਾਤਾ ਕਿਸ਼ਨ ਕੌਰ ਨੇ ਸੰਤ ਲਖਬੀਰ ਸਿੰਘ ਦੀ ਖਾਲਸਾ ਬਰਾਦਰੀ ਜਾਤਪਾਤ ਤੋੜ ਸੰਸਥਾ ਵਿਚ ਸੰਤਾਂ ਦਾ ਕਾਫੀ ਸਹਿਯੋਗ ਦਿੱਤਾ । ਇਸੇ ਤਰ੍ਹਾਂ ੧੪ ਅਕਤੂਬਰ ੧੯੨੦ ਨੂੰ ਜਦ ਖਾਲਸਾ ਬਰਾਦਰੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਬਜ਼ਾ ਕੀਤਾ ਤੇ ਮਾਤਾ ਕਿਸ਼ਨ ਕੌਰ ਤੇ ਉਸਦਾ ਪਾਲਿਤ ਪੁੱਤਰ ਖਜ਼ਾਨ ਸਿੰਘ ਵੀ ਨਾਲ ਸਨ । ਇਹ ਪਹਿਲੇ ਮਹਿਲਾ ਸੀ ਜਿਨਾਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਮਹਾਨ ਯੋਗਦਾਨ ਪਾਇਆ ਹੈ ਇਸ ਤੋਂ ਮਾਤਾ ਜੀ ਦਾ ਆਦਰਮਾਨ ਵਧਿਆ ।
ਗੁਰੂ ਕੇ ਬਾਗ ਜ਼ਖ਼ਮੀਆਂ ਦੀ ਸੇਵਾ ਤੋਂ ਬੀ ਟੀ, ਦੇ ਥੱਪੜ :
ਹੁਣ ਮਾਤਾ ਕਿਸ਼ਨ ਕੌਰ ਨੇ ਘਰ ਬਾਰ ਤਿਆਗ ਕੇ ਅਕਾਲੀ ਲਹਿਰ ਵਿਚ ਛਾਲ ਮਾਰ ਦਿੱਤੀ ਜਿੱਥੇ ਵੀ ਸੇਵਾ ਦੀ ਲੋੜ ਹੁੰਦੀ ਉਠ ਭਜਦੀ । ਜਦੋਂ ਸੁਣਿਆ ਕਿ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੈ ਤਾਂ ਨਿਰਦੋਸ਼ ਸਿੰਘਾਂ ਤੇ ਅੰਨੇ ਵਾਹ ਤਸ਼ੱਦਦ ਤੇ ਡਾਂਗਾ ਨਾਲ ਸੈਂਕੜੇ ਸਿੰਘਾਂ ਨੂੰ ਕੁਟ ਕੁਟ ਕੇ ਜ਼ਖਮੀ ਕੀਤਾ ਜਾ ਰਿਹਾ ਹੈ ਤਾਂ ਮਾਤਾ ਕਿਸ਼ਨ ਦਾ ਹਿਰਦਾ ਪਿਘਰਿਆ । ਇਕ ਦਮ ਆਪ ਨੂੰ ਬੀਬੀਆਂ ਦਾ ਜਥਾ ਲੈ ਕੇ ਮਰਮ ਪੱਟੀ ਲਈ ਜਾ ਹਾਜ਼ਰ ਹੋਈ । ਗੁਰੂ ਕੇ ਬਾਗ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹਰੇਕ ਸਿੰਘ ਉਥੇ ਜਾ ਕੇ ਸ਼ਾਂਤਮਈ ਰਹਿਣ ਦਾ ਪ੍ਰਣ ਕਰ ਕੇ ਜਾਂਦਾ ਸੀ । ਉਧਰ ਬੀ.ਟੀ ਪੁਲਿਸ ਨਾਲ ਲਿਜਾ ਕੇ ਸਿੰਘਾਂ ਤੇ ਲਾਠੀਆਂ ਵਰਾਉਂਦਾ । ਪਰ ਸਿੰਘ ਅੱਗੇ ਹੱਥ ਨਹੀਂ ਚੁਕਦੇ । ਇਕ ਦਿਨ ਬੀ : ਟੀ : ਮਖੌਲ ਵਜੋਂ ਮਾਤਾ ਕਿਸ਼ਨ ਕੌਰ ਨੂੰ ਕਹਿਣ ਲੱਗਾ ਕਿ ” ਭੈਣ ਜੀ ਸਤਿ ਸੀ ਅਕਾਲ ਵੇਖੋ ਅਸਾਂ ਸਿੰਘਾਂ ਦੀ ਕਿਹੀ ਭੁਗਤ ਸੁਆਰੀ ਹੈ ਕਿ ਇਹ ਹਮੇਸ਼ਾਂ ਯਾਦ ਰੱਖਣਗੇ । ‘ ‘ ਇਹ ਤਾਅਨਾ ਅਮੇਜ਼ ਸ਼ਬਦ ਸੁਣ ਸ਼ੇਰਨੀ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ । ਅੱਗੇ ਹੋ ਕੇ ਬੀ ਟੀ ਦੇ ਮੂੰਹ ਤੇ ਐਸੇ ਜ਼ੋਰ ਦੀ ਥੱਪੜ ਮਾਰਿਆ ਕਿ ਉਹ ਬੁੜਕ ਕੇ ਕਿਨੀ ਦੂਰ ਜਾ ਡਿੱਗਾ ਤੇ ਕੁਸਕਿਆ ਤਕ ਨਹੀਂ । ਬੜੇ ਜੋਸ਼ ‘ ਚ ਅਣਖੀਲੀ ਸ਼ੇਰਨੀ ਨੇ ਕਿਹਾ ਕਿ “ ਫਰੰਗੀਆ । ਵੇਖ ਮੇਰੇ ਵੀਰਾ ਨੇ ਸ਼ਾਂਤਮਈ ਰਹਿਣ ਦਾ ਪ੍ਰਣ ਕੀਤਾ ਹੋਇਆ ਹੈ ਉਨਾਂ ਤਾਂ ਤੇਰੀਆਂ ਡਾਗਾਂ ਖਾ ਲਈਆਂ । ਪਰ ਮੈਂ ਸ਼ਾਂਤਮਈ ਦੀ ਕਾਇਲ ਨਹੀਂ ਹਾਂ । ਇਸ ਤਰ੍ਹਾਂ ਬੀਟੀ ਕਪੜੇ ਝਾੜਦਾ ਆਪਣੇ ਕੈਂਪ ਸ਼ਰਮਿੰਦਾ ਹੋ ਕੇ ਚਲਾ ਗਿਆ ।
ਜੈਤੋ ਤੇ ਨਾਭਾ ਵਿਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੇ ਮਦਿਉਲਾ ਡੇਹਰਾਦੂਨ ਜਲਾ ਵਤਨ ਕੀਤਾ ਗਿਆ ।
੧੯੨੩ ਵਿਚ ਇਸ ਭੈੜੀ ਚਾਲ ਵਿਰੁੱਧ ਸਿੱਖਾਂ ਵਿਚ ਰੋਸ ਦੀ ਲਹਿਰ ਫੈਲੀ ਮਾਤਾ ਕਿਸ਼ਨ ਨੇ ਪਿੰਡਾਂ ਵਿਚ ਫਿਰ ਪ੍ਰਚਾਰ ਕਰ ਤਗੜਾ ਜਥਾ ਤਿਆਰ ਕਰ ਇਸ ਵਿਚ ਭਾਗ ਲਿਆ । ਇਸ ਤੋਂ ਪਿਛੋਂ ਜੈਤੋ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ