ਮਾਤਾ ਤ੍ਰਿਪਤਾ ਜੀ
ਮਹਿਤਾ ਕਲਿਆਨ ਰਾਏ ( ਕਾਲੂ ਰਾਏ ) ਇਨ੍ਹਾਂ ਦਾ ਪਿਤਾ ਸ਼ਿਵਰਾਮ ਪੁੱਤਰ ਰਾਮ ਨਰਾਇਣ ਬੇਦੀ ਦਾ ਜੱਦੀ ਪਿੰਡ ” ਭਿਟੇ ਵਿੱਢ ਤਹਿਸੀਲ ਤਰਨ ਤਾਰਨ ਵਿਚ ਹੈ । ਤਰਨ ਤਾਰਨ ਤੋਂ ੧੫ ਕੁ ਮੀਲ ਤੇ ਜਾਮਾ ਰਾਇ ਦੇ ਲਹਿੰਦੇ ਪਾਸੇ ੨ ਕੁ ਮੀਲ ਤੇ ਸਥਿਤ ਹੈ । ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਸੁੰਦਰ ਗੁਰਦੁਆਰਾ ਏਥੇ ਇਕ ਥੇਹ ਤੇ ਬਣਿਆ ਹੋਇਆ ਹੈ । ਗੁਰੂ ਨਾਨਕ ਦੇਵ ਜੀ ਦੇ ਨਾਂ ਇਕ ਖਾਲਸਾ ਹਾਈਂ ਸਕੂਲ ਵੀ ਚਲਦਾ ਹੈ । ਸ਼ਿਵਰਾਮ ਇਥੋਂ ਜਾ ਕੇ ਸ਼ੇਖੂਪੁਰੇ ਜ਼ਿਲ੍ਹੇ ਵਿਚ ਰਾਏ ਭੋਏ ਦੀ ਤਲਵੰਡੀ ਜ਼ਮੀਨ ਦੇ ਕਾਰ ਦਾਰ ਲੱਗ ਗਏ । ਭਟੀਆਂ ਦੇ ਪਿੰਡ ਵਾਲੇ ਭਟੀ ਰਾਜਪੂਤ ਰਾਏ ਭੋਇ ਨੇ ਮੁਸਲਮਾਨ ਬਣ ਕੇ ਰਾਇ ਪਦਵੀ ਪਾ ਕੇ ਦਸ ਪਿੰਡ ਸ਼ਕਰਪੁਰ ਪਰਗਨੇ ਦੀ ਜਾਗੀਰ ਪਾਈ ।੧੪੨੯ ਵਿਚ ਆਪਣੇ ਨਾਮ ਪੁਰ ਪਿੰਡ ਵਸਾਇਆ ਚੰਗੇ ਘਰ ਬਣਾ ਕੇ ਇਸ ਥਾਂ ਨੂੰ ਰਾਇ ਭੋਇ ਦੀ ਤਲਵੰਡੀ ਕਹਿਣ ਲੱਗਾ । ਰਾਇ ਭੋਇ ਵੀ ਚਲਾਣਾ ਕਰ ਗਿਆ । ਉਧਰ ਸ਼ਿਵਰਾਮ ਬੇਦੀ ਵੀ ਰੱਬ ਨੂੰ ਪਿਆਰੇ ਹੋ ਗਏ । ਰਾਇ ਭੋਇ ਦੇ ਪੁੱਤਰ ਰਾਇ ਬੁਲਾਰ ਸ਼ਿਵ ਰਾਮ ਦੇ ਪੁੱਤਰ ਕਲਿਆਨ ਰਾਇ ਨੂੰ ਆਪਣੀ ਜ਼ਮੀਨ ਦੇ ਪ੍ਰਬੰਧ ਲਈ ਪਟਵਾਰੀ ਲਾ ਲਿਆ । ਆਪ ਨੇ ਬੜੇ ਸੁਚੱਜੇ ਤੇ ਚੰਗੇ ਢੰਗ ਨਾਲ ਪ੍ਰਬੰਧ ਕੀਤਾ । ਰਾਇ ਬੁਲਾਰ ਇਨ੍ਹਾਂ ਤੇ ਬਹੁਤ ਪ੍ਰਸੰਨ ਸੀ ।
ਸ਼ਿਵ ਰਾਮ ਬੇਦੀ ਦਾ ਇਲਾਕੇ ਵਿਚ ਚੰਗਾ ਰਸੂਖ ਹੋਣ ਕਰਕੇ , ਚਾਹਲ ਪਿੰਡ ਜ਼ਿਲ੍ਹਾ ਲਾਹੌਰ ਦੇ ਰਾਮ ਜੀ ਖੱਤਰੀ ਨੇ ਆਪਣੀ ਲੜਕੀ ਦਾ ਰਿਸ਼ਤਾ ਜਿਸ ਦਾ ਨਾਮ ਤ੍ਰਿਪਤਾ ਜੀ ਦਾ ਰਿਸ਼ਤਾ ਕਲਿਆਨ ਰਾਇ ਸ਼ਿਵ ਰਾਮ ਦੇ ਪੁੱਤਰ ਨੂੰ ਕਰ ਦਿੱਤਾ । ਚਾਹਲ ਪਿੰਡ ਲਾਹੌਰ ਛਾਉਣੀ ਤੋਂ ੧੦ ਮੀਲ ਦੱਖਣ ਪੂਰਬ ਵੱਲ ਹੈ । ਬੀਬੀ ਨਾਨਕੀ ਜੀ ਦਾ ਜਨਮ ਇਸ ਪਿੰਡ ਵਿਚ ਸੰਨ ੧੪੬੪ ਵਿਚ ਹੋਇਆ । ਨਾਨਕੇ ਪਿੰਡ ਹੋਣ ਕਰਕੇ ਗੁਰੂ ਨਾਨਕ ਦੇਵ ਜੀ ਦਾ ਏਥੇ ਆਉਣ ਜਾਣ ਸੀ । ਇਸ ਲਈ ਉਨਾਂ ਦੀ ਯਾਦ ਵਿਚ ਏਥੇ ਇਕ ਗੁਰਦੁਆਰਾ ਬਣਿਆ ਹੋਇਆ ਸੀ । ਦੇਸ਼ ਦੀ ਵੰਡ ਤੋਂ ਪਿਛੋਂ ਪਤਾ ਨਹੀਂ ਇਹ ਹੈ ਕਿ ਢਾਹ ਦਿੱਤਾ ਹੈ ) । ਸੰਨ ੧੪੬੯ ਈ : ਵਿਚ ਰਾਇ ਭੋਇ ਦੇ ਤਲਵੰਡੀ ਵਿਚ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਇਕ ਬੱਚੇ ਦਾ ਪ੍ਰਕਾਸ਼ ਹੋਇਆ । ਜਿਸ ਦਾ ਇਸਦੇ ਭੈਣ ਦੇ ਨਾਲ ਰਲਦਾ ਨਾਨਕ ਰੱਖਿਆ ਗਿਆ । ਬਾਲਕ ਦੇ ਜਨਮ ਤੋਂ ਬਾਅਦ ਬਾਹਰ ਆ ਕੇ ਦੌਲਤਾਂ ਦਾਈ ਨੇ ਬੱਚੇ ਦੇ ਅਨੋਖੇ ਤੇ ਅਲੌਕਿਕ ਚਮਤਕਾਰ ਦੱਸੇ ਕਿ ਕਿਵੇਂ ਚਾਨਣ ਹੋਇਆ ਸਾਰਾ ਕਮਰਾ ਪ੍ਰਕਾਸ਼ ਨਾਲ ਭਰ ਗਿਆ । ਕਿਵੇਂ ਅੰਦਰ ਸੁਗੰਧਿਤ ਹੋ ਗਿਆ ਜਦੋਂ ਕਲਿਆਣ ਰਾਏ ਜੀ ਨੇ ਦੌਲਤਾਂ ਦਾਈ ਨੂੰ ਬਾਲ ਦੇ ਜਨਮ ਦੀ ਖੁਸ਼ੀ ਵਿਚ ਥਾਲ ਵਿਚ ਰੁਪੇ ਰੱਖ ਕੇ ਦਿੱਤੇ ਉਸ ਅੱਗੋਂ ਕਿਹਾ ਭਾਈ ਕਾਲੂ ਜੀ ਰਹਿਣ ਦਿਓ ! ਇਹ ਖੇਚਲ ਨਾ ਕਰੋ । ਮੈਂ ਤਾਂ ਬਾਲਕ ਦੇ ਦਰਸ਼ਨ ਕਰ ਕੇ ਹੀ ਰੱਜ ਗਈ।ਸੱਚ ਦੱਸਾਂ ਮੈਂ ਅਨੇਕਾਂ ਬਾਲਕ ਆਪਣੀ ਹੱਥੀਂ ਜਨਮੇ , ਪਰ ਅਜਿਹਾ ਅਨੋਖਾ ਕਦੀ ਨਹੀਂ ਡਿੱਠਾ । ਇਹ ਮੈਨੂੰ ਸਿਆਣਿਆਂ ਵਾਂਗ ਮੁਸਕਰਾ ਕੇ ਮਿਲਿਆ ।
ਬਹੁ ਸਿਸ਼ ਜਨਮੇ ਮਾਹੀ ਇਹ ਕੌਤਿਕ ਨਾ ਦੇਖਿਓ ਕਦਾਹੀ ॥ ਦੀਰਘ ਨਰ ਜਿਓ ਬਿਰਾਮ ਮਿਲਿਉ ਹੈ ॥
ਇਕ ਦਿਨ ਗੁਰੂ ਨਾਨਕ ਦੇਵ ਜੀ ਦੀ ਮਾਸੀ ਆਪਣੀ ਭੈਣ ਨੂੰ ਮਿਲਣ ਆਈ ਤਾਂ ਬਾਲਕ ਦਾ ਏਨਾ ਖੁਲ੍ਹ ਦਿਲਾ ਸੁਭਾ ਵੇਖ ਆਪਣੀ ਭੈਣ ਤ੍ਰਿਪਤਾ ਨੂੰ ਕਿਹਾ ਕਿ ” ਭੈਣਾ ! ਤੇਰਾ ਪੁੱਤ ਨਾਨਕ ਤਾਂ ਕਮਲਾ ਹੈ ਜਿਹੜੀ ਚੀਜ਼ ਵੇਖਦਾ ਹੈ ਲੋਕਾਂ ਨੂੰ ਦੇ ਆਉਂਦਾ ਹੈ । ਬਾਲਕ ਨਾਨਕ ਅੱਗੋਂ ਬੋਲਿਆ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ