ਮਹਿਮਾ ਦਰਬਾਰ ਸਾਹਿਬ ਦੀ
ਭਾਈ ਵੀਰ ਸਿੰਘ ਜੀ ਹੋਣਾ ਵੇਲੇ ਇੱਕ ਪ੍ਰੋਫੈਸਰ ਖਾਲਸਾ ਕਾਲਜ ਚ ਪੜ੍ਹਾਉਂਦਾ ਸੀ , ਜੋ ਰਾਜਪੂਤਾਨੇ ਵੱਲ ਦਾ ਰਹਿਣ ਵਾਲਾ ਤੇ ਬ੍ਰਹਮ ਵਿੱਦਿਆ ਦੇ ਸਿਧਾਂਤ ਨੂੰ ਮੰਨਣ ਵਾਲਾ ਸੀ। ਆਪਣੇ ਮੱਤ ਦਾ ਉਹ ਚੰਗਾ ਅਭਿਆਸੀ ਸੀ। ਇਕ ਦਿਨ ਚਿੱਤ ਬੜਾ ਉਦਾਸ ਪਰੇਸ਼ਾਨ , ਅਭਿਆਸ ਜੋ ਕਰਦਾ ਸੀ ਰੁਕ ਗਿਆ। ਏਸੇ ਹਲਤ ਚ ਚਲਦਿਆ ਚਲਦਿਆ ਸੁਭਾਵਿਕ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਆ ਗਿਆ। ਅਜੇ ਘੰਟੇ ਘਰ ਵਾਲੇ ਪਾਸਿਓਂ ਪੌੜੀਆਂ ਉਤਰਦਿਆਂ ਹੀ ਸੀ ਕੇ ਤਬੀਅਤ ਖਿੜ ਗਈ। ਅਭਿਆਸ ਜੋ ਕਿਸੇ ਮੈਲ ਕਾਰਨ ਰੁਕ ਗਿਆ ਸੀ। ਇਕਦਮ ਚੱਲ ਪਿਆ। ਅੰਦਰ ਦੀ ਇਸ ਅਚਾਨਕ ਹੋਈ ਤਬਦੀਲੀ ਨੂੰ ਦੇਖ ਉਹ ਖੁਦ ਵੀ ਬੜਾ ਹੈਰਾਨ ਹੋਇਆ। ਸੋਚਿਆ ਏ ਸੁਭਾਵਕ ਹੈ ਜਾਂ ਇਸ ਜਗ੍ਹਾ ਚ ਕੋਈ ਸ਼ਕਤੀ ਹੈ ….. ਸਮਝ ਨਾ ਆਵੇ …..
ਪਰ ਬੰਦਾ ਸਿਆਣਾ ਸੀ ਜਾਨਣਾ ਚਾਹਿਆ। ਉਹਨੇ ਕਈ ਵਾਰ ਵਿਸ਼ੇਸ਼ ਪਰਤਾਵੇ ਕੀਤੀ। ਜਦੋਂ ਵੀ ਮਨ ਉਦਾਸ ਪਰੇਸ਼ਾਨ ਹੋਣਾ ਖਾਸ ਚਲਕੇ ਸ੍ਰੀ ਦਰਬਾਰ ਸਾਹਿਬ ਆਉਣਾ। ਹਰ ਵਾਰ ਉਹਦੇ ਨਾਲ਼ ਏਦਾਂ ਹੋਇਆ ਅੰਦਰ ਖਿੜਦਾ , ਅਨੰਦ ਭਰਦਾ ,...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ