ਮੈ ਪੋਤੀ ਮੈ ਪੋਤੀ
____________
ਔਰਗੇ ਦੇ ਭੇਜੇ ਸੁਹੀਏ ਹੌਲਦਾਰ ਨੂੰ ਬੂਹੇ ਦੀ ਝੀਤ ਚੋਂ ਨਬੀ ਖਾਂ/ਗਨੀ ਖਾਂ…ਦੇ ਘਰ ਅੰਦਰ ਦਾ ਅੱਧੀ ਰਾਤ ਸਮੇ ਅਜੀਬ ਦ੍ਰਿਸ਼ ਵੇਖਣ ਨੂੰ ਮਿਲਦਾ ਹੈ…ਇਕ ਬਾਲੜੀ ਹੱਥਾਂ ਚ ਕਾਗਜ ਦਾ ਟੁੱਕੜਾ ਫੜ੍ਹ ਉਸ ਨੂੰ ਚੁੰਮਦੀ ਤੇ ਕਹਿੰਦੀ…ਅੱਬਾ ਜਾਨ..ਇਕ ਵਾਰ ਫੇਰ ਪੜ੍ਹੋ…ਪਿਓ ਪੜ੍ਹਦਾ ਉਹ ਫੇਰ ਸੁਣਦੀ ਨਾ ਪਿਓ ਅੱਕਦਾ ਨਾ ਕੁੜੀ ਥੱਕਦੀ…ਕਾਫੀ ਦੇਰ ਤੋਂ ਇਹ ਖੇਡ ਵਰਤ ਰਹੀ ਸੀ…ਦੀਵੇ ਚੋਂ ਤੇਲ ਮੁੱਕ ਗਿਆ…ਹਨੇਰ ਪਸਰ ਗਿਆ ਪਿਓ ਫੇਰ ਪੜ੍ਹਦਾ ਧੀ ਫੇਰ ਚੁੰਮਦੀ…ਹੌਲਦਾਰ ਹੈਰਾਨ ਸੀ ਕਿ ਇਹ ਹਨੇਰੇ ਚ ਕਿਵੇਂ ਪੜ੍ਹ ਰਹੇ ਹਨ…?
ਅਖੀਰ ਕੁੜੀ ਨੇ ਪੁੱਛਿਆ ਅੱਬਾ ਜਾਨ ਤੁਸੀ ਇਸ ਕਾਗਜ ਦੇ ਟੁੱਕੜੇ ਦਾ ਕੀ ਕਰੋਗੇ….?
ਬਾਪ ਨੇ ਕਿਹਾ ਬੇਟਾ ਇਹ ਬੜੀ ਮੁਤਬੱਰਕ ਚੀਜ ਹੈ..ਇਹ ਹੁਕਮਨਾਮਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸ ਵਿੱਚ ਬੜੀਆਂ ਬਖਸ਼ਿਸ਼ਾਂ ਹਨ…ਮੈ ਏਸ ਨੂੰ ਜਬਾਨੀ ਯਾਦ ਕੀਤਾ ਹੈ…ਇਹ ਮੇਰੇ ਹਾਫਜੇ ਵਿਚ ਬੈਠ ਗਿਆ ਹੈ…ਇਹ ਮਰਕੇ ਵੀ ਮੇਰੇ ਨਾਲ ਰਹੇਗਾ…ਅੱਗੇ ਵੀ ਮੇਰੇ ਨਾਲ ਰਹੇਗਾ…”ਤੈਨੂੰ ਪਤਾ ਏਸ ਨਾਲ ਹੁਣ ਮੇਰਾ ਰੁਤਬਾ ਕੀ ਹੋ ਗਿਆ ਹੈ…?
ਮੈ ਹੁਣ ਗਨੀ ਖਾਨ ਨਹੀਂ ਰਿਹਾ…ਜਦ ਪਾਤਸ਼ਾਹ ਦੇ ਮੰਜੇ ਨੂੰ ਹੱਥ ਪਾਇਆ ਤਾਂ… ਨੀਲ ਵਸਤਰ ਧਾਰੀ ਦਾਤੇ ਨੇ ਕਿਹਾ…ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸ ॥
ਉਸ ਵਕਤ ਉੱਚ ਦੇ ਪੀਰ ਸਨ…ਪਰ ਸਾਨੂੰ ਉੱਚੇ ਤੋਂ ਵੀ ਉੱਚੇ ਲੱਗੇ…ਜਦ ਮੰਜਾ ਚੁੱਕਿਆ ਤਾਂ ਖਰਾ ਭਾਰਾ ਸੀ…ਸਾਨੂੰ ਜੰਗਲਾਂ ਚ ਰਾਤ ਹਨੇਰੇ ਚ ਦਿੱਸਣ ਲੱਗ ਪੈਂਦਾ ਜਿਵੇਂ ਆਕਾਸ਼ ਚੋਂ ਬਿਜਲੀ ਲਿਸ਼ਕਦੀ ਪਰ ਉਹ ਲਿਸ਼ਕ ਸਾਹਿਬ ਦੇ ਨੀਲੇ ਚੋਲੇ ਚੋਂ ਪੈਂਦੀ ਮਾਛੀਵਾੜੇ ਤੋਂ ਹੇਹਰ ਪਿੰਡ ਤੱਕ ਏਹੀ ਖੇਡ ਵਰਤੀ ਗਈ…ਅੱਗੇ ਮਹਾਰਾਜ ਜੀ ਨੂੰ ਘੋੜੇ ਦੀ ਸੁਆਰੀ ਮਿਲ ਗਈ…ਬੱਚੀਏ ਉਸ ਮਾਲਕ ਦਾ ਪਲੰਘ ਸਿਰ ਤੇ ਚੁੱਕਣ ਨਾਲ ਅਜੀਬ ਤਮਾਸ਼ਾ ਡਿੱਠਾ ਮਾਨੋ ਜਿਵੇ ਅਕਾਸ਼ ਸਿਰ ਤੇ ਚੁੱਕ ਲਿਆ ਹੋਵੇ…ਉਹ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ