More Gurudwara Wiki  Posts
ਨਕਈ ਸਰਦਾਰਾਂ ਦੀ ਮਿਸਲ ਬਾਰੇ ਜਾਣਕਾਰੀ


ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਚੌਥੇ ਦਿਨ ਨਕਈ ਸਰਦਾਰਾਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਚੌਥੀ ਮਿਸਲ ਨਕਈ ਸਰਦਾਰਾਂ ਦੀ ਸਰਦਾਰ ਹੀਰਾ ਸਿੰਘ ਜਿਨ੍ਹਾਂ ਦੇ ਪਿਤਾ ਦਾ ਨਾਮ ਚੌਧਰੀ ਹੇਮਰਾਜ ਪਿੰਡ ਤੜਵਾਲ ਪਰਗਣਾ ਚੂਣੀਆਂ ਦੇ ਵਸਨੀਕ ਏਸ ਮਿਸਲ ਦੇ ਮਾਲਕ ਸਨ । ਇਹਨਾਂ ਦਾ ਜਨਮ ੧੭੬੩ ਬਿ : ਵਿਚ ਹੋਇਆ । ਜਦ ਜਵਾਨ ਹੋਏ ਤਦ ਸਿਖ ਧਰਮ ਧਾਰਨ ਕੀਤਾ ਤੇ ਸਿੰਘਾਂ ਦੇ ਜਥਿਆਂ ਵਿਚ ਭਰਤੀ ਹੋ ਕੇ ਦੇਸ਼ ਤੇ ਕੌਮ ਦੀ ਸੇਵਾ ਵਿਚ ਲਗ ਪਏ । ਬੜੇ ਹੌਸਲੇ ਵਾਲੇ ਤੇ ਜਵਾਂਮਰਦ ਸੀ । ਸਰਹੱਦ ਕਸੂਰ ਦੀਆਂ ਲੜਾਈਆਂ ਵਿਚ ਇਨ੍ਹਾਂ ਬੜਾ ਨਾਮਨਾ ਪਾਇਆ | ਹੋਰ ਸਰਦਾਰਾਂ ਵਾਂਗ ਇਕ ਜਥਾ ਆਪਣਾ ਬਣਾ ਕੇ ਜ਼ਾਲਮ ਹਾਕਮਾਂ ਨੂੰ ਸੋਧਨਾ ਸ਼ੁਰੂ ਕਰ ਦਿੱਤਾ | ਪਹਿਲੇ ਆਪਣੇ ਇਲਾਕੇ ਦੇ ਕਚੇ ਪਿੱਲੇ ਸੋਧ ਕੇ ਕਬਜੇ ਵਿਚ ਲਿਆਂਦੇ । ਫਿਰ ਆਪਣਾ ਜਥਾ ਤਕੜਾ ਬਣਾ ਕੇ ਦੂਜਿਆਂ ਇਲਾਕਿਆਂ ਵਿਚ ਫਿਰਨ ਲਗੇ । ਦ੍ਰਿੜ ਇਰਾਦੇ ਵਾਲੇ ਬਹਾਦਰ ਹੋਣ ਕਰਕੇ ਜਿਧਰ ਕਦਮ ਵਧਾਏ ਫਤਹ ਨੇ ਪੈਰ ਚੁੰਮੇਂ । ੧੮੧੬ ਬਿ : ਵਿਚ ਕਲਕਤੇ ਦੇ ਇਲਾਕੇ ਤੇ ਕਬਜ਼ਾ ਕਰ ਲਿਆ । ਕਰਮ ਸਿੰਘ ਚੀਮਾ , ਲਾਲ ਸਿੰਘ , ਰੂਪਾ ਸਿੰਘ ਗੱਲਾ , ਲੈਲ ਸਿੰਘ ਵੈੜਾ , ਲਾਲ ਸਿੰਘ ਧਬੀ , ਨਥਾ ਸਿੰਘ ਧਲੋ , ਸਦਾ ਸਿੰਘ ਹਾੜਾ । ਨਿਕਾਏ ਇਲਾਕੇ ਦੇ ਸਾਰੇ ਸਰਦਾਰ ਇਹਨਾਂ ਦੇ ਨਾਲ ਹੋ ਗਏ । ਇਸ ਕਰਕੇ ਇਸ ਮਿਸਲ ਦਾ ਨਾਮ ਨਕਈ ਮਿਸਲ ਹੋ ਗਿਆ । ੮ ਹਜ਼ਾਰ ਸਵਾਰ ਹੀਰਾ ਸਿੰਘ ਦੇ ਨਾਲ ਰਹਿਣ ਲੱਗਾ ਤੇ ਤੜਵਾਲ , ਚੂਨੀਆਂ , ਦੀਪਾਲਪੁਰ , ਕੰਗਪੁਰ , ਜੇਣੂ ਪੁਰਾ , ਖੁਡੀਆਂ , ਮੁਸਤਫਾਬਾਦ , ਸ਼ੇਰ ਗੜ੍ਹ , ਦੇਵ ਸਾਲ , ਫ਼ਰੀਦਾ ਆਬਾਦ , ਮੰਦਰ ਜਮੇਰ ਮਾਂਗਾ ਆਦਿਕ ੪੫ ਲਖ ਦੇ ਮੁਲਕ ਪਰ ਕਬਜ਼ਾ ਕਰ ਲਿਆ । ਇਨ੍ਹਾਂ ਦਿਨਾਂ ਵਿਚ ਸ਼ੇਖ ਸ਼ਬਹਾਨ ਖਾਂ ਕੁਰੈਸ਼ੀ ਰਈਸ ਪਾਕਪਟਨ ਗਊ ਹਤਿਆ ਤੇ ਬੜਾ ਜ਼ੋਰ ਦਿੰਦਾ ਸੀ ਤੇ ਉਹਦੀ ਹਿੰਦੂ ਪਰਜਾ ਬੜੇ ਦੁਖਾਂ ਵਿਚ ਸੀ । ਹਿੰਦੂਆਂ ਦੇ ਫਰਿਆਦੀ ਹੋਣ ਤੇ ਕਈ ਵੇਰ ਹੀਰਾ ਸਿੰਘ ਨੇ ਇਹਨੂੰ ਇਸ ਗਲ ਤੋਂ ਰੋਕਿਆ ਕਿ ਪਰਜਾ ਦੇ ਮਜ਼ਬੀ ਜਜ਼ਬਾਤ ਤੇ ਸਟ ਨਾ ਮਾਰੋ , ਪਰ ਜਦ ਉਸ ਨੇ ਨਾ ਮੰਨੀ ਤਦ ੧੮੨੬ ਬਿ : ਵਿਚ ਹੀਰਾ ਸਿੰਘ ਨੇ ਉਸ ਤੇ ਚੜ੍ਹਾਈ ਕਰ ਦਿੱਤੀ । ਓਧਰ ਸਾਰੇ ਮੁਸਲਮਾਨ ਇਕੱਠੇ ਹੋ ਗਏ ਪਰ ਅਚਨਚੇਤ ਹੀ ਲੜਾਈ ਦੇ ਵਿਚ ਹੀਰਾ ਸਿੰਘ ਗੋਲੀ ਨਾਲ ਮਰ ਗਿਆ । ਇਹਦੀ ਚਾਦਾਰ ਫੌਜ ਨੂੰ ਵਾਪਸ ਮੁੜਨਾ ਪਿਆ । ਉਸ ਵੇਲੇ ਹੀਰਾ ਸਿੰਘ ਦਾ ਪੁਤਰ ਦਲ ਸਿੰਘ ਅਨਜਾਣ ਸੀ । ਇਸ ਕਰਕੇ ਉਹਦੇ ਚਾਚੇ ਦਾ ਪੁਤ ਭਰਾ ਨਾਹਰ ਸਿੰਘ ਉਹਦੀ ਜਗਾ ਤੇ ਬੈਠਾ । ਇਹ ਵੀ ਥੋੜੇ ਦਿਨ ਜੀਵਿਆ ਫਿਰ ਤਪਦਿਕ ਦੀ ਬੀਮਾਰੀ ਨਾਲ ਕੁਝ ਮਹੀਨਿਆਂ ਪਿਛੋਂ ਚਲਾਣਾ ਕਰ ਗਿਆ । ਇਸ ਤੋਂ ਪਿਛੋਂ ਇਹਦਾ ਨਿਕਾ ਭਰਾ ਰਣ ਸਿੰਘ ਮਿਸਲ ਦਾ ਮਾਲਕ ਬਣਿਆਂ ਇਹ ਬੜਾ ਹੋਸ਼ਿਆਰ ਤੇ ਲਾਇਕ ਆਦਮੀ ਸੀ , ਇਸ ਨੇ ਮਿਸਲ ਨੂੰ ਬਹੁਤ ਰੌਣਕੇ ਦਿਤੀ , ਤੇ ਇਲਾਕਾ ਨੱਕੇ ਦੇ ਬਹੁਤ ਸੋਹਣੇ ਸੋਹਣੇ ਜਵਾਨ ੨੦ ਹਜ਼ਾਰ ਆਦਮੀ ਆਪਣੇ ਨਾਲ ਕਰ ਲਏ । ਉਨ੍ਹਾਂ ਨੂੰ ਕਈ ਤਰਾਂ ਦੇ ਜੰਬੂਰਾਂ ਅਤੇ ਹਥਿਆਰਾਂ ਨਾਲ ਸਨਸਬਧ ਕਰਕੇ ਸਦਾ ਆਪਣੇ ਨਾਲ ਰਖਣ ਲਗਾ । ਪਿੰਡ ਕੋਟ ਕਮਾਲੀਆ ਗਲਗੀਰ ਖਰਲ ਤੇ ਕੁਝ ਹਿਸਾ ਤਹਿਸੀਲ ਸ਼ਕਰ ਪੁਰ ਦਾ ਇਸ ਨੇ ਆਪਣੇ ਮਾਤਹਿਤ ਕਰ ਲਿਆ | ਸਈਦ ਵਾਲੇ ਦੇ ਕਪੂਰ ਸਿੰਘ ਦੀ ਜਦ ਇਸ ਦੇ ਨਾਲ ਲੜਾਈ ਹੋਈ ਤਦ ਇਹਨੇ ਉਹਨੂੰ ਸ਼ਿਕਸਤ ਦੇ ਕੇ ਉਹਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ , ੧੮੩੯ ਨੂੰ ਇਹ ਸਰਦਾਰ ਚਲਾਣਾ ਕਰ ਗਿਆ । ਇਸ ਦੇ ਤਿੰਨ ਬੇਟੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)