ਨਰੈਣੂ ਦੀ ਜੁਲਮੀ ਗਾਥਾ
ਸਾਕਾ ਨਨਕਾਣਾ ਸਾਹਿਬ ਭਾਗ -4
ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਮਹੰਤ ਪਾਪੀ ਨਰੈਣੂ ਤੋ ਪਹਿਲਾ ਸਾਧੂ ਰਾਮ ਤੇ ਕਿਸਨ ਰਾਮ ਸਨ , ਜੋ ਬੜੇ ਕੁਕਰਮੀ ਸੀ। ਜਿਸ ਕਰਕੇ ਉਹਨਾਂ ਦੀ ਕਈ ਗੁਪਤ ਰੋਗਾਂ ਕਾਰਨ ਮੌਤ ਹੋ ਗਈ ਤੇ ਨਰਕਾਂ ਨੂੰ ਤੁਰ ਗਏ।
ਨਰੈਣੂ ਨੇ ਮਹੰਤੀ ਲੈਣ ਵੇਲੇ ਤਾਂ ਬੜੇ ਤਰਲੇ ਲਏ ,ਵਾਦੇ ਕੀਤੇ ਕਿ ਮੈ ਪਹਿਲੇ ਮਹੰਤ ਵਰਗਾ ਨਹੀ। ਮੈ ਪੂਰੀ ਮਰਿਆਦਾ ਚ ਰਹਾਂਗਾ। ਸੰਗਤ ਦੀ ਸੇਵਾ ਕਰਾਂਗਾ , ਅੰਮ੍ਰਿਤ ਵੀ ਪਾਣ ਕਰਾਂਗਾ।
ਪਰ ਕੁਝ ਦਿਨਾਂ ਬਾਦ ਹੀ ਸ਼ਰਾਬ ਕਬਾਬ ਚ ਲਗ ਪਿਆ। ਇੱਕ ਮਾੜੇ ਆਚਰਨ ਵਾਲੀ ਮਰਾਸਨ ਨੂੰ ਬਿਨਾਂ ਵਿਆਹ ਤੋ ਨਾਲ ਰਖ ਲਿਆ। ਗੁਰੂ ਘਰ ਨੂੰ.ਕੰਜ਼ਰਖਾਨਾਂ ਬਣਾ ਦਿਤਾ। ਕੁਝ ਗੁੰਡੇ ਵੀ ਰਖ ਲਏ। ਸਵੇਰੇ ਸ਼ਾਮ ਨਸ਼ਾ ਚਲਦਾ , ਗੰਦੇ ਗੀਤ ਗਾਏ ਜਾਂਦੇ। ਮੁਜ਼ਰੇ ਹੁੰਦੇ। ਮੁਕਦੀ ਗਲ ਗੁਰੂ ਘਰ ਨੂੰ ਅਯਾਸ਼ੀ ਦਾ ਅਡਾ ਬਣਾਤਾ। ਏਥੇ ਹੀ ਬਸ ਨਹੀ ਸੰਗਤ ਚ ਅਉਣ ਵਾਲੀਆਂ ਬੀਬੀਆਂ ਭੈਣਾਂ ਨਾਲ ਦੁਰਵਿਵਹਾਰ ਕਰਦਾ। ਗੁੰਡੇ ਵੀ ਗੰਦੀਆਂ ਗਾਲਾਂ ਕਢਦੇ।
ਇੱਕ ਦਿਨ ਜੜਾਂ ਵਾਲ਼ੀ ਪਿੰਡ ਤੋ ਛੇ ਬੀਬੀਆਂ ਗੁਰੂ ਘਰ ਦਰਸ਼ਨਾ ਨੂੰ ਆਈਆਂ। ਉਹਨਾਂ ਨਾਲ ਨਾਲ ਮਹੰਤ ਨੇ ਗੁੰਡਿਆ ਸਮੇਤ ਬਲਾਤਕਾਰ ਕੀਤਾ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਤੇ ਨਰੈਣੂ ਨੇ ਕਿਹਾ ਕੋਈ ਕ੍ਰਿਪਾਨ ਧਾਰੀ ਅੰਦਰ ਨ ਆਵੇ ਜਿਹੜਾ ਆਇਆ ਕੱਢ ਦੇਣਾ।
ਇੱਕ ਹੋਰ ਬੀਬੀ ਜੋ ਸੇਵਾ ਕਰਨ ਆਈ ਸੀ ਉਸ ਨੂੰ ਕਈ ਦਿਨ ਲਕੋ ਕੇ ਰਖਿਆ , ਉਸ ਨਾਲ ਮਹੰਤ ਨੇ ਖੁਦ ਕਈ ਦਿਨ ਰਾਤ ਕੁਕਰਮ ਕੀਤਾ।
ਇੱਕ ਸਿੰਧੀ ਜਜ ਜੋ ਰਿਟਾਇਰ ਹੋਇਆ ਸੀ , ਘਰ ਵਾਪਸ ਜਾਂਦਾ ਗੁਰੂ ਸਾਹਿਬ ਦੇ ਦਰਸ਼ਨਾ ਨੂੰ ਆਇਆ। ਉਸ ਦੀ ਪਤਨੀ ਤੇ ਇੱਕ 13 ਕ.ਸਾਲ ਦੀ ਧੀ ਨਾਲ ਸੀ। ਜਜ ਨੇ ਕਿਹਾ ਸਾਡੀ ਸਵੇਰੇ ਗਡੀ ਹੈ ,ਅਸੀ ਰਾਤ ਰੁਕਣਾ ਹੈ , ਕੋਈ ਟਿਕਾਣਾ ਦਿਉ। ਇੱਕ ਗੁੰਡਾ ਨਾਲ ਤੁਰਿਆ ਕਮਰਾ ਦਸਿਆ। ਉਥੇ ਦੀਵਾ ਸੀ ਪਰ ਵਟੀ ਤੇ ਤੇਲ ਨਹੀ ਸੀ। ਗੁੰਡਾ ਕਹਿੰਦਾ ਆ ਕੁੜੀ ਨੂੰ ਭੇਜੋ ਮੈ ਤੇਲ ਤੇ ਰੂੰ ਭੇਜਦਾਂ , ਵਟੀ ਬਣਾਲਿਉ। ਰਹਿਰਾਸ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ