ਨੇਜ਼ੇ ਨਾਲ ਜੰਡ ਪੁੱਟਿਆ
ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਆਹ ਮਉ ਪਿੰਡ ਦੇ ਵਾਸੀ ਬਾਬਾ ਕ੍ਰਿਸ਼ਨ ਚੰਦ ਦੀ ਸਪੁੱਤਰੀ ਸ੍ਰੀ ਗੰਗਾ ਜੀ ਨਾਲ ਹੋਇਆ, ਜਦੋਂ ਬਰਾਤ ਮਉ ਪਿੰਡ ਪਹੁੰਚੀ ਆਨੰਦ ਕਾਰਜ ਹੋਇਆ ਬਰਾਤ ਤੁਰਨ ਤੋ ਪਹਿਲਾਂ ਕੁਝ ਪਿੰਡ ਵਾਸੀਆਂ ਨੇ ਮਜਾਕ ਤੇ ਪਰਖ ਕਰਦਿਆ ਬੇਨਤੀ ਕੀਤੀ ਜੀ ਸਾਡੇ ਰਵਾਇਤ ਹੈ , ਅਸੀ ਡੋਲਾ ਤਾਂ ਤੋਰੀਦਾ ਹੈ ਜਦੋ ਲਾੜਾ ਘੋੜੇ ਤੇ ਅਸਵਾਰ ਹੋ ਕੇ ਨੇਜ਼ੇ ਦੇ ਨਾਲ ਕਿੱਲਾ ਪੁੱਟੇ। ਸਤਿਗੁਰਾਂ ਨੇ ਕਿਹਾ ਠੀਕ ਐ। ਅਗਲੇ ਦਿਨ ਕਿੱਲਾ ਪੁੱਟਣਾ ਸੀ। ਰਾਤ ਨੂੰ ਪਿੰਡ ਦੇ ਕੁਝ ਬੰਦਿਆ ਨੇ ਮਿਲਕੇ ਇਕ ਜੰਡ ਦੇ ਰੁੱਖ ਨੂੰ ਜਮੀਨ ਤੋ ਥੋੜਾ ਉੱਚਾ ਵੱਢ ਕੇ ਉਹਨੂੰ ਘੜ ਘੜ ਕੇ ਕਿਲ੍ਹੇ ਦਾ ਰੂਪ ਦੇ ਦਿੱਤਾ। ਸਵੇਰ ਹੋਈ ਤੇ ਕਿਹਾ ਮਹਾਰਾਜ ਆਹ ਕਿੱਲਾ ਹੈ ਇਸਨੂੰ ਪੁੱਟਣਾ ਹੈ।
ਅੰਦਰ ਦੀਆਂ ਜਾਣਨਹਾਰ ਗੁਰ ਦੇਵ ਜੀ ਹੱਸ ਪਏ। ਘੋੜੇ ਤੇ ਅਸਵਾਰ ਹੋ ਨੇਜ਼ਾ ਹੱਥ ਚ ਫੜ ਘੋੜਾ ਭਜਾ ਕੇ ਐਸੇ ਬਲ ਨਾਲ ਨੇਜ਼ਾ ਕਿਲ੍ਹੇ ਚ ਮਾਰਕੇ ਉਪਰ ਨੂੰ ਖਿਚਿਆ ਕੇ ਜੰਡ ਦਾ ਬਣਿਆ ਕਿੱਲਾ , ਸਮੇਤ ਜੜਾਂ ਪੱਟ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ