ਪੰਥ ਦਾ ਦਰਦ
18 ਸਦੀ ਦਾ ਉਹ ਸਮਾਂ ਜਦੋਂ ਵੇਖਦਿਆਂ ਹੀ ਸਿੱਖ ਦਾ ਸਿਰ ਕਲਮ ਕਰਨ ਦਾ ਹੁਕਮ ਸੀ। ਸੋਨੇ ਦੀਆਂ ਮੋਹਰਾਂ ਤੋਂ ਕੀਮਤੀ ਸਾਡੇ ਸਿਰ ਸੀ। ਜਾਨਵਰਾਂ ਤੋਂ ਜ਼ਿਆਦਾ ਸ਼ਿਕਾਰ ਸਾਡਾ ਹੁੰਦਾ। ਸਾਡੇ ਬਜੁਰਗ ਜੰਗਲਾਂ ਪਹਾੜਾਂ ਦੀਆਂ ਗੁਫ਼ਾਵਾਂ ਚ ਰਹਿ ਗੁਜ਼ਾਰਾ ਕਰਦੇ। ਪਤਾ ਉਥੇ ਵੀ ਕੁਝ ਨੀ ਕਦੋ ਕੀ ਹੋ ਜਾਣਾ। ਘੱਲੂਘਾਰੇ ਵਾਪਰੇ ਕਈ ਭੀੜਾਂ ਪਾਈਆਂ। ਇਨ੍ਹਾਂ ਸਮਿਆਂ ਚ ਕੌਣ ਬਚਿਆ, ਕੌਣ ਮਰਿਆ, ਕੌਣ ਫੜਿਆ ਗਿਆ ? ਕੇੜਾ ਕੇੜੀ ਹਾਲਤ ਚ ਪਤਾ ਨਹੀਂ। ਪਤਾ ਨ ਵੀ ਹੋਵੇ ਆਖ਼ਿਰ ਆਪਣਿਆਂ ਦਾ ਦਰਦ ਤੇ ਹੁੰਦਾ। ਇਸ ਪੰਥਕ ਦਰਦ ਚੋਂ ਸਮੂਹਕ ਪੰਥ ਅਰਦਾਸ ਨੇ ਜਨਮ ਲਿਆ।
ਜਹਾਂ ਜਹਾਂ ਖ਼ਾਲਸਾ ਜੀ ਸਾਹਿਬ
ਤਹਾਂ ਤਹਾਂ ਰੱਛਿਆ ਰਿਆਇਤ
“ਹੇ ਅਕਾਲ ਪੁਰਖ ਹੇ ਦਸਮੇਸ਼ ਪਿਤਾ ਜਿੱਥੇ ਵੀ ਤੇਰਾ ਖ਼ਾਲਸਾ ਵੱਸਦਾ ਜੇਹੜੀ ਵੀ ਹਾਲਤ ਚ ਹੈ ਮਿਹਰ ਕਰੀ, ਸਾਨੂੰ ਨੀ ਪਤਾ ਪਰ ਤੂੰ ਅੰਤਰਜਾਮੀ ਆ ਆਪਣੇ ਬੱਚਿਆਂ ਦੀ ਆਪ ਅੰਗ ਸੰਗ ਹੋ ਰੱਖਿਆ ਕਰੀ”
ਮਨੋਵਿਗਿਆਨ ਕਹਿੰਦਾ “ਸਥੂਲ ਨਾਲੋਂ ਸੂਖ਼ਮ ਪਹਿਲਾਂ ਅਤੇ ਸੌਖਿਆਂ ਪਹੁੰਚਦਾ”
ਅਰਦਾਸ ਤਾਂ ਅਤਿਅੰਤ ਸੂਖਮ ਆ।
ਇਕਬਾਲ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ