ਪੀਰ ਭੀਖਣ ਸ਼ਾਹ ਵੱਲੋ ਪਰਖ
ਬਾਲ ਚੋਜ਼ (ਭਾਗ -7)
ਜਦੋਂ ਕਲਗੀਧਰ ਪਿਤਾ ਦਾ ਪਟਨੇ ਚ ਆਗਮਨ ਹੋਇਆ ਤਾਂ ਏਧਰ ਘੁੜਾਮ (ਠਸਕੇ) ਦੇ ਰਹਿਣ ਵਾਲੇ ਪੀਰ ਸੱਯਦ ਭੀਖਣ ਸ਼ਾਹ ਜੀ ਨੇ ਪੂਰਬ ਵੱਲ ਸੱਜਦਾ ਕੀਤਾ, ਘੁੜਾਮ ਤੋਂ ਪਟਨਾ ਪੂਰਬ ਵੱਲ ਹੈ , ਨਮਾਜ਼ ਅਦਾ ਕਰਨ ਤੋਂ ਬਾਅਦ ਪੀਰ ਜੀ ਦੇ ਮੁਰੀਦ ਪੁੱਛਦੇ ਨੇ ਅੱਜ ਤੁਸੀਂ ਪੂਰਬ ਵੱਲ ਸਜਦਾ ਕੀਤਾ। ਅੱਲ੍ਹਾ-ਤਾਲਾ ਦਾ ਮੁਕਾਮ( ਮੱਕਾ) ਤਾਂ ਪੱਛਮ (ਅਰਬ) ਵੱਲ ਹੈ ਤੁਸੀਂ ਭੁੱਲ ਕਿਵੇਂ ਗਏ ਅੱਜ ?? ਪੀਰ ਜੀ ਕਹਿੰਦੇ ਨੇ ਮੈਂ ਭੁੱਲਿਆ ਨਹੀਂ ਮੈਂ ਪਹਿਲਾਂ ਵੀ ਅੱਲ੍ਹਾ ਨੂੰ ਸਜਦਾ ਕਰਦਾ ਸੀ , ਅੱਜ ਵੀ ਅੱਲ੍ਹਾ ਨੂੰ ਕੀਤਾ ਹੈ , ਪਰ ਅੱਜ ਖੁਦਾ ਦਾ ਨੂਰ ਪੂਰਬ ਚ ਪ੍ਰਗਟਿਆ ਹੈ। ਇਸ ਲਈ ਸਿਰ ਪੂਰਬ ਵੱਲ ਝੁਕ ਗਿਆ। ਤੁਸੀਂ ਹੁਣ ਤਿਆਰੀ ਕਰੋ ਆਪਾਂ ਉਸ ਨੂਰ-ਏ-ਖ਼ੁਦਾ ਦੇ ਦੀਦਾਰ ਕਰਨ ਲਈ ਰਵਾਨਾ ਹੋਣਾ ਹੈ , ਸੁਣ ਕੇ ਮੁਰੀਦ ਹੈਰਾਨ ਪਰ ਤਿਆਰੀ ਸ਼ੁਰੂ ਕੀਤੀ , ਪਟਨੇ ਨੂੰ ਚਾਲੇ ਪਾਏ ਲੰਬਾ ਸਫ਼ਰ ਚਲਦਿਆਂ ਚਲਦਿਆਂ ਕਈ ਦਿਨਾਂ ਬਾਦ ਪਟਨਾ ਪਹੁੰਚੇ। ਗੁਰੂ ਪਰਿਵਾਰ ਦਾ ਪਤਾ ਕੀਤਾ ਦਰਵਾਜ਼ੇ ਤੇ ਜਾ ਕੇ ਅਰਜ਼ ਕੀਤੀ। ਨਵੇਂ ਜਨਮੇ ਬਾਲ ਦੇ ਦੀਦਾਰ ਕਰਨੇ ਨੇ ਪਹਿਲਾਂ ਤਾਂ ਪਰਿਵਾਰ ਨਾ ਮੰਨਿਆ ਕਿਉਂਕਿ ਸ਼ੱਕ ਸੀ ਕੋਈ ਗ਼ਲਤ ਬੰਦੇ ਨਾ ਹੋਣ। ਪੀਰ ਜੀ ਨੇ ਵਾਰ ਵਾਰ ਬੇਨਤੀਆਂ ਕੀਤੀਆਂ , ਮਾਮਾ ਕਿਰਪਾਲ ਚੰਦ ਜੀ ਨੇ ਸਾਰੀ ਛਾਣਬੀਨ ਕੀਤੀ ਪੱਕਾ ਹੋ ਗਿਆ। ਏ ਪੀਰ ਭੀਖਣ ਸ਼ਾਹ ਜੀ ਨੇ , ਖਾਸ ਦਰਸ਼ਨਾਂ ਲਈ ਹੀ ਆਏ ਨੇ , ਪੀਰ ਜੀ ਨੂੰ ਬਾਲ ਗੋਬਿੰਦ ਦਾਸ ਜੀ ਦੇ ਦਰਸ਼ਨ ਕਰਵਾਏ ਨੰਨ੍ਹੇ ਜਿਹੇ ਪਾਵਨ ਚਰਨਾ ਤੇ ਪੀਰ ਨੇ ਸਜਦਾ ਕੀਤਾ। ਕਦਮ ਬੋਸੀ (ਚਰਨ ਚੁੰਮੇ) ਕੀਤੀ ਫਿਰ ਆਪਣੇ ਨਾਲ ਜੋ ਦੋ ਕੁੱਜੀਆਂ ਲਿਆਂਦੀਆਂ ਸੀ (ਕੁਝ ਲੇਖਕ ਇਕ ਚ ਦੁਧ ਤੇ ਇਕ ਚ ਪਾਣੀ ਕੁਝ ਦੋਵਾਂ ਚ ਮਿਠਾਈ ਦਾ ਜਿਕਰ ਕਰਦੇ ਨੇ ) ਮਨ ਦਾ ਸ਼ੰਕਾ ਦੂਰ ਕਰਨ ਲਈ ਉਹ ਦੋਵੇ ਬਾਲਕ ਅੱਗੇ ਕੀਤੀਆ ਤਾਂ , ਘਟ ਘਟ ਦੀ ਜਾਨਣਹਾਰ ਬਾਲ ਰੂਪ ਸਤਿਗੁਰਾਂ ਨੇ ਦੋਨੋਂ ਹੱਥ ਕੁੱਜੀਆਂ ਦੇ ਉੱਪਰ ਰੱਖ ਦਿੱਤੇ ਤੇ ਮੁੱਖ ਤੋਂ ਮੁਸਕੁਰਾਏ ਭੀਖਣ ਸ਼ਾਹ ਜੀ ਦੇਖ ਕੇ ਵਿਸਮਾਦ ਚ ਚਲੇ ਗਏ। ਕੁਝ ਸਮਾਂ ਤੇ ਚੁੱਪ ਰਹੇ ਫਿਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ