ਪਿੰਡ ਟਿੱਬਾ ਨਾਨਕਸਰ ਪਾਕਪੱਤਣ
ਇਹ ਪਿੰਡ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪੱਤਣ ਤੋਂ 5-6 ਕਿਲੋਮੀਟਰ ਦੇ ਪੰਧ ਤੇ ਵੱਸਿਆ ਹੈ, ਜੋ ਵੰਡ ਤੋਂ ਸੱਤ ਦਹਾਕਿਆਂ ਦਾ ਸਮਾਂ ਗੁਜ਼ਰਨ ਤੋਂ ਬਾਅਦ ਵੀ ਆਪਣੇ ਅਸਲ ਇਤਿਹਾਸ ਦੀ ਅਹਿਮੀਅਤ ਕਰਕੇ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੀ ਤੀਜੀ ਉਦਾਸੀ ਵੇਲੇ ਪਾਕਪੱਤਣ (ਜਿਸਦਾ ਪੁਰਾਣਾ ਨਾਮ ਅਜੋਧਨ ਸੀ) ਪਹੁੰਚੇ ਅਤੇ ਟਿੱਬਾ ਨਾਨਕਸਰ ਵਿੱਚ ਉਨ੍ਹਾਂ ਦੀ ਮੁਲਾਕਾਤ ਬਾਬਾ ਫ਼ਰੀਦ ਜੀ ਦੇ ਗਿਆਰ੍ਹਵੇਂ ਖ਼ਲੀਫ਼ਾ ਸ਼ੇਖ਼ ਇਬਰਾਹੀਮ ਜੀ ਨਾਲ ਹੋਈ, ਜਿਨ੍ਹਾਂ ਨੂੰ ਸ਼ੇਖ਼ ਫ਼ਰੀਦ ਸਾਨੀ ਵੀ ਕਿਹਾ ਜਾਂਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਤੋਂ ਇਸ ਅਸਥਾਨ ਤੇ ਹੀ ਬਾਬਾ ਫ਼ਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ। ਜਿੱਥੇ ਗੁਰੂ ਨਾਨਕ ਸਾਹਿਬ ਜੀ ਰਹੇ ਸਨ, ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਵਾਈ ਗਈ ਅਤੇ ਇਸ ਅਸਥਾਨ ਨੂੰ ਬੈਠਕ ਬਾਬਾ ਗੁਰੂ ਨਾਨਕ ਜੀ ਦਾ ਨਾਮ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੀ ਇਮਾਰਤ ਪਹਿਲਾਂ 4 ਕਨਾਲ ਜਗ੍ਹਾ ਵਿੱਚ ਹੁੰਦੀ ਸੀ, ਹੁਣ 1 ਕਨਾਲ ਵਿੱਚ ਹੀ ਰਹਿ ਗਈ ਹੈ। ਅੱਜ ਵੀ ਇਹ ਗੁਰਦੁਆਰਾ ਸਾਹਿਬ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ। ਇੱਥੇ ਗੁਰਦੁਆਰਾ ਸਾਹਿਬ ਅਤੇ ਮਸੀਤ ਦੀ ਕੰਧ ਸਾਂਝੀ ਹੈ, ਜੋ ਕਿ ਦੇਸ ਪੰਜਾਬ ਦੀ ਸਦੀਆਂ ਪੁਰਾਣੀ ਸਾਂਝ ਦੀ ਗਵਾਹੀ ਭਰਦੀ ਹੈ।
ਦੇਸ ਪੰਜਾਬ ਦੀ ਵੰਡ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਇੱਕ ਮੌਲਵੀ ਦਾ ਪਰਿਵਾਰ ਕਰਦਾ ਹੈ, ਜਿਨ੍ਹਾਂ ਦੀਆਂ ਅੱਖਾਂ ਵਿੱਚ ਹੀ ਗੁਰੂ ਸਾਹਿਬ ਲਈ ਮੁਹੱਬਤ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਨੇ ਜੋ ਇਨਸਾਨੀਅਤ ਦਾ ਪ੍ਰਚਾਰ ਕੀਤਾ ਹੈ, ਉਸ ਨੂੰ ਉਨ੍ਹਾਂ ਨੇ ਆਪਣੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ