15 ਮਈ ਪ੍ਰਕਾਸ਼ ਪੁਰਬ ਗੁਰੂ ਅਮਰਦਾਸ ਮਹਾਰਾਜ ਜੀ ਦਾ , ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ , ਆਉ ਸੰਖੇਪ ਝਾਤ ਮਾਰੀਏ ਗੁਰੂ ਸਾਹਿਬ ਦੇ ਜੀਵਨ ਕਾਲ ਤੇ ਜੀ ।
ਜਦੋ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕਰਦੇ ਹਾ ਤਾ ਅੱਖਾਂ ਸਾਹਮਣੇ ਲੰਮਾ ਕੱਦ , ਸੁੰਦਰ ਮੁੱਖ , ਚਿੱਟਾ ਦੁੱਧ ਵਰਗਾ ਦਾਹੜਾ , ਹੱਥ ਵਿਚ ਖੂੰਡਾ ਫੜੀ ਸਤਿਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਹੁੰਦੇ ਹਨ। ਜਦੋ ਗੁਰੂ ਸਾਹਿਬ ਸੰਗਤਾਂ ਵਿੱਚ ਆਉਦੇ ਇਉ ਮਹਿਸੂਸ ਹੁੰਦਾ ਜਿਵੇ ਅਕਾਲ ਪੁਰਖ ਪ੍ਰਕਾਸ਼ ਰੂਪ ਹੋ ਕੇ ਆ ਰਹੇ ਹੋਣ । ਸਾਰੀ ਸੰਗਤ ਨੂੰ ਏਨਾ ਪਿਆਰ ਕਰਦੇ ਕਿ ਕਾਇਨਾਤ ਦਾ ਪਿਆਰ ਵੀ ਫਿਕਾ ਪੈ ਜਾਵੇ । ਇਸ ਸੰਸਾਰ ਵਿੱਚ ਸਾਰੇ ਪਿਆਰ ਜਿਉਦੇ ਜੀਅ ਤੱਕ ਹੀ ਸੀਮਤ ਹਨ , ਜਦ ਕੋਈ ਮਰ ਜਾਵੇ ਸਾਰੇ ਪਿਆਰ ਕਰਨ ਵਾਲੇ ਆਪਣੇ ਹੱਥੀ ਸਾੜ ਕੇ ਆ ਜਾਦੇ ਹਨ , ਕੋਈ ਸਾਥ ਨਹੀ ਨਿਭਾ ਸਕਦਾ । ਪਰ ਗੁਰੂ ਜਿਉਦੇ ਜੀਅ ਤੇ ਗਲ ਨਾਲ ਲਾ ਕੇ ਰੱਖਦਾ ਹੈ ਪਰ ਮਰਨ ਤੋ ਬਾਅਦ ਵੀ ਸਾਥ ਨਹੀ ਛੱਡਦਾ । ਐਸਾ ਪਿਆਰ ਗੁਰੂ ਅਮਰਦਾਸ ਮਹਾਰਾਜ ਆਪਣੀ ਸੰਗਤ ਨਾਲ ਕਰਦੇ ਸਨ ।
ਗੁਰੂ ਅਮਰਦਾਸ ਮਹਾਰਾਜ ਜੀ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ ਜਿਲਾ ਅੰਮ੍ਰਿਤਸਰ ਸਾਹਿਬ ਵਿੱਚ ਪਿਤਾ ਤੇਜ ਭਾਨ ਦੇ ਘਰ ਮਾਤਾ ਲਖਮੀ ਦੇਵੀ ਦੀ ਪਵਿੱਤਰ ਕੁੱਖ ਤੋ ਹੋਇਆ। ਗੁਰੂ ਜੀ ਚਾਰ ਭਰਾ ਸਨ ਆਪ ਸਾਰਿਆ ਨਾਲੋ ਵੱਡੇ ਸਨ ਆਪ ਜੀ ਦਾ ਵਿਆਹ ਦੇਵੀ ਚੰਦ ਬਹਿਲ ਦੀ ਧੀ ਬੀਬੀ ਰਾਮ ਕੌਰ ਜੀ ਨਾਲ ਹੋਇਆ , ਸਹੁਰੇ ਪਰਿਵਾਰ ਵਿੱਚ ਮਾਤਾ ਰਾਮ ਕੌਰ ਜੀ ਦਾ ਨਾਮ ਬਦਲ ਕੇ ਮਨਸਾ ਦੇਵੀ ਜੀ ਰੱਖ ਦਿੱਤਾ । ਆਪ ਜੀ ਦੇ ਘਰ ਦੋ ਪੁੱਤਰ ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ