( ਪੁਰਾਤਨ ਬੋਲੇ ) ਇਕ ਵਾਰ ਜਰੂਰ ਪੂਰਾ ਪੜਿਆ ਕਰੋ ਜੀ ਬਹੁਤ ਮਿਹਨਤ ਨਾਲ ਲੱਭ ਕੇ ਸੰਗਤ ਵਾਸਤੇ ਲੈ ਕੇ ਆਉਦੇ ਆ ਜੀ ।
ਇਕ ਵਾਰੀ ਡੇਰੇ ਦੇ ਜੱਥੇਦਾਰ ਨੇ ਇਕ ਨਿਹੰਗ ਸਿੰਘ ਨੂੰ ਕਿਤੇ ਘੱਲਿਆ ਸਮਾਨ ਲਿਓਣ ਲਈ ਤੇ ਉਹ ਦੇਰ ਰਾਤ ਨੂੰ ਪਹੁੰਚਿਆ , ਤੇ ਜੱਥੇਦਾਰ ਦੇ ਪੁੱਛਣ ਤੇ ਨਿਹੰਗ ਸਿੰਘ ਦੱਸਣ ਲੱਗਾ ਕਿ ਕਿਉਂ ਆਇਆ ਲੇਟ..।
ਨਿਹੰਗ ਸਿੰਘ ਕਹਿਣ ਲੱਗਾ “ਫੌਜਾਂ ਸੰਧਿਆ ਦਾ ਪਾਠ ਸੋਧ ਕੇ ਸ਼ੈਤਾਨੀ ਚਰਖੇ ਸਵਾਰ ਹੋ ਕੇ ਗੋਬਿੰਦੀਆ, ਬਟੇਰਾ,ਸਿਰ ਖਿੰਡੀ, ਕਰਾੜੀ ,ਰੂਪੇ ਤੇ ਹੋਰ ਰਸਤਾ ਬਸਤਾ ਲੈ ਕਰਕੇ ਪ੍ਰਸਥਾਨ ਕਰਦੀਆਂ ਸੀ ,ਇੰਦ੍ਰਾਣੀ ਜੋਰਾ ਤੇ ਸਵਾ ਲੱਖ ਕੋਲ ਅਕਲਦਾਨ , ਫੌਜਾ ਦੇਖਿਆ ਕੁਝ ਸਿਰਘਸੇ ਲੈ ਅਕਾਸ਼ਪੁਰੀ, ਖੋਤੀ ਚੁੰਘਦੇ ਤੇ ਸ਼ਾਹ-ਜਹਾਨ ਖਾਂਦੇ ਆਣ ਦੱਸ ਨੰਬਰੀਏ ਕੋਲ ਮਸਤਾਨੇ ਨੂੰ ਮਸ਼ਕਰੀ ਕੀਤੀ. ਫੌਜਾ ਹਟਾਇਆ ਤੇ ਅਣਥੱਕੀ ਸਵਾਰੀ ਦੇ ਦਰਸ਼ਨ ਵੀ ਕਰਾਏ, ਚੁਬਾਰੇ ਚੜੇ , ਗੁਪਤੇ ਮੁਗਲ ਮਾਰਨੋ ਨਾ ਟੱਲੇ. ਫੌਜਾ ਫਿਰ ਸਰਬਰਸ ਦੇਣ ਦਾ ਹੁਕਮ ਮਿਥਿਆ ,ਫ਼ਤਿਹ ਗਜਾਈ ਸਲੋਤਰ ਨਾਲ ਚਾਟਾ ਛਾਕਾ ਦਿੱਤਾ .ਇਕ ਕਲਗੇ ਦਾ ਘੁਲਾੜੀ ਖੋਲ ਤਾਂ ਤੇ ਇਕ ਬਟੇਰੇ ਆਗੂ ਖਿਲਾਰ ਤਾਂ ਬਾਕੀ ਗਿੱਦੜ ਹਿਰਨ ਹੋਗੇ, ਮਗਰੋਂ ਚੀਤਾ ਭਜਾਇਆ, ਕਾਲੀ ਦੇਵੀ ਕਾਰਨ ਕੜਾਕਾ ਵਜਿਆ ਤੇ ਫੌਜਾ ਬੋਹੜ ਆਈਆ “
ਜੱਥੇਦਾਰ ਦੀ ਸਾਬਾਸ਼ ਮਗਰੋਂ “ ਫੌਜਾ ਸਮੁੰਦਰ ਤੇ ਸਬਜ ਪਲਾਉ ਛੱਕ, ਧਰਮਰਾਜ ਦੀ ਧੀ ਕਾਰਨ ਅਫਲਤੂਨੀ ਲੈ ਅੜਿੰਗ ਬੜਿੰਗ ਹੋ ਗਈਆ”
ਪੁਰਾਤਨ ਸਿੱਖ ਬੋਲੇ
***************
ਡੰਡਾ- ਅਕਲਦਾਨ
ਜੁੱਤੀ- ਅਣਥੱਕ ਸਵਾਰੀ, ਚਰਨਦਾਸੀ
ਛੱਜ – ਅਦਾਲਤੀਆ
ਰਜਾਈ- ਅਫਲਾਤੂਨੀ
ਸੌਣਾ – ਅੜਿੰਗ ਬੜਿੰਗ
ਬੁਖਾਰ- ਆਕੜਭੰਨ
ਦੁੱਧ – ਸਮੁੰਦਰ
ਲੂਣ – ਸਰਬਰਸ
ਸੋਟਾ – ਸਲੋਤਰ
ਥੋੜਾ – ਸਵਾਇਆ
ਇੱਕ- ਸਵਾ ਲੱਖ
ਸਿਰ ਮੁਨਿਆ -ਸਿਰਘਸਾ
ਮੂਲੀ- ਕਰਾੜੀ
ਭੁੱਖ – ਕੜਾਕਾ
ਚਾਕੂ- ਕੋਤਵਾਲ
ਲੱਸੀ – ਖਾਰਾ ਸਮੁੰਦਰ
ਬੀੜੀ ਪੀਣਾ – ਗਧੀ ਚੁੰਘਣਾ
ਡਰਾਕਲ – ਗਿੱਦੜ
ਗੂੰਗਾ – ਗੁਪਤਾ
ਸੂਈ – ਚਲਾਕਣ
ਪਿਸ਼ਾਬ ਕਰਨਾ – ਚੀਤਾ ਭਜਾਉਣਾ
ਸ਼ੀਸ਼ਾ – ਚੁਗਲ
ਗਧਾ – ਥਾਣੇਦਾਰ
ਕੜਛੀ -ਦਿਆਲ ਕੌਰ
ਨੀਂਦ – ਧਰਮਰਾਜ ਦੀ ਧੀ
ਅੱਧੀ ਰੋਟੀ- ਫੱਟੜ ਪ੍ਰਸ਼ਾਦਾ
ਮੱਕੀ -ਬਸੰਤ ਕੌਰ
ਬੈਂਗਣ-ਬਟੇਰਾ
ਗੰਜਾ – ਕਲਗਾ ਸਿੰਘ
ਅੰਨ੍ਹਾ -ਸੂਰਮਾ ਸਿੰਘ
ਇੰਜਣ -ਤੇਜਾ ਸਿੰਘ
ਰੇਲ ਗੱਡੀ – ਭੂਤਨੀ
ਬੱਸ – ਨੱਕ ਵੱਢੀ
ਮੱਛੀ – ਜਲ ਤੋਰੀ
ਮੁਰਗਾ – ਕਾਜ਼ੀ
ਕੁੱਤਾ -ਕੁਤਬਦੀਨ
ਸਾਈਕਲ – ਸ਼ੈਤਾਨੀ ਚਰਖਾ
ਨਲਕਾ – ਦਸ ਨੰਬਰੀਆ
ਧੌਲੇ – ਹੀਰੇ
ਮਿਰਚ – ਲੜਾਕੀ
ਗੰਢਾ = ਰੂਪਾ
ਖੰਡ =ਸਿਰ ਖਿੰਡੀ
ਗੁੜ = ਸਿਰ ਜੋੜ
ਗਾਜਰਾਂ = ਗੋਬਿੰਦੀਆ
ਫਾਹੁੜਾ = ਕਦਰਦਾਨ
ਦੰਦਾ ਦਾ ਬੀੜ = ਘੁਲਾੜੀ
ਮੈਲਾ ਕਛਹਿਰਾ = ਮਸਤਾਨਾ
ਗੰਦ ਪਿਆ ਹੋਵੇ = ਮੁਗਲ ਮਰਿਆ ਪਿਆ
ਨਾਲਾ ਬਦਲਣਾ = ਛਾਉਣੀ ਬਦਲਣੀ
ਜੰਗਲ ਪਾਣੀ ਜਾਣਾ = ਗੱਡਾ ਲਾਹ ਕੇ ਆਉਣਾ
ਬੇਹੀ ਰੋਟੀ = ਮਿੱਠਾ ਪ੍ਰਸ਼ਾਦਾ
ਆਉਲਾ = ਰੋੜੂ ਪ੍ਰਸ਼ਾਦ ,,,,,,,,,,,
ਜਦੋਂ ਫੌਜ ਜੰਗ ‘ਚ ਟੱਕਰ ਲੈਂਦੀ ਆ,
ਬੋਲੀ ਆਪੋ ਆਪਣੀ ਬਣਾਉਣੀ ਪੈਂਦੀ ਆ,,
ਅਜੀਬ ਗੱਲ ਰਲਦੀ ਕਿਸੇ ਦੇ ਸੱਗੇ ਨਾ,
ਐਸਾ ਟੱਪਾ ਬੋਲਣਾ ਸਮਝ ਲੱਗੇ ਨਾ,,
ਡਰ ਭੱਜ ਜਾਂਦੇ ਖਾਨ ਵਾਲੇ ਹਿੰਗਾਂ ਦੇ,
ਸੁਣੋ ਕੋਡ ਵਾਰਡ ਨਿਹੰਗ ਸਿੰਘਾਂ ਦੇ,,
ਅੱਖੀਆਂ ਨੂੰ ਨੇਤਰ ਕਮਰ ਤਿੱਕ ਨੂੰ,
ਸਵਾ ਲੱਖ ਆਖਦੇ ਸਿਰਫ ਇੱਕ ਨੂੰ,,
ਦਿਆਲ ਕੌਰ ਕੜਛੀ ਵਸਾਵਾ ਤਵੇ ਨੂੰ,
ਭੁਝੰਗੀ ਕਹਿ ਬੁਲਾਉਂਦੇ ਆ ਜਵਾਨ ਲਵੇ ਨੂੰ,,
ਚਰਨਦਾਸੀ ਆਖਣ ਜੁੱਤੀ ਜਾਂ ਜੋੜੇ ਨੂੰ,
ਘੋੜੀ ਨੂੰ ਅਰਕਣਾ ਅਰਕ ਘੋੜੇ ਨੂੰ,,
ਬੋਲੇ ਨੂੰ ਚੁਬਾਰੇ ਚੜ੍ਹਿਆ ਆਖ ਛੱਡਿਆ,
ਸੁਰਗਾਦਵਾਰੀ ਜੀਹਦਾ ਨੱਕ ਵੱਢਿਆ,,
ਤਬਦੀਨ ਕੁੱਤਾ ਤੇ ਪੰਡਤ ਗੌੜ ਜੀ,
ਜੂੰਆਂ ਜੇ ਲੜਨ ਹੁੰਦੀ ਘੋੜ ਦੌੜ ਜੀ,,
ਪੈਜੇ ਕਦੇ ਪੁੱਠੀ ਜੇ ਪੁਸ਼ਾਕ ਪਾਉਣੀ ਆ,
ਉਹਨੂੰ ਕਹਿੰਦੇ ਕੀਤੀ ਤਬਦੀਲ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ