ਰੱਬ ਗੁੱਸਾ ਕਰੂ
ਛੇਵੇਂ ਪਾਤਸ਼ਾਹ ਦਾ ਇੱਕ ਸਿੱਖ ਹੋਇਆ ਭਾਈ ਭਾਨਾ ਜੀ ਜੋ ਪਰਾਗ(ਇਲਾਹਾਬਾਦ) ਦੇ ਰਹਿਣ ਵਾਲਾ ਸੀ। ਸੁਭਾਵ ਦਾ ਬੜਾ ਭੋਲਾ ਸੀ , ਪਹਿਲੀ ਵਾਰ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਆਇਆ। ਭੇਟ ਰੱਖ ਕੇ ਨਮਸਕਾਰ ਕਰਕੇ ਭਾਨਾ ਜੀ ਨੇ ਬੇਨਤੀ ਕੀਤੀ , ਮਹਾਰਾਜ ਮੇਰੇ ਲਈ ਕੀ ਹੁਕਮ ਹੈ ?? ਜਿਸ ਨਾਲ ਮੇਰੀ ਕਲਿਆਣ ਹੋਵੇ ਮੀਰੀ ਪੀਰੀ ਦੇ ਮਾਲਕ ਨੇ ਹੁਕਮ ਕੀਤਾ , ਧਰਮ ਦੀ ਕਿਰਤ ਕਰੋ ਤੇ ਸਵਾਸ ਸਵਾਸ ਵਾਹਿਗੁਰੂ ਦਾ ਭਜਨ ਕਰਨਾ। ਅਕਾਲ ਪੁਰਖ ਕਿਰਪਾ ਕਰੇਗਾ।
ਸੁਣ ਭਾਨਾ ਜੀ ਨੇ ਕਿਆ ਮਹਾਰਾਜ ਲੋਕ ਕਹਿੰਦੇ ਨੇ ਜਦੋ ਕਿਸੇ ਨੂੰ ਵਾਰ ਵਾਰ ਬੁਲਾਈਏ ਤਾਂ ਅਕਸਰ ਬੰਦਾ ਖਿਝ ਜਾਂਦਾ ਤੇ ਗੁੱਸਾ ਕਰਦਾ ਹੈ। ਤੁਹਾਡਾ ਹੁਕਮ ਹੈ ਸੁਆਸ ਸੁਆਸ ਵਾਹਿਗੁਰੂ ਨੂੰ ਚੇਤੇ ਕਰੋ। ਵਾਰ ਵਾਰ ਵਾਹਿਗੁਰੂ ਨੂੰ ਬੁਲਾਇਆ ਤਾਂ ਉਹ ਵੀ ਖਿਝ ਜਾਂਦਾ ਹੋਉੂ , ਰੱਬ ਗੁੱਸਾ ਕਰੂ , ਜੇ ਉ ਰੁੱਸ ਗਿਆ ਤੇ ਫੇਰ ਕਿਰਪਾ ਕਿਵੇ ਕਰੂ ਜੀ??
ਮੀਰੀ ਪੀਰੀ ਦੇ ਮਾਲਕ ਸੁਣ ਕੇ ਹੱਸ ਪਏ ਤੇ ਕਿਹਾ , ਨਹੀ ਭਾਈ ਸਿਖਾ ਰੱਬ ਗੁੱਸਾ ਨਹੀਂ ਕਰਦਾ , ਨਾ ਹੀ ਉਹ ਖਿਝਦਾ ਹੈ। ਫਿਰ ਵੀ ਤੁਹਾਡੀ ਤਸੱਲੀ ਲਈ ਦੱਸਦੇ ਹਾਂ , ਸੁਣੋ। ਜਿਵੇ ਵੈਰੀਆਂ ਨੇ ਰਾਜੇ ਦੇ ਕਿਸੇ ਨੌਕਰ ਨੂੰ ਫੜਲਿਆ ਹੋਵੇ ਤਾਂ ਨੌਕਰ ਉਚੀ ਉਚੀ ਵਾਰ ਵਾਰ ਆਪਣੇ ਰਾਜੇ ਨੂੰ ਅਵਾਜਾਂ ਮਾਰਦਾ। ਉਸ ਦੀ ਪੁਕਾਰ ਸੁਣ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ