ਜਾਣਕਾਰੀ ਰਾਏ ਬੁਲਾਰ ਖਾਂ ਭੱਟੀ ਜੀ ਬਾਰੇ
ਰਾਏ ਬੁਲਾਰ ਖਾਂ ਭੱਟੀ ਜੀ ਦਾ ਜਨਮ 1447ਈ.ਨੂੰ ਰਾਏ ਭੋਏ ਦੀ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਵਿਖੇ ਸਰਪੰਚ ਦੇ ਘਰ ਹੋਇਆ। ਤਸਵੀਰਾਂ ਵਿੱਚ ਨਜ਼ਰ ਆ ਰਹੀ ਹਵੇਲੀ 18ਵੀ. ਸਦੀ ਵਿੱਚ ਰਾਏ ਬੁਲਾਰ ਭੱਟੀ ਦੀ 14ਵੀ 15 ਵੀ ਪੀੜੀ ਨੇ ਨਨਕਾਣਾ ਸਾਹਿਬ ਤੋਂ 3 ਕਿਲੋਮੀਟਰ ਦੂਰੀ ਤੇ ਪਿੰਡ ਕੋਟ ਹੂਸੈਨ ਖਾਂ ਵਿਖੇ ਤਿਆਰ ਕਰਵਾਈ। ਇਸ ਦੇ ਬਿਲਕੁਲ ਸਾਹਮਣੇ ਇੱਕ ਹੋਰ ਹਵੇਲੀ ਹੈ ਉਹ ਵੀ ਇਸ ਹੀ ਪਰਿਵਾਰ ਦੀ ਹੈ। ਸ਼ੁਰੂ ਵਿੱਚ ਇਥੇ ਦੋ ਹੀ ਹਵੇਲੀਆਂ ਸਨ। ਹੌਲੀ-ਹੌਲੀ ਹੋਰ ਘਰ ਬਣ ਗਏ।
ਨਨਕਾਣਾ ਸਾਹਿਬ ਦਾ ਪੁਰਾਣਾ ਨਾਮ ਰਾਏ ਭੋਏ ਦੀ ਤਲਵੰਡੀ ਸੀ। ਰਾਏ ਭੋਏ ਜੀ ਕੋਲ ਲਗਭਗ 39 ਹਜਾਰ ਕਿੱਲੇ ਜਮੀਨ ਸੀ। ਇਸ ਜਮੀਨ ਦੀ ਰਾਖੀ ਲਈ ਭਾਈ ਮਹਿਤਾ ਕਾਲੂ ਜੀ ਨੂੰ ਮੁਨਸ਼ੀ ਰੱਖਿਆ ਹੋਇਆ ਸੀ। ਰਾਏ ਬੁਲਾਰ ਖਾਂ ਭੱਟੀ ਜਦੋਂ 8 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਰਾਏ ਭੋਏ ਜੀ ਦੀ ਮੌਤ ਤੋਂ ਬਾਅਦ ਸਾਰੀ ਜਿੰਮੇਵਾਰੀ ਮਹਿਤਾ ਕਾਲੂ ਜੀ ਤੇ ਆ ਗਈ। ਜੋ ਗੁਰੂ ਨਾਨਕ ਦੇਵ ਜੀ ਦੇ ਪਿਤਾ ਸਨ। ਮਹਿਤਾ ਕਾਲੂ ਜੀ ਨੇ ਆਪਣੇ ਫਰਜ਼ਾਂ ਨੂੰ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਇਆ। ਮਹਿਤਾ ਕਾਲੂ ਜੀ ਦੀ ਇਮਾਨਦਾਰੀ ਕਰਕੇ ਅਤੇ ਰਾਏ ਬੁਲਾਰ ਖਾਂ ਭੱਟੀ ਜੀ ਦੇ ਪਰਿਵਾਰ ਇੱਕ ਦੂਜੇ ਦੇ ਬਹੁਤ ਕਰੀਬ ਆ ਗਏ।
ਇਸ ਕਰਕੇ ਰਾਏ ਬੁਲਾਰ ਖਾਂ ਭੱਟੀ ਜੀ ਗੁਰੂ ਨਾਨਕ ਦੇਵ ਜੀ ਦੇ ਵਾਕਿਫ ਸਨ। ਗੁਰੂ ਨਾਨਕ ਦੇਵ ਜੀ ਦੀਆਂ ਕੁੱਝ ਗੱਲਾਂ ਨੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ