ਬਾਬਾ ਅਟੱਲ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ। ਬਾਬਾ ਗੁਰਦਿੱਤਾ ਜੀ ਤੋਂ ਛੋਟੇ ਤੇ ਗੁਰੂ ਤੇਗ ਬਹਾਦਰ ਜੀ ਤੋਂ ਵੱਡੇ ਸਨ। ਇਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼੍ਰੀ ਅੰਮ੍ਰਤਸਰ ਵਿੱਚ ਰਹਿ ਰਹੇ ਸਨ। ਬੇਅੰਤ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਪ੍ਰਮਾਰਥ ਦੇ ਮਾਰਗ ਤੇ ਚਲਦੀਆਂ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ।
ਬਾਬਾ ਅਟੱਲ ਰਾਇ ਜੀ ਵੀ ਗੁਰੂ ਸਾਹਿਬ ਦੇ ਬਚਨ ਸੁਣਦੇ ਨਾਮ ਜਪਦੇ ਅਤੇ ਆਪਣੇ ਦੋਸਤ ਮਿੱਤਰਾਂ ਨਾਲ ਖੇਡ ਕੁੱਦ ਵੀ ਕਰਦੇ ਰਹਿੰਦੇ ਸਨ। ਇਕ ਵਾਰ ਬਾਬਾ ਅਟੱਲ ਰਾਇ ਜੀ ਆਪਣੇ ਮਿੱਤਰਾਂ ਨਾਲ ਖਿਦੋ ਖੂੰਡੀ ਖੇਡ ਰਹੇ ਸਨ। ਕਾਫੀ ਸਮਾਂ ਖੇਡਦੇ ਰਹੇ ਖੇਡ ਦੀ ਸ਼ਰਤ ਇਹ ਰੱਖੀ ਸੀ ਕਿ ਜਿਹੜਾ ਖੇਡ ਵਿੱਚ ਜਿੱਤ ਗਿਆ ਹਾਰਨ ਵਾਲੀ ਟੀਮ ਜੇਤੂਆਂ ਨੂੰ ਗੰਧੇੜੇ ਤੇ ਚੁੱਕ ਕੇ ਦਰਬਾਰ ਸਾਹਿਬ ਦੀਆਂ ਪਰਕਰਮਾ ਦੇ ਝੂਠੇ ਦੇਵੇਗੀ।
ਸਾਰੇ ਬਾਲਕ ਇਕੱਠੇ ਹੋਕੇ ਖੇਡਦੇ ਰਹੇ ਕਾਫੀ ਸਮਾਂ ਖੇਡਦਿਆਂ ਨੂੰ ਹੋ ਗਿਆ ਸ਼ਾਮ ਢੱਲਦੀ ਤੱਕ ਬਾਬਾ ਅਟੱਲ ਰਾਇ ਜੀ ਦੀ ਟੀਮ ਜਿੱਤ ਗਈ। ਹੁਣ ਵਾਰੀ ਆਈ ਝੂਟੇ ਲੈਣ ਦੀ ਤਾਂ ਹਨੇਰਾ ਹੋਣ ਕਾਰਨ ਘਰੋਂ ਮਾਤਾਵਾਂ ਨੇ ਸਭ ਬਾਲਕਾਂ ਨੂੰ ਆਵਾਜ਼ ਦੇ ਦਿੱਤੀ ਕਿ ਘਰ ਵਾਪਸ ਆ ਜਾਓ ਹਨੇਰਾ ਹੋ ਗਿਆ ਹੈ। ਇਹ ਆਵਾਜ਼ ਸੁਣ ਹਾਰਨ ਵਾਲੀ ਟੀਮ ਨੇ ਕਲ੍ਹ ਨੂੰ ਆਪਣੀ ਰਹਿੰਦੀ ਝੂਟਿਆਂ ਦੀ ਵਾਰੀ ਦੇਣ ਦਾ ਵਾਅਦਾ ਕੀਤਾ ਅਤੇ ਇਸ ਵਾਅਦੇ ਨਾਲ ਸਾਰੇ ਆਪੋ ਆਪਣੇ ਘਰ ਚਲੇ ਗਏ।
ਕੁਦਰਤ ਐਸੀ ਵਾਪਰੀ ਕਿ ਉਸ ਹਾਰੀ ਟੀਮ ਦਾ ਮੌਢੀ ਮੋਹਨ ਦੇ ਰਾਤ ਨੂੰ ਕੁਦਰਤੀ ਸੱਪ ਲੜ ਗਿਆ ਤੇ ਉਹ ਪ੍ਰਾਣ ਤਿਆਗ ਗਿਆ। ਸਵੇਰ ਹੁੰਦਿਆ ਹੀ ਬਾਬਾ ਅਟੱਲ ਰਾਇ ਜੀ ਆਪਣੀ ਦਾਵੀ ਲੈਣ ਲਈ ਮੋਹਨ ਦੇ ਘਰ ਪਹੁੰਚ ਗਏ। ਜਾਕੇ ਦੇਖਿਆ ਤਾਂ ਘਰ ਦੇ ਬਾਹਰ ਇਕੱਠ ਸੀ। ਆਵਾਜ਼ ਦਿੱਤੀ ਮੋਹਨ ਉਹ ਮੋਹਨ ਪਰ ਮੋਹਨ ਕਿਥੇ ਸੁਣੇ। ਉਹ ਤਾਂ ਸਦਾ ਦੀ ਨੀਂਦ ਸੌਂ ਚੁੱਕਾ ਸੀ। ਮੋਹਨ ਦੀ ਮਾਂ ਨੇ ਰੌਂਦੀ ਨੇ ਦੱਸਿਆ ਕਿ ਮੌਹਨ ਤਾਂ ਸਰੀਰ ਛੱਡ ਗਿਆ ਹੈ।
ਇਹ ਸੁਣ ਬਾਬਾ ਅਟੱਲ ਰਾਇ ਜੀ ਨੇ ਕਿਹਾ ਕੋਈ ਸਰੀਰ ਨਹੀਂ ਛੱਡਿਆ ਸਾਡੀ ਦਾਅਵੀ ਦੇਣ ਦਾ ਮਾਰਾ ਜਾਣ ਬੁੱਝਕੇ ਸੌਂ ਗਿਆ ਹੈ। ਇਤਨਾ ਕਹਿ ਬਾਬਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ