ਸਾਖੀ ਭਾਈ ਡੱਲਾ ਚੌਧਰੀ…
ਭਾਈ ਡੱਲਾ ਤਲਵੰਡੀ ਸਾਬੋ ਅਤੇ ਨੇੜਲੇ ਕਈ ਪਿੰਡਾਂ ਦਾ ਚੌਧਰੀ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸ਼ਰਧਾਲੂ ਸੀ। ਜਦੋਂ ਗੁਰੂ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ ਤਾਂ ਇਸ ਨੇ ਗੁਰੂ ਸਾਹਿਬ ਜੀ ਦੀ ਬੜੀ ਸੇਵਾ ਕੀਤੀ। ਇੱਕ ਵੱਡਾ ਚੌਧਰੀ ਹੋਣ ਕਰਕੇ ਇਸ ਨੇ ਆਪਣੇ ਨਾਲ ਬਹੁਤ ਸਾਰੇ ਸੈਨਿਕ ਵੀ ਰੱਖੇ ਹੋਏ ਸਨ ਜਿਨ੍ਹਾਂ ‘ਤੇ ਇਸ ਨੂੰ ਬੜਾ ਮਾਣ ਸੀ। ਗੁਰੂ ਸਾਹਿਬ ਜੀ ਅੱਗੇ ਭਾਈ ਡੱਲਾ ਆਪਣੇ ਸੈਨਿਕਾਂ ਦੀਆਂ ਬੜੀਆਂ ਸਿਫ਼ਤਾਂ ਕਰਦਾ ਸੀ ਅਤੇ ਗੁਰੂ ਸਾਹਿਬ ਨੂੰ ਕਹਿ ਦੇਂਦਾ ਕਿ ਗੁਰੂ ਜੀ ਜੇ ਤੁਸੀ ਚਮਕੌਰ ਦੀ ਜੰਗ ਵਿੱਚ ਮੈਨੂੰ ਯਾਦ ਕਰਦੇ ਤਾਂ ਮੈਂ ਕਦੀ ਵੀ ਤੁਹਾਡਾ ਜੰਗ ਵਿੱਚ ਨੁਕਸਾਨ ਨਾ ਹੋਣ ਦਿੰਦਾ। ਮੇਰੇ ਸੈਨਿਕ ਤੁਹਾਡੇ ਨਾਲ ਲੜਦੇ ਤਾਂ ਤੁਹਾਡੇ ਸਾਹਿਬਜ਼ਾਦੇ ਵੀ ਸ਼ਹੀਦ ਨਾ ਹੁੰਦੇ। ਗੁਰੂ ਸਾਹਿਬ ਜਾਣਦੇ ਸਨ ਕਿ ਡੱਲਾ ਇਹ ਬੋਲ ਹੰਕਾਰ ਵਿੱਚ ਬੋਲਦਾ ਹੈ। ਗੁਰੂ ਸਾਹਿਬ ਕਹਿੰਦੇ ਕਿ ਡੱਲਿਆ ਜੋ ਵੀ ਹੋਇਆ ਹੈ ਅਕਾਲ ਪੁਰਖ ਦੇ ਭਾਣੇ ਵਿੱਚ ਹੋਇਆ ਹੈ ਪਰ ਫੇਰ ਵੀ ਡੱਲਾ ਗੁਰੂ ਸਾਹਿਬ ਨੂੰ ਕਦੇ ਕਦੇ ਏਦਾਂ ਕਹਿ ਹੀ ਦੇਂਦਾ।
ਏਸੇ ਤਰਾਂ ਹੀ ਇਕ ਦਿਨ ਗੁਰੂ ਸਾਹਿਬ ਦੀਵਾਨ ਵਿੱਚ ਬੈਠੇ ਸਨ ਅਤੇ ਡੱਲਾ ਵੀ ਕੋਲ ਬੈਠਾ ਸੀ ਅਤੇ ਇਹੀ ਕਹਿ ਰਿਹਾ ਸੀ ਕਿ ਗੁਰੂ ਜੀ ਤੁਸੀਂ ਮੈਨੂੰ ਜੰਗ ਵਿੱਚ ਯਾਦ ਤਾਂ ਕਰਕੇ ਵੇਖਦੇ ਮੈਂ ਤੁਹਾਡੇ ਸਿੰਘਾਂ ਦਾ ਏਨਾ ਨੁਕਸਾਨ ਨਾ ਹੋਣ ਦਿੰਦਾ। ਏਨੇ ਨੂੰ ਲਾਹੌਰ ਤੋਂ ਕੋਈ ਸਿੱਖ ਦੀਵਾਨ ਵਿੱਚ ਗੁਰੂ ਜੀ ਨੂੰ ਆਪਣੀ ਬਣਾਈ ਹੋਈ ਬੰਦੂਕ ਭੇਂਟ ਕਰਨ ਲਈ ਆਇਆ। ਗੁਰੂ ਜੀ ਨੇ ਬੰਦੂਕ ਹੱਥ ਵਿੱਚ ਫੜੀ ਅਤੇ ਭਾਈ ਡੱਲੇ ਨੂੰ ਕਹਿਣ ਲੱਗੇ ਕਿ ਸ਼ਸਤਰ ਨੂੰ ਜੰਗ ਵਿੱਚ ਵਰਤਣ ਤੋਂ ਪਹਿਲਾਂ ਪਰਖ ਜਰੂਰ ਲੈਣਾ ਚਾਹੀਦਾ ਸੋ ਅਸੀਂ ਵੀ ਹੁਣ ਪਰਖ ਕਰ ਲੈਂਦੇ ਹਾਂ ਕਿ ਇਹ ਬੰਦੂਕ ਕਿਸੇ ਨੂੰ ਮਾਰ ਸਕਦੀ ਹੈ ਜਾਂ ਨਹੀਂ। ਇਸ ਲਈ ਤੁਸੀਂ ਆਪਣੇ ਜਵਾਨਾਂ ਨੂੰ ਸਾਹਮਣੇ ਖੜੇ ਕਰੋ ਤਾਂ ਜੋ ਅਸੀਂ ਇਸ ਬੰਦੂਕ ਨੂੰ ਪਰਖ ਲਈਏ। ਏਨਾਂ ਸੁਣ ਕੇ ਡੱਲਾ ਥੋੜਾ ਹੈਰਾਨ ਹੋ ਗਿਆ ਅਤੇ ਘਬਰਾਏ ਹੋਏ ਨੇ ਆਪਣੇ ਜਵਾਨਾਂ ਵੱਲ ਦੇਖਿਆ ਤਾਂ ਉਸ ਦੇ ਜਵਾਨ ਨੀਵੀਂ ਪਾ ਕੇ ਪਿਛਾਂਹ ਹੋ ਗਏ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਡੱਲਾ ਜੀ ਜੇ ਤੁਹਾਡੇ ਸੈਨਿਕ ਨਹੀਂ ਆਉਂਦੇ ਤਾਂ ਤੁਸੀਂ ਹੀ ਸਾਹਮਣੇ ਖੜੇ ਹੋ ਜਾਵੋ ਤਾਂ ਜੋ ਬੰਦੂਕ ਦੀ ਪਰਖ ਹੋ ਜਾਵੇ। ਇਹ ਸੁਣ ਕੇ ਭਾਈ ਡੱਲਾ ਹੋਰ ਘਬਰਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ