ਗੁਰਦੁਆਰਾ ਬਾਰਠ ਸਾਹਿਬ ਪਠਾਨਕੋਟ…ਇਹ ਪਾਵਨ ਅਸਥਾਨ ਜਿਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸ਼ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਬਾਹਠ ਸਾਲ ਘਣੇਂ/ਸੰਘਣੇ ਜੰਗਲ ਚ ਤਪੱਸਿਆ ਕੀਤੀ…ਇਸ ਅਸਥਾਨ ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ…ਅਤੇ ਮੀਰੀ/ ਪੀਰੀ ਦੇ ਮਾਲਕ ਛੇਂਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਮੁਬਾਰਕ ਚਰਨ ਪਾਏ…ਇਤਿਹਾਸ ਮੁਤਾਬਿਕ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਸੇਵਕ ਭਾਈ ਕਮਲੀਆ ਨੂੰ ਭੇਜ ਕੇ ਪੰਚਮ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਬੇਨਤੀ ਕੀਤੀ…ਕਿ ਉਹ ਸਾਡੇ ਪਾਸ ਆਉਣ…ਜਦੋਂ ਗੁਰਦੇਵ ਸਤਿਗੁਰੂ ਜੀ ਪਧਾਰੇ ਤਾਂ ਬਾਬਾ ਜੀ ਸਮਾਧੀ ਚ ਜਾ ਚੁੱਕੇ ਸਨ…ਗੁਰੂ ਸਾਹਿਬ ਜੀ ਛੇ ਮਹੀਨੇ ਏਥੇ ਠਹਿਰੇ..ਸਮਾਧੀ ਤੋਂ ਬਾਹਰ ਆਉਣ ਬਾਅਦ ਚ ਬਾਬਾ ਸ੍ਰੀ ਚੰਦ ਜੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਬਹੁਤ ਪ੍ਰਸਨ ਹੋਏ…ਮੀਰੀ/ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਅਸਥਾਨ ਤੇ ਪਰਿਵਾਰ ਸਮੇਤ ਪਾਵਨ ਚਰਨ ਪਾਏ…ਪੰਚਮ ਪਾਤਸ਼ਾਹ ਜੀ ਜਿੰਨਾ ਸਮਾਂ ਏਥੇ ਠਹਿਰੇ ਸਤਿਗੁਰੂ ਜੀ ਨੇ ਅਨੇਕ ਜੀਵਾਂ ਦਾ ਉਧਾਰ ਕੀਤਾ…ਇਕ ਦਿਲਚਸਪ ਸਾਖੀ…ਕਰਤਾਰਪੁਰ ਦੇ ਰਹਿਣ ਵਾਲੇ ਭਾਈ ਦੋਧੀਆ ਜੀ ਦੀ ਆਉਦੀ ਹੈ…ਜਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਨਗਰ ਦੀ ਨੀਂਹ ਰੱਖੀ ਤਾਂ ਉਥੇ ਜੰਗਲ ਸੀ…ਉਥੋਂ ਲਾਗਲੇ ਪਿੰਡਾਂ ਦੀ ਵਸਨੀਕ ਇਕ ਮਾਈ ਗੁਰੂ ਪਾਤਸ਼ਾਹ ਜੀ ਲਈ ਦੁੱਧ ਲੈ ਕੇ ਆਇਆ ਕਰਦੀ ਸੀ…ਮਾਈ ਦੇ ਪਤੀ ਭਾਈ ਦੋਧੀਆ ਨੂੰ ਸ਼ੱਕ ਹੋਇਆ ਕਿ ਰੋਜਾਨਾ ਦੁੱਧ ਲੈ ਕੇ ਇਹ ਕਿੱਧਰ ਜਾਂਦੀ ਹੈ…? ਇਕ ਦਿਨ ਭਾਈ ਦੋਧੀਆ ਪਿੱਛਾ ਕਰਦਾ ਉਥੇ ਆਣ ਪਹੁੰਚਿਆ…ਜਦੋਂ ਮਾਈ ਨੇ ਪਾਤਸ਼ਾਹ ਜੀ ਲਈ ਛੱਨੇ ਚ ਦੁੱਧ ਪਾਇਆ ਤਾਂ…ਸਤਿਗੁਰੂ ਜੀ ਨੇ ਕਿਹਾ ਇਕ ਹੋਰ ਛੱੱਨੇ ਚ ਪਾਓ…ਭਾਈ ਦੋਧੀਆ ਨੇ ਵੀ ਛਕਣਾਂ ਹੈ…? ਉਸਦੀ ਘਰਵਾਲੀ ਸੇਵਕ ਮਾਈ ਬੜਾ ਹੈਰਾਨ ਹੋਈ…ਜਦੋਂ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ ਭਾਈ ਦੋਧੀਆ ਜੀ ਆਓ…ਦੁੱਧ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Hira Singh
Buht vadia