ਭਾਈ ਸ਼ੀਆਂ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਏ ਹਨ। ਬੜੇ ਹੀ ਸਿਦਕੀ ਸਿੱਖ ਸਨ। ਇਨ੍ਹਾਂ ਤੋਂ ਹੀ ਭਾਈ ਲਹਿਣਾ ਜੀ ਨੂੰ ਪ੍ਰੇਰਨਾ ਮਿਲੀ ਤੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਗੁਰੂ ਅੰਗਦ ਦੇਵ ਜੀ ਬਣੇ। ਭਾਈ ਸ਼ੀਆਂ ਜੀ ਇੱਕ ਗਰੀਬ ਤੇ ਕਿਰਤੀ ਸਿੱਖ ਸਨ। ਜਿਹੜੇ ਕਿ ਲਕੜਾਂ ਵੱਡ ਕੇ ਗੁਜ਼ਾਰਾ ਕਰਦੇ ਸਨ। ਸਮਾਂ ਐਸਾ ਆਇਆ ਕਿ ਕਈ ਦਿਨਾਂ ਬਾਅਦ ਰੁਜ਼ਗਾਰ ਮਿਲਿਆ ਥੋੜੇ ਬਹੁਤ ਪੈਸੇ ਬਣੇ ਜਿਨ੍ਹਾਂ ਨੂੰ ਲੈ ਕੇ ਭਾਈ ਸ਼ੀਆਂ ਜੀ ਭਾਈ ਲਹਿਣਾ ਜੀ ਜਿਨ੍ਹਾਂ ਦੀ ਪਿੰਡ ਵਿਚ ਕਰਿਆਨੇ ਦੀ ਹੱਟੀ ਸੀ ਕੋਲ ਗਏ ਭਾਈ ਲਹਿਣਾ ਜੀ ਦਾ ਸੁਭਾਅ ਸੀ ਜੇ ਕੋਈ ਦੁਕਾਨ ਤੇ ਗਰੀਬ ਜਾਂ ਲੋੜਵੰਦ ਆ ਜਾਂਦਾ ਤਾਂ ਉਸ ਨੂੰ ਆਪਣੇ ਕੋਲੋਂ ਕੁਝ ਰਾਸ਼ਨ ਪਾ ਦਿੰਦੇ। ਜਦ ਭਾਈ ਸ਼ੀਆਂ ਜੀ ਭਾਈ ਲਹਿਣਾ ਜੀ ਦੀ ਦੁਕਾਨ ਤੇ ਪਹੁੰਚੇ ਤੇ ਭਾਈ ਸ਼ੀਆਂ ਜੀ ਨੇ ਜੋ ਥੋੜ੍ਹੇ ਬਹੁਤ ਪੈਸੇ ਬਣੇ ਸਨ ਭਾਈ ਲਹਿਣਾ ਜੀ ਨੂੰ ਦਿਤੇ ਤੇ ਕਿਹਾ ਕਿ ਭਾਈ ਜੀ ਇਨ੍ਹਾਂ ਦੀ ਦਾਲ ਤੇ ਕੁਝ ਆਟਾ ਦੇ ਦੇਵੋ। ਭਾਈ ਲਹਿਣਾ ਜੀ ਨੇ ਸੋਚਿਆ ਇਨੇ ਥੋੜ੍ਹੇ ਪੈਸਿਆਂ ਨਾਲ ਕੀ ਆਉਣਾ ਤੇ ਭਾਈ ਲਹਿਣਾ ਜੀ ਨੇ ਥੋੜ੍ਹਾ ਆਟਾ ਦੋ ਬੁੱਕਾਂ ਆਪਣੇ ਕੋਲੋਂ ਪਾ ਦਿਂਤੀਆਂ ਤੇ ਦਸ ਦਿੱਤਾ ਕਿ ਭਾਈ ਤੇਰੇ ਪੈਸੇ ਬਹੁਤ ਥੋੜੇ ਸਨ। ਇਸ ਲਈ ਮੈਂ ਆਪਣੇ ਕੋਲੋਂ ਕੁਝ ਰਾਸ਼ਨ ਪਾ ਦਿੱਤਾ ਹੈ। ਇਹ ਸੁਣ ਕੇ ਭਾਈ ਸ਼ੀਆਂ ਜੀ ਨੇ ਕਿਹਾ ਕਿ ਭਾਈ ਮੇਰੇ ਗੁਰੂ ਦਾ ਹੁਕਮ ਹੈ ਕਿ ਸਿਦਕ ਵਿੱਚ ਰਹਿਣਾ ਜੋ ਪ੍ਰਮਾਤਮਾ ਨੇ ਬਖਸ਼ਿਆ ਹੈ ਉਸ ਦਾ ਹੁਕਮ ਮਨ ਕੇ ਰਜ਼ਾ ਵਿਚ ਰਹਿਣਾ ਇਸ ਲਈ ਭਾਈ ਤੂੰ ਆਪਣਾ ਵੱਧ ਪਾਇਆ ਆਟਾ ਕਢ ਲੈ ਨਹੀਂ ਤੂੰ ਪੈਸੇ ਵੀ ਰੱਖ ਤੇ ਮੈਂ ਤੇਰੇ ਤੋਂ ਰਾਸ਼ਨ ਹੀ ਨਹੀਂ ਲੈਂਦਾ। ਭਾਈ ਲਹਿਣਾ ਜੀ ਨੇ ਮਜ਼ਬੂਰਨ ਵਧ ਪਾਇਆ ਆਟਾ ਕੱਢ ਲਿਆ ਤੇ ਭਾਈ ਸ਼ੀਆਂ ਜੀ ਦੇ ਪਿੱਛੇ ਪਿੱਛੇ ਦੁਕਾਨ ਵਧਾ ਕੇ ਚਲ ਪਏ ਕਿ ਦੇਖਾਂ ਤਾਂ ਸਹੀ ਏਨੇ ਕੁ ਰਾਸ਼ਨ ਦਾ ਇਹ ਕਰਦਾ ਕੀ ਹੈ। ਜਦ ਭਾਈ ਸ਼ੀਆਂ ਜੀ ਘਰ ਪਹੁੰਚੇ ਤਾਂ ਆਵਾਜ਼ ਦਿੱਤੀ ਓ ਭਾਗਵਾਨੇ ਆ ਦੇਖ ਅੱਜ ਗੁਰੂ ਨੇ ਕਿੰਨੇ ਦਿਨਾਂ ਬਾਅਦ ਕਿਰਪਾ ਕਰਕੇ ਰਿਜ਼ਕ ਬਖਸ਼ਿਆ ਹੈ ਲੈ ਪਕਾ ਤੇ ਖਾਈਏ। ਅਗੋਂ ਭਾਈ ਸ਼ੀਆਂ ਜੀ ਦੀ ਘਰਵਾਲੀ ਵੀ ਗੁਰੂ ਦੇ ਰੰਗ ਵਿਚ ਰੰਗੀ ਹੋਈ ਸੀ ਉਸਨੇ ਥੋੜਾ ਜਿਹਾ ਰਾਸ਼ਨ ਦੇਖ ਕੇ ਇਹ ਨਹੀਂ ਕਿਹਾ ਕਿ ਏਨੇ ਕੁ ਨੂੰ ਮੈਂ ਸਿਰ ਵਿਚ ਮਾਰਾਂ ਨਹੀਂ ਉਸ ਨੇ ਵੀ ਭਲਾ ਕੀਤਾ ਤੇ ਗੁਰੂ ਦਾ ਸ਼ੁਕਰ ਕਰਦੇ ਕਰਦੇ ਪ੍ਰਸ਼ਾਦਾ ਤਿਆਰ ਕੀਤਾ ਜਿਨ੍ਹਾਂ ਕੂ ਆਟਾ ਸੀ ਉਸ ਨਾਲ ਗਿਣਤੀ ਦੇ ਤਿੰਨ ਪ੍ਰਸ਼ਾਦੇ ਤਿਆਰ ਹੋਏ।
ਇਹ ਦੇਖ ਕੇ ਦੋਨੋਂ ਜੀਅ ਆਪਸ ਵਿਚ ਲੜ ਪਏ। ਲੜਾਈ ਦੋਨਾਂ ਜੀਆਂ ਚ ਆਪਣੇ ਵਾਲੀ ਨਹੀਂ ਹੋਈ ਸਗੋਂ ਇਹ ਹੋਈ ਕਿ ਪਤਨੀ ਕਹੇ ਕਿ ਸਾਂਈ ਜੀ ਤੁਸੀਂ ਬਾਹਰ ਕੰਮ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
USha Abbi
Shikh religion is the best religion
for the present society to solve all
the problems in the whole world.
ਬਲ
ਬਹੁਤ ਵਧੀਆ ਢੰਗ ਤਰੀਕੇ ਨਾਲ ਪੇਸ਼ ਕੀਤਾ ਸਿੱਖ ਇਤਿਹਾਸ
ਗੁਰਮੀਤ ਕੋ਼ਰ
🙏🙏🙏🙏🙏🙏 ਵਾਹਿਗੁਰੂ ਜੀ