ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਭਾਈ ਉਦੋ ਤੇ ਭਾਈ ਚੀਮਾ ਨੇ ਜੇਲ੍ਹ ਵਿਚੋਂ ਨੱਸ ਜਾਣਾ
ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਦੀ ਸ਼ਹੀਦੀ ਤੋਂ ਭਾਈ ਉਦੋ ਤੇ ਭਾਈ ਚੀਮਾ ਬੜੇ ਜੋਸ਼ ਵਿਚ ਆਏ।
ਉਨ੍ਹਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਅਸੀਂ ਇਸ ਤਰ੍ਹਾਂ ਦੀ ਬੇਵਸੀ ਦੀ ਮੌਤ ਨਹੀਂ ਮਰਨਾ ਚਾਹੁੰਦੇ।
ਆਪ ਸਾਨੂੰ ਆਗਿਆ ਦਿਉ ਤਾਂ ਜੋ ਅਸੀਂ ਜੇਲ੍ਹ ਵਿਚੋਂ ਨਿਕਲ ਜਾਈਏ ਤੇ ਬਾਹਰ ਜਾ ਕੇ ਸਿੱਖਾਂ ਵਿਚ ਜੋਸ਼ ਤੇ ਜਾਗ੍ਰਤ ਪੈਦਾ ਕਰੀਏ ਕਿ ਉਹ ਜਾਬਰ ਮੁਗ਼ਲ ਸਰਕਾਰ ਦੇ ਵਿਰੁੱਧ ਸੰਗਠਤ ਹੋਣ ਤੇ ਇਸ ਦਾ ਡਟ ਕੇ ਮੁਕਾਬਲਾ ਕਰਨ।
ਇਹ ਹਕੂਮਤ ਹੁਣ ਆਪਣੇ ਪਤਨ ਵਲ ਵੱਧ ਰਹੀ ਹੈ, ਇਸ ਨੂੰ ਕੇਵਲ ਧੱਕਾ ਦੇਣ ਦੀ ਲੋੜ ਹੈ।
ਗੁਰੂ ਜੀ ਨੇ ਜਾਣ ਲਿਆ ਕਿ ਇਨ੍ਹਾਂ ਸਿੱਖਾਂ ਵਿਚ ਬੀਰ ਰਸ ਦਾ ਸੰਚਾਰ ਹੋ ਆਇਆ ਹੈ ਅਤੇ ਇਹ ਜ਼ੁਲਮ ਤੇ ਬੇਇਨਸਾਫ਼ੀ ਦਾ ਟਾਕਰਾ ਕਰਨ ਤੇ ਤੱਤਪਰ ਹਨ, ਇਸ ਲਈ ਗੁਰੂ ਜੀ ਨੇ ਉਨ੍ਹਾਂ ਨੂੰ ਜੇਲ੍ਹ ਵਿਚੋਂ ਚਲੇ ਜਾਣ ਦੀ ਆਗਿਆ ਦੇ ਦਿੱਤੀ।
ਦੋਵੇਂ ਸੂਰਮੇ ਜੇਲ੍ਹ ਦੀ ਕੰਧ ਤੋੜ ਕੇ ਨਿਕਲ ਗਏ। ਇਸ ਨਾਲ ਅਧਿਕਾਰੀ ਡਰ ਗਏ ਕਿ ਕਿਧਰੇ ਗੁਰੂ ਜੀ ਵੀ ਨਾ ਇਸ ਤਰ੍ਹਾਂ ਜੇਲ੍ਹ ਵਿਚੋਂ ਨਿਕਲ ਜਾਣ। ਉਨ੍ਹਾਂ ਨੇ ਗੁਰੂ ਜੀ ਨੂੰ ਲੋਹੇ ਦੇ ਮਜ਼ਬੂਤ ਪਿੰਜਰੇ ਵਿਚ ਬੰਦ ਕਰ ਦਿੱਤਾ ਤੇ ਕਰੜਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ