ਸਾਖੀ – ਜਦੋਂ ਗੁਰੂ ਅਮਰਦਾਸ ਜੀ ਨੇ ਬਾਰ ਬਾਰ ਥੜਾ ਬਣਾਉਣ ਲਈ ਕਿਹਾ।
ਬੇਸ਼ੱਕ ਸਤਿਗੁਰੂ ਜਾਣੀਜਾਣ ਹਨ ਪਰ ਫੇਰ ਵੀ ਉਹ ਆਪਣੇ ਸਿੱਖਾਂ ਅਤੇ ਦੁਨੀਆਂ ਨੂੰ ਸੁਮੱਤ ਬਖਸ਼ਣ ਲਈ ਆਪਣੇ ਸਿੱਖਾਂ ਦੀ ਪਰਖ ਕਰਦੇ ਰਹਿੰਦੇ ਹਨ। ਗੁਰੂ ਅਮਰਦਾਸ ਜੀ ਨੇ ਇੱਕ ਵਾਰ ਆਪਣੇ ਦੋਵੇਂ ਜਵਾਈ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਨੂੰ ਹੁਕਮ ਕੀਤਾ ਕਿ ਮੈਨੂੰ ਦੋ ਥੜ੍ਹੇ ਚਾਹੀਦੇ ਹਨ ਜਿਨ੍ਹਾਂ ਉੱਤੇ ਬੈਠ ਕੇ ਬਾਉਲੀ ਸਾਹਿਬ ਦੇ ਨਿਰਮਾਣ ਦੀ ਸੇਵਾ ਕਰਵਾਇਆ ਕਰਨੀ ਹੈ। ਸੋ ਤੁਸੀਂ ਦੋਵੇਂ ਮੈਨੂੰ ਇੱਕ ਇੱਕ ਥੜਾ ਬਣਾ ਕੇ ਦਿਓ। ਦੋਹਾਂ ਨੇ ਹੁਕਮ ਮੰਨ ਕੇ ਥੜ੍ਹਾ ਬਣਾਉਣਾ ਆਰੰਭ ਕਰ ਦਿੱਤਾ। ਥੜ੍ਹੇ ਬਣਨ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਜੀ ਨੇ ਥੜ੍ਹੇ ਵੇਖੇ ਤਾਂ ਕਿਹਾ ਕਿ ਥੜ੍ਹੇ ਜਿਵੇਂ ਸਮਝਾਇਆ ਸੀ ਉਵੇਂ ਨਹੀਂ ਬਣੇ ਹਨ। ਇਹਨਾ ਨੂੰ ਢਾਹ ਕੇ ਦੁਬਾਰਾ ਬਣਾਇਆ ਜਾਵੇ। ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਵੱਲੋਂ ਥੜ੍ਹਿਆਂ ਨੂੰ ਢਾਹ ਕੇ ਦੁਬਾਰਾ ਬਣਾਇਆ ਗਿਆ। ਗੁਰੂ ਅਮਰਦਾਸ ਜੀ ਨੇ ਫੇਰ ਥੜ੍ਹੇ ਵੇਖੇ ਅਤੇ ਕਿਹਾ ਕਿ ਥੜ੍ਹੇ ਅਜੇ ਵੀ ਮੇਰੀ ਮਰਜ਼ੀ ਦੇ ਮੁਤਾਬਿਕ ਨਹੀਂ ਬਣੇ ਹਨ ਇਸ ਲਈ ਇਹਨਾਂ ਨੂੰ ਢਾਹ ਦਿੱਤਾ ਜਾਵੇ ਅਤੇ ਦੁਬਾਰਾ ਬਣਾਇਆ ਜਾਵੇ। ਤੀਜੀ ਵਾਰ ਵੀ ਗੁਰੂ ਅਮਰਦਾਸ ਜੀ ਨੇ ਥੜ੍ਹੇ ਢਾਹੁਣ ਲਈ ਕਿਹਾ। ਇਸ ਵਾਰ ਭਾਈ ਰਾਮਾ ਜੀ ਗੁੱਸੇ ਵਿਚ ਆ ਗਏ ਅਤੇ ਕਹਿਣ ਲੱਗੇ ਕਿ ਗੁਰੂ ਜੀ ਜਿਵੇਂ ਤੁਸੀਂ ਕਿਹਾ ਸੀ ਮੈਂ ਹਰ ਵਾਰ ਓਦਾਂ ਹੀ ਥੜ੍ਹੇ ਬਣਾਏ ਹਨ। ਤੁਸੀਂ ਹੀ ਭੁੱਲ ਜਾਂਦੇ ਹੋ ਕਿ ਤੁਸੀਂ ਕਿਵੇਂ ਦਾ ਥੜ੍ਹਾ ਬਨਾਉਣ ਲਈ ਕਿਹਾ ਸੀ। ਸੋ ਹੁਣ ਮੈਂ ਇਸ ਥੜ੍ਹੇ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ