ਸਾਖੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਮੁਗ਼ਲ ਹਕੂਮਤ ਨੂੰ ਗੁਰੂ ਜੀ ਤੋਂ ਖ਼ਤਰਾ ਭਾਸਣਾ
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਲਵਾ ਦੇਸ਼ ਦਾ ਰਟਨ ਬੜਾ ਸਫਲ ਰਿਹਾ। ਜਿਥੇ ਜਿਥੇ ਵੀ ਆਪ ਨੇ ਚਰਨ ਪਾਏ ਆਪ ਦੇ ਉਪਦੇਸ਼ਾ ਨੇ ਲੋਕਾਂ ਵਿਚ ਨਵੀਂ ਜਿੰਦ ਜਾਨ ਲੈ ਆਂਦੀ।
ਹਕੁਮਤ ਦੇ ਜਬਰ ਅੱਗੇ ਆਪਣੇ ਆਪ ਨੂੰ ਬੇਵਸ ਤੇ ਲਾਚਾਰ ਸਮਝਣ ਵਾਲੇ ਲੋਕਾਂ ਅੰਦਰ ਹੌਲੀ ਹੌਲੀ ਰੋਸ ਜਾਗਣ ਲਗਾ।
ਜਬਰ ਦਾ ਟਾਕਰਾ ਕਰਨ ਦੀ ਭਾਵਨਾ ਉਪਜਣ ਲੱਗੀ। ਸਵੈ ਮਾਨ ਪੈਦਾ ਹੋਇਆ, ਸਵੈ ਸ਼ਿਵਾਸ਼ ਜਾਗਿਆ।
ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਗੁਰੂ ਜੀ ਨੇ ਲੋਕਾਂ ਦਾ ਦੁਖ ਵੰਡਾਇਆ। ਉਨ੍ਹਾਂ ਦੀਆਂ ਔਕੜਾਂ ਦੂਰ ਕੀਤੀਆਂ। ਖ਼ਾਸ ਕਰਕੇ ਪਾਣੀ ਦੀ ਔਕੜ।
ਇਸ ਨਾਲ ਗੁਰੂ ਜੀ ਲੋਕਾਂ ਲਈ ਮਸੀਹਾ ਬਣ ਗਏ। ਉਨ੍ਹਾਂ ਵਾਸਤੇ ਸ਼ਰਧਾ ਤੇ ਪ੍ਰੇਮ ਠਾਠਾਂ ਮਾਰ ਉੱਠੇ ਸਿੱਖੀ ਧਾਰਨ ਕਰਨ ਦੀ ਇਕ ਜ਼ਬਰਦਸਤ ਲਹਿਰ ਚਲ ਨਿਕਲੀ।
ਸੁਭਾਵਕ ਹੀ ਸੀ ਕਿ ਇਸ ਲਹਿਰ ਤੋਂ ਮੁਗ਼ਲ ਹਕੂਮਤ ਨੂੰ ਖ਼ਤਰਾ ਮਹਿਸੂਸ ਹੁੰਦਾ। ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਸਰਕਾਰ ਦੀਆਂ ਨਜ਼ਰਾਂ ਵਿੱਚ ਖਟਕਦੇ ਆ ਰਹੇ ਸਨ। ਹੁਣ ਜਦੋਂ ਉਨ੍ਹਾਂ ਦੀ ਗਿਣਤੀ ਤੇਜ਼ ਗਤੀ ਨਾਲ ਵਧਣ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ