ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਰਾਜਾ ਰਾਮ ਸਿੰਘ ਦਾ ਆਸਾਮ ਜਾਣਾ ... ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
—
ਉਸ ਕਾਲ ਵਿਚ ਆਸਾਮ ਅੰਦਰ ਜਾਦੂ ਟੂਣੇ ਦਾ ਬੜਾ ਜ਼ੋਰ ਸੀ। ਕਾਮ ਰੂਪ ਵਿਚ ਦਾ ਵੱਡਾ ਗੜ੍ਹ ਸੀ।
ਔਰੰਗਜ਼ੇਬ ਨੇ ਆਸਾਮ ਦੇ ਸ਼ਾਸਕ ਵਿਰੁੱਧ ਜਿੰਨੀ ਵਾਰ ਫ਼ੌਜੀ ਮੁਹਿੰਮਾਂ ਭੇਜੀਆ ਸਨ, ਉਹ ਸਭੇ ਅਸਫਲ ਰਹੀਆਂ ਸਨ।
ਇਹ ਗੱਲ ਮਸ਼ਹੂਰ ਸੀ ਕਿ ਇਹ ਮੁਹਿੰਮਾ ਜਾਦੂ ਦੇ ਜ਼ੋਰ ਨਾਲ ਨਾਕਾਮ ਕੀਤੀਆਂ ਜਾਂਦੀਆਂ ਹਨ।
ਆਪਣੇ ਪਿਉ ਨਾਲ ਔਰੰਗਜ਼ੇਬ ਦੇ ਸਲੂਕ ਨੂੰ ਯਾਦ ਕਰਕੇ ਰਾਜਾ ਰਾਮ ਸਿੰਘ ਮਹਿਸੂਸ ਕਰਦਾ ਸੀ ਕਿ ਬਾਦਸ਼ਾਹ ਨੇ ਉਸ ਨੂੰ ਜਾਣ ਬੁੱਝ ਕੇ ਆਸਾਮ ਵਲ ਭੇਜਿਆ ਹੈ ਤਾਂ ਕਿ ਮੈਂ ਇਧਰ ਹੀ ਖ਼ਤਮ ਹੋ ਜਾਵਾਂ।
ਉਨ੍ਹਾਂ ਦਿਨਾਂ ਵਿਚ ਜਾਦੂ ਅਤੇ ਮੰਤਰਾਂ ਤੰਤਰਾਂ ਉਪਰ ਛੋਟੇ ਤੇ ਵੱਡੇ ਤਕ ਸਭਨਾਂ ਦਾ ਵਿਸ਼ਵਾਸ ਹੁੰਦਾ ਸੀ ਤੇ ਸਭੇ ਇਨ੍ਹਾਂ ਤੋਂ ਭੈ ਖਾਂਦੇ ਸਨ।
ਜਾਦੂ ਟੂਣੇ ਤੋਂ ਬਚਣ ਲਈ ਰਾਜਾ ਰਾਮ ਸਿੰਘ ਨੇ ਆਪਣੇ ਨਾਲ ਪੰਜ ਪੀਰ ਲਿਆਂਦੇ ਹੋਏ ਸਨ ਜਿਨ੍ਹਾਂ ਦਾ ਦਾਅਵਾ ਸੀ ਕਿ ਉਹ ਹਰ ਤਰ੍ਹਾਂ ਦੇ ਜਾਦੂ ਦਾ ਤੋੜ ਜਾਣੇ ਹਨ।
ਪਰ ਰਾਜਾ ਰਾਮ ਸਿੰਘ ਨੂੰ ਉਨ੍ਹਾਂ ਤੇ ਮੁਸਲਮਾਨ ਹੋਣ ਕਰਕੇ ਪੂਰਾ ਭਰੋਸਾ ਤੇ ਵਿਸ਼ਵਾਸ਼ ਨਹੀਂ ਸੀ।
ਉਹ ਚਾਹੁੰਦਾ ਸੀ ਕਿ ਗੁਰੂ ਜੀ ਮੇਰੇ ਸੰਗ ਚਲਣ ਤਾਂ ਕਾਮਰੂਪ ਦੇ ਜਾਦੂ ਦਾ ਮੇਰੇ ਉਤੇ ਕੋਈ ਪ੍ਰਭਾਵ ਨਹੀਂ ਹੋਵੇਗਾ।
ਉਸ ਦੀ ਗੁਰੂ ਜੀ ਤੇ ਅਗਾਧ ਸ਼ਰਧਾ ਸੀ ਤੇ ਉਹ ਸਮਝਦਾ ਸੀ ਕਿ ਗੁਰੂ ਜੀ ਆਪਣੀ ਕਰਤਾਰੀ ਸ਼ਕਤੀ ਨਾਲ ਜਾਦੂ ਮੰਤਰਾਂ ਨੂੰ ਬੇਅਸਰ ਬਣਾ ਸਕਦੇ ਹਨ।
ਇਸ ਵਾਸਤੇ ਰਾਜਾ ਰਾਮ ਸਿੰਘ ਸੰਮਤ 1726 ਵਿਚ ਰੰਗਮਤੀ ਦੇ ਸਥਾਨ ਤੇ ਗੁਰੂ ਜੀ ਨੂੰ ਆ ਮਿਲਿਆ।
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਰਾਜਾ ਰਾਮ ਸਿੰਘ ਦਾ ਆਸਾਮ ਜਾਣਾ