ਗੁਰੂ ਨਾਨਕ ਦੇਵ ਜੀ ਉਦਾਸੀ ਸਮੇਂ ਇਕ ਨਗਰ ਵਿੱਚ ਠਹਿਰੇ ਸਾਰੇ ਨਗਰ ਵਿੱਚ ਗੁਰੂ ਸਾਹਿਬ ਦੇ ਆਉਣ ਦੀ ਚਰਚਾ ਛਿੜ ਗਈ। ਕਿ ਇਕ ਬਹੁਤ ਹੀ ਤੇਜ਼ ਵਾਲਾ ਸਾਧੂ ਜਿਸ ਦਾ ਚਿਹਰਾ ਸੂਰਜ ਵਾਂਗ ਦਗ ਦਗ ਕਰਦਾ ਹੈ। ਚਿਹਰੇ ਦਾ ਨੂਰ ਝਲਿਆ ਨਹੀਂ ਜਾਂਦਾ। ਬਚਨ ਤੇ ਮਾਨੋ ਅਣਿਆਲੇ ਤੀਰ ਹਨ ਜਿਹੜਾ ਸੁਣ ਲੈਂਦਾ ਹੈ। ਵਿੰਨਿਆ ਜਾਂਦਾ ਹੈ। ਕਿਸੇ ਕੋਲ ਕੋਈ ਹੋਰ ਦਲੀਲ ਜਾਂ ਜਵਾਬ ਨਹੀਂ ਰਹਿੰਦਾ। ਸਰੋਤੇ ਉਸ ਦੇ ਸ਼ਬਦ ਨੂੰ ਸੁਣਕੇ ਮੰਤਰ ਮੁਗਧ ਹੋ ਜਾਂਦੇ ਹਨ।
ਉਸ ਰਸ ਨੂੰ ਪਾ ਲੈਂਦੇ ਹਨ। ਜਿਸ ਬਾਰੇ ਉਹ ਕਥਾ ਕਹਾਣੀਆਂ ਵਿੱਚ ਹੀ ਸੁਣਦੇ ਰਹੇ ਸਨ। ਅਜਿਹਾ ਰਸ ਜੋ ਘਿਉ ਖੰਡ ਸ਼ਕਰ ਸ਼ਹਿਦ ਤੇ ਮਝ ਦੇ ਦੁੱਧ ਤੋਂ ਵੀ ਮਿੱਠਾ ਹੈ। ਇਹ ਵਸਤਾਂ ਤਾਂ ਸਿਰਫ ਸਮਝਾਉਣ ਖਾਤਿਰ ਹੈ ਜਦਕਿ ਅਸਲ ਵਿੱਚ ਤਾਂ ਉਹ ਨਾਮ ਦਾ ਰਸ ਇਨ੍ਹਾਂ ਸਾਰੀਆਂ ਵਸਤੂਆਂ ਨਾਲੋਂ ਕਿਤੇ ਉਚਾ ਤੇ ਮਿੱਠਾ ਹੈ। ਇਸ ਵਸਤਾਂ ਤਾਂ ਉਸ ਰਸ ਦੇ ਪਾਸਕੂ ਵੀ ਨਹੀਂ।
ਗੁਰੂ ਸਾਹਿਬ ਰੁੱਖ ਥਲ੍ਹੇ ਬੈਠੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਤਪਦੇ ਹਿਰਦਿਆਂ ਨੂੰ ਠਾਰ ਰਹੇ ਸਨ।
ਗੁਰੂ ਸਾਹਿਬ ਦੇ ਆਉਣ ਦੀ ਖਬਰ ਇਕ ਪੰਡਿਤ ਜਿਹੜਾ ਕਿ ਬਹੁਤ ਵਿਦਵਾਨ ਸੀ। ਇਸ ਨੇ ਕਈ ਗ੍ਰੰਥ ਜੁਬਾਨੀ ਕੰਠ ਕਰ ਰਖੇ ਸਨ। ਤਪ ਵੀ ਬਹੁਤ ਕੀਤਾ ਜਿਸ ਕਾਰਨ ਇਸ ਵਿੱਚ ਸ਼ਕਤੀਆਂ ਵੀ ਸਨ।
ਜਦ ਇਸ ਦੇ ਚੇਲੇ ਨੇ ਇਸ ਨੂੰ ਗੁਰੂ ਸਾਹਿਬ ਦੀ ਵਡਿਆਈ ਦੱਸੀ ਤਾਂ ਇਸਨੇ ਗੁਰੂ ਸਾਹਿਬ ਨੂੰ ਮਿਲਣ ਦਾ ਫੈਸਲਾ ਕਰ ਲਿਆ। ਜਦ ਚੇਲਾ ਤੁਰਨ ਲੱਗਾ ਤਾਂ ਇਸਨੇ ਕਿਹਾ ਮੈਂ ਇਸ ਤਰ੍ਹਾਂ ਉਸ ਗੁਰੂ ਕੋਲ ਨਹੀਂ ਜਾਵਾਂਗਾ ਮੈਂ ਕੋਈ ਮਾੜੀ ਮੋਟੀ ਚੀਜ਼ ਨਹੀਂ ਜੋ ਇਸ ਤਰ੍ਹਾਂ ਤੁਰਕੇ ਜਾਵਾਂ। ਮੈਂ ਆਪਣੀ ਕਾਲੀਨ ਤੇ ਜਾਵਾਂਗਾ। (ਕਾਲੀਨ ਇਕ ਤਰ੍ਹਾਂ ਦੀ ਚਟਾਈ ਨੁਮਾ ਹੁੰਦੀ ਸੀ ਜਿਸ ਨੂੰ ਸਿੱਧ ਪੀਰ ਆਪਣੀ ਸ਼ਕਤੀ ਨਾਲ ਹਵਾ ਵਿੱਚ ਉਡਾ ਲੈਂਦੇ ਸਨ।)
ਪੰਡਿਤ ਨੇ ਆਪਣੀ ਕਾਲੀਨ ਲਈ ਉਸ ਉੱਪਰ ਬੈਠਾ ਤੇ ਗੁਰੂ ਸਾਹਿਬ ਕੋਲ ਉਡ ਕੇ ਪਹੁੰਚ ਗਿਆ। ਪਿੰਡ ਵਾਲਿਆਂ ਦਾ ਇਕ ਥਾਂ ਇਕੱਠ ਦੇਖ ਇਸ ਨੇ ਪੁੱਛਿਆ ਇਥੇ ਜੋ ਨਵਾਂ ਗੁਰੂ ਆਇਆ ਹੈ। ਉਹ ਕਿਥੇ ਹੈ?
ਪਿੰਡ ਵਾਲਿਆਂ ਨੇ ਉੱਤਰ ਦਿੱਤਾ ਪੰਡਿਤ ਜੀ ਉਹ ਦੇਖੋ ਸਾਹਮਣੇ ਬਿਰਾਜ ਰਹੇ ਹਨ। ਸਾਹਮਣੇ ਕਿਥੇ? ਮੈਨੂੰ ਤਾਂ ਕੋਈ ਨਹੀਂ ਦਿਖ ਰਿਹਾ ਪੰਡਿਤ ਨੇ ਜਵਾਬ ਦਿੱਤਾ।
ਪਿੰਡ ਵਾਲਿਆਂ ਨੇ ਫਿਰ ਦੁਹਰਾਇਆ ਪੰਡਿਤ ਜੀ ਉਹ ਦੇਖੋ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Sukhwinder Singh
Waheguru ji 🙏🙏
Sukhwinder Singh
Waheguru ji
Soniya kaur
Waheguru ji🙏🙏🙏
Happy
Waheguru ji waheguru ji
Sonia Sharma
Waheguru ji