ਮਾਤਾ ਕੌਲਾਂ ਜੀ ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖ਼ਾਂ ਦੀ ਪੁੱਤਰੀ ਸਨ। ਇਸੇ ਪਿੰਡ ਵਿੱਚ ਪੂਰਨ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਮਾਤਾ ਕੌਲਾਂ ਜੀ ਨੂੰ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ।
ਗਿਆਨੀ ਗਿਆਨ ਸਿੰਘ ਲਿਖਦਾ ਹੈ ਕਿ “ ਜਦੋਂ ਬੀਬੀ ਕੌਲਾਂ ਸੰਤਾਂ ਫਕੀਰਾਂ ਦੇ ਡੇਰਿਆਂ ਤੇ ਆਉਣ ਲੱਗੀ ਤਾਂ ਉਸ ਨੇ ਸਾਈਂ ਮੀਆਂ ਮੀਰ ਪਾਸੋਂ ਕੁਝ ਬਾਣੀ ਵੀ ਸਿਖ ਲਈ । ਜਦੋਂ ਉਸ ਨੇ ਇਹ ਬਾਣੀ ਘਰ ਜਾ ਕੇ ਪੜਣੀ ਤਾਂ ਕਾਜ਼ੀ ਨੇ ਬੁਰਾ ਮਨਾਣਾ ਤੇ ਘੂਰਨਾ। ਹਾਰ ਕੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ । ਜਦੋਂ ਫਿਰ ਵੀ ਨਾ ਰੁਕੀ ਤਾਂ ਕਾਜ਼ੀ ਨੇ ਫਤਵਾ ਲਵਾ ਕੇ ਉਸ ਨੂੰ ਮੌਤ ਦੀ ਸਜ਼ਾ ਪ੍ਰਵਾਨ ਕਰਾ ਦਿੱਤੀ ਕਿ ਉਹ ਕਾਫਰਾਂ ਦਾ ਕਲਾਮ ਪੜ੍ਹਦੀ ਹੈ । ਜਦੋਂ ਉਸ ਨੇ ਆਪਣੀ ਮੌਤ ਦੀ ਸਜ਼ਾ ਦੀ ਖਬਰ ਸੁਣੀ ਤਾਂ ਰਾਤੋਂ ਰਾਤ ਭੱਜ ਕੇ ਸਾਈ ਮੀਆਂ ਪੀਰ ਪਾਸ ਜਾ ਪੁੱਜੀ ਤੇ ਉਸ ਨੇ ਰੋ ਰੋ ਕੇ ਸਾਰੀ ਕੁੱਟਣ ਮਾਰਨ ਤੇ ਮੌਤ ਦੀ ਸਜ਼ਾ ਬਾਰੇ ਦੱਸਿਆ । ਫਕੀਰ ਮੀਆਂ ਮੀਰ ਇਕ ਪੁਜਿਆ ਹੋਇਆ ਪੀਰ ਸੀ । ਇਸ ਨੇ ਅਗਲੀ ਰਾਤ ਆਪਣੇ ਇਕ ਮੁਰੀਦ ਅਬਦੁਲ ਰਾਹੀਂ ਇਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਪਾਸ ਅੰਮ੍ਰਿਤਸਰ ਪਹੁੰਚਾ ਦਿੱਤਾ । ਕਹਿ ਭੇਜਿਆ ਕਿ “ ਕੌਲਾਂ ਆਪ ਪਾਸ ਸ਼ਰਨ ਲੈਣ ਆਈ ਹੈ ਹੁਣ ਇਸ ਦੀ ਜਾਨ ਦੀ ਰਖਿਆ ਕਰਨਾ ਤੁਹਾਡਾ ਸਾਡਾ ਧਰਮ ਬਣਦਾ ਹੈ । ਮੈਂ ਆਪਣੇ ਪਾਸ ਇਸ ਨੂੰ ਨਹੀਂ ਰੱਖ ਸਕਦਾ ਕਿਉਂਕਿ ਇਸ ਨੂੰ ਮੌਤ ਦਾ ਫਤਵਾ ਲਗ ਚੁੱਕਾ ਹੈ । ਸ਼ਾਹ ਇਸ ਨੂੰ ਮੇਰੇ ਡੇਰਿਓਂ ਕਿਸੇ ਸਮੇਂ ਵੀ ਲਿਜਾ ਸਕਦਾ ਹੈ । ਹੁਣ ਕੌਲਾਂ ਨੇ ਗੁਰੂ ਘਰ ਆ ਕੇ ਸਭ ਹੱਡ – ਬੀਤੀ ਦੱਸਦਿਆਂ ਬੇਨਤੀ ਕੀਤੀ ਕਿ “ ਗੁਰੂ ਘਰ ਨਿਆਸਰਿਆਂ ਦਾ ਆਸਰਾ , ਨਿਮਾਣਿਆਂ ਦਾ ਮਾਣ , ਨਿਉਟਿਆਂ ਦੀ ਓਟ ਹੈ । ਮੇਰੀ ਵੀ ਰਖਿਆ ਕਰੋ । ਗੁਰੂ ਜੀ ਨੇ ਇਕ ਫੁਲਾਂ ਵਾਲੀ ਢਾਬ ਦੇ ਕੰਢੇ ਆਪਣੇ ਮਹਿਲਾਂ ਤੋਂ ਅੱਧਾ ਕੁ ਮੀਲ ਹਟਵਾਂ ਇਕ ਕੋਠਾ ਰਹਿਣ ਲਈ ਦੇ ਦਿੱਤਾ । ਰੋਟੀ ਕਪੜਾ ਤੇ ਸੁਰੱਖਿਆ ਦਾ ਬਚਨ ਵੀ ਦਿੱਤਾ ਤੇ ਬਚਨ ਦਿੱਤਾ ਕਿ ਉਹ ਬੇਫਿਕਰ ਰਹੇ ਏਥੇ ਤੈਨੂੰ ਕੋਈ ਵੀ ਚੁਕ ਕੇ ਨਹੀਂ ਲਿਜਾ ਸਕਦਾ ਨਿਸ਼ਚਿੰਤ ਹੋ ਕੇ ਭਜਨ ਬੰਦਗੀ ਕਰਿਆ ਕਰ । ਸੋ , ਉਹ ਭਜਨ ਬੰਦਗੀ ਵਿੱਚ ਰੁਝ ਗਈ । ਅੰਮ੍ਰਿਤਸਰ ਦੇ ਯੁੱਧ ਸਮੇਂ ਬੀਬੀ ਕੌਲਾਂ ਨੂੰ ਗੁਰੂ ਜੀ ਹੋਰਾਂ ਪਹਿਲਾਂ ਹੀ ਰੱਖਿਅਤ ਥਾਂ ਕਰਤਾਰਪੁਰ ( ਜਿਹੜਾ ਗੁਰੂ ਅਰਜਨ ਦੇਵ ਜੀ ਨੇ ਦੁਆਬੇ ਵਿਚ ਆਬਾਦ ਕੀਤਾ ਸੀ ) ਭੇਜ ਦਿੱਤਾ ਤੇ ਆਪ ਲੜਾਈ ਉਪਰੰਤ ਬੀਬੀ ਵੀਰੋ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ