ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਜਗਤਾ ਸੇਠ
ਜਗਤਾ ਸੇਠ ਪਟਨੇ ਦਾ ਇਕ ਬਹੁਤ ਵੱਡਾ ਵਿਉਪਾਰੀ ਸੀ। ਉਸਦਾ ਵਿਉਪਾਰ ਹਿੰਦੁਸਤਾਨ ਦੇ ਵੱਡੇ ਸ਼ਹਿਰਾਂ ਵਿਚ ਚਲਦਾ ਸੀ।
ਸੈਂਕੜੇ ਲੋਕ ਉਸਦੇ ਨੌਕਰ ਸਨ ਤੇ ਵੱਡੀਆਂ ਵੱਡੀਆਂ ਹਵੇਲੀਆਂ ਸਨ।
ਪਰ ਇਕ ਗੱਲ ਦੀ ਘਾਟ ਸੀ ਉਸਦੇ ਘਰ ਕੋਈ ਪੁੱਤਰ ਨਹੀਂ ਸੀ। ਉਸਨੇ ਕਈ ਪੀਰਾਂ ਫ਼ਕੀਰਾਂ ਦੀਆਂ ਮੰਨਤਾਂ ਮੰਨੀਆਂ, ਹਜ਼ਾਰਾਂ ਰੁਪਏ ਧਨ ਦਾਨ ਵਿਚ ਵੰਡ ਛੱਡੇ, ਪਰ ਉਸਦੀ ਮਨੋ ਕਾਮਨਾ ਪੂਰੀ ਨਾ ਹੋਈ।
ਗੁਰੂ ਤੇਗ ਬਹਾਦਰ ਜੀ ਜਦ ਪਟਨੇ ਪੁਜੇ ਤਾਂ ਉਸਨੂੰ ਪਤਾ ਲੱਗਾ ਕਿ ਪੰਜਾਬ ਵਿਚੋਂ ਇਕ ਉੱਚ ਕੋਟੀ ਦੇ ਸੰਤ ਆਏ ਹਨ।
ਉਹ ਹਰ ਰੋਜ਼ ਗੁਰੂ ਜੀ ਦੀ ਸੰਗਤ ਵਿਚ ਆਉਣ ਲੱਗ ਗਿਆ। ਕੀਰਤਨ ਸੁਣਦਾ ਅਤੇ ਗੁਰੂ ਜੀ ਦੇ ਉਪਦੇਸ਼ ਸੁਣ ਕੇ ਨਿਹਾਲ ਹੋ ਜਾਂਦਾ।
ਉਸ ਦਾ ਮਨ ਸੱਚੇ ਪ੍ਰਭੂ ਦੇ ਨਾਮ ਵਲ ਲਗ ਗਿਆ। ਪਰ ਫਿਰ ਵੀ ਮਨ ਵਿਚ ਕਈ ਵਾਰ ਆਉਂਦਾ ਜੇ ਪ੍ਰਭੂ ਇਕ ਪੁੱਤਰ ਦੇ ਦਿੰਦਾ ਤਾਂ ਮੈਂ ਦੁਨਿਆਵੀ ਜਾਲ ਵਿਚੋਂ ਮੁਕਤ ਹੋ ਜਾਂਦਾ।
ਇਕ ਦਿਨ ਸਤਸੰਗਤ ਵਿਚ ਬੈਠਾ ਸੀ। ਪਰ ਹਿਰਦੇ ਵਿਚੋਂ ਇਕ ਚੀਸ ਨਿਕਲੀ। ਸੱਚੇ ਗੁਰੂ ਸਭ ਕੁਝ ਜਾਣਦੇ ਹਨ ਕਦੀ ਮੇਰੀ ਵੀ ਸੁਣਨਗੇ।
ਸਤਸੰਗਤ ਬਹੁਤ ਸਮਾਂ ਚਲਦੀ ਰਹੀ। ਸਮਾਪਤੀ ਤੇ ਸਾਰੀ ਸੰਗਤ ਗੁਰੂ ਦਾ ਲੰਗਰ ਸੇਵਨ ਕਰਨ ਬਾਅਦ ਘਰੋ ਘਰੀ ਚਲੇ ਗਈ।
ਪਰ ਜਗਤਾ ਸੇਠ ਅੱਜ ਲੰਗਰ ਛੱਕਣ ਵੀ ਨਹੀਂ ਸੀ ਗਿਆ, ਬੈਠਾ ਰਿਹਾ।
ਗੁਰੂ ਜੀ ਨੇ ਜਦ ਵੇਖਿਆ ਜਗਤਾ ਬੈਠਾ ਹੋਇਆ ਹੈ, ਕਹਿਣ ਲੱਗੇ, ‘ਜਗਤਾ ਤੂੰ ਰੋਜ਼ ਹੀ ਕੁਝ ਨਾ ਕੁਝ ਲੰਗਰ ਵਾਸਤੇ ਲੈ ਕੇ ਆਉਂਦਾ ਹੈ, ਅੱਜ ਸਾਡਾ ਵੀ ਚਿੱਤ ਹੈ, ਕੁਝ ਘਰ ਵਾਸਤੇ ਲਈ ਜਾ’।
ਜਗਤੇ ਦਾ ਚਿੱਤ ਖਿੜ ਗਿਆ, ਮਨ ਖ਼ੁਸ਼ੀ ਨਾਲ ਭਰ ਗਿਆ। ਸੋਚਣ ਲੱਗਾ ਅੱਜ ਗੁਰੂ ਜੀ ਨੇ ਕੁਝ ਦੇਣ ਲਈ ਕਿਹਾ ਹੈ, ਪਰ ਮੈਂ ਮੰਗਦਾ ਕੁਝ ਨਹੀਂ।
ਗੁਰੂ ਸਾਹਿਬ ਨੇ ਕਿਹਾ, ਜਗਤੇ ਮੇਰੇ ਕੋਲ ਆ। ਜਗਤੇ ਲਾਗੇ ਚਲਾ ਗਿਆ। ਗੁਰੂ ਜੀ ਪਾਸ ਉਸ ਵੇਲੇ ਤਿੰਨ ਸੇਬ ਪਏ ਸਨ।
ਉਨ੍ਹਾਂ ਫੁਰਮਾਇਆ, ‘ਜਗਤੇ ਇਹ ਤਿੰਨ ਸੇਬ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ