ਸਾਖੀ ਸਿੱਖ ਇਤਿਹਾਸ ਭਾਗ 1- ਗੁਰੂ ਸ੍ਰੀ ਹਰਿਰਾਇ ਜੀ – ਆਰੰਭਕ ਜੀਵਨ
ਗੁਰੂ ਹਰਿ ਰਾਇ ਸਾਹਿਬ ਜੀ ਦਾ ਜਨਮ ਕੀਰਤਪੁਰ ਨਗਰ ਵਿਚ ਹੋਇਆ। ਆਪ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੰਜ ਸਾਹਿਬਜ਼ਾਦੇ ਸਨ। ਉਨ੍ਹਾਂ ਵਿਚ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸਨ।
ਭਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ। ਸਭ ਤੋਂ ਵੱਡੇ ਪੁੱਤਰ ਦਾ ਨਾਂ ਬਾਬਾ ਧੀਰ ਮਲ ਸੀ। ਜਦ ਗੁਰੂ ਹਰਿ ਰਾਇ ਜੀ ਨੇ ਅਵਤਾਰ ਧਾਰਿਆ ਤਾਂ ਗੁਰੂ ਹਰਿਗੋਬਿੰਦ ਜੀ ਉਸ ਸਮੇਂ ਅੰਮ੍ਰਿਤਸਰ ਵਿਚ ਸਨ।
ਜਦ ਆਪ ਜੀ ਨੂੰ ਬਾਲਕ ਦੇ ਜਨਮ ਦੀ ਖ਼ਬਰ ਸੁਣਾਈ ਗਈ ਤਾਂ ਆਪ ਜੀ ਬਹੁਤ ਪ੍ਰਸੰਨ ਹੋਏ ਅਤੇ ਖ਼ੁਸ਼ੀ ਦੀ ਲਹਿਰ ਵਿਚ ਬੋਲੇ, ‘ਵੱਡੀ ਚੀਜ਼ ਦਾ ਗਾਹਕ ਆਇਆ ਹੈ’।
ਗੁਰੂ ਹਰਿਗੋਬਿੰਦ ਸਾਹਿਬ ਜੀ ਕੁਝ ਦਿਨਾਂ ਬਾਅਦ ਕੀਰਤਪੁਰ ਪਹੁੰਚ ਗਏ। ਉਹ ਏਨੇ ਪ੍ਰਸੰਨ ਸਨ ਕਿ ਰਾਹ ਵਿਚ ਸੰਗਤਾਂ ਨੂੰ ਨਿਹਾਲ ਕਰਦੇ, ਗਰੀਬਾਂ ਨੂੰ ਮਾਇਆ ਵਣਡਦੇ ਜਾ ਰਹੇ ਸਨ।
ਕੀਰਤਪੁਰ ਪੁੱਜ ਕੇ ਉਹ ਪਹਿਲਾਂ ਬਾਲਕ ਦੇ ਕਮਰੇ ਵਿਚ ਗਏ। ਉਹ ਕਾਫ਼ੀ ਸਮਾਂ ਬਾਲਕ ਦੇ ਸੁੰਦਰ ਮੁਖੜੇ ਵੱਲ ਵੇਖਦੇ ਰਹੇ।
ਫਿਰ ਉਨ੍ਹਾਂ ਨੇ ਬਾਲਕ ਨੂੰ ਗੋਦ ਵਿਚ ਚੁੱਕ ਲਿਆ ਅਤੇ ਲੋਰੀ ਦਿੰਦੇ ਹੋਏ, ਕਈ ਵਰ ਦਿਤੇ।
ਉਨ੍ਹਾਂ ਕਿਹਾ, ‘ਇਹ ਬਾਲਕ ਆਪ ਹਰੀ ਦਾ ਰੂਪ ਹੈ ਇਸ ਲਈ ਇਸ ਦਾ ਨਾਂ ਵੀ ਹਰਿ ਰਾਇ ਹੀ ਰਖਿਆ ਜਾਵੇ’। ਬਾਲਕ ਨੂੰ ਵਰ ਦਿੰਦਿਆਂ ਉਨ੍ਹਾਂ ਫ਼ਰਮਾਇਆ, ‘ਇਹ ਬਾਲਕ ਇਸ ਸੰਸਾਰ ਵਿਚ ਧਰਤੀ ਦਾ ਭਾਰ ਹੌਲਾ ਕਰਨ ਆਇਆ ਹੈ’।
ਮਾਤਾ ਰਾਜ ਕੌਰ ਗੁਰੂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ